ਸੰਸਾਰ

ਇੰਗਲੈਂਡ ਵਿਚ ਸਤਿਕਾਰ ਦੇ ਨਾਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜੀਆਂ ਸ਼ਿਕਾਇਤਾਂ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | May 24, 2022 08:07 PM



ਅੰਮ੍ਰਿਤਸਰ - ਥਮਿੰਦਰ ਸਿੰਘ, ਰਾਜਵੰਤ ਸਿੰਘ ਤੇ ਓਅੰਕਾਰ ਸਿੰਘ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨਾਲ ਛੇੜਛਾੜ ਕਰਨ ਦਾ ਮਾਮਲਾ ਹਾਲੇ ਚਲ ਹੀ ਰਿਹਾ ਹੈ ਕਿ ਹੁਣ ਸਤਿਕਾਰ ਕਮੇਟੀ ਯੂ ਕੇ ਦੇ ਭਾਈ ਮਨਵੀਰ ਸਿੰਘ ਦਾ ਇਕ ਨਵਾਂ ਕਾਰਨਾਮਾਂ ਸਾਹਮਣੇ ਆਇਆ ਹੈ। ਭਾਈ ਮਨਵੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਯੂ ਕੇ ਨੇ ਇੰਗਲੈਂਡ ਵਿਚ ਵਸਦੇ ਸਿੱਖਾਂ ਦੇ ਘਰਾਂ ਵਿਚੋ ਤੇ ਕੁਝ ਗੁਰੂ ਘਰਾਂ ਵਿਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੁੱਕ ਕੇ ਉਨਾਂ ਨੂੰ ਨਿਜੀ ਕਬਜੇ ਵਿਚ ਰਖਿਆ ਹੈ।ਉਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਉਹ ਮੀਣੇ, ਮਸੰਦ, ਨਰਕਧਾਰੀਏ, ਗੋਲਕ ਚੋਰ ਅਤੇ ਅਕ੍ਰਿਤਘਣ ਜਿਹੇ ਸ਼ਬਦਾਂ ਨਾਲ ਸੰਬੋਧਨ ਹੰੁਦੇ ਹਨ। ਭਾਈ ਮਨਵੀਰ ਸਿੰਘ ਬਾਰੇ ਅਨੇਕਾ ਸ਼ਿਕਾਇਤਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਚੁੱਕੀਆਂ ਹਨ ਤੇ ਸੂਤਰ ਦਸਦੇ ਹਨ ਕਿ ਜਥੇਦਾਰਾਂ ਦੀ ਅਗਾਮੀ ਮੀਟਿੰਗ ਵਿਚ ਉਨਾ ਦਾ ਮਾਮਲਾ ਵਿਚਾਰਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਿਕ ਇੰਗਲੈਂਡ ਦੀਆਂ ਸਾਰੀਆਂ ਗੁਰਦਵਾਰਾ ਕਮੇਟੀਆਂ ਨੇ ਉਨਾਂ ਦੇ ਵਿਰੋਧ ਵਿਚ 29 ਮਈ ਨੂੰ ਇਕ ਮੀਟਿੰਗ ਵੀ ਰਖੀ ਹੈ। ਇੰਗਲੈਂਡ ਤੋ ਮਿਲੀ ਜਾਣਕਾਰੀ ਮੁਤਾਬਿਕ ਭਾਈ ਮਨਵੀਰ ਸਿੰਘ ਬਰਮਿੰਗਮ ਤੇ ਉਸ ਦੇ ਆਸਪਾਸ ਦੇ ਇਲਾਕਿਆਂ ਵਿਚ ਪੂਰੀ ਸਰਗਰਮੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿੱਖਾਂ ਦੇ ਘਰਾਂ ਵਿਚੋ ਚੁੱਕ ਕੇ ਪਹਿਲਾਂ ਮਸ਼ੀਨੀ ਕਟਰ ਦੀ ਮਦਦ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਤੇ ਛਪੀ ਵੇਲ ਦੀ ਕਟਾਈ ਕਰਦੇ ਹਨ ਤੇ ਫਿਰ ਮੁਖ ਪੰਨੇ ਤੇ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਵਾਉਦੇ ਹਨ। ਇਥੇ ਹੀ ਬਸ ਨਹੀ ਉਹ ਹਰ ਸਰੂਪ ਤੇ ਆਪਣੀ ਮੋਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਯੂ ਕੇ ਦੀ ਮੋਹਰ ਲਗਾ ਰਹੇ ਹਨ। ਇਸ ਪੱਤਰਕਾਰ ਕੋਲ ਮੌਜੂਦ ਵੀਡੀਓ ਮੁਤਾਬਿਕ ਇਕ ਗੁਰੂ ਘਰ ਜਿਥੇ ਭਾਈ ਮਨਵੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਖ ਰਹੇ ਹਨ ਵਿਚ ਕਈ ਕਾਲੇ ਕੂੜੇ ਵਾਲੇ ਬੈਗ ਕਾਤਰਾਂ ਦੇ ਭਰੇ ਹੋਏ ਮਿਲੇ ਹਨ ਤੇ ਉਨਾਂ ਕੂੜੇ ਵਾਲੇ ਬੈਗਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਵੀ ਹਨ। ਵੀਡੀਓ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀਆਂ ਜਿਲਦਾਂ ਨੂੰ ਤਹਿ ਕੀਤੇ ਪੰਥਕ ਢੰਗ ਨਾਲ ਧਾਗੇ ਜਾਂ ਡੋਰੀ ਨਾਲ ਸਿਉਣ ਦੀ ਬਜਾਏ ਪਲਾਸਟਿਕ ਦੀਆਂ ਪਾਇਪਾਂ ਲਗਾ ਕਿ ਸੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਕੁਝ ਪਾਵਨ ਸਰੂਪਾਂ ਵਿਚ ਚਿਪਾਂ ਵੀ ਲਗਾਈਆਂ ਗਈਆਂ ਹਨ।ਇਸ ਸੰਵੇਦਨਸ਼ੀਲ ਮਾਮਲੇ ਤੇ ਭਾਈ ਮਨਵੀਰ ਸਿੰਘ ਕਿਸੇ ਦੀ ਵੀ ਗਲ ਸੁਨਣ ਲਈ ਤਿਆਰ ਨਹੀ ਹਨ।

 

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ