ਪੰਜਾਬ

ਸੁਖਮਨੀ ਸੇਵਾ ਸੁਸਾਇਟੀਆਂ ਦੀ ਵਿਸ਼ੇਸ਼ ਇਕੱਤਰਤਾ ਅਕਾਲੀ ਬਾਬਾ ਫੂਲਾ ਸਿੰਘ ਬੁਰਜ ਵਿਖੇ ਹੋਈ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | June 22, 2022 06:57 PMਅੰਮ੍ਰਿਤਸਰ- ਵੱਖ-ਵੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਵੱਲੋਂ ਸ਼ਹੀਦ ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਦੋ ਸੌ ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ੇਸ਼ ਇਕੱਤਰਤਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਬੁਲਾਈ ਗਈ ਜਿਸ ਸ਼ਤਾਬਦੀ ਨੂੰ ਸਮਰਪਿਤ ਇਹ ਸਤਿਸੰਗ ਸਭਾਵਾਂ ਦੀ ਯੋਗਦਾਨ ਪਾ ਸਕਦੀਆਂ ਹਨ ਅਤੇ ਅਗਲੇਰੇ ਪ੍ਰੋਗ੍ਰਾਮਾਂ ਨੂੰ ਅਸਲੀ ਜਾਮਾ ਪਹਿਨਾਉਣ ਸਬੰਧੀ ਵਿਚਾਰ ਵਟਾਦਰਾਂ ਕੀਤਾ।
ਬੀਬੀ ਪਰਮਜੀਤ ਕੌਰ ਪਿੰਕੀ, ਬੀ: ਸੁਖਜੀਤ ਕੌਰ, ਬੀ: ਤੇਜ ਕੌਰ, ਦੀ ਅਗਵਾਈ ਵਿੱਚ ਅੰਮ੍ਰਿਤਸਰ ਦੀਆਂ 50 ਤੋਂ ਵੱਧ ਸਤਿਸੰਗ ਸੇਵਾ ਸਭਾਵਾਂ ਦੀਆਂ ਮੁਖੀ ਬੀਬੀਆਂ ਨੇ ਆਪਣੇ ਜਥਿਆਂ ਸਮੇਤ ਸਮੂਲੀਅਤ ਕੀਤੀ। ਇਸਤਰੀ ਸਭਾਵਾਂ ਦੀ ਆਗੂ ਬੀ: ਸੁਖਜੀਤ ਕੌਰ, ਬੀ: ਤੇਜ ਕੌਰ ਨੇ ਭਰਵੇਂ ਇਕੱਠ ਨੂੰ ਸੰਬੋਧਨ ਸਾਰੀਆਂ ਇਸਤਰੀ ਸਤਿਸੰਗ ਸਭਾਵਾਂ ਬਾਬਾ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਰਾ ਸਾਲ ਹਫਤੇ ਚ ਦੋ ਦਿਨ ਇਸ ਪਵਿੱਤਰ ਅਸਥਾਨ ਤੇ ਕੀਰਤਨ ਕਰਿਆ ਕਰਨਗੀਆਂ। ਉਨ੍ਹਾਂ ਬਾਬਾ ਫੂਲਾ ਸਿੰਘ ਅਕਾਲੀ ਦੀ ਗੁਰੂ ਘਰ ਤੇ ਕੌਮ ਪ੍ਰਤੀ ਸਮਰਪਿਤ ਭਾਵਨਾ ਦਾ ਵਿਸ਼ੇਸ਼ ਤੌਰ ਤੇ ਜਿਕਰ ਕੀਤਾ ਅਤੇ ਸਭਾਵਾਂ ਨੂੰ ਅਪੀਲ ਕੀਤੀ ਬਾਬਾ ਫੂਲਾ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਹਿਾ ਸਿੱਖ ਪੰਥ ਦੀ ਸਿਰਮੋਹ ਜਥੇਬੰਦੀ ਬੁੱਢਾ ਦਲ ਜਿਸ ਨੂੰ ਗੁਰੂ ਮਹਾਰਾਜ ਦੀਆਂ ਬਖਸ਼ੀਸ਼ਾਂ ਪ੍ਰਾਪਤ ਹਨ ਮੁੱਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਵੱਲੌਂ ਕੌਮ ਨਾਲ ਮਿਲ ਕੇ ਜੋ ਪ੍ਰੋਗਰਾਮ ਉਲੀਕੇ ਗਏ ਹਨ, ਬੀਬੀਆਂ ਵੱਧ ਚੜ ਕੇ ਆਪਣਾ ਯੋਗਦਾਨ ਸਹਿਯੋਗ ਦੇਣਗੀਆਂ। ਉਨ੍ਹਾਂ ਕਿਹਾ ਕਿ ਸਭਾਵਾਂ ਦੀ ਵੰਡ ਕਰ ਦਿਤੀ ਗਈ ਹੈ ਉਹ ਕ੍ਰਮਵਾਰ ਸੁਖਮਨੀ ਸਾਹਿਬ ਦੇ ਪਾਠ ਤੇ ਗੁਰਬਾਣੀ ਸ਼ਬਦ ਸਤਿਸੰਗ ਦੀ ਸੇਵਾ ਕਰਨਗੀਆਂ। ਅੱਜ ਦੇ ਇਕੱਠ ਵਿੱਚ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਚੌਕ ਮੰਨਾ ਸਿੰਘ ਵੱਲੋਂ ਬੀਬੀ ਗੁਰਚਰਨ ਕੌਰ, ਮਾਤਾ ਗੰਗਾ ਜੀ ਸੁਖਮਨੀ ਸੇਵਾ ਸੁਸਾਇਟੀ ਗਲੀ ਗੁਜ਼ਰਾ ਵਾਲੀ ਬੀਬੀ ਹਰਜੀਤ ਕੌਰ, ਮਾਤਾ ਭਾਨੀ ਜੀ ਸੁਖਮਨੀ ਸੇਵਾ ਸੁਸਾਇਟੀ ਚੌਕ ਜੈ ਸਿੰਘ ਬੀਬੀ ਮਨਜੀਤ ਕੌਰ, ਮਾਤਾ ਕੌਲਾਂ ਜੀ ਸੁਖਮਨੀ ਸੇਵਾ ਸੁਸਾਇਟੀ ਤਰਨਤਾਰਨ ਰੋਡ ਬੀਬੀ ਕੁਲਬੀਰ ਕੌਰ, ਮਾਈ ਭਾਗੋ ਸੇਵਾ ਸੁਖਮਨੀ ਸੁਸਾਇਟੀ ਸ਼ਹੀਦ, ਉਧਮ ਸਿੰਘ ਨਗਰ ਬੀਬੀ ਨਿਰਮਲ ਕੌਰ, ਗੁ: ਪਿਪਲੀ ਸਾਹਿਬ ਸੁਖਮਨੀ ਸੇਵਾ ਸੁਸਾਇਟੀ ਬੀਬੀ ਗੁਲਸ਼ਨ ਕੌਰ, ਬਾਬਾ ਅਟਲ ਰਾਏ ਜੀ ਸੇਵਾ ਸੁਸਾਇਟੀ ਬੀਬੀ ਕਮਲਦੀਪ ਕੌਰ, ਬਾਬਾ ਦੀਪ ਸਿੰਘ ਸੁਖਮਨੀ ਸੇਵਾ ਸੁਸਾਸਿਟੀ ਨਿਊ ਸ਼ਹੀਦ ਉਧਮ ਸਿੰਘ ਬੀਬੀ ਹਰਜੀਤ ਕੌਰ, ਬਾਬਾ ਅਜੀਤ ਸਿੰਘ ਸੁਖਮਨੀ ਸੇਵਾ ਸੁਸਾਸਿਟੀ ਬੀਬੀ ਹਰਵਿੰਦ ਕੌਰ, ਗੁ: ਤੂਤ ਸਾਹਿਬ ਸੁਲਤਾਵਿੰਡ ਰੋਡ ਬੀਬੀ ਰਾਜਵੰਤ ਕੌਰ, ਅੰਮ੍ਰਿਤ ਬਾਣੀ ਸੁਖਮਨੀ ਸੇਵਾ ਸੁਸਾਸਿਟੀ ਬੀਬੀ ਮਨਿੰਦਰ ਕੌਰ, ਮਾਤਾ ਖੀਵੀ ਸੁਖਮਨੀ ਸੇਵਾ ਸੁਸਾਸਿਟੀ ਅਜ਼ਾਦ ਨਗਰ ਬੀਬੀ ਰਜਿੰਦਰ ਕੌਰ, ਗਰੂ ਤੇਗ ਬਹਾਦਰ ਸੁਖਮਨੀ ਸੇਵਾ ਸੁਸਾਸਿਟੀ ਗਰਵਾਲੀ ਗੇਟ ਬੀਬੀ ਮਨਜੀਤ ਕੌਰ, ਮਾਤਾ ਗੁਜਰ ਕੌਰ ਸੁਖਮਨੀ ਸੇਵਾ ਸੁਸਾਸਿਟੀ ਇਸ ਮੋਹਨ ਨਗਰ ਬੀਬੀ ਜਸਵਿੰਦਰ ਕੌਰ, ਗੁਰੂ ਅਰਜਨ ਦੇਵ ਸੁਖਮਨੀ ਸੇਵਾ ਸੁਸਾਸਿਟੀ ਰੋਜ਼ੀ ਮਾਡਲ ਸਕੂਲ ਬੀਬੀ ਰਾਜਿੰਦਰ ਕੌਰ, ਗਰੂ ਨਾਨਕ ਇਸਤਰੀ ਸਤਿਸੰਗ ਸਭਾ ਚੌਕ ਮੋਨੀ ਬੀਬੀ ਸੁਰਿੰਦਰ ਕੌਰ, ਮਾਤਾ ਸੁੰਦਰ ਕੌਰ ਜੀ ਸੁਖਮਨੀ ਸੇਵਾ ਸੁਸਾਸਿਟੀ ਗਲੀ ਨਿਸ਼ਾਨਚੀਆਂ ਬੀਬੀ ਗੁਰਮੀਤ ਕੌਰ, ਗੁਰ ਅਰਜਨ ਦੇਵ ਜੀ ਸੇਵਾ ਸੁਸਾਇਟੀ ਤੇ ਭਾਈ ਸੋਭਾ ਸਿੰਘ ਦਾ ਜੱਥਾ ਬੀਬੀ ਮਨਿੰਦਰ ਕੌਰ, ਚੜਦੀ ਕਲਾਂ ਸੂਖਮਨੀ ਸੇਵਾ ਸੁਸਾਇਟੀ ਬੀਬੀ ਸਤਨਾਮ ਕੌਰ, ਬੀਬੀ ਪਰਮਿੰਦਰ ਕੌਰ, ਬੇਬੇ ਨਾਨਕੀ ਸੁਖਮਨੀ ਸੇਵਾ ਸੁਸਾਇਟੀ ਬੀਬੀ ਸੁਰਿੰਦਰ ਕੌਰ, ਗੁ: ਟਾਹਲਾ ਸਾਹਿਬ ਸੇਵਾ ਸੁਸਾਇਟੀ ਬੀਬੀ ਕਸ਼ਮੀਰ ਕੌਰ , ਗੁ: ਕਲਗੀਧਰ ਸੁਖਮਨੀ ਸੇਵਾ ਸੁਸਾਇਟੀ ਗੁਰਨਾਮ ਨਗਰ ਬੀਬੀ ਹਰਜਿੰਦਰ ਕੌਰ , ਬਾਬਾ ਦੀਪ ਸਿੰਘ ਸੁਖਮਨੀ ਸੇਵਾ ਸੁਸਾਇਟੀ ਗੰਡਾ ਸਿੰਘ ਕਲੋਨੀ, ਬੀਬੀ ਗੁਰਵੰਦਰ ਕੌਰ, ਬੀਬੀ ਪ੍ਰੀਤ ਕੌਰ, ਬੀਬੀ ਸੁਰਜੀਤ ਕੌਰ, ਦੂਖਨਿਵਾਰਣ ਸੇਵਾ ਸੁਸਾਇਟੀ ਬੀਬੀ ਮਨਦੀਪ ਕੌਰ, ਨਿਸ਼ਕਾਮ ਸੇਵਾ ਸੁਸਾਇਟੀ ਨਿਉ ਅੰਮ੍ਰਿਤਸਰ (ਭਾਈ ਗੁਰਦਾਸ ਜੀ ਨਗਰ), ਡੇਰਾ ਬਾਬਾ ਸ਼ਾਮ ਸਿੰਘ ਸੇਵਾ ਸੁਸਾਇਟੀ ਆਟਾ ਮੰਡੀ ਬੀਬੀ ਅਰਵਿੰਦਰ ਕੌਰ, ਬਾਬਾ ਬੁੱਢਾ ਜੀ ਸੁਖਮਨੀ ਸੇਵਾ ਸੁਸਾਇਟੀ ਬੀਬੀ ਮਨਜੀਤ ਕੌਰ , ਭਾਈ ਘਨੱਈਆ ਜੀ ਸੁਖਮਨੀ ਸੇਵਾ ਸੁਸਾਸਿਟੀ ਬੀਬੀ ਲਖਵਿੰਦਰ ਕੌਰ, ਬੀਬੀ ਰਜਨੀ, ਮਾਤਾ ਦਇਆ ਕੌਰ ਸੁਖਮਨੀ ਸੇਵਾ ਸੁਸਾਸਿਟੀ, ਨਿਸ਼ਕਾਮ ਸੇਵਾ ਸੁਸਾਇਟੀ ਜਸਪਾਲ ਨਗਰ ਬੀਬੀ ਮਨਿੰਦਰ ਕੌਰ, ਬੀਬੀ ਨਰਿੰਦਰ ਕੌਰ, ਮੀਰੀ ਪੀਰੀ ਸੁਖਮਨੀ ਸੇਵਾ ਸੁਸਾਸਿਟੀ ਕੋਟ ਆਤਮਾ ਰਾਮ ਬੀਬੀ ਬਲਬੀਰ ਕੌਰ, ਗੁਰੂ ਅਰਜਨ ਦੇਵ ਜੀ ਨਿਸ਼ਕਾਮ ਸੇਵਾ ਸੁਸਾਇਟੀ ਨਗਰ ਨਿਗਮ ਕਲੋਨੀ, ਬੀਬੀ ਮਨਜੀਤ ਕੌਰ, ਸ਼ਹੀਦ ਭਾਈ ਕਰਮ ਸਿੰਘ ਸੁਖਮਨੀ ਸੇਵਾ ਸੁਸਾਸਿਟੀ ਬੀਬੀ ਵਰਿੰਦਰ ਕੌਰ, ਇਸਤਰੀ ਸਤਿਸੰਗ ਸਭਾ ਈਸਟ ਮੋਹਨ ਨਗਰ ਬੀਬੀ ਸੁਖਜੀਤ ਕੌਰ, ਇਸਤਰੀ ਸਤਿਸੰਗ ਜੱਥਾ ਬੀਬੀਆਂ ਗੁ: ਬਿਬੇਕਸਰ ਬੀਬੀ ਰਘੁਬੀਰ ਕੌਰ , ਸ੍ਰੀ ਗੁਰੂ ਰਾਮਦਾਸ ਜੀ ਸੁਖਮਨੀ ਸੇਵਾ ਸੁਸਾਸਿਟੀ ਡਾਇਮੰਡ ਕਲੋਨੀ ਬੀਬੀ ਹਰਵਿੰਦਰ ਕੌਰ, ਮਾਤਾ ਖੀਵੀ ਸੁਖਮਨੀ ਸੇਵਾ ਸੁਸਾਸਿਟੀ ਕੋਟ ਬਾਬਾ ਦੀਪ ਸਿੰਘ ਜੀ ਬੀਬੀ ਜਤਿੰਦਰ ਕੌਰ, ਗੁਰੂ ਨਾਨਕ ਨਿਸ਼ਕਾਮ ਸੇਵਾ ਸੁਸਾਸਿਟੀ ਚੌਕ ਬਾਬਾ ਭੋੜੀ ਵਾਲਾ ਬੀਬੀ ਕੁਲਦੀਪ ਕੌਰ, ਮਾਤਾ ਗੁਜਰ ਕੌਰ ਜੀ ਸੁਖਮਨੀ ਸੇਵਾ ਸੁਸਾਸਿਟੀ, ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਚੱਬਾ ਬੀਬੀ ਨਰਿੰਦਰ ਕੌਰ, ਗਰੂ ਕ੍ਰਿਪਾ ਸੁਖਮਨੀ ਸੇਵਾ ਸੁਸਾਸਿਟੀ ਬੀਬੀ ਨਿਰੰਦਰ ਕੌਰ, ਗੁਰੂ ਅਰਜਨ ਦੇਵ ਜੀ ਸੁਖਮਨੀ ਸੇਵਾ ਸੁਸਾਸਿਟੀ ਬੀਬੀ ਕੰਵਲਜੀਤ ਕੌਰ, ਗੁ: ਟਾਹਲੀ ਸਾਹਿਬ ਸੰਤੋਖਸਰ ਸੁਖਮਨੀ ਸੇਵਾ ਸੁਸਾਸਿਟੀ ਬੀਬੀ ਹਰਜੀਤ ਕੌਰ , ਬਾਬਾ ਬੋਤਾ ਸਿੰਘ ਜੀ ਸੁਖਮਨੀ ਸੇਵਾ ਸੁਸਾਸਿਟੀ ਅਤੇ ਗੁਰੂ ਨਾਨਕ ਸੇਵਾ ਸੁਸਾਇਟੀ ਸੁਲਤਾਨਵਿੰਡ ਰੋਡ ਬੀਬੀ ਸਸਪੰਤ ਕੌਰ ਆਦਿ ਬੀਬੀਆਂ ਨੇ ਇਸ ਇਕੱਠ ਵਿਚ ਸਮੂਲੀਅਤ ਕੀਤੀ। ਇਸਤਰੀ ਸਤਿਸੰਗ ਸਭਾਵਾਂ ਵੱਲੋਂ ਕੁਝ ਮੰਗਾਂ ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ ਅੱਗੇ ਰੱਖੀਆਂ ਗਈਆਂ ਜੋ ਉਨ੍ਹਾਂ ਨੇ ਮੌਕੇ ਤੇ ਹੀ ਪੂਰੀਆਂ ਕਰਨ ਲਈ ਸਬੰਧਤਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆ। ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਮਿੱਠੇ ਠੰਡੇ ਜਲ ਦੀ ਛਬੀਲ ਅਤੇ ਚਾਹ ਮੱਠੀਆਂ ਦਾ ਖੁੱਲਾ ਲੰਗਰ ਲਾਇਆ।

 

Have something to say? Post your comment

ਪੰਜਾਬ

ਸੀਨੀਅਰ ਪੱਤਰਕਾਰ ਬਲਤੇਜ ਪੰਨੂੰ ਨੂੰ ਮੀਡੀਆ ਰਿਲੇਸ਼ਨਸ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀਐਮਓ ਪੰਜਾਬ ਵਿੱਚ

ਵਿਜੇ ਕੁਮਾਰ ਜੰਜੂਆ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ

ਭਗਵੰਤ ਮਾਨ ਸਰਕਾਰ ਨੇ ਕੀਤੀ ਮਹਿਕਮਿਆਂ ਦੀ ਵੰਡ,ਅਮਨ ਅਰੋੜਾ ਲੋਕ ਸੰਪਰਕ ਮੰਤਰੀ ਹੋਣਗੇ

ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਖਟਾਈ ਵਿਚ ਪੈਣ ਦੀਆਂ ਸੰਭਾਵਨਾਵਾਂ,ਮੈ ਕਮੇਟੀ ਦੀ ਮੀਟਿੰਗ ਵਿਚ ਭਾਗ ਨਹੀ ਲਵਾਂਗਾ-ਸਿਮਰਨਜੀਤ ਸਿੰਘ ਮਾਨ

ਬੇਅਦਬੀ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਨਹੀਂ ਪਹੁੰਚਾ ਦਿੰਦਾ ਓਦੋਂ ਤੱਕ ਟਿਕ ਕੇ ਨਹੀਂ ਬੈਠਾਂਗਾ- ਭਗਵੰਤ ਮਾਨ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ  ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in ’ਤੇ ਦੇਖ ਸਕਦੇ ਹਨ ਨਤੀਜਾ

 ਐਸ.ਏ.ਐਸ.ਨਗਰ ਵਿੱਚ ਧੋਖੇ ਨਾਲ ਪਿੰਡ ਦੀ ਸਾਂਝੀ 578 ਏਕੜ ਜ਼ਮੀਨ ਵੇਚਣ ਵਾਲੇ ਦੋ ਪ੍ਰਾਪਰਟੀ ਡੀਲਰ ਵਿਜੀਲੈਂਸ ਵਲੋਂ ਗ੍ਰਿਫਤਾਰ

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

ਡੀਜੀਪੀ ਗੌਰਵ ਯਾਦਵ ਵੱਲੋਂ ਮੋਹਾਲੀ ਦੇ ਮਟੌਰ ਥਾਣੇ ਅਤੇ ਫੇਸ ਅੱਠ ਥਾਣੇ ਦਾ ਅਚਨਚੇਤ ਨਿਰੀਖਣ

ਪਾਰਲੀਮੈਂਟ ਵਿਚ ਜਾ ਕੈ ਪੰਥ ਤੇ ਪੰਜਾਬ ਦੀਆਂ ਲਟਕਦੀਆਂ ਮੰਗਾਂ ਬਾਰੇ ਅਵਾਜ ਬੁਲੰਦ ਕਰਾਂਗਾ- ਮਾਨ