ਪੰਜਾਬ

ਸ੍ਰੀ ਦਰਬਾਰ ਸਾਹਿਬ ਦੇ ਕੁਝ ਰਾਗੀ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤੰਤੀ ਸਾਜ਼ਾਂ ਦੇ ਫੈਸਲੇ ਤੋ ਬਾਗੀ ਹੋਏ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | May 26, 2022 08:30 PM

ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਖਿਲਾਫ ਬਗਾਵਤ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਦੇ ਰਾਗੀ ਸਿੰਘ ਭਾਈ ਗੁਰਦੇਵ ਸਿੰਘ ਕੁਆੜਕਾ ਨੇ ਕਿਹਾ ਹੈ ਕਿ ਅਸੀ ਲੰਮੇ ਸਮੇ ਤੋ ਸ੍ਰੀ ਦਰਬਾਰ ਸਾਹਿਬ ਵਿਖੇ ਹਰਮੋਨੀਅਮ ਨਾਲ ਕੀਰਤਨ ਕਰ ਰਹੇ ਸੀ ਇਹ ਹਰਮੋਨੀਅਮ ਨਾਲ ਵਿਤਕਰਾ ਹੈ।ਇਹ ਕਾਹਲੀ ਨਾਲ ਲਿਆ ਗਲਤ ਫੈਸਲਾ ਹੈ। ਅੱਜ ਰਾਗੀ ਸਿੰਘਾਂ ਨੇ ਕਿਹਾ ਕਿ ਹਰਮੋਨੀਅਮ ਗੋਰਿਆਂ ਦਾ ਸਾਜ਼ ਹੈ। ਇਹ ਸ਼ੋ੍ਰਮਣੀ ਕਮੇਟੀ ਨੂੰ 100 ਸਾਲ ਬਾਅਦ ਯਾਦ ਆਇਆ < ਇਸ ਕਾਰਨ ਰਾਗੀ ਸਿੰਘਾਂ ਦੇ ਮਨਾ ਵਿਚ ਡਰ ਹੈ। ਭਾਈ ਕੁਆੜਕਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆਂ ਨੂੰ ਭਾਈ ਸਾਹਿਬ ਦਾ ਖਿਤਾਬ ਦਿੱਤਾ ਗਿਆ ਸੀ ਉਹ ਵੀ ਕੀਰਤਨ ਹਰਮੋਨੀਅਮ ਨਾਲ ਹੀ ਕਰਦੇ ਰਹੇ। ਬੀਤੇ ਸਮੇ ਵਿਚ ਅਨੇਕਾਂ ਰਾਗੀ ਹਰਮੋਨੀਅਮ ਨਾਲ ਕੀਰਤਨ ਕਰਦੇ ਰਹੇ ਤੇ ਪੰਥ ਨੇ ਉਨਾਂ ਨੂੰ ਬੇਹਦ ਸਤਿਕਾਰ ਵੀ ਦਿੱਤਾ।ਉਨਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਆਪਣੇ ਮਿ਼ਸਨਰੀ ਕਾਲਜਾਂ ਵਿਚੋ ਪਹਿਲਾਂ ਹਰਮੋਨੀਅਮ ਚੁਕਾ ਕੇ ਤੰਤੀ ਸਾਜ ਸਿਖਾਵੇ ਫਿਰ ਉਨਾਂ ਨਵੇ ਤਿਆਰ ਰਾਗੀ ਸਿੰਘਾਂ ਨੂੰ ਸ੍ਰੀ ਦਰਬਾਰ ਸਾਹਿਬ ਲਿਆਵੇ ਅਸੀ ਵੀ ਸਵਾਗਤ ਕਰਾਂਗੇ। ਉਨਾਂ ਕਿਹਾ ਕਿ ਗੋਰਿਆਂ ਦੀਆਂ ਬਣਾਈਆਂ ਸਕਰੀਨਾਂ ਵੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਲੱਗੀਆਂ ਹਨ।ਏਅਰ ਕੰਡੀਸ਼ਨਰ, ਬਿਜਲੀ ਆਦਿ ਵੀ ਸ਼ਾਮਲ ਹੈ। ਸਮਾਂ ਬਦਲ ਗਿਆ ਹੈ ਤੇ ਸਾਂਨੂੰ ਸਮੇ ਦੇ ਨਾਲ ਚਲਣਾ ਪਵੇਗਾ। ਭਾਈ ਕੁਆੜਕਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਤੰਤੀ ਸਾਜ਼ ਵਾਲਾ ਇਕ ਸਿੰਘ ਰਾਗੀ ਸਿੰਘਾਂ ਦੇ ਨਾਲ ਬਿਠਾਉਣ ਦੀ ਪ੍ਰਪਰਾ ਸ਼ੁਰੂ ਕੀਤੀ ਸੀ। ਪਰ ਉਹ ਸਿਰਫ ਲੋਕ ਦਿਖਾਵੇ ਲਈ ਹੀ ਰਿਹਾ।ਉਨਾਂ ਕਿਹਾ ਕਿ ਜਥੇਦਾਰ ਨੇ ਇਹ ਕਹਿ ਦਿੱਤਾ ਕਿ ਤਿੰਨ ਸਾਲ ਦਾ ਸਮਾਂ ਹੈ ਪਰ ਤੰਤੀ ਸਾਜ਼ਾਂ ਵਿਚੋ ਕਿਸੇ ਵੀ ਸਾਜ਼ ਨੂੰ ਸਿੱਖਣ ਲਈ ਪੰਜ ਤੋ ਸੱਤ ਸਾਲ ਦਾ ਸਮਾਂ ਲਗ ਜਾਣਾ ਆਮ ਸਧਾਰਨ ਗਲ ਹੈ।ਜਥੇਦਾਰ ਦੇ ਫੈਸਲੇ ਦੇ ਖਿਲਾਫ ਬੋਲਦਿਆਂ ਭਾਈ ਉਂਕਾਰ ਸਿੰਘ ਨੇ ਕਿਹਾ ਕਿ ਤੰਤੀ ਸਾਜ਼ ਨਾਲ ਕੀਰਤਨ ਕਰਨ ਲਈ ਬਹੁਤ ਸਮਾਂ ਲਗਦਾ ਹੈ। ਉਨਾਂ ਕਿਹਾ ਕਿ ਜਥੇਦਾਰ ਨੇ ਜੇਕਰ ਸਾਜ਼ ਸੰਬਧੀ ਕੋਈ ਫੈਸਲਾ ਲੈਣਾ ਸੀ ਤਾਂ ਪਹਿਲਾਂ ਰਿਟਾਇਰ ਹੋ ਚੁੱਕੇ ਰਾਗੀ ਸਿੰਘਾਂ ਨਾਲ ਮੀਟਿੰਗ ਕਰਕੇ ਵਿਚਾਰ ਲੈ ਲੈਂਦੇ। ਹਰਮੋਨੀਅਮ ਵੀ 125 ਸਾਲ ਤੋ ਵਜਾਇਆ ਜਾ ਰਿਹਾ ਹੈ ਇਹ ਵੀ ਹੁਣ ਪੁਰਾਤਨ ਸਾਜ਼ ਬਣ ਚੁੱਕਾ ਹੈ। ਉਨਾਂ ਕਿਹਾ ਕਿ ਨਵੀਨਤਾ ਵਿਚ ਬਹੁਤ ਕੁਝ ਨਵਾਂ ਅਪਣਾਇਆ ਹੈ। ਪੁਰਾਤਨਤਾ ਦੇ ਨਾਮ ਤੇ ਰਾਗੀ ਸਿੰਘਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਹੋਰ ਵੀ ਬਹੁਤ ਕੁਝ ਪੁਰਾਤਨਤਾ ਨਾਲ ਜੁੜਿਆ ਹੋਇਆ ਹੈ।ਚੰਗਾ ਹੁੰਦਾ ਜੇ ਜਥੇਦਾਰ ਪਹਿਲਾਂ ਪਤਿਤਪੁਣੇ ਦੇ ਖਿਲਾਫ ਜਹਾਦ ਸ਼ੁਰੂ ਕਰਦੇ।ਤੰਤੀ ਸਾਜ਼ ਬਹੁਤ ਬਰੀਕੀ ਵਾਲੇ ਹਨ। ਤਬਲਾ ਵੀ ਨਵੀਨ ਸਾਜ਼ ਹੈ। ਗੁਰੂ ਘਰ ਵਿਚ ਸਿਰਫ ਰਬਾਬ ਨਾਲ ਹੀ ਕੀਰਤਨ ਹੁੰਦਾ ਆਇਆ ਹੈ। ਤਿੰਲ ਸਾਲ ਦੇ ਸਮੇ ਬਾਰੇ ਗਲ ਕਰਦਿਆਂ ਭਾਈ ਉਂਕਾਰ ਸਿੰਘ ਨੇ ਕਿਹਾ ਕਿ ਤੰਤੀ ਸਾਜ਼ ਵਾਲੇ ਵੀਰ ਕੀਰਤਨ ਕਰ ਹੀ ਰਹੇ ਹਨ ਪਰ ਜਿਸ ਤਰਾਂ ਨਾਲ ਗਲ ਕੀਤੀ ਜਾ ਰਹੀ ਹੈ ਉਸ ਨੂੰ ਦੇਖ ਕੇ ਲਗਦਾ ਹੈ ਕਿ ਜਿਵੇ ਹਰਮੋਨੀਅਮ ਨਾਲ ਕੀਰਤਨ ਕਰ ਰਹੇ ਰਾਗੀ ਦੋਸ਼ੀ ਹਨ।ਇਹ ਤੰਤੀ ਸਾਜ਼ਾਂ ਨਾਲ ਕੀਰਤਨ ਨਹੀ ਕਰ ਰਹੇ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਪਹਿਲਾਂ ਤੋ ਹੀ ਤੰਤੀ ਸਾਜ਼ਾਂ ਨਾਲ ਕੀਰਤਨ ਹੋ ਰਿਹਾ ਹੈ ਤੇ ਹਰਮੋਨੀਅਮ ਨਾਲ ਵੀ ਕੀਰਤਨ ਹੁੰਦਾ ਆ ਰਿਹਾ ਹੈ। ਜਥੇਦਾਰ ਦੇ ਫੈਸਲੇ ਤੇ ਬਗਾਵਤ ਕਰਨ ਸੰਬਧੀ ਜਦ ਜਥੇਦਾਰ ਦੇ ਨਿਜੀ ਸਹਾਇਕ ਜ਼ਸਪਾਲ ਸਿੰਘ ਢੱਡੇ ਨਾਲ ਗਲ ਕੀਤੀ ਤਾਂ ਉਨਾ ਕਿਹਾ ਕਿ ਇਹ 3 ਮਈ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਆਦੇਸ਼ ਹੈ। ਬਗਾਵਤ ਕਰਨ ਵਾਲਿਆਂ ਦੇ ਖਿਲਾਫ ਜਦ ਸ਼ਿਕਾਇਤ ਆਵੇਗੀ ਤਾਂ ਉਸ ਬਾਰੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰ ਕੀਤੀ ਜਾਵੇਗੀ।

 

Have something to say? Post your comment

 

ਪੰਜਾਬ

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਦਸਵੀਂ ਦੀ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਜ਼ਿਲ੍ਹਾ ਮਾਨਸਾ ਦੇ ਚਾਰ ਵਿਦਿਆਰਥੀਆਂ ਨੇ ਨਾਮ ਦਰਜ ਕਰਵਾਇਆ

ਕਿਸਾਨਾਂ ਦੀ ਆੜ ਚ ਵਿਰੋਧੀ ਪਾਰਟੀਆਂ ਝੰਡੀਆਂ ਵਿਖਾ ਕੇ ਅਜਿਹਾ ਕਰਵਾ ਰਹੀਆਂ ਹਨ : ਪਰਮਪਾਲ ਕੌਰ ਮਲੂਕਾ

ਸਰਕਾਰਾਂ ਦੀ ਢਿੱਲੀ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਨੂੰ ਠੱਲ੍ਹ ਨਹੀਂ ਪੈ ਰਹੀ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਅਨਾਜ ਮੰਡੀ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

ਰਾਜਸਥਾਨ ਵਿੱਚ ਮਤਦਾਨ ਦੇ ਦਿਨ ਪੰਜਾਬ ਵਾਲੇ ਪਾਸੇ ਰਹੀ ਪੂਰੀ ਚੌਕਸੀ - ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ

ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਨਾਉਣ: ਬਾਬਾ ਬਲਬੀਰ ਸਿੰਘ

ਬੇਅਦਬੀ ਦੇ ਦੋਸ਼ੀਆਂ ਨੂੰ ਦੋ ਦਿਨ ’ਚ ਸਾਹਮਣੇ ਲਿਆਵੇ ਸਰਕਾਰ- ਐਡਵੋਕੇਟ ਧਾਮੀ