ਮਨੋਰੰਜਨ

ਸਰਬੰਸ ਪ੍ਰਤੀਕ ਦਾ ਗੀਤ " ਵੇਹਲਾ ਨੀਂ" ਰਲੀਜ਼,ਮਿਲ ਰਿਹਾ ਪਿਆਰ

ਕੌਮੀ ਮਾਰਗ ਬਿਊਰੋ | February 10, 2022 07:46 PM


ਚੰਡੀਗੜ੍ਹ - ਗਾਇਕ, ਗੀਤਕਾਰ ਤੇ ਅਦਾਕਾਰ ਸਰਬੰਸ ਪ੍ਰਤੀਕ ਸਿੰਘ ਦਾ ਗੀਤ ਤੇ ਵਿਡਿਉ "ਵੇਹਲਾ ਨੀਂ" ਵੱਡੇ ਪੱਧਰ ਉਤੇ ਰਲੀਜ਼ ਹੋ ਗਿਆ ਹੈ ਇਹ ਗੀਤ ਪ੍ਰਤੀਕ ਨੇ ਖੁਦ ਲਿਖਿਆ ਤੇ ਗਾਇਆ ਹੈ ਅਤੇ ਅਦਾਕਾਰੀ ਵੀ ਆਪ ਹੀ ਕੀਤੀ ਹੈ। ਇਸ ਗੀਤ ਨੂੰ ਸੰਗੀਤਕ ਧੁਨਾਂ ਜਸਟਿਨ ਨੇ ਪ੍ਰਦਾਨ ਕੀਤੀਆਂ ਹਨ ਅਤੇ ਫਿਲਮਾਂਕਣ ਪ੍ਰੀਤ ਚੰਨ ਨੇ ਢੁਕਵਾਂ ਕੀਤਾ ਹੈ। ਇਸ ਨੂੰ ਨੇਪਰੇ ਚਾੜ੍ਹਨ ਵਿੱਚ ਕੇਨੇਡਾ ਵਿਚ ਵਸਦੇ ਭੰਗੜਾ ਕੋਚ ਕੁਲਜੀਤ ਸਿੰਘ ਜੀਤਾ, ਦਾ ਲੰਡਰਜ ਦੇ ਡੈਵੀ-ਸੁੱਖ ਖਰੌੜ- ਗੁਰੀ, ਦਮਨਪ੍ਰੀਤ ਸਿੰਘ ਤੇ ਸਤਕੀਰਤ ਸਿੰਘ ਦਾ  ਯੋਗਦਾਨ ਹੈ। ਸਰਬੰਸ ਪ੍ਰਤੀਕ ਸਿੰਘ ਦਾ ਕਹਿਣਾ ਹੈ ਕਿ ਇਹ ਗੀਤ ਜਿਥੇ ਮੁੰਡਿਆਂ ਲਈ ਸਿੱਖਿਆਦਾਇਕ ਹੈ ਉਥੇ ਹੀ ਕੁੜੀਆਂ ਲਈ ਵੀ ਨਸੀਹਤ ਬਣੇਗਾ। ਨਿਰਮਾਤਾ ਪਰਮਿੰਦਰ ਤੇ ਰਵਿੰਦਰ ਨੇ ਕਿਹਾ ਕਿ ਇਸ ਦੁਆਰਾ ਪ੍ਰੋਜੈਕਟ ਰਾਹੀਂ ਉਹ ਵੱਡਾ ਸੰਦੇਸ਼ ਦੇਣਾ ਚਾਹੁੰਦੇ ਹਨ ਅਤੇ ਧਾਰਮਿਕ ਤੇ ਸਮਾਜਿਕ ਜੀਵਨ ਦਾ ਸ਼ੀਸ਼ਾ ਉਭਾਰਨ ਦਾ ਉਪਰਾਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਤੀਕ ਪਹਿਲਾਂ ' ਫ਼ੋਟੋ ਕਾਪੀਆਂ', ਮੁੱਛ-ਗੁੱਤ, ਸੁਰਮਾ, ਜਲਸਾ, ਅੱਖ ਬੋਲਦੀ ਆਦਿ ਤੋਂ ਇਲਾਵਾ ਧਾਰਮਿਕ ਗੀਤ ਵੱਡਾ ਸਾਕਾ ਆਪਣੇ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ। ਪ੍ਰਤੀਕ ਜਿਥੇ ਸੰਗੀਤਕ ਖੇਤਰ ਵਿਚ ਮੱਲਾਂ ਮਾਰ ਰਿਹਾ ਹੈ ਉਥੇ ਹੀ ਭੰਗੜਾ ਗਿੱਧਾ ਕੋਚਿੰਗ ਦੇ ਰਿਹਾ ਹੈ। ਪ੍ਰਤੀਕ ਭਾਰਤੀ ਕਿਸਾਨ ਯੂਨੀਅਨ (ਚਡੂੰਨੀ) ਦੀ ਕੌਮੀ ਕੋਰ ਕਮੇਟੀ ਦਾ ਮੈਂਬਰ ਹੈ। ਕਿਸਾਨ ਸੰਘਰਸ਼ ਦੌਰਾਨ ਉਸ ਉਤੇ ਕਈ ਵਧੀਕੀਆਂ ਵੀ ਹੋਈਆਂ ਤੇ ਪਰਚੇ ਵੀ ਦਰਜ ਹੋਏ।

 

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ