ਸੰਸਾਰ

ਪਾਕਿਸਤਾਨ ਰਹਿ ਗਏ ਦੋ ਸਿੱਖ ਯਾਤਰੀ ਭਾਰਤ ਪਰਤੇ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | April 24, 2022 07:50 PM


ਅੰਮ੍ਰਿਤਸਰ - ਖ਼ਾਲਸਾ ਸਾਜਨਾ ਦਿਵਸ ਮਨਾਉਣ ਲਈ ਪਾਕਿਸਤਾਨ ਗਏ ਜੱਥੇ ਦੇ ਨਾਲ ਗਏ ਦੋ ਯਾਤਰੀ ਜਿੰਨਾਂ ਵਿਚੋ ਇਕ ਯਾਤਰੀ ਦਾ ਪਾਸਪੋਰਟ ਗਵਾਚ ਜਾਣ ਤੇ ਦੂਜੇ ਯਾਤਰੀ ਦਾ ਪਾਸਪੋਰਟ ਉਸ ਦਾ ਪਰਵਾਰ ਗਲਤੀ ਨਾਲ ਭਾਰਤ ਲੈ ਆਇਆ ਸੀ ਅੱਜ ਭਾਰਤ ਵਾਪਸ ਪਰਤ ਆਏ। ਫਿਰੋਜਪੁਰ ਨਿਵਾਸੀ ਲਖਬੀਰ ਸਿੰਘ ਅਤੇ ਸੰਗਰੂਰ ਨਿਵਾਸੀ ਨਿਸ਼ਾਬਰ ਸਿੰਘ ਜੱਥਾ ਵਾਪਸ ਆ ਜਾਣ ਦੇ ਬਾਵਜੂਦ ਭਾਰਤ ਨਹੀ ਸੀ ਆ ਸਕੇ। ਆਪਣੇ ਪਰਵਾਰ ਨਾਲ ਪਾਕਿਸਤਾਨ ਗਏ ਲਖਬੀਰ ਸਿੰਘ ਦਾ ਪਾਸਪੋਰਟ ਉਸ ਦਾ ਪਰਵਾਰ ਹੀ ਲੈ ਆਇਆ ਸੀ ਜਦਕਿ ਸੰਗਰੂਰ ਨਿਵਾਸੀ ਨਿਸ਼ਾਬਰ ਸਿੰਘ ਦਾ ਪਾਸਪੋਰਟ ਗਵਾਚ ਗਿਆ ਸੀ। ਇਵੈਕੁਈ ਟਰਸਟ ਬੋਰਡ ਦੇ ਸੈਕਟਰੀ ਜਨਾਬ ਰਾਣਾ ਸ਼ਾਹ ਸਲੀਮ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਮੀਰ ਸਿੰਘ ਦੇ ਯਤਨਾਂ ਤੋ ਬਾਅਦ ਅੱਜ ਇਹ ਦੋਵੇ ਯਾਤਰੀ ਵਾਹਗਾ ਅਟਾਰੀ ਸਰਹੱਦ ਰਾਹੀ ਭਾਰਤ ਪਰਤੇ। ਸ੍ਰ ਅਮੀਰ ਸਿੰਘ ਨੇ ਦਸਿਆ ਕਿ ਲਖਬੀਰ ਸਿੰਘ ਦਾ ਪਾਸਪੋਰਟ ਤਾਂ ਵਾਪਸ ਮੰਗਵਾ ਲਿਆ ਗਿਆ, ਪਰ ਵੀਜਾ ਦੀ ਮਿਆਦ ਮੁੱਕ ਜਾਣ ਕਾਰਨ ਲਖਬੀਰ ਸਿੰਘ ਦੀ ਜੱਥੇ ਨਾਲ ਭਾਰਤ ਵਾਪਸੀ ਨਹੀ ਸੀ ਹੋ ਸਕੀ। ਇਸੇ ਤਰ੍ਹਾਂ ਨਾਲ ਸੰਗਰੂਰ ਨਿਸ਼ਾਬਰ ਸਿੰਘ ਦਾ ਪਾਸਪੋਰਟ ਯਾਤਰਾ ਦੌਰਾਨ ਹੀ ਗਵਾਚ ਗਿਆ ਸੀ ਜਿਸ ਕਾਰਨ ਉਹ ਵੀ ਭਾਰਤ ਨਹੀ ਆ ਸਕਿਆ। ਸ੍ਰ ਅਮੀਰ ਸਿੰਘ ਨੇ ਦਸਿਆ ਕਿ ਇਨਾਂ ਦੋਹਾਂ ਯਾਤਰੀਆਂ ਨੂੰ ਗੁਰਦਵਾਰਾ ਡੇਹਰਾ ਸਾਹਿਬ ਲਾਹੌਰ ਵਿਖੇ ਵਾਪਸ ਲਿਆਂਦਾ ਗਿਆ ਜਿਥੋ ਇਨਾਂ ਦੇ ਕਾਗਜ ਦੁਬਾਰਾ ਤਿਆਰ ਕਰਵਾ ਕੇ ਇਨਾਂ ਨੂੰ ਭਾਰਤ ਵਾਪਸ ਭੇਜਿਆ ਗਿਆ। ਵਾਹਗਾ ਸਰਹੱਦ ਤੇ ਪੱਤਰਕਾਰਾਂ ਨਾਲ ਗਲ ਕਰਦਿਆਂ ਲਖਬੀਰ ਸਿੰਘ ਨੇ ਕਿਹਾ ਕਿ ਮੈ ਯਾਤਰਾ ਦੌਰਾਨ ਗੁਰਦਵਾਰਾ ਪੰਜਾ ਸਾਹਿਬ ਵਿਖੇ ਸੀ ਕਿ ਮੇਰਾ ਪਾਸਪੋਰਟ ਗਵਾਚ ਗਿਆ। ਰਾਣਾ ਸ਼ਾਹ ਸਲੀਮ ਤੇ ਸ੍ਰ ਅਮੀਰ ਸਿੰਘ ਨੇ ਉਚੇਚੇ ਯਤਨ ਕਰਕੇ ਮੇਰਾ ਤੁਰੰਤ ਨਵਾਂ ਪਾਸਪੋਰਟ ਤਿਆਰ ਕਰਵਾ ਕੇ ਮੈਨੂੰ ਮੇਰੇ ਪਰਵਾਰ ਕੋਲ ਭੇਜਣ ਦੇ ਵਿਸੇ਼ਸ਼ ਯਤਨ ਕੀਤੇ। ਇਸੇ ਤਰਾਂ ਨਾਲ ਨਿਸ਼ਾਬਰ ਸਿੰਘ ਨੇ ਕਿਹਾ ਕਿ ਮੈ ਇਵੈਕੁਈ ਟਰਸਟ ਅਤੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਸ਼ੁਕਰ ਗੁਜਾਰ ਹਾਂ ਜਿੰਨਾ ਮੇਰੇ ਲਈ ਦੌੜ ਭੱਜ ਕੀਤੀ ਤੇ ਅੱਜ ਮੈ ਭਾਰਤ ਵਾਪਸ ਜਾ ਰਿਹਾ ਹਾਂ। ਇਸ ਮੌਕੇ ਇਨਾਂ ਯਾਤਰੀਆਂ ਨੂੰ ਸਰਹੱਦ ਤਕ ਛਡਣ ਲਈ ਲਾਹੌਰ ਦੇ ਗੁਰਧਾਮਾਂ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਅਤੇ ਗੁਰਦਵਾਰਾ ਡੇਹਰਾ ਸਾਹਿਬ ਦੇ ਕੇਅਰ ਟੇਕਰ ਜਨਾਬ ਅਜਹਰ ਅਬਾਸ ਵੀ ਹਾਜਰ ਸਨ।

 

Have something to say? Post your comment

 

ਸੰਸਾਰ

ਬੈਲਜੀਅਮ ਵਿਖੇ ਪਹਿਲੇ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਕਰਵਾਏ ਜਾਣਗੇ ਅਖੰਡ ਪਾਠ ਸਾਹਿਬ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ