ਪੰਜਾਬ

ਹਲਕਾ ਦੱਖਣੀ ’ਚ ਕਾਂਗਰਸ ਨੂੰ ਲੱਗ ਰਿਹਾ ਦਿਨੋ-ਦਿਨ ਝਟਕਾ, ਵੱਡੀ ਗਿਣਤੀ ’ਚ ਕਾਂਗਰਸੀ ਪਰਿਵਾਰ ਜੁੜ ਰਹੇ ਅਕਾਲੀ-ਬਸਪਾ ਨਾਲ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | January 20, 2022 08:22 PM


ਅੰਮ੍ਰਿਤਸਰ-ਹਲਕਾ ਦੱਖਣੀ ’ਚ ਕਾਂਗਰਸ ਨੂੰ ਦਿਨੋਂ-ਦਿਨ ਝਟਕੇ ’ਤੇ ਝਟਕਾ ਲੱਗ ਗਿਆ। ਕਿਉਂਕਿ ਜਿਆਦਾ ਤਦਾਦ ’ਚ ਜਿੱਥੇ ਆਮ ਲੋਕ ਅਕਾਲੀ-ਬਸਪਾ ਗਠਜੋੜ ਦੇ ਲੜ ਲੱਗ ਰਹੇ ਹਨ, ਉਥੇ ਵੱਡੀ ਗਿਣਤੀ ’ਚ ਕਾਂਗਰਸੀ ਪਰਿਵਾਰ ਧੜਾਧੜ ਗਠਜੋੜ ਦਾ ਪਲ੍ਹਾ ਫੜ੍ਹ ਰਹੇ ਹਨ। ਕਿਉਂਕਿ ਹਲਕੇ ਦੇ ਲੋਕ ਜਾਣ ਚੁੱਕੇ ਹਨ 5 ਸਾਲ ਸੱਤਾ ’ਚ ਰਹਿਣ ਵਾਲਾ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਇਕ ਵੀ ਵਾਅਦਾ ਪੁਗਾ ਨਹੀਂ ਸਕਿਆ ਤਾਂ ਹੁਣ ਕਿਹੜਾ ਮਾਅਰਕਾ ਮਾਰੇਗਾ ਅਤੇ ਕਿਹੜੇ ਹੱਕ ਨਾਲ ਹਲਕਾ ਵਾਸੀਆਂ ਤੋਂ ਵੋਟਾਂ ਮੰਗੇ ਇਸ ਲਈ ਨਾਮੋਸ਼ੀਜਨਕ ਹਾਲਤ ’ਚ ਘਰ ’ਚ ਵੜ੍ਹਿਆ ਬੈਠਾ ਹੈ।
ਇਹ ਖੁਲਾਸਾ ਵਾਰਡ ਨੰਬਰ 36 ਸ: ਨਿਰਵੈਲ ਸਿੰਘ ਸੁਲਤਾਨਵਿੰਡ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਹਲਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਤਲਬੀਰ ਸਿੰਘ ਗਿੱਲ ਨੇ ਕੀਤਾ। ਸ: ਗਿੱਲ ਨੇ ਕਿਹਾ ਕਿ ਹਲਕੇ ਦੇ ਭੋਲੇ ਭਾਲੇ ਵੋਟਰਾਂ ਤੋਂ ਵੋਟ ਹਾਸਲ ਕਰਨ ਉਪਰੰਤ ਹਲਕਾ ਵਾਸੀਆਂ ’ਚ ਵਿਚਰਣਾ ਤਾਂ ਦੂਰ ਡੰਪ ਦਾ ਮੁੱਦਾ ਤੱਕ ਦਾ ਨਿਪਟਾਰਾ ਨਹੀਂ ਕਰਵਾ ਸਕਿਆ, ਜਿਸ ਨਾਲ ਕਈ ਲੋਕ ਬਿਮਾਰੀਆਂ ਤੋਂ ਪੀੜਤ ਅਤੇ ਜਾਨਾਂ ਗਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲੋਕਾਂ ’ਚ ਝੂਠਾ ਪ੍ਰਚਾਰ ਕਰ ਰਿਹਾ ਹੈ ਕਿ ਕਾਂਗਰਸੀ ਇਕਜੁਟ ਹਨ ਜੇਕਰ ਕਾਂਗਰਸ ਇਕਜੁਟ ਹਨ ਤਾਂ ਪਿਛਲੇ ਸਮੇਂ ਦੌਰਾਨ ਕਈ ਦਿੱਗਜ਼ ਕਾਂਗਰਸੀ ਕਾਂਗਰਸ ਨੂੰ ਛੱਡ ਹੋਰਨਾਂ ਪਾਰਟੀਆਂ ਦੀ ਸ਼ਰਨ ’ਚ ਕਿਵੇਂ ਚਲੇ ਗਏ ਜੋ ਕਿ ਜਗ ਜਾਹਿਰ ਹੈ।
ਸ: ਗਿੱਲ ਨੇ ਕਿਹਾ ਕਿ ਹਲਕਾ ਵਿਧਾਇਕ ਨੇ ਲੋਕ ਸੇਵਾ ਲਈ ਵਰਕਰ ਨਹੀਂ, ਬਲਕਿ ਗੁੰਡਾ ਅਨਸਰ ਨਾਲ ਜੋੜੇ ਹਨ, ਜਿਸ ਦਾ ਪ੍ਰਮਾਣ ਕੁਝ ਮਹੀਨੇ ਪਹਿਲਾਂ ਵਿਧਾਇਕ ਦੇ ਪੀ. ਏ. ਤੋਂ ਦੁਖੀ ਹੋ ਕੇ ਇਕ ਸਵਰਨਕਾਰ ਦੁਆਰਾ ਖੁਦਕਸ਼ੀ ਕੀਤੇ ਜਾਣਾ ਹੈ। ਉਨ੍ਹਾਂ ਇਸ ਮੌਕੇ ਸ: ਬੁਲਾਰੀਆ ਨੂੰ ਮਸ਼ਵਰਾ ਦਿੰਦਿਆਂ ਕਿਹਾ ਕਿ ਉਹ ਪਹਿਲਾਂ ਆਪਣੀ ਕੁੰਭਕਰਨੀ ਨੀਂਦ ਸੁੱਤੀ ਸੂਬਾ ਸਰਕਾਰ ਨੂੰ ਜਗਾਉਣ ਕਿਉਂਂਕਿ ਲੋਕ ਕਾਂਗਰਸ ਦੀਆਂਂ ਲੋਕ ਮਾਰੂ ਨੀਤੀਆਂ ਤੋਂਂ ਚੰਗੀ ਵਾਕਿਫ਼ ਹੋ ਗਏ ਹਨ ਅਤੇ ਉਹ ਆ ਰਹੀਆਂਂ ਚੋਣਾਂ ’ਚ ਸਿਆਸਤ ਬਦਲਾਅ ਦੇ ਰੌਂਅ ’ਚ ਹਨ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 20 ਫਰਵਰੀ ਨੂੰ ਤਕੜੀ ਦਾ ਬਟਨ ਦਬਾਅ ਕੇ ਅਕਾਲੀ ਦਲ ਦੇ ਹੱਕ ’ਚ ਫ਼ਤਵਾ ਦੇਣ ਅਤੇ ਵਿਰੋਧੀਆਂ ਵਲੋਂ ਲਏ ਜਾ ਰਹੇ ਜਿੱਤ ਦੇ ਸੁਪਨੇ ਨੂੰ ਚਕਨਾਚੂਰ ਕਰਨ।
ਮੀਟਿੰਗ ਦੌਰਾਨ ਸ: ਗਿੱਲ ਨੇ ਸ: ਨਿਰਵੈਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਮਨਜੀਤ ਸਿੰਘ, ਇੰਦਰਜੀਤ ਸਿੰਘ, ਗੁਰਦੀਪ ਸਿੰਘ, ਕੰਵਰਜੀਤ ਸਿੰਘ, ਸਵਰਨਜੀਤ ਸਿੰਘ ਪੁੰਨਾ, ਹੀਰਾ ਮਾਨ, ਨਿਰਮਲ ਸਿੰਘ, ਨਿਸ਼ਾਨ ਸਿੰਘ, ਰਾਜ ਕਰਨ, ਹਰਭਜਨ ਸਿੰਘ ਸੂਰੀ, ਗੁਰਦੇਵ ਸਿੰਘ, ਨਿਸ਼ਾਨ ਸਿੰਘ, ਸਾਬੀ ਮੁੱਛਲ, ਭੁਪਿੰਦਰ ਸਿੰਘ, ਰਾਜਨ ਆਦਿ ਵਲੋਂ ਕਾਂਗਰਸ ਨੂੰ ਅਲਵਿਦਾ ਆਖ ਕੇ ਅਕਾਲੀ-ਬਸਪਾ ਗਠਜੋੜ ’ਚ ਸ਼ਾਮਿਲ ਹੋਣ ’ਤੇ ਪਾਰਟੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਜਸਬੀਰ ਸਿੰਘ ਨਿਜ਼ਾਮਪੁਰਾ, ਅਜੈਬੀਰਪਾਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਚਾਹਲ, ਹਰਮੀਤ ਸਿੰਘ ਮਠਾੜੂ, ਨਿਰਮਲ ਸਿੰਘ, ਹਰਜਿੰਦਰ ਸਿੰਘ ਜਿੰਦਾ, ਲਖਬੀਰ ਸਿੰਘ ਨਿਜ਼ਾਮਪੁਰਾ, ਪ੍ਰਦੀਪ ਸਿੰਘ ਕੰਡਾ, ਬੱਗੋ ਦੋਧੀ ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ।
ਕੈਪਸ਼ਨ:
ਵਾਰਡ ਨੰਬਰ 36 ਵਿਖੇ ਸ: ਨਿਰਵੈਲ ਸਿੰਘ ਤੇ ਹੋਰਨਾਂ ਕਾਂਗਰਸੀ ਪਰਿਵਾਰ ਨੂੰ ਅਕਾਲੀ ਦਲ ’ਚ ਸ਼ਾਮਿਲ ਹੋਣ ’ਤੇ ਸਨਮਾਨਿਤ ਕਰਨ ਉਪਰੰਤ ਖੜ੍ਹੇ ਵਿਖਾਈ ਦੇ ਰਹੇ ਸ: ਤਲਬੀਰ ਸਿੰਘ ਗਿੱਲ, ਜਸਬੀਰ ਸਿੰਘ ਨਿਜ਼ਾਮਪੁਰਾ, ਅਜੈਬੀਰਪਾਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਚਾਹਲ ਤੇ ਹੋਰ ਅਕਾਲੀ ਵਰਕਰ।

 

Have something to say? Post your comment

 

ਪੰਜਾਬ

ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ

ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ- ਐਡਵੋਕੇਟ ਧਾਮੀ

ਲੋੜਵੰਦ ਬੱਚਿਆਂ ਦੀ ਪੜਾਈ ਤੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਯਤਨਸ਼ੀਲ ਹੈ ਸੰਸਥਾ ਗੁਰੂ ਨਾਨਕ ਦੇ ਸਿੱਖ

ਮੌਜ਼ੂਦਾ ਹਾਲਤਾਂ ਨੂੰ ਦੇਖ ਕੇ ਭਾਈ ਅੰਮ਼੍ਰਿਤਪਾਲ ਸਿੰਘ ਦਾ ਪਰਵਾਰ ਨਹੀ ਚਾੰਹੁਦਾ ਕਿ ਭਾਈ ਸਾਹਿਬ ਚੋਣ ਲੜਣ

ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ,23493 ਟਨ ਦੀ ਰਿਕਾਰਡ ਲਿਫਟਿੰਗ

ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁ ਮੰਡੀਆਂ ਦਾ ਕੀਤਾ ਦੌਰਾ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਕਰਵਾਇਆ ਗਿਆ

ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ, ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ

ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ