ਨੈਸ਼ਨਲ

ਸੰਗਤਾਂ ਦੇ ਫ਼ਤਵੇ ਮੁਤਾਬਕ 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ, ਕਰਫਿਊ ਵਾਲੇ ਦਿਨ ਚੋਣਾਂ ਕਿਉਂ ਰੱਖੀਆਂ, ਇਸ ਦਾ ਜਵਾਬ ਡਾਇਰੈਕਟਰ ਦੇਣਗੇ: ਹਰਮੀਤ ਸਿੰਘ ਕਾਲਕਾ

ਸੁਖਰਾਜ ਸਿੰਘ/ ਮਨਪ੍ਰੀਤ ਸਿੰਘ ਖਾਲਸਾ | January 19, 2022 07:01 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਚੋਣਾਂ ਵਿਚ ਸੰਗਤ ਵੱਲੋਂ ਦਿੱਤੇ ਫ਼ਤਵੇ ਅਨੁਸਾਰ ਦਿੱਲੀ ਗੁਰਦਵਾਰਾ ਕਮੇਟੀ ਮੈਂਬਰਾਂ ਦੀ 30 ਮੈਂਬਰੀ ਟੀਮ 22 ਜਨਵਰੀ ਨੂੰ ਕਮੇਟੀ ਦੇ ਅਹੁਦੇਦਾਰਾਂ ਦੀ ਹੋਣ ਜਾ ਰਹੀ ਚੋਣ ਵਾਸਤੇ ਤਿਆਰ ਬਰ ਤਿਆਰ ਹੈ।ਅੱਜ ਇਥੇ ਸਮੁੱਚੇ ਮੈਂਬਰਾਂ ਦੇ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਸੀਂ ਬਹੁਤ ਵੱਡੀ ਲੜਾਈ ਦਿੱਲੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਲੜੀ ਹੈ।ਉਹਨਾਂ ਕਿਹਾ ਕਿ ਤਕਰੀਬਨ 1 ਸਾਲ ਹੋਣ ਜਾ ਰਿਹਾ ਹੈ, ਫਰਵਰੀ 2021 ਵਿੱਚ ਚੋਣਾਂ ਦਾ ਐਲਾਨ ਹੋਇਆ, ਅਪ੍ਰੈਲ ਵਿਚ ਚੋਣਾਂ ਹੋਣੀਆਂ ਸਨ ਜੋ 22 ਅਗਸਤ ਨੂੰ ਖਤਮ ਹੋਈਆਂ ਤੇ 25 ਅਗਸਤ ਨੂੰ ਨਤੀਜਾ ਆਇਆ ਜਿਸ ਵਿਚ ਸਾਡੀ ਸਮੁੱਚੀ ਟੀਮ ਨੁੰ ਸੰਗਤ ਨੇ ਫਤਵਾ ਦਿੱਤਾ ਤੇ ਅਸੀਂ 27 ਸੀਟਾਂ `ਤੇ ਜੇਤੂ ਰਹੇ।ਉਹਨਾਂ ਕਿਹਾ ਕਿ ਇਸ ਮਗਰੋਂ ਵਿਕਰਮ ਸਿੰਘ ਰੋਹਿਣੀ ਕੋਆਪਟ ਹੋਏ, ਇਸ ਉਪਰੰਤ ਸੁਖਬੀਰ ਸਿੰਘ ਕਾਲੜਾ ਸਾਡੇ ਨਾਲ ਆਏ ਤੇ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਮਜ਼ਦ ਹੋਏ।ਇਸ ਤਰੀਕੇ ਸਾਡੇ 30 ਮੈਂਬਰ ਹਨ ਜਿਹਨਾਂ ਨਾਲ ਅਸੀਂ 22 ਜਨਵਰੀ ਨੁੰ ਚੋਣਾਂ ਵਾਸਤੇ ਬਿਲਕੁਲ ਤਿਆਰ ਬਰ ਤਿਆਰ ਹਾਂ।ਸ. ਕਾਲਕਾ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਸ ਅਹੁਦੇਦਾਰਾਂ ਦੀ ਚੋਣ ਦੀ ਉਡੀਕ ਕਰ ਰਹੇ ਸੀ ਤੇ ਹੁਣ
ਡਾਇਰੈਕਟਰ ਗੁਰਦੁਆਰਾ ਚੋਣਾਂ ਨੇ 22 ਜਨਵਰੀ ਦੀ ਜੋ ਤਾਰੀਕ ਤੈਅ ਕੀਤੀ ਹੈ, ਉਹ ਸਾਨੁੰ
ਮਨਜ਼ੂਰ ਹੈ।ਪੱਤਰਕਾਰਾਂ ਵੱਲੋਂ ਕੀਤੇ ਸਵਾਲ ਦੇ ਜਵਾਬ ਵਿਚ ਕਾਲਕਾ ਨੇ ਕਿਹਾ ਕਿ ਡਾਇਰੈਕਟਰ ਗੁਰਦੁਆਰਾ ਚੋਣਾਂ ਹੀ ਜਵਾਬ ਦੇ ਸਕਦੇ ਹਨ ਕਿ ਕਰਫਿਊ ਵਾਲੇ ਦਿਨ ਉਹਨਾਂ ਨੇ ਕਿਸ ਦਬਾਅ ਹੇਠ ਚੋਣਾਂ ਰੱਖੀਆਂ ਹਨ ਪਰ ਸਾਨੁੰ ਕੋਈ ਕਿੰਤੂ ਪ੍ਰੰਤੁ ਨਹੀਂ, ਅਸੀਂ ਤਿਆਰ ਹਾਂ।ਸ. ਕਾਲਕਾ ਨੇ ਹੋਰਨਾਂ ਪਾਰਟੀਆਂ ਦੇ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਸੰਗਤ ਦੇ ਫਤਵੇ ਦਾ ਸਤਿਕਾਰ ਕਰਦਿਆਂ ਇਸ ਟੀਮ ਨਾਲ ਜੁੜਨ, ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਦੇਰ ਰਾਤ ਤੱਕ ਸਾਡੇ ਮੈਂਬਰਾਂ ਬਾਰੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾਂਦਾ ਰਿਹਾ ਹੈ ਜੋ ਨਿਰਾ ਝੁਠ ਹੈ। ਵਿਰੋਧੀ ਪਾਰਟੀਆਂ `ਤੇ ਵਰਦਿਆਂ ਉਨ੍ਹਾਂ ਨੇ ਕਿਹਾ ਕਿ ਵਿਰੋਧੀਆਂ ਵੱਲੋਂ ਕੱਲ ਡਾਇਰੈਕਟਰ ਗੁਰਦੁਆਰਾ
ਚੋਣਾਂ ਨਾਲ ਮੁਲਾਕਾਤ ਕੀਤੀ ਗਈ ਤੇ ਡਾਇਰੈਕਟਰ ਨੇ ਛੇਵੀਂ ਪਰਚੀ ਕੋਆਪਸ਼ਨ ਵਾਸਤੇ ਕੱਢ
ਦਿੱਤੀ ਜਦੋਂ ਕਿ ਦਿੱਲੀ ਕਮੇਟੀ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ।ਉਹਨਾਂ ਕਿਹਾ
ਕਿ ਹਮੇਸ਼ਾ ਸਬੰਧਤ ਸਿੰਘ ਸਭਾ ਹੀ ਤਸਦੀਕ ਕਰਦੀ ਹੈ ਕਿ ਸਾਡਾ ਕੌਣ ਪ੍ਰਧਾਨ ਹੈ ਜੋ ਕਮੇਟੀ ਵਿਚ ਨੁਮਾਇੰਦਗੀ ਕਰੇਗਾ।ਉਹਨਾਂ ਨੇ 2017 ਵਿਚ ਸ਼ਿਵਚਰਨ ਸਿੰਘ ਲਾਂਬਾ ਦੀ ਹੋਈ ਚੋਣ ਦੀ ਉਦਾਹਰਣ ਵੀ ਦਿੱਤੀ ਤੇ ਕਿਹਾ ਕਿ ਅਸੀਂ ਕੋਆਪਸ਼ਨ ਵਾਲੀ ਲੜਾਈ ਵੱਖਰੇ ਤੌਰ `ਤੇ ਅਦਾਲਤ ਵਿਚ ਲੜ ਰਹੇ ਹਾਂ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਇਸਦਾ ਫੈਸਲਾ ਵੀ ਸਾਡੇ ਹੱਕ
ਵਿਚ ਹੋਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਪ ਸਿੰਘ ਕਾਹਲੋਂ, ਬੀਬੀ ਰਣਜੀਤ ਕੌਰ,
ਵਿਕਰਮ ਸਿੰਘ ਰੋਹਿਣੀ, ਸਰਵਜੀਤ ਸਿੰਘ ਵਿਰਕ, ਜਸਬੀਰ ਸਿੰਘ ਜੱਸੀ, ਮਹਿੰਦਰਪਾਲ ਸਿੰਘ
ਚੱਢਾ, ਹਰਵਿੰਦਰ ਸਿੰਘ ਕੇ.ਪੀ, ਜਸਪ੍ਰੀਤ ਸਿੰਘ ਕਰਮਸਰ, ਸੁਰਜੀਤ ਸਿੰਘ ਜੀਤੀ, ਅਮਰਜੀਤ ਸਿੰਘ ਪਿੰਕੀ, ਗੁਰਦੇਵ ਸਿੰਘ, ਭੁਪਿੰਦਰ ਸਿੰਘ ਗਿੰਨੀ, ਸਤਿੰਦਰਪਾਲ ਸਿੰਘ ਨਾਗੀ, ਅਮਰਜੀਤ ਸਿੰਘ ਪੱਪੂ, ਰਾਜਿੰਦਰ ਸਿੰਘ ਘੁੱਗੀ, ਹਰਜੀਤ ਸਿੰਘ ਪੱਪਾ, ਗੁਰਮੀਤ ਸਿੰਘ ਭਾਟੀਆ, ਆਤਮਾ ਸਿੰਘ ਲੁਬਾਣਾ, ਰਮਿੰਦਰ ਸਿੰਘ ਸਵੀਟਾ, ਰਮਨਜੋਤ ਸਿੰਘ ਮੀਤਾ, ਰਮਨਦੀਪ ਸਿੰਘ ਥਾਪਰ, ਗੁਰਪ੍ਰੀਤ ਸਿੰਘ ਜੱਸਾ, ਪਰਵਿੰਦਰ ਸਿੰਘ ਲੱਕੀ, ਬਲਬੀਰ ਸਿੰਘ, ਸੁਖਵਿੰਦਰ ਸਿੰਘ ਬੱਬਰ, ਭੁਪਿੰਦਰ ਸਿੰਘ ਭੁੱਲਰ ਤੇ ਸੁਖਬੀਰ ਸਿੰਘ ਕਾਲੜਾ ਵੀ ਮੌਜੂਦ ਸਨ।

Have something to say? Post your comment

 

ਨੈਸ਼ਨਲ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ

ਕਾਂਗਰਸ ਦਾ 'ਸ਼ਾਹੀ ਪਰਿਵਾਰ' ਪਹਿਲੀ ਵਾਰ ਆਪਣੀ ਪਾਰਟੀ ਨੂੰ ਹੀ ਵੋਟ ਨਹੀਂ ਦੇਵੇਗਾ: ਪ੍ਰਧਾਨ ਮੰਤਰੀ ਮੋਦੀ ਦੀ ਤਿੱਖੀ ਚੁਟਕੀ

ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਸਖ਼ਤ ਨਿਖੇਧੀ : ਕਰਤਾਰ ਸਿੰਘ ਚਾਵਲਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ