ਪੰਜਾਬ

ਬੀਕੇਯੂ-ਡਕੌਂਦਾ ਵੱਲੋਂ ਪੰਜਾਬ ਪੱਧਰੀ ਜੁਝਾਰ-ਰੈਲੀ ਦੀਆਂ ਤਿਆਰੀਆਂ ਮੁਕੰਮਲ

ਕੌਮੀ ਮਾਰਗ ਬਿਊਰੋ | January 19, 2022 07:15 PM
 
ਚੰਡੀਗੜ੍ਹ :  ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਵੱਲੋਂ ਕੇਂਦਰ ਅਤੇ ਸੂਬੇ ਨਾਲ ਸਬੰਧਿਤ ਕਿਸਾਨੀ ਮੰਗਾਂ ਨੂੰ ਲੈ ਕੇ 21 ਜਨਵਰੀ ਨੂੰ ਬਰਨਾਲਾ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ "ਜੂਝਾਰ ਰੈਲੀ" ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸੰਬਧੀ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਰੈਲੀ ਦੌਰਾਨ ਪੰਜਾਬ ਦੇ 16 ਤੋਂ ਵੱਧ ਜਿਲ੍ਹਿਆਂ ਦੇ ਕਿਸਾਨ ਹਜ਼ਾਰਾਂ ਦੀ ਗਿਣਤੀ 'ਚ ਕਾਫ਼ਲੇ ਪਹੁੰਚਣਗੇ। ਕਿਸਾਨ ਵੀਰਾਂ ਅਤੇ ਭੈਣਾਂ 'ਚ ਰੈਲੀ ਲਈ ਪੂਰਾ ਜੋਰਦਾਰ ਉਤਸ਼ਾਹ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਰੈਲੀ ਦੀ ਤਿਆਰੀ ਲਈ ਮੀਟਿੰਗਾਂ ਅਤੇ ਘਰੋ-ਘਰੀਂਂ ਸੰਪਰਕ ਕਰਨ ਦੀ ਮੁਹਿੰਮ ਪੂਰੀ ਕਾਮਯਾਬੀ ਨਾਲ ਚੱਲ ਚੁੱਕੀ ਹੈ। ਉਨਾਂ ਦੱਸਿਆ ਕਿ ਦਿੱਲੀ ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਤੋਂ ਬਾਅਦ ਕਿਸਾਨਾਂ ਵਿਚ ਅਗਲੇਰੀ ਲੜਾਈ ਲਈ ਜੋਸ਼ ਉਬਾਲੇ ਮਾਰ ਰਿਹਾ ਹੈ। 
 
ਉਨਾਂ ਕਿਹਾ ਕਿ  ਸੰਯੁਕਤ ਕਿਸਾਨ ਮੋਰਚੇ ਵਲੋਂ  ਦਿਤੇ ਸੱਦੇ ਨੂੰ ਲਾਗੂ ਕਰਦਿਆਂ ਮੋਦੀ ਹਕੂਮਤ ਦੀ ਵਾਅਦਾ ਖਿਲਾਫੀ ਦਾ ਇਸ ਮਹਾਨ ਰੈਲੀ ਚ ਪਾਜ ਉਘੇੜਾਈ ਕਰਦਿਆਂ , ਵਿਸਵਾਸ਼ ਘਾਤ ਦੇ ਬਖੀਏ ਉਧੇੜੇ ਜਾਣਗੇ। ਐਮ ਐਸ ਪੀ ਹਾਸਲ ਕਰਨ,    ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ, ਦੇਸ਼ ਭਰ ਚ ਕਿਸਾਨਾਂ ਤੇ ਦਰਜ ਪਰਚੇ ਪੂਰੀ ਤਰਾਂ ਰੱਦ ਕਰਵਾਉਣ,   ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜਾ ਅਤੇ ਯੋਗਤਾ ਮੁਤਾਬਕ ਪੱਕੀ ਨੌਕਰੀ ਹਾਸਲ ਕਰਨ,   ਬਿਜਲੀ ਐਕਟ 2020 ਰੱਦ ਕਰਾਉਣ,   ਪ੍ਰਦੂਸ਼ਣ ਐਕਟ ਚੋਂ ਕਿਸਾਨ ਮਦ ਖਤਮ ਕਰਾਉਣ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ,   ਫਸਲਾਂ ਦੇ ਖਰਾਬੇ ਦਾ ਮੁਆਵਜਾ ਹਾਸਲ ਕਰਨ, ਜਨਤਕ ਵੰਡ ਪ੍ਰਣਾਲੀ ਪ੍ਰਬੰਧ ਨੂੰ ਮਜਬੂਤ ਕਰਨ  ਆਦਿ ਮੰਗਾਂ ਨੂੰ ਕਿਸਾਨੀ ਸੰਘਰਸ਼ ਦਾ ਕੇੰਦਰ-ਬਿੰਦੂ ਬਣਾਇਆ ਜਾਵੇਗਾ। 
 
ਆਗੂਆਂ ਨੇ ਕਿਹਾ ਕਿ ਇਸ ਲੜਾਈ ਨੇ ਕਿਰਤੀਆਂ ਨੂੰ ਉਨਾਂ ਦੇ ਅਸਲ ਦੁਸ਼ਮਣ ਦੀ ਪਛਾਣ ਕਰਵਾ ਦਿੱਤੀ ਹੈ। ਸਾਮਰਾਜੀ ਕਾਰਪੋਰੇਟ ਜਗਤ ਦੀ ਅੰਨੀ ਲੁੱਟ ਖਿਲਾਫ ਹੁਣ ਕਿਸਾਨ ਇਕ ਵੇਰ ਫਿਰ ਦੇਸ਼ ਦੀਆਂ ਸੜਕਾਂ ਤੇ ਆਰ ਪਾਰ ਦੀ ਲੜਾਈ ਲੜਨ ਦੇ ਮੂਡ ਚ ਹਨ । ਉਹਨਾਂ ਕਿਹਾ ਕਿ ਕਿਸਾਨਾਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਭਾਵੇਂ ਦੇਸ਼ ਤੇ ਰਾਜ ਮੋਦੀ ਕਰੇ ਤੇ ਭਾਵੇਂ ਸੋਨੀਆ ਕਰੇ ਦੇਸ਼ ਦੇ ਅਰਥਚਾਰੇ ਨੂੰ ਚਲਾਉਣ ਵਾਲੀਆਂ ਆਰਥਿਕ ਤੇ ਸਨਅਤੀ ਨੀਤੀਆਂ ਦੀ ਚਾਬੀ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ, ਸੰਸਾਰ ਵਪਾਰ ਸੰਸਥਾ ਦੇ ਹੱਥ ਚ ਹੈ। ਇਸ ਤੋਂ ਵੀ ਅੱਗੇ ਕਹਿਣਾ ਹੋਵੇ ਤਾਂ ਸੰਸਾਰ ਦੀਆਂ ਸੱਤ ਮਹਾ ਸ਼ਕਤੀਆਂ ਦਾ ਪੂਰੇ ਸੰਸਾਰ ਤੇ  ਪੂਰਾ ਕੰਟਰੋਲ ਹੈ। ਨਿਜੀਕਰਨ , ਉਦਾਰੀਕਰਨ ਤੇ ਖੁਲੀ ਮੰਡੀ ਦੀਆਂ ਸਾਮਰਾਜੀ ਨੀਤੀਆਂ ਤਹਿਤ ਪਹਿਲਾਂ ਕਾਂਗਰਸ ਹਾਕਮਾਂ ਨੇ ਤੇ ਹੁਣ ਭਾਜਪਾਈ ਹਾਕਮਾਂ ਨੇ ਦੇਸ਼ ਦੇ ਸਮੁੱਚੇ ਪਬਲਿਕ ਸੈਕਟਰ ਨੂੰ ਸੇਲ ਤੇ ਲਾਕੇ ਨੀਲਾਮ ਕਰ ਦਿੱਤਾ ਹੈ। ਇਸੇ ਦਾ ਅਗਲਾ ਲੜ ਹੈ ਕਿ ਖੇਤੀ ਸੈਕਟਰ ਤੇ ਕਬਜਾ ਕਰਨ ਲਈ ਦੇਸੀ ਵਿਦੇਸ਼ੀ ਸਰਮਾਏਦਾਰ ਲੁਟੇਰੇ ਇਹ ਕਾਲੇ ਕਨੂੰਨ ਲਿਆਏ ਸਨ ਜਿਨਾਂ ਨੂੰ ਦੇਸ਼ ਦੇ ਕਿਸਾਨਾਂ ਨੇ ਲੰਮਾ , ਜਾਨਦਾਰ, ਸਿਰੜੀ ਘੋਲ ਲੜ ਕੇ ਪਿਛੇ ਮੋੜਿਆ ਹੈ। 21 ਜਨਵਰੀ ਦੀ ਬਰਨਾਲਾ ਰੈਲੀ ਇਨਾਂ  ਸਾਮਰਾਜੀ ਨੀਤੀਆਂ ਖਿਲਾਫ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਦਾ ਐਲਾਨ ਕਰਨ ਲਈ ਕੀਤੀ ਜਾ ਰਹੀ ਹੈ। ਬਰਨਾਲਾ ਰੈਲੀ ਉਜੜ ਰਹੀ ਤੇ ਕਰਜੇ ਦੀ ਝੰਬੀ ਕਿਸਾਨੀ ਨੂੰ ਬਚਾਉਣ ਲਈ ਨਵੀਂ ਖੇਤੀ ਨੀਤੀ ਦਾ ਕਿਸਾਨ ਪੱਖੀ ਮਾਡਲ ਐਲਾਨਣ ਅਤੇ ਕਿਸਾਨੀ ਨੂੰ ਬਚਾਉਣ ਲਈ ਹਰ ਤਰਾਂ ਦੇ ਕਰਜਿਆਂ ਤੇ ਲੀਕ ਮਾਰਨ ਦੀ ਮੰਗ ਨੂੰ ਜੋਰਦਾਰ ਢੰਗ ਨਾਲ ਉਠਾਉਣ ਦਾ ਜਰੀਆ ਬਣੇਗੀ। ਉਨਾਂ ਕਿਹਾ ਕਿ ਇਸ ਰੈਲੀ ਰਾਹੀਂ ਸੰਯੁਕਤ ਕਿਸਾਨ ਮੋਰਚੇ ਨੂੰ ਮਜਬੂਤ ਕਰਨ, ਵਿਧਾਨ ਸਭਾ ਚੋਣਾਂ ਚ ਖੜੀਆਂ ਸਾਰੀਆਂ ਹੀ ਧਿਰਾਂ ਦੀ ਮੌਕਾਪ੍ਰਸਤੀ ਦਾ ਪਰਦਾਫਾਸ਼ ਕਰਨ ਅਤੇ ਪੰਜਾਬੀਆਂ ਨੂੰ ਸਿਰਫ ਤੇ ਸਿਰਫ ਕਿਸਾਨ ਅੰਦੋਲਨ ਤੇ ਹੀ ਟੇਕ ਰੱਖਣ ਦਾ ਸੱਦਾ ਦੇਵੇਗੀ। ਬਰਨਾਲਾ ਰੈਲੀ ਪੰਜਾਬੀਆਂ ਨੂੰ ਇਸ ਸੰਘਰਸ਼ ਦੋਰਾਨ ਉਸਰੀ ਜਮਾਤੀ ਏਕਤਾ ਨੂੰ, ਆਪਸੀ ਮੁਹੱਬਤ ਨੂੰ, ਕਮਾਏ ਸਿਰੜ ਤੇ ਸੰਜਮ ਨੂੰ ਹੋਰ ਉਚੇਰੀਆਂ ਬੁਲੰਦੀਆਂ ਤੇ ਪੁਚਾਉਣ ਦਾ ਹੋਕਾ ਦੇਵੇਗੀ। ਉਨਾਂ ਕਿਹਾ ਕਿ  ਸੰਯੁਕਤ ਕਿਸਾਨ ਮੋਰਚੇ ਵਲੋਂ  ਦਿਤੇ ਸੱਦੇ ਨੂੰ ਲਾਗੂ ਕਰਦਿਆਂ ਮੋਦੀ ਹਕੂਮਤ ਦੀ ਵਾਅਦਾ ਖਿਲਾਫੀ ਦਾ ਇਸ ਮਹਾਨ ਰੈਲੀ ਚ ਪਾਜ ਉਘੇੜਾਈ ਕਰਦਿਆਂ , ਵਿਸਵਾਸ਼ ਘਾਤ ਦੇ ਬਖੀਏ ਉਧੇੜੇ ਜਾਣਗੇ। ਐਮ ਐਸ ਪੀ ਹਾਸਲ ਕਰਨ,    ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ, ਦੇਸ਼ ਭਰ ਚ ਕਿਸਾਨਾਂ ਤੇ ਦਰਜ ਪਰਚੇ ਪੂਰੀ ਤਰਾਂ ਰੱਦ ਕਰਵਾਉਣ,   ਸ਼ਹੀਦ ਕਿਸਾਨ ਪਰਿਵਾਰਾਂ ਲਈ ਮੁਆਵਜਾ ਅਤੇ ਯੋਗਤਾ ਮੁਤਾਬਕ ਪੱਕੀ ਨੌਕਰੀ ਹਾਸਲ ਕਰਨ,   ਬਿਜਲੀ ਐਕਟ 2020 ਰੱਦ ਕਰਾਉਣ,   ਪ੍ਰਦੂਸ਼ਣ ਐਕਟ ਚੋਂ ਕਿਸਾਨ ਮਦ ਖਤਮ ਕਰਾਉਣ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ,   ਫਸਲਾਂ ਦੇ ਖਰਾਬੇ ਦਾ ਮੁਆਵਜਾ ਹਾਸਲ ਕਰਨ, ਜਨਤਕ ਵੰਡ ਪ੍ਰਣਾਲੀ ਪ੍ਰਬੰਧ ਨੂੰ ਮਜਬੂਤ ਕਰਨ  ਆਦਿ ਮੰਗਾਂ ਨੂੰ ਕਿਸਾਨੀ ਸੰਘਰਸ਼ ਦਾ ਕੇੰਦਰ-ਬਿੰਦੂ ਬਣਾਇਆ ਜਾਵੇਗਾ। ਓਨਾਂ ਕਿਹਾ ਕਿ ਇਸ ਰੈਲੀ ਚ ਪੇੰਡੂ ਮਜਦੂਰਾਂ ਨੂੰ ਹਰ ਪਿੰਡ ਚ ਜਥੇਬੰਦ ਕਰਨ ਚ ਕਿਸਾਨ ਯੂਨੀਅਨ ਦੀ ਭੂਮਿਕਾ ਨੂੰ ਪਛਾਨਣ ਤੇ ਜਿੰਮੇਵਾਰੀ ਓਟਣ ਦਾ ਐਲਾਨ ਕੀਤਾ ਜਾਵੇਗਾ। ਸਮਾਜ ਦੇ ਸਾਰੇ ਹੀ ਦੱਬੇ ਕੁਚਲੇ , ਜਾਤੀ ਦਾਬੇ  ਅਤੇ ਆਰਥਿਕ ਮੰਦਹਾਲੀ ਦੇ ਸ਼ਿਕਾਰ ਤਬਕਿਆਂ, ਛੋਟੇ ਕਾਰੋਬਾਰੀਆਂ  ਨਾਲ ਜਮਾਤੀ ਸਾਂਝ ਮਜਬੂਤ ਕਰਨ ਦੀ ਵਿਉਂਤਬੰਦੀ ਤੇ ਇਸ ਰੈਲੀ ਚ ਵਿਚਾਰ ਕੀਤੀ ਜਾਵੇਗੀ।
 

Have something to say? Post your comment

 

ਪੰਜਾਬ

ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ

ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ- ਐਡਵੋਕੇਟ ਧਾਮੀ

ਲੋੜਵੰਦ ਬੱਚਿਆਂ ਦੀ ਪੜਾਈ ਤੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਯਤਨਸ਼ੀਲ ਹੈ ਸੰਸਥਾ ਗੁਰੂ ਨਾਨਕ ਦੇ ਸਿੱਖ

ਮੌਜ਼ੂਦਾ ਹਾਲਤਾਂ ਨੂੰ ਦੇਖ ਕੇ ਭਾਈ ਅੰਮ਼੍ਰਿਤਪਾਲ ਸਿੰਘ ਦਾ ਪਰਵਾਰ ਨਹੀ ਚਾੰਹੁਦਾ ਕਿ ਭਾਈ ਸਾਹਿਬ ਚੋਣ ਲੜਣ

ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ,23493 ਟਨ ਦੀ ਰਿਕਾਰਡ ਲਿਫਟਿੰਗ

ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁ ਮੰਡੀਆਂ ਦਾ ਕੀਤਾ ਦੌਰਾ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਕਰਵਾਇਆ ਗਿਆ

ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ, ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ

ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ