ਖਰੜ-ਪੰਜਾਬ ਸਰਕਾਰ ਮਾਲ ਵਿਭਾਗ ਵਲੋਂ ਤਹਿਸੀਲਦਾਰਾਂ ਦੇ ਕੀਤੇ ਗਏ ਤਬਦਾਲਿਆਂ ਵਿਚ ਤਹਿਸੀਲ ਖਰੜ ਵਿਚ ਤਾਇਨਾਤ ਜਸਵਿੰਦਰ ਸਿੰਘ ਦੀ ਬਦਲੀ ਹੋਣ ਉਪਰੰਤ ਉਨ੍ਹਾਂ ਦਾ ਅੱਜ ਤਹਿਸੀਲ ਦਫਤਰ ਖਰੜ ਦੇ ਮੀਟਿੰਗ ਹਾਲ ਵਿਚ ਖਰੜ ਸ਼ਹਿਰ ਦੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਤਹਿਸੀਲਦਾਰ ਜਸਵਿੰਦਰ ਸਿੰਘ ਵਲੋ ਆਪਣੇ ਕਾਰਜਕਾਲ ਦੌਰਾਨ ਤਹਿਸੀਲ ਦਫਤਰ ਵਿਚ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਉਨ੍ਹਾਂ ਦੀ ਤਰੱਕੀ ਲਈ ਕਾਮਨਾ ਕੀਤੀ। ਤਹਿਸੀਲਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਉਨ੍ਹਾਂ ਦੇ ਦਫਤਰ ਵਿਚ ਆਉਣ ਵਾਲੇ ਹਰ ਨਾਗਰਿਕ ਦਾ ਕੰਮ ਪਹਿਲ ਦੇ ਅਧਾਰ ਤੇ ਹੋਵੇ ਅਤੇ ਇਸ ਦਫਤਰੀ ਸਟਾਫ ਅਤੇ ਸ਼ਹਿਰ ਨਿਵਾਸੀਆਂ ਦੇ ਮਿਲੇ ਪਿਆਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਤਹਿਸੀਲ ਖਰੜ ਦੇ ਨਵੇਂ ਤਾਇਨਾਤ ਤਹਿਸੀਲਦਾਰ ਕਰਨ ਗੁਪਤਾ ਅਤੇ ਸਬ ਰਜਿਸਟਰਾਰ ਖਰੜ ਅਮਰਜੀਤ ਸਿੰਘ ਨੇ ਵੀ ਇਸ ਤਹਿਸੀਲ ਵਿਚ ਆਉਣ ਦੇ ਮਾਣ ਮਹਿਸੂਸ ਕੀਤਾ ਅਤੇ ਕਿਹਾ ਕਿ ਮਾਲ ਵਿਭਾਗ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਕੌਸਲਰ ਰਾਮ ਸਰੂਪ ਸ਼ਰਮਾ, ਡਾ.ਹਰਮਿੰਦਰ ਸਿੰਘ ਜੋਤੀ ਸਰੂਪ ਕੰਨਿਆ ਆਸ਼ਰਮ ਖਰੜ, ਐਡਵੋਕੇਟ ਗੁਰਜੀਤ ਸਿੰਘ, ਰਣਧੀਰ ਸਿੰਘ ਜਨਰਲ ਸਕੱਤਰ ਰਿਟਾਟਿਰਡ ਬੈਕ ਯੂਨੀਅਨ, ਸਾਬਕਾ ਕੌਸਲਰ ਗੁਰਮੁੱਖ ਸਿੰਘ, ਇੰਸਪੈਕਟਰ ਬਹਾਦਰ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ ਜੱਸਲ ਸਮੇਤ ਹੋਰ ਪੰਤਵੱਤੇ ਸੱਜਣ ਹਾਜ਼ਰ ਸਨ।