ਸੰਸਾਰ

ਤਰਕਸ਼ੀਲ ਸੁਸਾਇਟੀ ਕੈਨੇਡਾ ਵੱਲੋਂ ਵਾਤਾਵਰਣ ਤਬਦੀਲ਼ੀਆਂ ਉਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ

ਹਰਦਮ ਮਾਨ/ਕੌਮੀ ਮਾਰਗ ਬਿਊਰੋ | April 21, 2022 06:53 PM

 

ਸਰੀ- ਤਰਕਸ਼ੀਲ ਸੁਸਾਇਟੀ ਕੈਨੇਡਾ, ਸਰੀ ਦੀ ਮਹੀਨਾਵਾਰ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਬਾਈ ਅਵਤਾਰ ਦੀ ਪ੍ਰਧਾਨਗੀ ਹੇਠ ਸਰੀ ਸੈਂਟਰਲ ਲਾਇਬਰੇਰੀ ਵਿਚ ਹੋਈ। ਮੀਟਿੰਗ ਵਿਚ ਵਾਤਾਵਰਣ ਦੇ ਸਬੰਧ ਵਿੱਚ ਆ ਰਹੀਆਂ ਗੰਭੀਰ ਸਮੱਸਿਆਵਾਂ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਨੌਜਵਾਨ ਆਗੂ ਰਾਜਵੀਰ ਚੌਹਾਨ ਨੇ ਪਿਛਲੇ ਦਿਨੀਂ ਵਿਗਿਆਨੀਆਂ ਵੱਲੋਂ ਲੋਕ ਨਸ਼ਰ ਬਹੁਤ ਹੀ ਅਮੁੱਲੇ ਤੱਥਾਂ ਨੂੰ ਸਕਰੀਨ ਤੇ ਨਕਸ਼ਿਆਂ ਰਾਹੀਂ ਅੰਕੜੇ ਸਾਂਝੇ ਕਰਕੇ ਦੱਸਿਆ ਕਿ ਮਨੁੱਖ ਵਿਕਾਸ ਦੇ ਨਾਂ ਤੇ ਅੱਗੇ ਵਧ ਰਿਹਾ ਹੈ ਪਰ ਪਿੱਛੇ ਅਪਣਾ ਝੁੱਗਾ ਚੌੜ ਕਰਦਾ ਜਾ ਰਿਹਾ ਹੈ। ਤਰੱਕੀ ਦੇ ਨਾਂ ‘ਤੇ ਆਉਣ ਵਾਲੀਆਂ ਨਸਲਾਂ ਲਈ ਖੱਡੇ ਪੁੱਟ ਰਿਹਾ ਹੈ। ਸਿਰਫ 1ਪ੍ਰਤੀਸ਼ਤ ਅਮੀਰ ਲੋਕ ਆਪਣੇ ਨਿੱਜੀ ਮੁਨਾਫ਼ੇ ਲਈ ਮਨੁੱਖਤਾ ਦੀਆਂ ਮੁੱਢਲੀਆਂ ਲੋੜਾਂ ਹਵਾ,  ਪਾਣੀ ਤੇ ਖੁਰਾਕ ਨੂੰ ਪ੍ਰਦੂਸ਼ਤ ਕਰਕੇ ਵਾਤਾਵਰਣ ਨੂੰ ਜ਼ਹਿਰੀ ਬਣਾ ਰਹੇ ਹਨ ਜਿਸ ਕਾਰਨ ਜੀਵਾਂ ਦਾ ਜਿਊਣਾ ਅਸੰਭਵ ਹੋ ਜਾਵੇਗਾ।

ਸੁਸਾਇਟੀ ਦੇ ਮੈਂਬਰ ਗੁਰਮੇਲ ਗਿੱਲ ਨੇ ਪੰਜਾਬ ਦੇ ਸੰਦਰਭ ਵਿਚ ਬੋਲਦਿਆਂ ਕਿਹਾ ਕਿ ਪਰਾਲ਼ੀ ਵਰਗੇ ਮੁੱਦੇ ‘ਤੇ ਲੋਕਾਂ ਨੂੰ ਸੁਚੇਤ ਹੋਣ ਦੇ ਨਾਲ ਨਾਲ ਸਰਕਾਰਾਂ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਨ ਸਬੰਧੀ ਲੋਕਾਂ ਨੂੰ ਜਾਗਰਿਤ ਹੋਣਾ ਪਵੇਗਾ। ਸੁਖਦੇਵ ਮਾਨ ਨੇ ਕੁੱਝ ਦਵਾਈਆਂ ਦੇ ਮਾਰੂ ਪ੍ਰਭਾਵਾਂ ਬਾਰੇ ਗੱਲਬਾਤ ਕੀਤੀ। ਸਵਾਲਾਂ ਜਵਾਬਾਂ ਵਿਚ ਵੀ ਇਸ ਵਿਸ਼ੇ ਪ੍ਰਤੀ ਚਿੰਤਾ ਜ਼ਾਹਰ ਕੀਤੀ ਗਈ।

ਤਰਕਸ਼ੀਲ ਸੁਸਾਇਟੀ ਦੀ ਸਕੱਤਰ ਪਰਮਿੰਦਰ ਸਵੈਚ ਨੇ ਕਿਹਾ ਹੈ ਕਿ ਸੁਸਾਇਟੀ ਵਿਗਿਆਨ ਦੇ ਨਜ਼ਰੀਏ ਤੋਂ ਸਮਾਜਿਕ ਚੇਤਨਾ ਪ੍ਰਤੀ ਲੋਕਾਂ ਨੂੰ ਅਪਣਾ ਪੱਖ ਦੱਸਣ ਲਈ ਪੁਰਜ਼ੋਰ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ ਤਾਂ ਕਿ ਲੋਕ ਆਪਣੀਆਂ ਬਦਹਾਲੀ ਤੇ ਮੰਦਹਾਲੀ ਦੀਆਂ ਹਾਲਤਾਂ ਵਿੱਚੋਂ ਬਾਹਰ ਨਿਕਲਣ ਲਈ ਸੁਚੇਤ ਹੋਣ।  ਸੁਸਾਇਟੀ ਵੱਲੋਂ 2022 ਤੋਂ ਉਲੀਕੇ ਗਏ ਪ੍ਰੋਗਰਾਮਾਂ ਅਨੁਸਾਰ ਹਰ ਮਹੀਨੇ ਦੇ ਤੀਜੇ ਐਤਵਾਰ ਇਕ ਮਹੱਤਵਪੂਰਨ ਵਿਸ਼ੇ ਤੇ ਜਾਣਕਾਰੀ ਦਿੱਤੀ ਜਾਂਦੀ ਹੈ। ਜਨਵਰੀ ਵਿਚ ਸਮਾਜਿਕ ਚੇਤਨਾ ਬਾਰੇ,  ਫਰਵਰੀ ਵਿੱਚ ਬ੍ਰਹਿਮੰਡ ਦੀ ਉਤਪਤੀ ਤੇ ਵਿਗਿਆਨਕ ਸਿਧਾਂਤਾਂ ਬਾਰੇ ਅਤੇ ਮਾਰਚ ਵਿੱਚ ਸ਼ਹੀਦ ਭਗਤ ਸਿੰਘ ਵਿਚਾਰਧਾਰਾ ਤੇ ਔਰਤ ਦਿਵਸ ਸਬੰਧੀ ਗੱਲਬਾਤ ਕੀਤੀ ਗਈ ਸੀ। ਮਈ ਵਿੱਚ ਕਿਰਤ ਦੀ ਮਹੱਤਤਾ ਤੇ ਮਈ ਦਿਵਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।

ਇਸ ਮੀਟਿੰਗ ਵਿਚ ਸਾਧੂ ਸਿੰਘ ਗਿੱਲ,  ਜਗਰੂਪ ਧਾਲੀਵਾਲ,  ਪਰਮਿੰਦਰ ਸਵੈਚ,  ਤਪਿੰਦਰ ਢਿੱਲੋਂ,  ਸਰਬਜੀਤ ਓਖਲਾ,  ਮਲਕੀਤ ਸਰਾਂ,  ਦੀਪ ਸਿੰਘ ਤਖਾਣਬੱਧ ਤੇ ਹੋਰ ਮੈਂਬਰ ਸ਼ਾਮਲ ਹੋਏ। ਅੰਤ ਵਿੱਚ ਇਸ ਸਾਰਥਕ ਗੱਲਬਾਤ ਨੂੰ ਸਮੇਟਦਿਆਂ ਪ੍ਰਧਾਨ ਅਵਤਾਰ ਬਾਈ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ