ਮਨੋਰੰਜਨ

ਪੰਜਾਬੀ ਅਕਾਦਮੀ ਵੱਲੋਂ ‘ਇਕ ਸ਼ਾਮ ਸਤਿੰਦਰ ਸਰਤਾਜ ਦੇ ਨਾਮ' ਸ਼ੋਅ ਦਿੱਲੀ ਹਾਟ ਜਨਕਪੁਰੀ ਵਿਖੇ ਕਰਵਾਇਆ ਜਾਵੇਗਾ ਭੱਲਕੇ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | March 28, 2022 07:42 PM

ਨਵੀਂ ਦਿੱਲੀ- ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ ਭੱਲਕੇ 30 ਮਾਰਚ ਨੂੰ ਦਿੱਲੀ ਹਾਟ, ਜਨਕਪੁਰੀ, ਨਵੀਂ ਦਿੱਲੀ ਵਿਖੇ ‘ਇਕ ਸ਼ਾਮ-ਸਤਿੰਦਰ ਸਰਤਾਜ ਦੇ ਨਾਮ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸ਼ਾਮ ਤਿਲਕ ਨਗਰ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਹੁਰਾਂ ਦੀ ਪਹਿਲ ਕਦਮੀ ਤੇ ਹੋਣ ਜਾ ਰਿਹਾ ਹੈ।ਜਰਨੈਲ ਸਿੰਘ ਨੇ ਕਿਹਾ ਕਿ ਪੱਛਮੀ ਦਿੱਲੀ ਦਾ ਇਲਾਕਾ ਪੰਜਾਬੀਆਂ ਦਾ ਗੜ੍ਹ ਹੋਣ ਕਾਰਣ ਸਤਿੰਦਰ ਸਰਤਾਜ ਦੀ ਗਾਇਕੀ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਤਾਂ ਜੋ ਲੋਕ ਆਪਣੀ ਵਿਰਾਸਤ ਨਾਲ ਜੁੜ ਸਕਣ।ਇਸ ਪ੍ਰੋਗਰਾਮ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਪੰਜਾਬੀ ਅਕਾਦਮੀ ਦੇ ਵਾਈਸ ਚੇਅਰਮੈਨ ਹਰਸ਼ਰਨ ਸਿੰਘ ਬੱਲੀ ਨੇ ਦੱਸਿਆ ਕਿ ਕੋਵਿਡ-19 ਕਾਰਣ ਅਕਾਦਮੀ ਦੀਆਂ ਸਰਗਰਮੀਆਂ ਆਨਲਾਈਨ ਹੀ ਚੱਲ ਰਹੀਆਂ ਸਨ ਤੇ ਹੁਣ ਕੋਰੋਨਾ ਤੋਂ ਰਾਹਤ ਮਿਲਣ ਮਗਰੋਂ ਅਕਾਦਮੀ ਮੁੜ੍ਹ ਸਰਗਰਮ ਹੋ ਰਹੀ ਹੈ।ਉਹਨਾਂ ਦੱਸਿਆ ਕਿ 8 ਤੋਂ 10 ਅਪ੍ਰੈਲ ਨੂੰ ਇਸੇ ਸਥਾਨ ਤੇ ਹੀ ਇਕ ਵਿਸ਼ਾਲ
ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ ਅਤੇ 15 ਤੋਂ 17 ਅਪ੍ਰੈਲ ਨੂੰ ਸੁਰ-ਤਾਲ ਐਂਪੀ ਥੀੲਟਰ ਤਾਲ ਕਟੋਰਾ ਗਾਰਡਨ ਵਿਖੇ ਅਕਾਦਮੀ ਦਾ ਸਾਲਾਨਾ ਕੀਰਤਨ ਦਰਬਾਰ ਸਮਾਗਮ ਹੋਵੇਗਾ।ਉਹਨਾਂ ਕਿਹਾ ਕਿ ਅਕਾਦਮੀ ਵਲੋਂ ਹੁਣ ਪਿਛਲੇ ਦੋ ਸਾਲ ਤੋਂ ਰੁਕੇ ਹੋਏ ਕਾਰਜਾਂਨੂੰ ਪੂਰੀ ਸਮਰਥਾ ਲਾ ਕੇ ਅੱਗੇ ਵਧਾਇਆ ਜਾਵੇਗਾ।

Have something to say? Post your comment

 

ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ