ਹਰਿਆਣਾ

ਸਿੱਧੂ ਮੂਸੇਵਾਲੇ ਦੀ ਸਕਿਊਰਿਟੀ ਘਟਾ ਕੇ ਉਸ ਨੂੰ ਮੀਡੀਆ ਵਿੱਚ ਪ੍ਰਚਾਰਨਾ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸ਼ਿਕਾਰੀ ਨੂੰ ਸ਼ਿਕਾਰ ਖੇਡਣ ਦਾ ਇਸ਼ਾਰਾ ਕਰ ਦਿੱਤਾ ਹੋਵੇ-ਦਾਦੂਵਾਲ

ਕੌਮੀ ਮਾਰਗ ਬਿਊਰੋ | June 01, 2022 08:39 PM

ਸਿੱਧੂ ਮੂਸੇਵਾਲੇ ਦੀ ਸਕਿਊਰਿਟੀ ਘਟਾ ਕੇ  ਉਸ ਨੂੰ ਮੀਡੀਆ ਵਿੱਚ ਪ੍ਰਚਾਰਨਾ  ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਸ਼ਿਕਾਰੀ ਨੂੰ ਸ਼ਿਕਾਰ ਖੇਡਣ ਦਾ ਇਸ਼ਾਰਾ ਕਰ ਦਿੱਤਾ ਹੋਵੇ  ਇਹ ਇਲਜ਼ਾਮ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੱਜ  ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਸਰਕਾਰ ਉੱਪਰ ਲਾਏ  ।ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਮੈਂ ਤਾਂ ਸਤਿਗੁਰੂ ਜੀ ਦੇ ਚਰਨਾਂ ਵਿਚ ਇਹੀ ਅਰਦਾਸ ਕਰਾਂਗਾ ਕਿ ਉਹ ਪੰਜਾਬ ਸਰਕਾਰ ਨੂੰ ਸੁਮੱਤ ਦੇਵੇ  ਤਾਂ ਜੋ ਪੰਜਾਬ ਦੀ ਵਿਗੜੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਉਹ ਸਾਂਭ ਸਕਣ । ਜਿਹੜਾ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਸੀ ਉਥੇ  ਕਾਨੂੰਨ ਦੀ ਅਵਸਥਾ ਬਦ ਤੋਂ ਬਦਤਰ ਹੋ ਚੁੱਕੀ ਹੈ  ।ਪਹਿਲਾਂ ਕਹਿੰਦੇ ਸੀ ਕਿ ਪੰਜਾਬ ਬਿਹਾਰ ਬਣਾ ਦਿੱਤਾ ਲੇਕਿਨ ਬਿਹਾਰ ਤਾਂ ਸੁਧਰ ਗਿਆ ਪੰਜਾਬ ਦੀ ਸਥਿਤੀ ਉੱਤੋਂ ਵੀ ਬਦਤਰ ਹੋ ਚੁੱਕੀ ਹੈ  ।ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਮੂਸੇਵਾਲੇ ਨਾਲ ਉਨ੍ਹਾਂ ਦੇ ਕੁਝ ਵਖਰੇਵੇਂ ਸਨ ਜਦੋਂ ਉਨ੍ਹਾਂ ਨੇ  ਸਿੱਖ ਇਤਿਹਾਸ ਨਾਲ ਸਬੰਧਤ ਇਕ ਗੀਤ ਗਾਇਆ  ਪ੍ਰੰਤੂ ਇਸ ਗੱਲ ਲਈ ਸ਼ਾਬਾਸ਼ੀ ਹੈ ਕਿ ਸਿੱਧੂ ਮੂਸੇਵਾਲੇ ਨੇ   ਆਪਣੀ ਗਲਤੀ ਮੰਨਦਿਆਂ  ਸੰਗਤਾਂ ਤੋਂ ਮੁਆਫ਼ੀ ਮੰਗੀ । ਮੈਂ ਏਸ ਗੱਲ ਨੂੰ ਵੀ ਐਪਰੀਸ਼ੀਏਟ ਕਰਦਾ ਹਾਂ ਕਿ ਉਸ ਨੇ ਕੇਸ ਅਤੇ ਦਸਤਾਰ ਸਾਂਭੀ ਹੋਈ ਸੀ । ਉਹ ਪਿੰਡਾਂ ਨਾਲ ਜੁੜਿਆ ਹੋਇਆ ਸੀ ਤੇ ਲੋਕਾਂ ਦੇ ਵਿਚ ਵਿਚਰਦਾ ਸੀ  ਚਾਹੇ ਉਹ ਦੁਨੀਆਂ ਭਰ ਦੇ ਵਿੱਚ ਮਸ਼ਹੂਰ ਸੀ ਪਰ  ਉਸ ਦੀ ਇਹ ਹਲੀਮੀ ਵਾਲੀ ਸੋਚ ਤੁਹਾਨੂੰ  ਪ੍ਰਭਾਵਤ ਕਰਦੀ ਹੈ । ਜਥੇਦਾਰ ਦਾਦੂਵਾਲ ਨੇ ਇਹ ਵੀ ਮੰਨਿਆ ਕਿ ਸਿੱਧੂ ਮੂਸੇਵਾਲੇ ਨੂੰ ਜੋ ਦੋ ਸੁਰੱਖਿਆ ਗਾਰਡ ਮਿਲੇ ਹੋਏ ਸਨ ਉਹ ਉਸ ਨੂੰ ਨਾਲ ਲੈ ਕੇ ਜਾਣੇ ਚਾਹੀਦੇ ਸਨ । ਬੇਵੱਸ ਮਾਂ ਬਾਪ ਦਾ ਦੁੱਖ ਝੱਲਿਆ ਨਹੀਂ ਜਾ ਰਿਹਾ ਸੀ ਪ੍ਰੰਤੂ ਸਭ ਕੁਛ ਵਾਹਿਗੁਰੂ ਦੇ ਭਾਣੇ ਵਿਚ ਹੀ ਹੈ । ਮੈਂ ਇਹੀ ਅਰਦਾਸ ਕਰਾਂਗਾ ਕੇ ਵਾਹਿਗੁਰੂ ਉਸ ਪਰਿਵਾਰ ਨੂੰ ਆਪਣਾ ਭਾਣਾ ਮੰਨਣ ਦਾ ਬਲ ਬਖਸ਼ਣ।

ਨੌਜਵਾਨਾਂ ਨੂੰ ਮਾਰ ਧਾੜ ਫ਼ਿਰੌਤੀਆਂ ਦਾ ਰਾਹ ਛੱਡ ਕੇ ਦੇਸ਼ ਕੌਮ ਧਰਮ ਸਮਾਜ ਪਰਿਵਾਰ ਦੀ ਸੇਵਾ ਵਾਲੇ ਪਾਸੇ ਆਉਣਾ ਚਾਹੀਦਾ ਹੈ ਸਿੱਧੂ ਮੂਸੇਵਾਲੇ ਦੀ ਆਤਮਿਕ ਸ਼ਾਂਤੀ ਵਾਸਤੇ ਅੱਜ ਉਨ੍ਹਾਂ ਦੇ ਘਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਕਰਕੇ ਸ੍ਰੀ ਸਹਿਜ ਪਾਠ ਆਰੰਭ ਕੀਤੇ।

ਸ਼ੁਭਦੀਪ ਸਿੰਘ "ਸਿੱਧੂ ਮੂਸੇਵਾਲਾ" ਸ. ਬਲਕਾਰ ਸਿੰਘ ਸਿੱਧੂ ਮਾਤਾ ਚਰਨ ਕੌਰ ਦਾ ਇਕਲੌਤਾ ਪੁੱਤ ਜੋ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਬਹੁਤ ਭਾਰੀ ਦੁੱਖ ਲੱਗਾ ਸਾਰੇ ਸੰਸਾਰ ਨੇ ਬੜਾ ਸ਼ੋਗ ਮਨਾਇਆ ਸ਼ਤੀਰ ਵਰਗਾ ਜੁਆਨ ਮਾਂ ਬਾਪ ਦਾ ਇਕਲੌਤਾ ਪੁੱਤ ਇਸ ਤਰਾਂ ਸੁੰਞਾ ਵਿਹੜਾ ਛੱਡ ਤੁਰ ਜਾਵੇ ਮਾਂ ਬਾਪ ਲਈ ਇਸ ਤੋਂ ਵੱਡੀ ਕੋਈ ਦੁਖਦਾਈ ਗੱਲ ਨਹੀਂ ਹੋ ਸਕਦੀ ਨੌਜਵਾਨਾਂ ਨੂੰ ਮਾਰ ਧਾੜ ਫ਼ਿਰੌਤੀਆਂ ਦਾ ਰਾਹ ਛੱਡ ਕੇ ਦੇਸ਼ ਕੌਮ ਧਰਮ ਸਮਾਜ ਪਰਿਵਾਰ ਦੀ ਸੇਵਾ ਵਾਲੇ ਪਾਸੇ ਆਉਣਾ ਚਾਹੀਦਾ ਹੈ ਸਿੱਧੂ ਮੂਸੇਵਾਲੇ ਦੀ ਆਤਮਿਕ ਸ਼ਾਂਤੀ ਵਾਸਤੇ ਅੱਜ ਉਨ੍ਹਾਂ ਦੇ ਘਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਕਰਕੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਇਸ ਸਮੇਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਰਿਸ਼ਤੇਦਾਰ ਅਤੇ ਹਜ਼ਾਰਾਂ ਚਾਹੁਣ ਵਾਲੇ ਹਾਜ਼ਰ ਸਨ ਜਥੇਦਾਰ ਦਾਦੂਵਾਲ ਜੀ ਨੇ ਮਾਂ ਬਾਪ ਨਾਲ ਦੁੱਖ ਸਾਂਝਾ ਕੀਤਾ

Have something to say? Post your comment

 

ਹਰਿਆਣਾ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ 'ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਕਾਂਗਰਸ ਦੇ ਰਾਜ ਦੌਰਾਨ ਫੌਜੀਆਂ 'ਤੇ ਪਥਰਾਅ ਹੋਇਆ ਤੇ ਸਰਕਾਰ ਚੁੱਪ ਰਹੀ : ਨਾਇਬ ਸੈਣੀ

ਕੁਰੂਕਸ਼ੇਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਭਾਰੀ ਗਿਣਤੀ ਵਿੱਚ ਜੁਟੀ ਲੋਕਾਂ ਦੀ ਭੀੜ

ਕਾਂਗਰਸ ਲੀਡਰਸ਼ਿਪ ਹੀ ਭ੍ਰਿਸ਼ਟ : ਮਨੋਹਰ ਲਾਲ

ਸੀ.ਐਚ.ਜੇ.ਯੂ. ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਮੰਗ ਪੱਤਰ ਸੌਂਪਿਆ, ਸਾਰੇ ਪੱਤਰਕਾਰਾਂ ਦੇ ਮਾਨਤਾ ਕਾਰਡ ਅਤੇ ਪੂਰੀ ਪੈਨਸ਼ਨ ਜਾਰੀ ਰੱਖਣ ਦੀ ਮੰਗ