ਮਨੋਰੰਜਨ

ਸੀ ਜੀ ਸੀ ਝੰਜੇੜੀ ਕੈਂਪਸ 'ਚ ਫ਼ੈਸ਼ਨ ਸੋਅ ਮੇਰਾਕੀ-2022 ਦਾ ਆਯੋਜਨ

ਕੌਮੀ ਮਾਰਗ ਬਿਊਰੋ | May 24, 2022 08:27 PM


ਮੋਹਾਲੀ- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵਿਚ ਫ਼ੈਸ਼ਨ ਟੈਕਨਾਲੋਜੀ ਦੇ ਵਿਦਿਆਰਥੀਆਂ ਵੱਲੋਂ ਸਾਲਾਨਾ ਫ਼ੈਸ਼ਨ ਸੋਅ ਮੇਰਾਕੀ-2022 ਦਾ ਆਯੋਜਨ ਕੀਤ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਸਨ। ਜਦ ਕਿ ਮਸ਼ਹੂਰ ਅਦਾਕਾਰੀ ਪੂਨਮ ਸੂਦ, ਅਦਾਕਾਰ ਪਰਮਵੀਰ ਸਿੰਘ, ਮਾਡਲ ਤੇ ਐਕਟਰ ਸਿਮਰਤ ਕਥੂਰੀਆ, ਅਦਾਕਾਰਾ ਸੈਮ ਨਰੂਲਾ, ਫ਼ੈਸ਼ਨ ਡਿਜ਼ਾਈਨਰ ਮੋਹਕ ਚੌਹਾਨ ਸਮੇਤ ਹੋਰ ਕਈ ਹਸਤੀਆਂ ਹਾਜ਼ਰ ਸਨ। ਇਸ ਪ੍ਰੋਗਰਾਮ ਦੀ ਰੌਣਕ ਵਧਾਉਣ ਵਾਲੇ ਮਹਿਮਾਨਾਂ ਦਾ ਸਵਾਗਤ ਝੰਜੇੜੀ ਕੈਂਪਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਨੀਰਜ ਸ਼ਰਮਾ ਅਤੇ ਚੰਡੀਗੜ੍ਹ ਸਕੂਲ ਆਫ਼ ਬਿਜ਼ਨੈੱਸ ਦੇ ਡਾਇਰੈਕਟਰ ਡਾ. ਵਿਸ਼ਾਲ ਸਾਗਰ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਹੋਰ ਰੋਚਕ ਬਣਾਉਦੇਂ ਹੋਏ ਵਿਦਿਆਰਥੀਆਂ ਦਰਮਿਆਨ ਮਹਿੰਦੀ , ਪੋਸਟਰ ਮੇਕਿੰਗ, ਅੱਗ ਬਗੈਰ ਖਾਣਾ, ਕਾਰਡ ਬਣਾਉਣਾ, ਸਵਾਲ ਜਵਾਬ ਜਿਹੇ ਰੋਚਕ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ। ਫ਼ੈਸ਼ਨ ਡਿਜ਼ਾਇਨਿੰਗ ਦੇ 35 ਵਿਦਿਆਰਥੀ ਡਿਜ਼ਾਇਨਰਾਂ ਵੱਲੋਂ ਵੀ ਆਪਣੇ ਹੱਥਾਂ ਨਾਲ ਬਣਾਈਆਂ ਗਈ ਪੋਸ਼ਾਕਾਂ ਨੇ ਹਾਜ਼ਰ ਮਸ਼ਹੂਰ ਡਿਜ਼ਾਈਨਾਂ ਦੇ ਨਾਲ ਨਾਲ ਹਰ ਦਰਸ਼ਕ ਨੂੰ ਪ੍ਰਭਾਵਿਤ ਕੀਤਾ। ਸੀਨੀਅਰ ਵਿਦਿਆਰਥੀਆਂ ਨੇ ਵੱਖ-ਵੱਖ ਥੀਮਾਂ ਅਤੇ ਪੇਸ਼ਕਾਰੀਆਂ ਦੇ ਨਾਲ ਵੱਖ-ਵੱਖ ਰੰਗਾਂ, ਡਿਜ਼ਾਈਨਾਂ ਰਾਹੀਂ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।
ਐਗਜ਼ੀਕਿਊਟਿਵ ਡਾਇਰੈਕਟਰ ਡਾ. ਨੀਰਜ ਸ਼ਰਮਾ ਨੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਦੱਸਿਆਂ ਕਿ ਝੰਜੇੜੀ ਕੈਂਪਸ ਵੱਲੋਂ ਸ਼ੁਰੂ ਕੀਤੇ ਗਏ ਫ਼ੈਸ਼ਨ ਤਕਨੀਕ ਦੇ ਕੋਰਸ ਨੂੰ ਕੌਮਾਂਤਰੀ ਪੱਧਰ ਤੇ ਭਰਵਾ ਮਿਲ ਰਿਹਾ ਹੈ। ਝੰਜੇੜੀ ਕੈਂਪਸ ਦੇ ਬਿਹਤਰੀਨ ਨਤੀਜਿਆਂ ਅਤੇ ਵਧੀਆਂ ਪਲੇਸਮੈਂਟ ਸਦਕਾ ਅੱਜ ਦੇਸ਼-ਵਿਦੇਸ਼ ਦੀਆਂ ਨਾਮੀ ਫ਼ੈਸ਼ਨ ਨਾਲ ਜੁੜੀਆਂ ਕੰਪਨੀਆਂ ਦਾ ਧਿਆਨ ਵੀ ਸੀ ਜੀ ਸੀ ਝੰਜੇੜੀ ਵੱਲ ਕੇਂਦਰਿਤ ਹੈ। ਚੰਡੀਗੜ੍ਹ ਸਕੂਲ ਆਫ਼ ਬਿਜ਼ਨੈੱਸ ਦੇ ਡਾਇਰੈਕਟਰ ਡਾ. ਵਿਸ਼ਾਲ ਸਾਗਰ ਨੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਕਲਾਸ ਤੋਂ ਬਾਅਦ ਆਪਣੀ ਪਸੰਦ ਦੇ ਕੋਰਸ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਪੜਾਈ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕਿਹਾ।
ਮੁੱਖ ਮਹਿਮਾਨ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਵਿਦਿਆਰਥੀਆਂ ਵੱਲੋਂ ਕੀਤੀ ਬਿਹਤਰੀਨ ਪੇਸ਼ਕਾਰੀ ਦੀ ਤਾਰੀਫ਼ ਕਰਦੇ ਹੋਏ ਸਭ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਅਖੀਰ ਵਿਚ ਝੰਜੇੜੀ ਕੈਂਪਸ ਦੀ ਭੰਗੜਾ ਟੀਮ ਦੀ ਪੇਸ਼ਕਸ਼ ਦਰਸ਼ਕਾਂ ਦਾ ਮੌਨਰੰਜਨ ਕਰਦੀ ਨਜ਼ਰ ਆਈ।
ਫ਼ੋਟੋ ਕੈਪਸ਼ਨ : ਸੀ ਜੀ ਸੀ ਝੰਜੇੜੀ ਕਾਲਜ ਵਿਚ ਕਰਵਾਏ ਗਏ ਸਾਲਾਨਾ ਫ਼ੈਸ਼ਨ ਸ਼ੋ ਵਿਚ ਵਿਦਿਆਰਥੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ।

 

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ