ਪੰਜਾਬ

ਸਿੱਖ ਫੈਡਰੇਸ਼ਨ ਯੂਕੇ ਵਲੋਂ ਭਾਈ ਦਲਜੀਤ ਸਿੰਘ ਜੀ ਬਿੱਟੂ ਦੇ ਪਿਤਾ ਜੀ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਮਨਪ੍ਰੀਤ ਸਿੰਘ ਖਾਲਸਾ / ਕੌਮੀ ਮਾਰਗ ਬਿਊਰੋ | January 19, 2022 05:56 PM

ਨਵੀਂ ਦਿੱਲੀ - ਪਿਛਲੇ ਦਿਨਾਂ ਭਾਈ ਦਲਜੀਤ ਸਿੰਘ ਜੀ ਬਿੱਟੂ ਦੇ ਸਤਿਕਾਰ ਯੋਗ ਪਿਤਾ ਸਰਦਾਰ ਅਜੀਤ ਸਿੰਘ ਸਿੱਧੂ ਗੁਰੂ ਮਹਾਰਾਜ ਵੱਲੋਂ ਬਖ਼ਸ਼ੀ ਸੁਆਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾ ਚ ਜਾ ਬਿਰਾਜੇ ਹਨ । ਭਾਈ ਅਮਰੀਕ ਸਿੰਘ , ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਨਰਿੰਦਰਜੀਤ ਸਿੰਘ
ਸਿੱਖ ਫੈਡਰੇਸ਼ਨ ਯੂਕੇ, ਸਿੱਖ ਫੈਡਰੇਸ਼ਨ ਯੂਕੇ ਇਸ ਦੁੱਖ ਦੀ ਘੜੀ ਚ ਭਾਈ ਦਲਜੀਤ ਸਿੰਘ ਜੀ ਤੇ ਸਮੂਹ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਸਮੂਹ ਜਥੇਬੰਦੀ ਵੱਲੋਂ ਅਕਾਲ ਪੁਰਖ ਦੇ ਚਰਨਾ ਚ ਅਰਦਾਸ ਹੈ ਕਿ ਗੁਰੂ ਮਹਾਰਾਜ ਜੀ ਵਿੱਛੜੀ ਹੋਈ ਆਤਮਾ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾ ਚ ਨਿਵਾਸ ਬਖ਼ਸ਼ਣ ਤੇ ਸਾਰੇ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ । ਭਾਈ ਦਲਜੀਤ ਸਿੰਘ ਜੀ ਬਿੱਟੂ ਦੀ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਲਈ ਅਸੀਂ ਹਮੇਸ਼ਾ ਰਿਣੀ ਹਾਂ । ਭਾਈ ਸਾਹਿਬ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਪੰਜ ਮੈਂਬਰੀ ਪੰਥਕ ਕਮੇਟੀ ਦੇ ਸਾਬਕਾ ਮੈਂਬਰ ਰਹੇ ਹਨ । ਸਾਰਾ ਸਿੱਖ ਪੰਥ ਭਾਈ ਸਾਹਿਬ ਜੀ ਤੇ ਸਮੂਹ ਪਰਿਵਾਰ ਦੀਆਂ ਸੇਵਾਵਾਂ ਤੋਂ ਚੰਗੀ ਤਰਾਂ ਜਾਣੂ ਹੈ । ਇਹ ਸੇਵਾਵਾਂ ਪਰਿਵਾਰਕ ਸਹਿਯੋਗ ਤੋਂ ਬਿਨਾ ਬਹੁਤ ਮੁਸ਼ਕਲ ਹੋ ਜਾਂਦੀਆਂ ਹਨ । ਭਾਈ ਸਾਹਿਬ ਜੀ ਤੇ ਪਿਤਾ ਦੀ ਦਾ ਵੀ ਪੰਥਕ ਕਾਰਜਾਂ ਲਈ ਅਹਿਮ ਯੋਗਦਾਨ ਰਿਹਾ ਹੈ । ਸਿੱਖ ਕੌਮ ਦੇ ਇਸ ਜੁਝਾਰੂ ਜਰਨੈਲ ਤੇ ਸਾਰੇ ਪਰਿਵਾਰ ਦੀਆਂ ਸੇਵਾਵਾਂ ਅਸੀਂ ਸਲੂਟ ਕਰਦੇ ਹਾਂ ਤੇ ਹਮੇਸ਼ਾ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ।

 

Have something to say? Post your comment

 

ਪੰਜਾਬ

ਅਮਰੂਦ ਦੇ ਬਾਗਾਂ ਦੇ ਮੁਆਵਜ਼ੇ ਘੁਟਾਲੇ ਦੇ ਮਾਮਲੇ 'ਚ ਈਡੀ ਦੀ ਪੰਜਾਬ 'ਚ ਤਲਾਸ਼ੀ

ਚੀਫ ਖ਼ਾਲਸਾ ਦੀਵਾਨ ਵਿਦਿਆਰਥੀਆਂ ਨੂੰ ਧਰਮ ਨਾਲ ਜੋੜਣ ਲਈ ਅੰਮ੍ਰਿਤ ਸੰਚਾਰ ਵੀ ਕਰਵਾਏਗਾ

ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਭਾਜਪਾ ਸਾਡੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ -ਆਪ ਆਗੂ

ਪਹਿਲੀ ਅਪਰੈਲ ਤੋਂ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ: ਅਨੁਰਾਗ ਵਰਮਾ

ਚੋਣਾਂ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ 'ਆਪ' ਨੂੰ ਮਿਲੀ ਮਜ਼ਬੂਤੀ

ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਆਪ ਨੇ ਉਨ੍ਹਾਂ ਨੂੰ ਗੱਦਾਰ ਕਰਾਰ ਦਿੱਤਾ

ਭਾਜਪਾ, ਕਾਂਗਰਸ ਤੇ ਆਪ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ-ਸੁਖਬੀਰ ਸਿੰਘ ਬਾਦਲ

ਬਾਬਾ ਬਲਬੀਰ ਸਿੰਘ ਵੱਲੋਂ ਹੋਲੇ ਮਹੱਲੇ ਤੇ ਪੁੱਜਣ ਵਾਲੀਆਂ ਸਮੂਹ ਸੰਗਤਾਂ ਦਾ ਧੰਨਵਾਦ

ਹੋਲੇ ਮਹੱਲੇ ਤੋਂ ਬਾਅਦ ਵਿਸਾਖੀ ਜੋੜ ਮੇਲੇ ਦੀਆਂ ਤਿਆਰੀਆਂ ਬੁੱਢਾ ਦਲ ਦੇ ਹੈਡ ਕੁਆਰਟਰ ਵਿਖੇ ਸ਼ੁਰੂ

ਬੇਅੰਤ ਸਿੰਘ ਦਾ ਪੋਤਾ ਕਾਂਗਰਸ ਸਾਂਸਦ ਮੈਂਬਰ ਰਵਨੀਤ ਬਿੱਟੂ ਭਾਜਪਾ 'ਚ ਸ਼ਾਮਲ