ਸੰਸਾਰ

ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਸਰੀ ਨੇ ਸ਼ੁਰੂ ਕੀਤਾ ਸਿੱਖ ਸਟੱਡੀਜ਼ ਡਿਪਲੋਮਾ, ਪੰਜਾਬੀ ਸਟੱਡੀਜ਼ ਸਰਟੀਫਿਕੇਟ ਅਤੇ ਗੁਰਮਤਿ ਸੰਗੀਤ ਡਿਪਲੋਮਾ

ਹਰਦਮ ਮਾਨ/ਕੌਮੀ ਮਾਰਗ ਬਿਊਰੋ | May 19, 2022 08:50 PM

 

ਸਰੀ-ਸਿੱਖ ਦਰਸ਼ਨ,  ਇਤਿਹਾਸ,  ਸਾਹਿਤ,  ਸੱਭਿਆਚਾਰ ਅਤੇ ਭਗਤੀ ਸੰਗੀਤ 'ਤੇ ਖੋਜ ਅਤੇ ਅਧਿਆਪਨ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਅਕਾਦਮਿਕ ਮਾਹੌਲ ਪ੍ਰਦਾਨ ਕਰਨ ਲਈ ਸਰੀ ਵਿਚ ਔਨਲਾਈਨ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਮੰਗਲਵਾਰ ਨੂੰ ਲਾਂਚ ਕੀਤੀ ਗਈ।

ਇਸ ਸੰਬੰਧ ਵਿਚ ਸਰੀ ਸਿਟੀ ਹਾਲ ਵਿਖੇ ਕਰਵਾਈ ਗਈ ਇੱਕ ਨਿਊਜ਼ ਕਾਨਫਰੰਸ ਵਿਚ ਬੋਲਦਿਆਂ ਜੀਐਨਆਈ ਬੋਰਡ ਦੇ ਚੇਅਰਮੈਨ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਆਪਣੀ ਕਿਸਮ ਦੀ ਇਹ ਪਹਿਲੀ ਗੈਰ-ਲਾਭਕਾਰੀ ਨਿਜੀ ਸਿਖਲਾਈ ਸੰਸਥਾ ਸ਼ਾਖਾ ਹੈ,  ਜਿਸ ਦੀ ਸਥਾਪਨਾ 2021 ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਇੰਸਟੀਚਿਊਟ ਵਿਚ ਹੁਣ ਤਿੰਨ ਪ੍ਰੋਗਰਾਮਾਂ, ਸਿੱਖ ਸਟੱਡੀਜ਼ ਡਿਪਲੋਮਾ,  ਪੰਜਾਬੀ ਸਟੱਡੀਜ਼ ਸਰਟੀਫਿਕੇਟ ਅਤੇ ਗੁਰਮਤਿ ਸੰਗੀਤ ਡਿਪਲੋਮਾ, ਲਈ ਰਜਿਸਟਰੇਸ਼ਨ ਖੁੱਲ੍ਹੀ ਹੈ। ਇਹ ਸੰਸਥਾ ਸਿਰਫ਼ ਸਿੱਖ ਭਾਈਚਾਰੇ ਲਈ ਨਹੀਂ,  ਸਗੋਂ ਸਾਰੇ ਭਾਈਚਾਰਿਆਂ ਦੇ ਲੋਕਾਂ ਦਾ ਇਸ ਵਿਚ ਸਵਾਗਤ ਹੈ,  ਭਾਵੇਂ ਉਹ ਕਿਸੇ ਵੀ ਪਿਛੋਕੜ,  ਧਰਮ ਜਾਂ ਵਿਸ਼ਵਾਸ ਦੇ ਅਨੁਆਈ ਹੋਣ।

ਸ. ਸੰਧੂ ਨੇ ਇਹ ਵੀ ਕਿਹਾ ਕਿ ਅਸੀਂ ਇਸ ਸੰਸਥਾ ਰਾਹੀਂ ਮਾਨਵਤਾ ਦੀ ਸੇਵਾ ਦੀਆਂ ਕਦਰਾਂ ਕੀਮਤਾਂ,  ਅੰਤਰ-ਸੱਭਿਆਚਾਰਕ ਸਮਝ,  ਸਿੱਖਣ ਦੀ ਜੀਵਨ ਭਰ ਕੋਸ਼ਿਸ਼,  ਆਲੋਚਨਾਤਮਕ ਸੋਚ,  ਅਤੇ ਇਸਦੇ ਸਾਰੇ ਰੂਪਾਂ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਫੰਡਿੰਗ ਅਤੇ ਹੋਰ ਵਿੱਤੀ ਰੁਕਾਵਟਾਂ ਨੂੰ ਦੂਰ ਕਰਕੇ ਸਾਰੇ ਸੰਭਾਵੀ ਵਿਦਿਆਰਥੀਆਂ ਤੱਕ ਬਰਾਬਰ ਅਤੇ ਖੁੱਲ੍ਹੀ ਪਹੁੰਚ ਯਕੀਨੀ ਬਣਾਈ ਜਾਵੇਗੀ। ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਵਿੱਤੀ ਸਾਧਨਾਂ ਦੀ ਘਾਟ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਸਿੱਖਿਆ ਤੋਂ ਇਨਕਾਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਸ ਦਰਸ਼ਨ ਦਾ ਸਮਰਥਨ ਕਰਨ ਲਈ ਸਾਡੇ ਕੋਲ ਇੱਕ ਬਹੁਤ ਹੀ ਉਦਾਰ ਸਕਾਲਰਸ਼ਿਪ ਅਤੇ ਬਰਸਰੀ ਨੀਤੀ ਹੈ।

ਸਾਬਕਾ ਉਪ ਸਿੱਖਿਆ ਮੰਤਰੀ ਡੇਵਿਡ ਬਿੰਗ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਪੋਸਟ-ਸੈਕੰਡਰੀ ਸੈਕਟਰ ਵਿੱਚ ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਦਾ ਸ਼ਾਮਲ ਹੋਣਾ ਸਾਡੇ ਲਈ ਬਹੁਤ ਹੀ ਉਤਸ਼ਾਹਜਨਕ ਹੈ ਅਤੇ ਇਸ ਨਾਲ ਸਾਡਾ ਸੂਬਾ ਇੱਕ ਹੋਰ ਵਿਭਿੰਨ ਅਤੇ ਸਮਾਵੇਸ਼ੀ ਸਮਾਜ ਬਣੇਗਾ। ਇਹ ਸੰਸਥਾ ਸਥਾਨਕ ਅਤੇ ਗਲੋਬਲ ਸਿਖਿਆਰਥੀਆਂ ਲਈ ਇੱਕ ਬਹੁਤ ਵੱਡਾ ਸਰੋਤ ਹੋਵੇਗੀ ਅਤੇ ਪੋਸਟ-ਸੈਕੰਡਰੀ ਲੈਂਡਸਕੇਪ ਵਿੱਚ ਇੱਕ ਸ਼ਾਨਦਾਰ ਵਾਧਾ ਹੋਵੇਗੀ। ਸਰੀ ਦੇ ਮੇਅਰ ਡੱਗ ਮੈਕਲਮ ਅਤੇ ਸਰੀ ਬੋਰਡ ਆਫ਼ ਟਰੇਡ ਦੇ ਪ੍ਰਧਾਨ ਅਤੇ ਸੀਈਓ ਅਨੀਤਾ ਹਿਊਬਰਮੈਨ ਨੇ ਵੀ ਇਸ ਸੰਸਥਾ ਦੇ ਸ਼ੁਰੂ ਹੋਣ ਦੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬੀ ਸੀ ਦੇ ਪ੍ਰੀਮੀਅਰ ਜੌਨ ਹੌਰਗਨ ਵੱਲੋਂ ਵੀ ਵਧਾਈ ਸੰਦੇਸ਼ ਭੇਜੇ ਗਏ।

 

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ