ਸੰਸਾਰ

ਤਰਕਸ਼ੀਲ ਸੁਸਾਇਟੀ ਵੱਲੋਂ ਮਜ਼ਦੂਰ ਦਿਵਸ ਮਨਾਇਆ ਗਿਆ

ਹਰਦਮ ਮਾਨ/ਕੌਮੀ ਮਾਰਗ ਬਿਊਰੋ | May 06, 2022 03:14 PM

 

ਸਰੀ- ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਆਫ਼ ਕੈਨੇਡਾ (ਸਰੀ) ਵੱਲੋਂ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਚ ਮਈ ਦਿਵਸ ਮਨਾਇਆ ਗਿਆ। ਕਿਰਤੀਆਂ ਦੀ ਅੱਠ ਘੰਟੇ ਦੀ ਮੰਗ ਲਈ ਕੀਤੀ ਜਦੋਜਹਿਦ ਦੇ ਦਿਨ ਨੂੰ ਸਮਰਪਿਤ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਬਾਈ ਅਵਤਾਰ ਨੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਿਹਾ। ਮੀਟਿੰਗ ਵਿਚ ਕਿਰਤੀਆਂ ਦੇ ਦਿਨ ਦੀ ਮੁਬਾਰਕਬਾਦ ਸਾਂਝੀ ਕੀਤੀ ਗਈ ਅਤੇ ਕਿਰਤੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਮੀਟਿੰਗ ਵਿਚ ਬੋਲਦਿਆਂ ਪਰਮਿੰਦਰ ਕੌਰ ਸਵੈਚ ਨੇ ਕਿਹਾ ਕਿ ਅਲਬਰਟ ਆਰ. ਪਾਰਸਨਜ਼ ਉਹ ਸ਼ਹੀਦ ਹੈ ਜਿਸ ਨੂੰ ਹੇਅ ਮਾਰਕੀਟ ਸ਼ਿਕਾਗੋ ਵਿੱਚ ਹੋਏ ਕਤਲੇਆਮ ਦਾ ਸਾਜ਼ਸ਼ੀ ਢੰਗ ਨਾਲ ਦੋਸ਼ੀ ਬਣਾ ਕੇ ਚਾਰ  ਸਾਥੀਆਂ ਸਮੇਤ ਫਾਂਸੀ ਤੇ ਤਿੰਨ ਨੂੰ ਉਮਰ ਕੈਦ ਸੁਣਾਈ ਗਈ ਸੀ। ਉਸ ਵੱਲੋਂ ਜੇਲ਼੍ਹ ਵਿੱਚੋਂ ਆਪਣੇ ਬੱਚਿਆਂ ਤੇ ਪਤਨੀ ਲੂਸੀ ਨੂੰ ਲਿਖੀਆਂ ਚਿੱਠੀਆਂ ਸਿਰਫ ਪਰਿਵਾਰਕ ਚਿੱਠੀਆਂ ਹੀ ਨਹੀਂ ਹਨ ਸਗੋਂ ਹਰ ਯੁੱਗ ਦੇ ਕਿਰਤੀਆਂ ਨੂੰ ਸੁਨੇਹਾ ਹੈ ਜੋ ਉਹਨਾਂ ਨੇ ਪਰਿਵਾਰ ਦੇ ਰੂਪ ਵਿੱਚ ਦੁਨੀਆਂ ਭਰ ਦੇ ਮਜ਼ਦੂਰਾਂ ਨੂੰ ਦਿੱਤਾ ਹੈ। ਉਹਨਾਂ ਦੇ ਦੂਸਰੇ ਸਾਥੀ ਅਡੌਲਫ ਫਿਸ਼ਰ ਦਾ ਅਦਾਲਤ ਵਿੱਚ ਦਿੱਤਾ ਗਿਆ ਬਿਆਨ ਬਾਈ ਅਵਤਾਰ ਨੇ ਸਾਰਿਆਂ ਨਾਲ ਸਾਂਝਾ ਕੀਤਾ।

ਗੁਰਮੇਲ ਗਿੱਲ ਨੇ ਸਮਾਜ ਵਿੱਚ ਪੂੰਜੀ ਦੀ ਕਾਣੀ ਵੰਡ ਤੇ ਗੱਲ ਕੀਤੀ। ਸੁਸਾਇਟੀ ਦੇ ਨੌਜਵਾਨ ਮੈਂਬਰ ਰਾਜਵੀਰ ਨੇ ਅਜੋਕੀ ਟੈਕਨੋਲੋਜੀ ਦੇ ਅਧਾਰ ਤੇ ਪੂੰਜੀਵਾਦ ਵੱਲੋਂ ਆਪਣੀਆਂ ਜੜ੍ਹਾਂ ਦੁਨੀਆਂ ਭਰ ਵਿੱਚ ਫੈਲਾਉਣ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਗੁਰਸ਼ਰਨ ਗਿੱਲ ਨੇ ਯੂਕਰੇਨ ਦੇ ਮੁੱਦੇ  ਤੇ ਗੱਲਬਾਤ ਕੀਤੀ। ਸੁਖਦੇਵ ਮਾਨ ਨੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਿਰਤੀਆਂ ਦੀ ਹੋ ਰਹੀ ਹੈ ਲੁੱਟ ਬਾਰੇ ਚਾਨਣਾ ਪਾਇਆ। ਹਰਪਾਲ ਗਰੇਵਾਲ,  ਸਾਧੂ ਸਿੰਘ ਗਿੱਲ,  ਮਲਕੀਤ ਸਰਾਂ,  ਕੁਲਵੀਰ ਮੰਗੂਵਾਲ,  ਆਰਤੀ ਹੀਰਾ,  ਅਨੁਜ ਸੂਦ,  ਸੁੱਖੀ ਗਰਚਾ ਤੇ ਨਿਰਮਲ ਕਿੰਗਰਾ ਨੇ ਗੱਲਬਾਤ ਵਿੱਚ ਹਿੱਸਾ ਪਾਇਆ।

ਇਸ ਮੀਟਿੰਗ ਵਿੱਚ ਤਰਕਸ਼ੀਲ ਸੁਸਾਇਟੀ ਦੇ 19 ਜੂਨ ਨੂੰ ਕਰਵਾਏ ਜਾ ਰਹੇ ਪ੍ਰੋਗਰਾਮ ਬਾਰੇ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਵਿਚ ਇੰਡੀਆ ਤੋਂ ਆ ਰਹੇ ਡਾ. ਸਾਹਿਬ ਸਿੰਘ ਆਪਣਾ ਲਿਖਿਆ ਸੋਲੋ ਨਾਟਕ “ਧੰਨ ਲਿਖਾਰੀ ਨਾਨਕਾ” ਆਪਣੀ ਹੀ ਨਿਰਦੇਸ਼ਨਾ ਹੇਠ ਪੇਸ਼ ਕਰਨਗੇ। 8 ਮਈ ਦੀ ਨੈਸ਼ਨਲ ਕਮੇਟੀ ਦੀ ਚੋਣ ਦੇ ਸਿਲਸਿਲੇ ਵਿਚ ਸੁਸਾਇਟੀ ਦੇ ਮੈਂਬਰਾਂ ਤੇ ਡੈਲੀਗੇਟਾਂ ਦੀ ਚੋਣ ਕੀਤੀ ਗਈ, ਸੰਵਿਧਾਨ ਵਿਚ ਸੋਧਾਂ ਬਾਰੇ ਵੀ ਕਾਫ਼ੀ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿ ਨੈਸ਼ਨਲ ਕਮੇਟੀ ਵਿੱਚ ਵਿਚਾਰਿਆ ਜਾਵੇਗਾ। ਕਾਮਰੇਡ ਸੇਵਾ ਸਿੰਘ ਬਿੜਿੰਗ ਨੂੰ ਸ਼ਰਧਾਂਜਲੀ ਦਿੱਤੀ ਗਈ।

 

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ