ਮਨੋਰੰਜਨ

4 ਫ਼ਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ ਲਈ ਤਿਆਰ ਪੰਜਾਬੀ ਕਾਮੇਡੀ ਫ਼ਿਲਮ 'ਝੱਲੇ ਪੈ ਗਏ ਪੱਲੇ'

ਕੌਮੀ ਮਾਰਗ ਬਿਊਰੋ | February 03, 2022 06:52 PM


ਚੰਡੀਗੜ੍ਹ : ਅੱਜ ਦੀ ਭੱਜ-ਦੌੜ ਅਤੇ ਤਣਾਓ ਭਰੀ ਜਿੰਦਗੀ ਵਿੱਚ ਦਰਸ਼ਕਾਂ ਨੂੰ ਹੱਸਣ ਹਸਾਉਣ ਲਈ ਪੰਜਾਬੀ ਫ਼ਿਲਮ 'ਝੱਲੇ ਪੇੈ ਗਏ ਪੱਲੇ'  4 ਫ਼ਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ ਹੋਣ ਲਈ ਤਿਆਰ ਹੈ। ਫਿਲਮ ਦੇ ਨਿਰਦੇਸ਼ਕ ਅਤੇ ਸਟਾਰਕਾਸਟ ਦੀ ਟੀਮ ਅੱਜ ਇੱਥੇ ਫਿਲਮ ਨੂੰ ਲੈ ਕੇ ਆਪਣੀਆਂ ਖੱਟੀਆਂ ਮਿੱਠੀਆਂ ਗੱਲਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸਾਂਝਾ ਕੀਤਾ।

ਇਸ ਮੌਕੇ ਫਿਲਮ ਦੇ ਨਿਰਦੇਸ਼ਕ ਮੰਜੀਤ ਸਿੰਘ ਟੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 'ਝੱਲੇ ਪੈ ਗਏ ਪੱਲੇ' ਫ਼ਿਲਮ ਕਮੇਡੀ ਅਤੇ ਮਨੋਰੰਜਨ ਨਾਲ ਭਰਪੂਰ ਹੈ। ਉਨ੍ਹਾਂ ਦੱਸਿਆ ਗੋਇਲ ਮਿਊਜਿਕ ਵਲੋਂ ਵਿਨਰ ਫਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਈ ਗਈ ਇਸ ਕਾਮੇਡੀ ਫਿਲਮ 'ਝੱਲੇ ਪੈ ਗਏ ਪੱਲੇ' ਵਿੱਚ ਗੁਰਮੀਤ ਸਾਜਨ, ਗੁਰਚੀਤ ਚਿੱਤਰਕਾਰ, ਦਿਲਵਰ ਸਿੱਧੂ, ਪ੍ਰਕਾਸ਼ ਗਦੁ, ਮੇਘਾ ਸ਼ਰਮਾ ਅਤੇ ਪਰਮਜੀਤ ਬਕਨਾ ਨੇ ਬਤੋਰ ਸਟਾਰਕਾਸਟ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ 'ਝੱਲੇ ਪੈ ਗਏ ਪੱਲੇ' ਫ਼ਿਲਮ ਕੱਲ ਵੀਰਵਾਰ 4 ਫਰਵਰੀ ਨੂੰ ਸਿਨੇਮ ਘਰਾਂ ਵਿੱਚ ਰਿਲੀਜ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ -19 ਦੇ ਦੌਰ ਵਿੱਚ ਲਗਪਗ ਹਰ ਇੰਸਾਨ ਕਿਸੀ ਨਾ ਕਿਸੀ ਤਰਾਂ ਤਣਾਓ ਵਿੱਚ ਹੈ, ਉਨ੍ਹਾਂ ਨੂੰ ਹਸਾਉਣ ਅਤੇ ਤਣਾਓ ਤੋਂ ਬਾਹਰ ਕੱਢਣ ਲਈ ਲਿਆਉਣ ਨੂੰ ਲੈ ਕੇ ਉਨ੍ਹਾਂ ਦੀ ਟੀਮ ਵਲੋਂ ਇਹ ਇੱਕ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਦੇ ਨਿਰਦੇਸ਼ਕ ਮੰਜੀਤ ਸਿੰਘ ਟੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਹ ਫਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ। ਪ੍ਰੈਸ ਕਾਨਫਰੰਸ ਦੌਰਾਨ ਫ਼ਿਲਮ ਦੀ ਸਟਾਰਕਾਸਟ ਗੁਰਮੀਤ ਸਾਜਨ, ਗੁਰਚੇਤ ਚਿੱਤਰਕਾਰ, ਮੰਨਤ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਗੁਰਪ੍ਰੀਤ ਤੋਤੀ, ਪਰਮਿੰਦਰ ਕੌਰ ਗਿੱਲ, ਭੋਲਾ ਲਾਇਲਪੁਰੀਆ, ਮੇਘਾ ਸ਼ਰਮਾ, ਸਤਿੰਦਰ ਕੌਰ, ਪਰਮਜੀਤ ਭਕਨਾ, ਕੁਲਦੀਪ ਨਿਆਮੀਆਂ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਮਨਜੀਤ ਟੋਨੀ ਤੇ ਗੁਰਮੀਤ ਸਾਜਨ ਨੇ ਦਿੱਤਾ ਹੈ। ਇਸ ਫਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਨੇ ਲਿਖੇ ਹਨ। ਫ਼ਿਲਮ ਦੇ ਗੀਤ ਕਰਮਜੀਤ ਅਨਮੋਲ ਤੇ ਗੋਲਡ ਟੋਨੀ ਨੇ ਗਾਏ ਹਨ।

ਗੁਰਮੀਤ ਸਾਜਨ, ਗੁਰਚੇਤ ਚਿੱਤਰਕਾਰ, ਮੰਨਤ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ, ਜਤਿੰਦਰ ਕੌਰ, ਗੁਰਪ੍ਰੀਤ ਤੋਤੀ, ਪਰਮਿੰਦਰ ਕੌਰ ਗਿੱਲ, ਭੋਲਾ ਲਾਇਲਪੁਰੀਆ, ਮੇਘਾ ਸ਼ਰਮਾ, ਸਤਿੰਦਰ ਕੌਰ, ਪਰਮਜੀਤ ਭਕਨਾ, ਕੁਲਦੀਪ ਨਿਆਮੀਆਂ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਨਿਰਦੇਸ਼ਨ ਮਨਜੀਤ ਟੋਨੀ ਤੇ ਗੁਰਮੀਤ ਸਾਜਨ ਨੇ ਦਿੱਤਾ ਹੈ। ਇਸ ਫਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਗੁਰਮੀਤ ਸਾਜਨ ਤੇ ਮਨਜੀਤ ਟੋਨੀ ਨੇ ਲਿਖੇ ਹਨ। ਫ਼ਿਲਮ ਦੇ ਗੀਤ ਕਰਮਜੀਤ ਅਨਮੋਲ ਤੇ ਗੋਲਡ ਟੋਨੀ ਨੇ ਗਾਏ ਹਨ।

 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ