ਮਨੋਰੰਜਨ

"ਕੀ ਬਣੂ ਪੂਨੀਆ ਦਾ" ਵੈੱਬ ਸੀਰੀਜ਼ ਜਲਦ ਹੋਵੇਗੀ ਰਿਲੀਜ਼-ਸਮੀਪ ਕੰਗ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | February 25, 2022 08:02 PM


ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬਲ ਰਾਏ ਅਤੇ ਜਸਵਿੰਦਰ ਭੱਲਾ ਆਪਣੀ ਆਉਣ ਵਾਲੀ ਵੈੱਬ-ਸੀਰੀਜ਼ "ਕੀ ਬਣੂ ਪੂਨੀਆ ਦਾ" ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਸਮੀਪ ਕੰਗ ਦੁਆਰਾ ਨਿਰਦੇਸ਼ਤ ਇਹ ਵੈੱਬ ਸੀਰੀਜ਼ ਸਿਰਫ਼ ਯੂਟਿਊਬ 'ਤੇ ਸਟ੍ਰੀਮ ਕੀਤੀ ਜਾਵੇਗੀ। ਇਹ ਹਿੱਟ ਡਿਜੀਟਲ ਜੋੜੀ ਨਵਨੀਤ ਸ਼ਰਮਾ ਅਤੇ ਜਸਕਰਨ (ਕੈਨੇਡਾ ਜਾਣਾ ਹੀ ਜਾਣਾ ਮਸ਼ਹੂਰ) ਦੁਆਰਾ ਇਕ ਵਿਸ਼ੇਸ਼ ਯਤਨ ਹੈ।


“ਕੀ ਬਣੂ ਪੂਨੀਆ ਦਾ” ਇਕ ਕਾਮੇਡੀ ਅਧਾਰਤ ਵੈੱਬ-ਸੀਰੀਜ਼ ਹੈ ਜਿਸ ਵਿਚ ਜਸਵਿੰਦਰ ਭੱਲਾ ਅਤੇ ਬੱਬਲ ਰਾਏ ਮੁੱਖ ਭੂਮਿਕਾਵਾਂ ਵਿਚ ਹਨ। ਵੈੱਬ ਸੀਰੀਜ਼ 'ਚ ਜਸਵਿੰਦਰ ਭੱਲਾ ਬਲਵੰਤ ਸਿੰਘ ਪੂਨੀਆ ਦੀ ਭੂਮਿਕਾ ਨਿਭਾਅ ਰਹੇ ਹਨ, ਜਦਕਿ ਬੱਬਲ ਰਾਏ ਉਰਫ ਰਾਜਵੀਰ ਪੂਨੀਆ ਬਲਵੰਤ ਸਿੰਘ ਦੇ ਬੇਟੇ ਦੇ ਰੂਪ 'ਚ ਨਜ਼ਰ ਆਉਣਗੇ। ਮੁੱਖ ਭੂਮਿਕਾ ਸਾਇਰਾ ਵਲੋਂ ਨਿਭਾਈ ਜਾ ਰਹੀ ਹੈ। ਕ੍ਰੇਜ਼ੀ ਕਾਮੇਡੀ ਸੀਰੀਜ਼ ਦਾ ਨਿਰਦੇਸ਼ਨ ਨਿਰਦੇਸ਼ਕ ਸਮੀਪ ਕੰਗ ਕਰਨਗੇ।

ਸਮੀਪ ਕੰਗ ਦਾ ਕਹਿਣਾ ਹੈ ਕਿ ਕੋਵਿਡ ਨੇ ਸਾਡੇ ਸਾਰਿਆਂ ਲਈ ਮਨੋਰੰਜਨ ਦਾ ਤਰੀਕਾ ਬਦਲ ਦਿੱਤਾ ਹੈ, ਅੱਜ ਦੇ ਨੌਜਵਾਨ ਸਿਰਫ OTT 'ਤੇ ਫਿਲਮਾਂ ਦੇਖਣ ਨੂੰ ਤਰਜੀਹ ਦੇ ਰਹੇ ਹਨ। ਇਸ ਡਿਜੀਟਲ ਯੁੱਗ ਦੇ ਚਲਦਿਆਂ ਹਿੱਟ ਡਿਜੀਟਲ ਜੋੜੀ ਨਵਨੀਤ ਅਤੇ ਜਸਕਰਨ ਦੇ ਕਹਿਣ ਤੇ ਅਸੀਂ ‘ਕੀ ਬਣੂ ਪੂਨੀਆ ਦਾ’ ਨੂੰ ਸਿਰਫ਼ ਅਤੇ ਸਿਰਫ਼ ਯੂ-ਟਿਊਬ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

 

Have something to say? Post your comment

 

ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ