ਨੈਸ਼ਨਲ

ਇੰਦਰਪ੍ਰੀਤ ਸਿੰਘ ਕੋਛੜ ਦਿੱਲੀ ਕਮੇਟੀ ਚੋਣ ਜਿੱਤ ਕੇ ਨੌਜਵਾਨ ਆਗੂ ਦੇ ਰੂਪ `ਚ ਸਾਹਮਣੇ ਆਏ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | January 20, 2022 07:38 PM

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨੌਜਵਾਨ ਆਗੂ ਅਤੇ ਉੱਘੇ ਸਮਾਜ ਸੇਵੀ ਸ. ਇੰਦਰਪ੍ਰੀਤ ਸਿੰਘ ਕੋਛੜ (ਮੌਂਟੀ) ਨੇ ਪਿਛਲੇ ਬੀਤੇ ਮਹੀਨਿਆਂ ਦੌਰਾਨ ਹੋਈਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਨ ਵਾਰਡ ਨੰਬਰ-05 ਐਸ ਰਾਜ਼ੌਰੀ ਗਾਰਡਨ ਖੇਤਰ ਤੋਂ ਚੋਣ ਲੜ੍ਹੀ ਸੀ ਤੇ ਉਨ੍ਹਾਂ ਨੇ ਵਿਰੋਧੀਆਂ ਨੂੰ ਸਕਿਸਤ ਦੇ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।ਸ. ਇੰਦਰਪ੍ਰੀਤ ਸਿੰਘ ਮੌਂਟੀ ਨੇ ਦਸਿਆ ਕਿ ਉਨ੍ਹਾਂ ਨੇ ਰਾਜ਼ੌਰੀ ਗਾਰਡਨ ਇਲਾਕੇ ਤੋਂ ਪਹਿਲੀ ਵਾਰ ਜਿੱਤ ਹਾਸਲ ਕੀਤੀ ਹੈ ਅਤੇ ਇਸ ਤੋਂ ਪਹਿਲਾਂ ਇਸੇ ਖੇਤਰ ਤੋਂ ਮੇਰੇ ਪਿਤਾ ਸ. ਮਨਮੋਹਨ ਸਿੰਘ ਕੋਛੜ
ਵੀ ਜਿੱਤ ਪ੍ਰਾਪਤ ਕਰ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਕੇ ਸੰਗਤਾਂ ਦੀ ਸੇਵਾ ਵਿੱਚ ਹਮੇਸਾਂ ਤਤਤਪਰ ਰਹਿੰਦੇ ਸਨ।ਸ. ਇੰਦਰਪ੍ਰੀਤ ਸਿੰਘ ਮੌਂਟੀ ਦੇ ਨਜਦੀਕੀ ਸਾਥੀ ਸ. ਗਗਨਜੋਤ ਸਿੰਘ ਸਾਹਨੀ ਨੇ ਦਸਿਆ ਕਿ ਉਨ੍ਹਾਂ (ਸ. ਮੌਂਟੀ) ਨੇ ਕੋਰੋਨਾ ਕਾਲ ਦੌਰਾਨ ਜਦੋਂ ਮਹਾਂਮਾਰੀ ਦਾ ਪ੍ਰਕੋਪ ਦੇਸ਼ ਭਰ ਵਿੱਚ ਪੂਰੇ ਜ਼ੋਰਾਂ-ਸ਼ੋਰਾਂ ਤੇ ਚੱਲ ਰਿਹਾ ਹੈ ਅਤੇ ਇਸ ਭਿਆਨਕ ਬਿਮਾਰੀ ਦੇ ਚਲਦਿਆਂ ਕੌਮੀ ਰਾਜਧਾਨੀ ਦਿੱਲੀ ਅੰਦਰ ਕਰਫਿਉ ਤੇ ਤਾਲਾਬੰਦੀ ਕੀਤੀ ਗਈ ਹੋਈ ਸੀ, ਇਸ ਲਾਕ ਡਾਊਨ ਦੀ ਸਥਿਤੀ ਵਿਚ ਆਪਣੇ ਵੱਲੋਂ ਲੰਗਰ ਤਿਆਰ ਕਰਕੇ ਪੱਛਮੀ ਦਿੱਲੀ ਦੇ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਇਆ ਜਾਂਦਾ ਰਿਹਾ ਹੈ।ਉਨ੍ਹਾਂ ਨੇ ਦਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਉਨ੍ਹਾਂ ਵਲੋਂ ਰਾਜ਼ੌਰੀ ਗਾਰਡਨ ਅਤੇ ਸ਼ੁਭਾਸ ਨਗਰ ਦੇ ਆਸ-ਪਾਸ ਦੇ ਇਲਾਕੇ ਦੇ ਵੱਖ-ਵੱਖ ਧਰਮਾਂ ਦੇ ਧਾਰਮਕ ਅਸਥਾਨਾਂ ਦੇ ਰਾਗੀ ਸਿੰਘਾਂ, ਗ੍ਰੰਥੀ ਸਿੰਘਾਂ, ਸੇਵਾਦਰਾਂ
ਤੇ ਹੋਰ ਪੁਜਾਰੀਆਂ ਤੋਂ ਇਲਾਵਾ ਲੋੜਵੰਦ ਲੋਕਾਂ ਨੂੰ ਸੁਕਾ ਰਾਸ਼ਨ, ਲੰਗਰ, ਆਕਸੀਜ਼ਨ ਸੈਲੰਡਰ, ਦਵਾਈਆਂ, ਸਿਹਤ ਸਬੰਧੀ ਸਹੂਲਤਾਂ ਅਤੇ ਆਕਸੀਜ਼ਨ ਗੈਸ ਵੀ ਮਹੁਈਆ ਕਰਵਾਈ ਜਾਂਦੀ
ਰਹੀ ਹੈ।ਸ. ਇੰਦਰਪ੍ਰੀਤ ਸਿੰਘ ਮੌਂਟੀ ਨੇ ਦਸਿਆ ਕਿ ਅੱਜ ਕਲ ਫਿਰ ਤੋਂ ਉਮੀਕਰੋਨ ਮਹਾਂਮਾਰੀ ਦੇ ਚਲਦਿਆਂ ਸਟੀਮਰ, ਸੁਕਾ ਰਾਸ਼ਨ, ਦਵਾਈਆਂ, ਤਿੰਨ ਪ੍ਰਕਾਰ ਦੇ ਕਾੜੇ, ਮਾਸਕ, ਸੈਨੇਟਾਈਜ਼ਰ ਤੇ ਹੋਰ ਸਮੱਗਰੀ ਆਦਿ ਜ਼ਰੂਰਤਮੰਦਾਂ ਨੂੰ ਮੁਹਈਆਂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਭਵਿੱਖ ਵਿੱਚ ਵੀ ਸੰਗਤਾਂ ਨੂੰ ਇਸੇ ਤਰ੍ਹਾਂ ਮੇਰੇ ਵੱਲੋਂ
ਸੇਵਾ ਚਾਹੀਦੀ ਹੋਵੇਗੀ ਤਾਂ ਮੈਂ ਹਮੇਸ਼ਾ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਦਾ ਰਹਾਂਗਾ।ਸ. ਇੰਦਰਪ੍ਰੀਤ ਸਿੰਘ ਮੌਂਟੀ ਨੇ ਦਸਿਆ ਕਿ ਮੇਰੇ ਵੱਲੋਂ ਜੋ ਲੋੜਵੰਦਾਂ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਮੰਗ ਹੈ ਕਿ ਮੈਂ ਵਾਰਡ ਨੰਬਰ-05 ਐਸ ਰਾਜ਼ੌਰੀ ਗਾਰਡਨ ਤੋਂ ਕਾਰਪੋਰੇਸ਼ਨ ਦੀ ਚੋਣ ਲੜ੍ਹਾ ਤੇ ਇਸ ਸੀਟ ਲਈ ਮੇਰੀ ਦਾਵੇਦਾਰੀ ਵੀ ਪੱਕੀ ਮੰਨੀ ਜਾ ਰਹੀ ਹੈ।

 

Have something to say? Post your comment

 

ਨੈਸ਼ਨਲ

ਭਾਜਪਾ ਦੇ ਮਾੜੇ ਸ਼ਾਸਨ ਕਾਰਨ ਪੀਜੀਆਈ ਨੂੰ ਵੀ ਝਲਣੀ ਪੈ ਰਹੀ ਸਟਾਫ਼ ਦੀ ਕਮੀ , ਮਰੀਜਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ - ਬਾਂਸਲ

ਸੁਖਵਿੰਦਰ ਸਿੰਘ ਫ਼ੌਜੀ ਦੀ ਮੌਤ ਸੱਕੀ, ਨਿਰਪੱਖਤਾ ਨਾਲ ਕੀਤੀ ਜਾਏ ਜਾਂਚ : ਮਾਨ

ਕਿਸਾਨੀ ਅੰਦੋਲਨ ਅਤੇ ਸਿਧਾਤਾਂ ਨੂੰ ਲੈ ਕੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ: ਬੀਬੀ ਰਣਜੀਤ ਕੌਰ

ਦਿੱਲੀ ਵਿਧਾਨ ਸਭਾ ਸੋਮਵਾਰ ਤੱਕ ਮੁਲਤਵੀ

ਕਾਂਗਰਸ ਦੀ ਸੁਪ੍ਰਿਆ ਸ਼੍ਰੀਨਾਤੇ ਅਤੇ ਭਾਜਪਾ ਦੇ ਦਿਲੀਪ ਘੋਸ਼ ਨੂੰ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਲਈ ਚੋਣ ਕਮਿਸ਼ਨ ਦਾ ਨੋਟਿਸ

ਆਪ ਨੂੰ ਵੱਡਾ ਸਿਆਸੀ ਝਟਕਾ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਭਾਜਪਾ 'ਚ ਹੋ ਗਏ ਸ਼ਾਮਲ

ਦੇਸ਼ ਵਿਦੇਸ਼ ਅੰਦਰ ਸਿੱਖਾਂ ਦੀ ਜਾਨ ਨੂੰ ਖਤਰਾ ਦੇਖਦਿਆਂ ਚੋਣਾਂ ਦੌਰਾਨ ਸਿੱਖ ਉਮੀਦਵਾਰ ਨੂੰ ਹਥਿਆਰ ਰੱਖਣ ਦੀ ਦਿੱਤੀ ਜਾਵੇ ਛੋਟ : ਮਾਨ

ਆਪ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਸੁਰੱਖਿਆ ਦਿੱਤੀ ਵਧਾ

ਓੲਸਿਸ ਅਕੈਡਮੀ ਯੂਕੇ ਵੱਲੋਂ ਸਿੱਖਾਂ ਨੂੰ ਤਾਲਿਬਾਨ ਜਾਂ ਕੁ ਕਲੈਕਸ ਕਲੇਨ ਨਾਲ ਤੁਲਨਾ ਕਰਨਾ ਬਦਨਾਮ ਕਰਨ ਦੀ ਡੂੰਘੀ ਸਾਜਿਸ : ਮਾਨ

'ਆਪ' ਵੱਲੋਂ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ