ਨੈਸ਼ਨਲ

ਜਸਪ੍ਰੀਤ ਸਿੰਘ ਮਾਟਾ ਦੀ ਸ਼ਿਕਾਇਤ `ਤੇ ਕੌਮੀ ਘੱਟਗਿਣਤੀ ਕਮਿਸ਼ਨ ਨੇ ਅਧੀਰ ਰੰਜਨ ਚੌਧਰੀ ਖ਼ਿਲਾਫ਼ ਪੁਲਿਸ ਕਮਿਸ਼ਨਰ ਤੋਂ 21 ਦਿਨਾਂ `ਚ ਮੰਗ਼ੀ ਰਿਪੋਰਟ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | June 22, 2022 06:09 PM
 
 
ਨਵੀਂ ਦਿੱਲੀ- ਦਿੱਲੀ ਭਾਜਪਾ ਦੇ ਸਿੱਖ ਆਗੂ ਜਸਪ੍ਰੀਤ ਸਿੰਘ ਮਾਟਾ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਬਰਸੀ ਮੌਕੇ ਕਾਂਗਰਸ ਆਗੂ ਅਤੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਵੱਲੋਂ ਸਿੱਖਾਂ ਵਿਰੁੱਧ ਕੀਤੇ ਗਏ ਵਿਵਾਦਤ ਟਵੀਟ ਨੂੰ ਲੈ ਕੇ ਕੌਮੀ ਘੱਟ ਗਿਣਤੀ ਕਮਿਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।ਜਿਸ ਵਿੱਚ ਸ. ਮਾਟਾ ਨੇ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰ ਤੋਂ ਮੰਗ ਕੀਤੀ ਸੀ ਕਿ ਸਿੱਖਾਂ ਖਿਲਾਫ ਵਿਵਾਦਿਤ
ਟਵੀਟ ਕਰਨ ਵਾਲੇ ਅਧੀਰ ਰੰਜਨ ਚੌਧਰੀ ਵਿਰੁਧ ਸਖਤ ਕਾਰਵਾਈ ਕੀਤੀ ਜਾਵੇ। ਜਿਸ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪ੍ਰਾਪਤ ਸ਼ਿਕਾਇਤ ਅਤੇ ਤੱਥਾਂ ਦੇ ਆਧਾਰ ’ਤੇ 21 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਜਸਪ੍ਰੀਤ ਮਾਟਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਦੀ ਮਾਨਸਿਕਤਾ ਸ਼ੁਰੂ ਤੋਂ ਹੀ ਸਿੱਖ ਅਤੇ ਘੱਟ ਗਿਣਤੀ ਵਿਰੋਧੀ ਰਹੀ ਹੈ, ਜਿਸ ਦੇ ਸਿੱਟੇ ਵਜੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਜਿਨ੍ਹਾਂ ਦੇ ਸਮੇਂ ਦੌਰਾਨ 1984 ਵਿੱਚ ਸਿੱਖ ਵਿਰੋਧੀ ਦੰਗੇ ਹੋਏ ਅਤੇ ਹਜ਼ਾਰਾਂ ਬੇਗੁਨਾਹ ਸਿੱਖ ਮਾਰੇ ਗਏ ਸਨ।ਸ. ਮਾਟਾ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਬਰਸੀ `ਤੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਟਵੀਟ ਕੀਤਾ, ਜਿਸ `ਚ
ਉਨ੍ਹਾਂ ਨੇ ਸਿੱਖ ਕੌਮ ਦੇ ਜ਼ਖਮਾਂ ਨੂੰ ਮੁੜ੍ਹ ਤੋਂ ਹਰਾ ਕਰਦਿਆਂ 1984 ਦੇ ਕਤਲੇਆਮ `ਚ ਰਾਜੀਵ ਗਾਂਧੀ ਵੱਲੋਂ ਕਹੇ ਸ਼ਬਦ `ਜਦੋਂ ਵੱਡਾ ਦਰੱਖਤ ਗਿਰਦਾ ਹੈ ਤਾਂ ਧਰਤੀ ਹਿਲਤੀ ਹੈ` ਦਾ ਜ਼ਿਕਰ ਕੀਤਾ।ਉਹਨਾਂ ਦੋਸ਼ ਲਾਇਆ ਕਿ ਅਧੀਰ ਚੌਧਰੀ ਦੇਸ਼ ਦੀ ਸਦਭਾਵਨਾ ਨੂੰ
ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ।ਸ. ਮਾਟਾ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦੇ ਲੋਕਾਂ ਵੱਲੋਂ ਚੁਣੇ ਗਏ ਅਤੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਅਕਤੀ ਵਿਸ਼ੇਸ਼ ਫਿਰਕਿਆਂ ਵਿਰੁੱਧ ਨਫਰਤ ਫੈਲਾਉਣ ਦਾ ਕੰਮ ਕਰਨਗੇ ਤਾਂ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਵੇਗਾ।

Have something to say? Post your comment

ਨੈਸ਼ਨਲ

ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਸਾਹਿਤਕ ਰਸਾਲੇ ‘ਤਾਸਮਨ’ ਦਾ ਛੇਵਾਂ ਅੰਕ ਰਿਲੀਜ਼

ਮੋਤੀ ਨਗਰ ਵਿਖੇ 'ਗੁਰੂ ਗੋਬਿੰਦ ਸਿੰਘ ਦੁਆਰ' ਹੋਇਆ ਨਗਰ ਨਿਵਾਸੀਆਂ ਨੂੰ ਸਮਰਪਿਤ

ਜੀਐਸਟੀ ਲਾਉਣ ਦੇ ਵਿਰੋਧ ਵਿਚ ਸਤਾਈ ਜੁਲਾਈ ਨੂੰ ਕਿਸਾਨ ਲਾਉਣਗੇ ਧਰਨੇ

ਪ੍ਰਭਦੀਪ ਸਿੰਘ (ਯੂ.ਐਸ.ਏ) ਨੇ ਸੰਗਰੂਰ ਦੀ ਚੋਣ ਜਿੱਤਣ `ਤੇ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਵਧਾਈ

ਸਰਦਾਰ ਜਤਿੰਦਰ ਸਿੰਘ ਹਮਦਰਦ ਨੂੰ ਭਾਵਪੂਰਨ ਸ਼ਰਧਾਂਜਲੀਆਂ ਭੇਂਟ

31 ਜੁਲਾਈ ਨੂੰ ਕਿਸਾਨ ਅੰਦੋਲਨ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਰ 'ਚ ਟ੍ਰੈਫਿਕ ਜਾਮ : ਸੰਯੁਕਤ ਕਿਸਾਨ ਮੋਰਚਾ

ਗੁਰੂ ਤੇਗ਼ ਬਹਾਦਰ ਜੀ ਦੇ 401ਵੇਂ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਗੜ੍ਹੀ ਈਸਟ ਆਫ਼ ਕੈਲਾਸ਼ ਵਿਖੇ ਤੀਜਾ ਗੁਰਮਿਤ ਸਮਾਗਮ ਕਰਵਾਇਆ: ਸੁਰਿੰਦਰਪਾਲ ਸਿੰਘ ਸਮਾਣਾ

ਸੰਤ ਸਿਪਾਹੀ ਵਿਚਾਰ ਮੰਚ ਨੇ ਕੇਸ ਸੰਭਾਲ ਦਿਵਸ ਮਨਾਇਆ, ਗੁਰੂਆਂ ਤੇ ਸ਼ਹੀਦਾਂ ਦੇ ਦਿਹਾੜੇ ਇਤਿਹਾਸਕ ਤਰੀਕਾਂ ਅਨੁਸਾਰ ਹੀ ਮਨਾਏ ਜਾਣ: ਹਰੀ ਸਿੰਘ ਮਥਾਰੂ

ਗੁਰਦੁਆਰਾ ਰਾਜੌਰੀ ਗਾਰਡਨ ਵੱਲੋਂ ਹਰ ਬੁੱਧਵਾਰ ਸ਼ਕੂਰਪੁਰ ਦੀਆਂ ਝੁੱਗੀਆਂ `ਚ ਵਰਤਾਇਆ ਜਾਵੇਗਾ ਲੰਗਰ: ਹਰਮਨਜੀਤ ਸਿੰਘ

ਸ਼ਾਇਰਾ ਤਰਿੰਦਰ ਕੌਰ ਵੱਲੋਂ ਪ੍ਰਿੰਸੀਪਲ ਡਾ. ਸਤਵੰਤ ਕੌਰ ਨੂੰ ਆਪਣੇ ਪਲੇਠੇ ਕਾਵਿ-ਸੰਗ੍ਰਹਿ ‘ਸੁਣ ਸਖੀਏ’ ਦੀ ਕਿਤਾਬ ਭੇਟ