ਨੈਸ਼ਨਲ

ਕੁਲਵੰਤ ਸਿੰਘ ਬਾਠ ਨੇ ਗੁਰਦੁਆਰਾ ਚੋਣ ਡਾਇਰੈਕਟਰ ਦੇ ਫ਼ੈਸਲੇ ਦਾ ਕੀਤਾ ਸੁਆਗਤ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | January 20, 2022 07:38 PM

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਡਾਇਰੈਕਟਰ ਦਿੱਲੀ ਗੁਰਦੁਆਰਾ ਚੋਣ ਨਰੇਂਦਰ ਸਿੰਘ ਵੱਲੋਂ 22 ਜਨਵਰੀ ਨੂੰ ਕਮੇਟੀ ਦਾ ਜਨਰਲ ਹਾਊਸ ਸੱਦਣ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ ਨਾਲ ਹੀ ਉਨ੍ਹਾਂ ਨਵੀਂ ਬਣਨ ਵਾਲੀ ਕਮੇਟੀ ਨੂੰ ਕੁਝ ਅਹਿਮ ਸੁਝਾਅ ਵੀ ਦਿੱਤੇ। ਇਸ ਤੋਂ ਇਲਾਵਾ ਸ. ਕੁਲਵੰਤ ਸਿੰਘ ਬਾਠ ਨੇ ਮੌਜੂਦਾ ਕਮੇਟੀ ਵੱਲੋਂ ਬੀਤੇ 4 ਮਹੀਨਿਆਂ ਦੌਰਾਨ ਬਿਨਾ ਵਜ੍ਹਾ ਕੀਤੇ ਜਾ ਰਹੇ ਖਰਚ ਦੇ ਜੋ ਖੁਲਾਸੇ ਕੀਤੇ ਹਨ ਉਹ ਵੀ ਆਪਣੇ ਆਪ ਵਿਚ ਹੈਰਾਨ ਕਰਨ ਵਾਲੇ ਹਨ।
ਸ. ਕੁਲਵੰਤ ਸਿੰਘ ਬਾਠ ਨੇ ਦੱਸਿਆ ਕਿ ਮੌਜੁਦਾ ਕਮੇਟੀ ਵੱਲੋਂ ਪਿੱਛਲੇ ਚਾਰ ਮਹੀਨਿਆਂ ਦੇ ਅੰਦਰ 60 ਲੱਖ ਰੁਪਏ ਲੀਗਲ ਦੇ ਨਾਂ ’ਤੇ ਖਰਚ ਕੀਤੇ ਗਏ ਜਦੋਂ ਕਿ ਇਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ ਅਤੇ ਸਟਾਫ਼ ਨਾਲ ਮਿਲ ਕੇ ਹਰ ਮਸਲੇ ਦਾ ਹਲ ਕੱਢਿਆ ਜਾ ਸਕਦਾ ਸੀ ਕਿਉਂਕਿ ਇਹ ਇੱਕ ਧਾਰਮਕ ਸੰਸਥਾ ਹੈ ਅਤੇ ਇਸ ਵਿਚ ਵਕੀਲਾਂ ਨੂੰ ਇੰਨੀ ਵੱਡੀ ਰਕਮ ਦੇਣਾ ਸ਼ੋਭਾ ਨਹੀਂ ਦਿੰਦਾ। ਇਸ ਦੇ ਨਾਲ ਹੀ 50 ਲੱਖ ਰੁਪਏ ਦੀ ਮਦਦ ਪਿੱਛਲੇ ਪ੍ਰਧਾਨ ਵੱਲੋਂ 4 ਮਹੀਨਿਆਂ ਵਿਚ ਦਿੱਤੀ ਗਈ ਹੈ ਜਦੋਂ ਕਿ ਨਵੀਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਕਮੇਟੀ ਸਿਰਫ਼ ਦੇਖਰੇਖ ਕਰਦੇ ਹੋਏ ਰੁਜ਼ਾਨਾ ਦੇ ਖਰਚ ਕਰ ਸਕਦੀ ਹੈ ਨਾ ਕਿ ਲੱਖਾਂ ਰੁਪਏ ਦੀ ਸਹਾਇਤਾ ਵੰਡ ਸਕਦੀ ਹੈ। ਤੀਸਰਾ ਡੀਜ਼ਲ ਦੇ ਨਾਂ ’ਤੇ ਲੱਖਾਂ ਦੇ ਬਿਲ ਪਾਏ ਜਾ ਰਹੇ ਹਨ ਜੋ ਗੱਡੀਆਂ ਇਨ੍ਹਾਂ ਨੇ ਸਮਰਥਕਾਂ ਨੂੰ ਆਪਣੇ ਨਾਲ ਰੱਖਣ ਅਤੇ ਆਪਣੇ ਹਕ ਵਿਚ ਵੋਟ ਕਰਨ ਬਦਲੇ ਦਿੱਤੀਆਂ ਹਨ ਇਹ ਵੀ ਕਮੇਟੀ ’ਤੇ ਫ਼ਜ਼ੂਲ ਖਰਚ ਹੈ। ਕੁਲ ਮਿਲਾ ਕੇ ਲੱਖਾਂ ਕਰੋੜਾਂ ਰੁਪਏ ਦੇ ਨਾਜਾਇਜ਼ ਖਰਚ ਕਮੇਟੀ ਵੱਲੋਂ ਕੀਤੇ ਜਾ ਰਹੇ ਸਨ ਜਦੋਂ ਕਿ ਦੂਜੇ ਪਾਸੇ ਟੀਚਰਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਮਿਲ ਰਹੀ, ਉਹ ਭੁੱਖਮਰੀ ਦੀ ਕਗਾਰ ’ਤੇ ਹਨ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਪਿੱਛਲੇ ਪ੍ਰਧਾਨ ਨੂੰ ਆਪਣੀ ਚੌਧਰ ਚਮਕਾਉਣ ਤੋਂ ਇਲਾਵਾ ਕੁਝ ਦਿਖਾਈ ਹੀ ਨਹੀਂ ਦਿੰਦਾ।
ਸ. ਕੁਲਵੰਤ ਸਿੰਘ ਬਾਠ ਨੇ ਆਉਣ ਵਾਲੀ ਨਵੀਂ ਕਮੇਟੀ ਨੂੰ ਸੁਝਾਅ ਦਿੱਤੇ ਹਨ ਕਿ ਸਭ ਤੋਂ ਪਹਿਲੇ ਕਮੇਟੀ ਵੱਲੋਂ ਕੀਤੇ ਜਾ ਰਹੇ ਨਾਜਾਇਜ਼ ਖਰਚ ’ਤੇ ਰੋਕ ਲਗਾਣੀ ਚਾਹੀਦੀ ਹੈ ਅਤੇ ਨਾਜਾਇਜ਼ ਭਰਤੀਆਂ, ਪ੍ਰਮੋਸ਼ਨ ਨੂੰ ਤੁਰੰਤ ਬੰਦ ਕਰਨਾ ਹੋਵੇਗਾ। ਬੀਤੇ ਸਮੇਂ ’ਚ ਪ੍ਰਬੰਧਕਾਂ ਨੇ ਆਪਣੇ ਚਹੇਤਿਆਂ ਨੂੰ ਰੇਵੜੀਆਂ ਦੀ ਤਰ੍ਹਾਂ ਜੋ ਪ੍ਰਮੋਸ਼ਨ ਦਿੱਤੇ ਹਨ ਉਸ ਦੀ ਵੀ ਜਾਂਚ ਕਰਨੀ ਹੋਵੇਗੀ ਅਤੇ ਵਾਕਈ ਜੋ ਪ੍ਰਮੋਸ਼ਨ ਦਾ ਹਕਦਾਰ ਹੋਵੇ ਉਸ ਨੂੰ ਨਿਸ਼ਚਿਤ ਪ੍ਰਮੋਸ਼ਨ ਮਿਲਣੀ ਚਾਹੀਦੀ ਹੈ।

 

Have something to say? Post your comment

 

ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ