ਸੰਸਾਰ

ਸਰੀ ਵਿਚ ਚਿੱਤਰ ਪ੍ਰਦਰਸ਼ਨੀ – ਕਲਾਕਾਰਾਂ ਦੀਆਂ ਦਿਲਕਸ਼ ਕਿਰਤਾਂ ਨੇ ਕਲਾ-ਪ੍ਰੇਮੀਆਂ ਦੇ ਮਨ ਮੋਹੇ

ਹਰਦਮ ਮਾਨ/ਕੌਮੀ ਮਾਰਗ ਬਿਊਰੋ | May 03, 2022 02:57 PM
 

ਸਰੀ-ਸਰੀ ਵਿਚ ਪੰਜਾਬੀ ਮਾਂ ਬੋਲੀ ਲਘੂ ਫਿਲਮ ਉਤਸਵ ਮਨਾਇਆ ਗਿਆ। ਇਸ ਦੇ ਪਹਿਲੇ ਪੜਾਅ ਤਹਿਤ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਵਿਹੜੇ ਵਿਚ ਪੰਜਾਬੀ ਚਿੱਤਰਕਾਰਾਂ ਵੱਲੋਂ ਆਪਣੀਆਂ ਕਿਰਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਪੰਜਾਬ ਪੈਨਰਾਮਾ ਦੇ ਲੇਬਲ ਅਧੀਨ ਲਾਈ ਗਈ ਦੋ ਦਿਨਾਂ ਚਿੱਤਰ ਪ੍ਰਦਰਸ਼ਨੀ ਵਿਚ ਬਲਜੀਤ ਕੌਰ ਵੱਲੋਂ ਭਾਰਤੀ ਨਾਰੀ ਦੇ ਵੱਖ ਵੱਖ ਮਨੋਭਾਵਾਂ ਨੂੰ ਦਰਸਾਉਂਦੇ ਚਿੱਤਰ,  ਬਲਵਿੰਦਰ ਸਿੰਘ ਤੇ ਨੀਤੀ ਸਿੰਘ ਦੇ ਰਾਜਸਥਾਨੀ ਵਿਅਕਤੀਆਂ ਦੇ ਚਿਤਰ,  ਬਿੰਦੂ ਮਠਾੜੂ ਦੀਆਂ ਏਕਮਕਾਰ ਤੇ ਹੋਰ ਅਧਿਆਤਮਿਕ ਪੇਟਿੰਗਜ਼,  ਜਰਨੈਲ ਸਿੰਘ ਦੀਆਂ ਇਤਿਹਾਸ ਤੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਕਿਰਤਾਂ,  ਜੇ ਪਨੇਸਰ ਦੀ ਦਰਬਾਰ ਸਾਹਿਬ ਦੀ ਫੋਟੋ,  ਨਵਲਪ੍ਰੀਤ ਰੰਗੀ ਵੱਲੋਂ ਪੰਜਾਬ ਦੇ ਪੇਂਡੂ ਦ੍ਰਿਸ਼ ਦੀਆਂ ਦੋ ਤਸਵੀਰਾਂ,  ਰਿਮਨਦੀਪ ਬਰਾੜ ਦੀਆਂ ਮਹਾਤਮਾ ਬੁੱਧ ਤੇ ਖੇਤਾਂ ਵਿਚ ਪੰਜਾਬਣ ਮੁਟਿਆਰਾਂ ਦੀਆਂ ਕਿਰਤਾਂ,  ਰੀਤੂ ਸਿੰਘ ਦੀਆਂ ਨੇਟਿਵ ਆਰਟ ਦੀਆਂ ਕਲਾ ਕਿਰਤਾਂ ਅਤੇ ਸਭ ਤੋਂ ਛੋਟੀ ਉਮਰ ਦੇ ਬਾਲ ਕਲਾਕਾਰ ਬੀਰ ਯੁਵਰਾਜ ਸਿੰਘ ਦੀਆਂ ਕਿਰਤਾਂ ਸੁਸ਼ੋਭਿਤ ਕੀਤੀਆਂ ਗਈਆਂ।

ਪੰਜਾਬੀ ਕਲਾ ਪ੍ਰੇਮੀਆਂ ਨੇ ਤਿੰਨੇ ਦਿਨ ਇਸ ਪ੍ਰਦਰਸ਼ਨੀ ਵਿਚ ਬੇਹੱਦ ਦਿਲਚਸਪੀ ਦਿਖਾਈ ਅਤੇ ਚਿੱਤਰਕਾਰੀ ਦੇ ਬਿਹਤਰੀਨ ਕਾਰਜ ਨੂੰ ਬੜੀ ਨੀਝ ਨਾਲ ਤੱਕਿਆ। ਚਿੱਤਰਕਾਰੀ ਦਾ ਆਨੰਦ ਮਾਣਨ ਵਾਲਿਆਂ ਵਿਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ,  ਸ਼ਾਇਰ ਮੋਹਨ ਗਿੱਲ,  ਜਸਵੰਤ ਬਰਾੜ,  ਕਰਤਾਰ ਸਿੰਘ ਕੰਗ,  ਕਰਨਬੀਰ ਸਿੰਘ,  ਸਿਕੰਦਰ ਸਿੰਘ ਕੰਗ ਤੇ ਪਰਿਵਾਰ ਜਸਲੀਨ ਕੌਰ,  ਮਨਜੀਤ ਸਲੈਚ,  ਹਰਪ੍ਰੀਤ ਸਿੰਘ,  ਐਸ਼ਲੀਨ,  ਕਵਿੱਤਰੀ ਅਮਨ ਸੀ ਸਿੰਘ,  ਚਰਨਜੀਤ ਸਿੰਘ,  ਰੰਗ ਮੰਚ ਅਦਾਕਾਰ ਗੁਰਦੀਪ ਭੁੱਲਰ ਤੇ ਹੋਰ ਅਨੇਕਾਂ ਕਲਾ ਪ੍ਰੇਮੀ ਸ਼ਾਮਲ ਸਨ। ਪ੍ਰਦਰਸ਼ਨੀ ਦੌਰਾਨ ਹਾਜਰ ਕਲਾਕਾਰਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨ ਪੱਤਰ ਦਿੱਤੇ ਗਏ।

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ