ਨੈਸ਼ਨਲ

ਸਰਕਾਰ ਫ਼ੂਡ ਸਕਿਉਰਟੀ ਯੋਜਨਾ ਤਹਿਤ ਕਣਕ ਦਾ ਆਟਾ ਬਣਾ ਕੇ ਨਹੀਂ ਵੰਡ ਸਕਦੀ, ਕਿਸੇ ਕੀਮਤ `ਤੇ ਇਹ ਸਕੀਮ ਲਾਗੂ ਨਹੀਂ ਹੋਣ ਦੇਵਾਂਗੇ: ਇੰਜ. ਸਿੰਧੂ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | May 26, 2022 08:46 PM
 
 
ਨਵੀਂ ਦਿੱਲੀ-ਦਿੱਲੀ ਹਾਈ ਕੋਰਟ ਵੱਲੋਂ ਜਿੱਥੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਘਰ-ਘਰ ਰਾਸਨ ਵੰਡ ਸਕੀਮ ਤੇ ਰੋਕ ਲਗਾ ਕੇ ਵੱਡਾ ਝੱਟਕਾ ਦਿੱਤਾ ਹੈ, ਉੱਥੇ ਦਿੱਲੀ ਦੇ ਡੀਪੂ ਹੋਲਡਰਾ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਪੰਜਾਬ ਰਾਜ ਡਿਪੂ ਹੋਲਡਰ ਯੂਨੀਅਨ ਸਿੱਧੂ ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਫੇਅਰ ਪ੍ਰਾਇਸ ਸ਼ਾਪ ਫ਼ੇੈਡਰੇਸਨ ਦੇ ਮੀਤ ਪ੍ਰਧਾਨ ਇੰਜਨੀਅਰ
ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕੋਈ ਵੀ ਰਾਜ ਸਰਕਾਰ ਫੂਡ ਸਕਿਉਰਿਟੀ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਜਾਰੀ ਕਣਕ ਦੇ ਵੰਡ ਵਿੱਚ ਬਦਲਾ ਨਹੀਂ ਕਰ ਸਕਦੀ, ਇਹ ਅਧਿਕਾਰ ਸਿਰਫ ਕੇਂਦਰ ਸਰਕਾਰ ਕੋਲ ਹੈ ਉਹ ਵੀ ਪਾਰਲੀਮੈਟ ਤੋਂ ਮਨਜੂਰੀ ਲੈ ਕੇ ਹੀ ਹੋ ਸਕਦੀ ਹੈ।
ਇਹੀ ਜੱਜਮੈਂਟ ਦਿੱਲੀ ਹਾਈ ਕੋਰਟ ਨੇ ਦਿੱਤੀ ਹੈ। ਇੰਜ. ਸਿੱਧੂ ਨੇ ਦੱਸਿਆ ਕਿ ਮੈਂ ਬਹੁਤ ਵਾਰ ਪੰਜਾਬ ਸਰਕਾਰ ਦੇ ਧਿਆਨ ਹਿੱਤ ਲਿਆ ਚੁੱਕਿਆ ਹਾਂ ਕਿ ਪੰਜਾਬ ਇੱਕ ਖੁਸਹਾਲ ਸੂਬਾ ਹੈ ਜਿਥੇ ਕਰੋੜਾ ਰੁਪਏ ਖਰਚ ਕੇ ਖਜਾਨੇ ਤੇ ਬੋਝ ਪਾ ਕੇ ਆਟਾ ਵੰਡਣ ਦੀ ਲੋੜ ਨਹੀਂ
ਇਕ ਪਾਸੇ ਸਰਕਾਰ ਮਾਰਕਫੈਡ ਮਹਿਕਮੇ ਰਾਹੀ ਆਟਾ ਵੰਡਣ ਦੀ ਗੱਲ ਕਰ ਰਹੀ ਹੈ ਤੇ ਨਵੇਂ ਲਾਇਸੰਸ ਜਾਰੀ ਕਰਨ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ 26 ਹਜ਼ਾਰ ਦੇ ਕਰੀਬ ਡੀਪੂ ਮਾਲਕਾਂ ਦੀ ਆਮਦਨੀ ਤੇ ਆਰਾ ਫੇਰ ਕੇ ਬੇਰੁਜ਼ਗਾਰ ਕਰਨ ਨੂੰ ਤੁੱਲੀ ਹੋਈ ਹੈ। ਉਨ੍ਹਾਂ ਕਿਹਾ ਕਿ
ਅਸੀਂ ਆਲ ਇੰਡੀਆ ਦੀ ਜਥੇਬੰਦੀ ਨਾਲ ਰਾਇ ਮਸਵਰਾ ਕਰਕੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਤੇ ਅਸੀਂ ਸਰਕਾਰ ਨੂੰ ਆਟਾ ਸਕੀਮ ਦੇ ਨੁਕਸਾਨ ਦੱਸ ਚੁੱਕੇ ਹਾਂ, ਆਸ ਹੈ ਕਿ ਸਰਕਾਰ ਠਰੰਮੇ ਨਾਲ ਵਿਚਾਰ ਕਰੇਗੀ ਜੇਕਰ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਦਿੱਲੀ
ਹਾਈ ਕੋਰਟ ਦੀ ਜੱਜਮੈਟ ਦਾ ਹਵਾਲਾ ਦੇ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਰਨ ਲਵਾਂਗੇ। ਇਸ ਮੋਕੇ ਬਰੰਮ ਦਾਸ, ਕਰਮਜੀਤ ਸਿੰਘ, ਦੋਰਾਹਸ, ਲਾਡੀ ਅੰਮ੍ਰਿਤਸਰ, ਰਾਜ ਕੁਮਾਰ, ਮਿੰਟੂ ਲੋਹੀਆ, ਰਾਜ ਕੁਮਾਰ ਰੋਪੜ, ਬਿੱਲੂ ਬਜਾਜ, ਸੂਭਾਸ ਬਾਸਲ, ਲਖਵਿੰਦਰ
ਸਿੰਘ ਲਾਲੀ, ਬਲਦੀਪ ਸਿੰਘ, ਸਰਪੰਚ ਗੁਰਦੇਵ ਸਿੰਘ ਮੱਕੜਾ ਅਤੇ ਬਹੁਤ ਸਾਰੇ ਡੀਪੂ ਮਾਲਕ ਮੌਜੂਦ ਸਨ।

Have something to say? Post your comment

 

ਨੈਸ਼ਨਲ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ

ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੇ ਹਨ: ਰਾਓ ਇੰਦਰਜੀਤ ਸਿੰਘ