ਸੰਸਾਰ

ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਮਨਾਇਆ ਗਿਆ ਬੜੀ ਧੂਮਧਾਮ ਨਾਲ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | May 01, 2022 09:13 PM

ਸ੍ਰੀ ਕਰਤਾਰਪੁਰ ਸਾਹਿਬ-  ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਦਰਬਾਰ ਸਾਹਿਬ ਪਾਕਿਸਤਾਨ ਵਿਖੇ ਮਨਾਇਆ ਗਿਆ। ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ੇਸ਼ ਯਾਤਰਾ ਰਵਾਨਾ ਹੋਈ। ਆਈਐੱਚਏ ਫਾਊਂਡੇਸ਼ਨ ਕਲਕੱਤਾ ਦੇ ਚੇਅਰਮੈਨ ਸਤਨਾਮ ਸਿੰਘ ਆਹਲੂਵਾਲੀਆ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਅੰਸ ਬੰਸ ਚੋਂ ਬੀਬੀ ਪਰਮਜੀਤ ਕੌਰ ਪਿੰਕੀ ਦੀ ਅਗਵਾਈ ਵਿਚ ਸੰਗਤਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਰਵਾਨਾ ਹੋਇਆ। ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਪੁੱਜਣ ਤੇ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰੇਮ ਸਿੰਘ , ਗੁਰਦਵਾਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ , ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਭਾਈ ਗੋਬਿੰਦ ਸਿੰਘ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਅਮੀਰ ਸਿੰਘ , ਲਾਹੌਰ ਅਸੈਂਬਲੀ ਦੇ ਐਮ ਪੀ ਏ ਸ ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਕਮੇਟੀ ਦੇ ਮੈਂਬਰ ਸ ਸਰਬਤ ਸਿੰਘ ਅਤੇ ਡਾਕਟਰ ਸਾਗਰ ਸਿੰਘ ਨੇ ਜਥੇ ਦਾ ਜੈਕਾਰਿਆਂ ਦੀ ਗੂੰਜ ਵਿਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਨਿਸ਼ਕਾਮ ਕੀਰਤਨੀ ਜਥਾ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦੇ ਜਥੇ ਨੇ ਪਾਕਿਸਤਾਨ ਕੋਰੀਡੋਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਤਕ ਸ਼ਬਦ ਕੀਰਤਨ ਕਰਕੇ ਹਾਜ਼ਰੀ ਲਗਵਾਈ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤਾ, ਉਪਰੰਤ ਹਜ਼ੂਰੀ ਰਾਗੀ ਭਾਈ ਮਨਦੀਪ ਸਿੰਘ , ਬੀਬੀ ਮਨਬੀਰ ਕੌਰ ਦੇ ਜਥੇ ਅਤੇ ਭਾਈ ਮਰਦਾਨਾ ਜੀ ਦੀ ਅੰਸ ਬੰਸ ਵਿੱਚੋਂ ਭਾਈ ਸਰਫਰਾਜ਼, ਭਾਈ ਨਾਇਮ ਤਾਹਿਰ ਤੇ ਭਾਈ ਮੁਹੰਮਦ ਹੁਸੈਨ ਦੇ ਜਥੇ ਨੇ ਵੀ ਕੀਰਤਨ ਦੀ ਹਾਜ਼ਰੀ ਲਗਵਾਈ। ਇਸ ਸਮਾਗਮ ਵਿਚ ਵਿਸ਼ੇਸ਼ ਤੋਰ ਤੇ ਪੁਜੇ ਸਾਈਂ ਮੀਆਂ ਮੀਰ ਦੇ ਗੱਦੀ ਨਸ਼ੀਨ ਸਾਈ ਅਲੀ ਰਜ਼ਾ ਕਾਦਰੀ ਨੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਜਥੇ ਦੀ ਅਗਵਾਈ ਕਰ ਰਹੇ ਆਈ ਐਚ ਏ ਫਾਊਂਡੇਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਆਹਲੂਵਾਲੀਆ ਤੇ ਹੋਰਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭਾਈ ਮਰਦਾਨਾ ਦੀ ਅੰਸ ਬੰਸ ਦੇ ਪਰਿਵਾਰ ਵੱਲੋਂ ਆਹਲੂਵਾਲੀਆ ਦਾ ਰਬਾਬ ਦੇ ਕੇ ਸਨਮਾਨਿਤ ਕੀਤਾ। ਸਾਈਂ ਮੀਆਂ ਮੀਰ ਦੇ ਗੱਦੀ ਨਸ਼ੀਨ ਅਲੀ ਰਜ਼ਾ ਕਾਦਰੀ ਵੱਲੋਂ ਵੀ ਸਤਨਾਮ ਸਿੰਘ ਨੂੰ ਪੈਗੰਬਰੀ ਆਸਾ ਦੇ ਕੇ ਸਨਮਾਨਤ ਕੀਤਾ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਲੋਂ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ, ਪਾਕਿਸਤਾਨ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਸਨਮਾਨਿਤ ਕੀਤਾ।
ਇਸ ਮੌਕੇ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ ਨੇ ਬੋਲਦਿਆਂ ਕਿਹਾ ਕਿ ਦੋਵਾਂ ਸਰਕਾਰਾਂ ਵੱਲੋਂ ਕੌਰੀਡੋਰ ਪ੍ਰੇਮ ਦਾ ਪੈਗ਼ਾਮ ਦੇਣ ਤੇ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਇਕ ਬਹੁਤ ਚੰਗਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਦੋਨਾਂ ਸਰਕਾਰਾਂ ਵੱਲੋਂ ਪਾਸਪੋਰਟ ਦੀ ਸ਼ਰਤ ਖਤਮ ਕਰਨ ਲਈ ਸੰਗਤਾਂ ਲਗਾਤਾਰ ਮੰਗ ਕਰ ਰਹੀਆਂ ਹਨ, ਜਿਸ 'ਤੇ ਦੋਵਾਂ ਸਰਕਾਰਾਂ ਨੂੰ ਵਿਚਾਰ ਕਰਨ ਦੀ ਲੋੜ ਹੈ। ਇਸ ਮੌਕੇ ਲਾਹੌਰ ਅਸੈਂਬਲੀ ਦੇ ਐਮ ਪੀ ਏ ਸ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਜਿਹੜੇ 20 ਡਾਲਰ ਯਾਤਰਾ ਸਮੇਂ ਲਏ ਜਾਂਦੇ ਹਨ, ਉਸ ਨੂੰ ਵੀ ਖ਼ਤਮ ਕਰ ਲਈ ਉਹ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿਖਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਿੱਖ ਮੈਰਿਜ ਐਕਟ ਰਜਿਸਟਰਡ ਹੋਣ ਜਾ ਰਿਹਾ ਹੈ ਅਤੇ ਇਸ ਦੇ ਨਾਲ ਪਾਕਿਸਤਾਨ ਵਿੱਚ ਵੱਸਦੇ ਸਿੱਖਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਕੌਰੀਡੋਰ ਖੁੱਲ੍ਹਣ ਸਮੇਂ ਪੰਜ ਹਜ਼ਾਰ ਯਾਤਰੂ ਰੋਜ਼ਾਨਾ ਦਰਸ਼ਨਾਂ ਲਈ ਭੇਜਣ ਦੇ ਲਈ ਇਕ ਸਮਝੌਤਾ ਹੋਇਆ ਸੀ, ਜਿਸ ਨੂੰ ਪੂਰਾ ਕਰਨ ਦੇ ਲਈ ਸਮੂਹ ਸੰਗਤਾਂ ਨੂੰ ਸਹਿਯੋਗ 'ਚ ਪ੍ਰਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਯਾਤਰਾ ਸਮੇਂ ਸ਼ਰਤਾਂ ਨਰਮ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸੰਗਤਾਂ ਵੱਧ ਚਡ਼੍ਹ ਕੇ ਗੁਰੂਧਾਮਾਂ ਦੇ ਦਰਸ਼ਨ ਕਰ ਸਕਣ। ਇਸ ਸਮਾਗਮ ਚ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਅਰਦਾਸੀਏ ਭਾਈ ਪ੍ਰਗਟ ਸਿੰਘ , ਗਿਆਨੀ ਰਣਜੀਤ ਸਿੰਘ, ਗਿਆਨੀ ਸੁਖਦੇਵ ਸਿੰਘ, ਡਾ. ਅਮਰਜੀਤ ਸਿੰਘ ਮੁਖੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਭਾਰਤਬੀਰ ਕੌਰ, ਨਿਸ਼ਕਾਮ ਕੀਰਤਨੀ ਜਥਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਜੱਥਾ ਤੇ ਚੁਪਹਿਰਾ ਸਹਿਬ ਜੱਥੇ ਤੋਂ ਐਡਵੋਕੇਟ ਅਮਿਤਪਾਲ ਸਿੰਘ, ਰਣਬੀਰ ਸਿੰਘ ਕੋਹਲੀ, ਹਰਮੀਤ ਸਿੰਘ ਸਲੂਜਾ, ਸਤਨਾਮ ਸਿੰਘ ਸਲੂਜਾ, ਬਬਲੀ ਸਿੰਘ , ਬੀਬੀ ਸੁੰਦਰਜੀਤ ਕੌਰ, ਮੁਰਲੀ ਪੰਜਾਬੀ, ਨਾਨਿਕ , ਰਾਏ ਸਲੀਮ ਅਕਰਮ ਭੱਟੀ ਆਦਿ ਹਾਜਰ ਸਨ।

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ