ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਗਨੀਵੀਰਾਂ ਨੂੰ ਸਰਕਾਰੀ ਨੌਕਰੀ ਦੀ ਗਾਰੰਟੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਨੌਜੁਆਨ ਅਗਨੀਪੱਥ ਯੋਜਨਾ ਦੇ ਤਹਿਤ ਸੇਨਾ ਵਿਚ ਨੌਕਰੀ ਕਰ ਕੇ ਆਉਣਗੇ ਉਨ੍ਹਾਂ ਨੂੰ ਗਰੁੱਪ ਸੀ ਅਤੇ ਹਰਿਆਣਾ ਪੁਲਿਸ ਦੀ ਨੌਕਰੀ ਜਰੂਰ ਦਿੱਤੀ ਜਾਵੇਗੀ।
ਮੁੱਖ ਮੰਤਰੀ ਅੱਜ 8ਵੇਂ ਕੌਮਾਂਤਰੀ ਯੋਗ ਦਿਵਸ 'ਤੇ ਭਿਵਾਨੀ ਵਿਚ ਪ੍ਰਬੰਧਿਤ ਰਾਜ ਪੱਧਰ ਯੋਗ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਸੂਬੇ ਦੇ ਨਾਗਰਿਕਾਂ ਨੂੰ 337 ਵੈਲਨੇਸ ਸੈਂਟਰ ਵੀ ਸਮਰਪਿਤ ਕੀਤੇ। ਇਸ ਮੌਕੇ 'ਤੇ ਭਿਵਾਨੀ ਦੇ ਵਿਧਾਇਕ ਘਨਸ਼ਾਮ ਸਰਰਾਫ ਅਤੇ ਬਵਾਨੀ ਖੇੜਾ ਦੇ ਵਿਧਾਇਕ ਬਿਸ਼ੰਭਰ ਵਾਲਮਿਕੀ ਵੀ ਮੌਜੂਦ ਰਹੇ।
ਮੁੱਖ ਮੰਤਰੀ ਨੇ ਕਿਹਾ ਕਿ ਸੇਨਾ ਵਿਚ ਨੌਕਰੀ ਕਰਨਾ ਮਾਣ ਦੀ ਗਲ ਹੈ। ਇਸ ਲਈ ਅਗਨੀਪੱਥ ਯੋਜਨਾ ਦੇ ਤਹਿਤ ਸੇਵਾ ਮੁਕਤ ਹੋ ਕੇ ਆਉਣ ਵਾਲੇ 75 ਫੀਸਦੀ ਨੌਜੁਆਨਾਂ ਨੂੰ ਹਰਿਆਣਾ ਵਿਚ ਨੌਕਰੀ ਦੀ ਗਾਰੰਟੀ ਦਿੱਤੀ ਜਾਂਦੀ ਹੈ। ਇਹ ਅਗਨੀਪੱਥ ਸੇਨਾਨੀਆਂ ਦੇ ਲਈ ਨਾਯਾਬ ਤੋਹਫਾ ਹੈ। ਇਸ ਨਾਲ ਨੌਜੁਆਨਾਂ ਦਾ ਸੇਨਾ ਦੇ ਪ੍ਰਤੀ ਹੋਰ ਵੱਧ ਰੁਝਾਨ ਵਧੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸੇਨਾ ਵਿਚ ਪੂਰਾ ਬਦਲਾਅ ਕੀਤਾ ਹੈ। ਹੁਣ ਤਕਨੀਕੀ ਆਧਾਰ 'ਤੇ ਸੇਨਾ ਨੂੰ ਹੋਰ ਵੱਧ ਸੁਸਜਿਤ ਕੀਤਾ ਜਾਵੇਗਾ। ਇਸ ਨਾਲ 10ਵੀਂ ਤੇ 12ਵੀਂ ਦੇ ਨੌਜੁਆਨਾਂ ਨੂੰ ਮੌਕੇ ਮਿਲਣਗੇ। ਇਸ ਤਰ੍ਹਾ ਅਗਨੀਪੱਥ ਨੌਜੁਆਨਾਂ ਦੇ ਲਈ ਹੀ ਨਈਂ ਸਗੋ ਸੇਨਾ ਦੇ ਲਈ ਵੀ ਬਿਹਤਰ ਯੋਜਨਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਨੌਜੁਆਨਾਂ ਨੂੰ ਇਸ ਤਰ੍ਹਾ ਨੌਕਰੀ ਯਕੀਨੀ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਹਮੇਸ਼ਾ ਜਨਹਿਤ ਵਿਚ ਫੈਸਲੇ ਲੈ ਕੇ ਜਨਤਾ ਦੀ ਭਲਾਈ ਲਈ ਕੰਮ ਕਰ ਰਹੀ ਹੈ।