ਹਰਿਆਣਾ

ਜਥੇਦਾਰ ਦਾਦੂਵਾਲ ਦੀ ਅਗਵਾਈ ਵਿੱਚ ਸਿੱਖ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਦੇ ਵਫਦ ਨੇ ਮੁੱਖ ਮੰਤਰੀ ਹਰਿਆਣਾ ਨਾਲ ਕੀਤੀ ਮੁਲਾਕਾਤ

ਕੌਮੀ ਮਾਰਗ ਬਿਊਰੋ | June 16, 2022 08:32 PM


 ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੀ ਅਗਵਾਈ ਵਿਚ ਹਰਿਆਣਾ ਦੀਆਂ ਸਿੱਖ ਜਥੇਬੰਦੀਆਂ ਦੇ ਵਫ਼ਦ ਨੇ ਮੁੱਖ ਮੰਤਰੀ ਹਰਿਆਣਾ ਸ੍ਰੀ ਮਨੋਹਰ ਲਾਲ ਖੱਟੜ ਨਾਲ ਭਖਦੇ ਸਿੱਖ ਮਸਲਿਆਂ ਸਬੰਧੀ ਮੁੱਖ ਮੰਤਰੀ ਨਿਵਾਸ ਚੰਡੀਗੜ ਵਿਖੇ ਮੁਲਾਕਾਤ ਕੀਤੀ

ਮੀਡੀਆ ਵਲੋਂ ਪੁੱਛੇ ਜਾਣ ਤੇ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਬੰਦੀ ਸਿੰਘਾਂ ਦੀ ਰਿਹਾਈ, ਮੁਰਾਦਾਬਾਦ ਯੂ ਪੀ ਵਿਚ ਢਾਹੇ ਗਏ ਗੁਰਦੁਆਰਾ ਸਾਹਿਬ ਅਤੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ਸੰਭਾਲ ਦੇ ਮਸਲੇ ਸਬੰਧੀ ਮੁੱਖ ਮੰਤਰੀ ਹਰਿਆਣਾ ਨਾਲ ਅੱਜ ਮੁਲਾਕਾਤ ਕੀਤੀ ਹੈ ਉਨਾਂ ਕਿਹਾ ਕੇ ਮੁੱਖ ਮੰਤਰੀ ਹਰਿਆਣਾ ਨੂੰ ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਨਜ਼ਰਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਸਬੰਧੀ ਜਿਸ ਲਈ ਪੂਰੇ ਸੰਸਾਰ ਵਿਚ ਵਸਦੇ ਸਿੱਖ ਅਤੇ ਅਮਨ ਪਸੰਦ ਗੈਰ ਸਿੱਖ ਵੀ ਚਿੰਤਤ ਹਨ ਉਨਾਂ ਲਈ ਮੁੱਖ ਮੰਤਰੀ ਹਰਿਆਣਾ ਵਲੋਂ ਕੇਂਦਰ ਸਰਕਾਰ ਨੂੰ ਇਕ ਚਿੱਠੀ ਲਿਖੀ ਜਾਵੇ ਜਿਸ ਨਾਲ ਉਨਾਂ ਦੀ ਰਿਹਾਈ ਵਿੱਚ ਮੱਦਦ ਮਿਲ ਸਕੇ ਮੁੱਖ ਮੰਤਰੀ ਹਰਿਆਣਾ ਨੇ ਵਫ਼ਦ ਨੂੰ ਕਿਹਾ ਕਿ ਉਹ ਜਲਦੀ ਹੀ ਇਕ ਚਿੱਠੀ ਲਿਖ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਕੇਂਦਰ ਸਰਕਾਰ ਨੂੰ ਅਪੀਲ ਕਰਨਗੇ ਮੁਰਾਦਾਬਾਦ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਅਦਿੱਤਿਆ ਨਾਥ ਯੋਗੀ ਦੀ ਸਰਕਾਰ ਵੱਲੋਂ ਫੇਰੇ ਬਲਡੋਜ਼ਰ ਦੀ ਮੰਦਭਾਗੀ ਘਟਨਾ ਦੇ ਸਬੰਧ ਵਿੱਚ ਮੇਰੇ ਸਮੇਤ ਵਫ਼ਦ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਹਰਿਆਣਾ ਕੋਲ ਰੋਸ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਨਾਲ ਫੋਨ ਤੇ ਗੱਲਬਾਤ ਕਰਨ ਅਤੇ ਮੁਰਾਦਾਬਾਦ ਗੁਰਦੁਆਰਾ ਸਾਹਿਬ ਦੇ ਮਸਲੇ ਸਮੇਤ ਯੂ ਪੀ ਵਿੱਚ ਵਸਦੇ ਸਿੱਖਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇ ਹਰਿਆਣਾ ਵਿੱਚ ਗੁਰਦੁਆਰਾ ਲਾਖਣ ਮਾਜਰਾ ਰੋਹਤਕ ਸਮੇਤ ਇਤਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਵਾਸਤੇ ਵੀ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਅਤੇ ਸਿੱਖ ਜਥੇਬੰਦੀਆਂ ਦੇ ਵਫ਼ਦ ਨੇ ਮੁੱਖ ਮੰਤਰੀ ਹਰਿਆਣਾ ਨੂੰ ਅਪੀਲ ਕੀਤੀ ਕਿ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਬੰਧੀ ਮਾਣਯੋਗ ਸੁਪਰੀਮ ਕੋਰਟ ਵਿੱਚ ਚੱਲ ਰਹੇ ਕੇਸ ਵਿਚ ਹਰਿਆਣਾ ਕਮੇਟੀ ਦੀ ਕਨੂੰਨੀ ਮਦਦ ਕੀਤੀ ਜਾਵੇ ਤਾਂ ਕਿ ਹਰਿਆਣੇ ਦੇ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਦੀ ਸੁਤੰਤਰ ਸੇਵਾ ਸੰਭਾਲ ਦਾ ਮੌਕਾ ਮਿਲ ਸਕੇ ਇਸ ਲਈ ਅਸੀਂ ਸਾਰੇ ਸਹਿਮਤ ਹ‍ਾਂ ਜਥੇਦਾਰ ਦਾਦੂਵਾਲ ਜੀ ਦੇ ਨਾਲ ਵਫ਼ਦ ਵਿੱਚ ਬਾਬਾ ਸੁੱਖਾ ਸਿੰਘ ਕਾਰ ਸੇਵਾ ਕਰਨਾਲ, ਭਾਈ ਭੁਪਿੰਦਰ ਸਿੰਘ ਅਸੰਧ, ਭਾਈ ਹਰਪਾਲ ਸਿੰਘ ਪਾਲੀ ਅਤੇ ਭਾਈ ਅਮਰੀਕ ਸਿੰਘ ਜਨੇਤਪੁਰ ਤਿੰਨੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਸਰਬਜੀਤ ਸਿੰਘ ਸਕੱਤਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੰਵਲਜੀਤ ਸਿੰਘ ਅਜਰਾਣਾ, ਲਖਵੀਰ ਸਿੰਘ ਪ੍ਰਧਾਨ ਜਿਲਾ ਕਰਨਾਲ, ਬਲਵਿੰਦਰ ਸਿੰਘ ਸੈਕਟਰੀ ਕਰਨਾਲ, ਮਲਵਿੰਦਰ ਸਿੰਘ ਜਿਲਾ ਪ੍ਰਧਾਨ ਪੰਚਕੂਲਾ, ਅਮਰਦੀਪ ਸਿੰਘ ਜਿਲਾ ਪ੍ਰਧਾਨ ਯਮੁਨਾਨਗਰ, ਤਜਿੰਦਰ ਸਿੰਘ ਮੱਕੜ ਜਿਲਾ ਪ੍ਰਧਾਨ ਕੁਰੂਕਸ਼ੇਤਰ ਸ਼ਹਿਰੀ, ਇੰਦਰਪਾਲ ਸਿੰਘ ਕਰਨਾਲ, ਰਣਬੀਰ ਸਿੰਘ ਫੌਜੀ ਚੀਫ਼ ਜਨਰਲ ਸੈਕਟਰੀ ਸ੍ਰੋਮਣੀ ਅਕਾਲੀ ਦਲ, ਜਗਮੀਤ ਸਿੰਘ ਜੋਸ਼ ਸੈਕਟਰੀ, ਅਮਰੀਕ ਸਿੰਘ ਨੱਤ, ਜਥੇਦਾਰ ਦਾਦੂਵਾਲ ਜੀ ਦੇ ਸਾਥੀ ਜਗਮੀਤ ਸਿੰਘ ਬਰਾੜ, ਪੁਨੀਤ ਸਿੰਘ ਗੁੜਗਾਉਂ, ਗੁਰਸੇਵਕ ਸਿੰਘ ਰੰਗੀਲਾ, ਜਗਰੂਪ ਸਿੰਘ ਦਿੱਲੀ, ਗੁਰਵਿੰਦਰ ਸਿੰਘ ਮੱਖਣ, ਨਰਿੰਦਰ ਸਿੰਘ ਕੁਲਰੀਆਂ ਵੀ ਹਾਜ਼ਰ ਸਨ

Have something to say? Post your comment

ਹਰਿਆਣਾ

ਵਿਆਹਤਾ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਸ਼ਿਕਾਇਤ 'ਤੇ ਗ੍ਰਹਿ ਮੰਤਰੀ ਵਿਜ ਨੇ ਦਿੱਤੇ ਐਸਆਈਟੀ ਗਠਨ ਕਰਨ ਦੇ ਨਿਰਦੇਸ਼

ਕੇਜਰੀਵਾਲ ਜੀ ਗੁਨਾਹਗਾਰ ਬਾਦਲਾਂ ਨੂੰ ਬਚਾਉਣ ਦੀ ਗਲਤੀ ਨਾ ਕਰੋ - ਜਥੇਦਾਰ ਦਾਦੂਵਾਲ

ਕਾਰ ਸੇਵਾ ਵਾਲੇ ਸੰਤਾਂ ਨੇ ਲੰਗਰ ਹਾਲ ਅਤੇ ਸਰਾਂ ਦੀ ਦੀ ਨਵੀਂ ਇਮਾਰਤ ਕੀਤੀ ਹਰਿਆਣਾ ਕਮੇਟੀ ਹਵਾਲੇ

ਪਿੰਜੌਰ ਵਿਚ ਲਗਭਗ 60-70 ਏਕੜ ਜਮੀਨ 'ਤੇ ਬਣੇਗੀ ਫਿਲਮ ਸਿਟੀ-ਖੱਟੜ

ਕੁਰੂਕਸ਼ੇਤਰ ਦੇ ਜੋਤੀਸਰ ਵਿਚ ਭਗਵਾਨ ਸ੍ਰੀ ਕ੍ਰਿਸ਼ਣ ਦੇ ਵਿਰਾਟ ਸਵਰੂਪ ਦੀ ਪ੍ਰਤਿਮਾ ਦਾ ਹੋਇਆ ਉਦਘਾਟਨ

ਸੇਵਾਦਾਰ ਮੇਜਰ ਸਿੰਘ ਨੇ ਸੰਗਤਾਂ ਦੀ ਹਾਜ਼ਰੀ ਚ ਆਪਣਾ ਗੁਨਾਹ ਕੀਤਾ ਕਬੂਲ-ਜਥੇਦਾਰ ਦਾਦੂਵਾਲ

ਕਾਬੁਲ ਬੰਬ ਧਮਾਕੇ ਚ ਨੁਕਸਾਨੇ ਗਏ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਲਈ ਕਰਾਂਗੇ 10 ਲੱਖ ਦਾ ਸਹਿਯੋਗ - ਜਥੇਦਾਰ ਦਾਦੂਵਾਲ

ਦਵਾਈ ਫੈਕਟਰੀ ਦੇ ਲਾਇਸੈਂਸ ਆਨਲਾਇਨ ਜਾਰੀ ਕਰਨ ਵਾਲਾ ਹਰਿਆਣਾ ਬਣਿਆ ਦੇਸ਼ ਦਾ ਪਹਿਲਾ ਸੂਬਾ - ਸਿਹਤ ਮੰਤਰੀ

ਹਰਿਆਣਾ ਮੁੱਖ ਮੰਤਰੀ ਨੇ ਕੀਤਾ ਯੋਗ ਦਿਵਸ 'ਤੇ ਵੱਡਾ ਐਲਾਨ , ਅਗਨਵੀਰਾਂ ਨੂੰ ਦਿੱਤੀ ਸਰਕਾਰੀ ਨੌਕਰੀ ਦੀ ਗਾਰੰਟੀ

ਅਪਾਰ ਸਿੰਘ ਕਿਸ਼ਨਗਡ਼ ਨੂੰ ਨਸ਼ਾ ਤਸ਼ਕਰੀ ਅਤੇ ਨਲਵੀ ਨੂੰ ਕਮੇਟੀ ਖਿਲਾਫ਼ ਕੰਮਾਂ ਕਾਰਣ ਹਰਿਆਣਾ ਕਮੇਟੀ ਚੋਂ ਕੀਤਾ ਖਾਰਜ਼ - ਸਕੱਤਰ