ਸੰਸਾਰ

ਪੈਸੇਫਿਕ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਬਰੁੱਕਸਾਈਡ ਵਿਖੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ

ਹਰਦਮ ਮਾਨ/ਕੌਮੀ ਮਾਰਗ ਬਿਊਰੋ | June 23, 2022 02:21 PM

 

ਸਰੀ-ਪੈਸੇਫਿਕ ਅਕੈਡਮੀ ਦੇ ਨਵੇਂ ਵਿਦਿਆਰਥੀ ਆਪਣੇ ਅਧਿਆਪਕ ਕਰਿਸ ਵੈਨਡਜ਼ੂਰਾ ਦੀ ਅਗਵਾਈ ਹੇਠ ਬੀਤੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਨਤਮਸਤਕ ਹੋਏ। ਮਹਾਂਮਾਰੀ ਸਮੇਂ ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਭਰਨ ਦੀ ਖੁੱਲ੍ਹ ਹੋਣ ਪਿੱਛੋਂ ਵਿਦਿਆਰਥੀਆਂ ਦਾ ਇਹ ਪਹਿਲਾ ਗਰੁੱਪ ਸੀ। ਗੁਰਦੁਆਰਾ ਸਾਹਿਬ ਵੱਲੋਂ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਬੁਲਾਰੇ ਸੁਰਿੰਦਰ ਸਿੰਘ ਜੱਬਲ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ,  ਸਿੱਖ ਧਰਮ ਸੰਬੰਧੀ ਮੁੱਢਲੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਅਤੇ ਗੁਰਦੁਆਰਾ ਸਾਹਿਬ ਵਿਚ ਦਿਖਾਈ ਦੇ ਰਹੇ ਪਹਿਲੂਆਂ ਬਾਰੇ ਆਪੋ ਆਪਣੇ ਸੁਆਲ ਵੀ ਪੁੱਛੇ। ਵਿਚਾਰ ਵਟਾਂਦਰੇ ਉਪਰੰਤ ਸਾਰੇ ਹੀ ਲੰਗਰ ਹਾਲ ਵਿਚ ਪੁੱਜੇ ਤੇ ਲੰਗਰ ਛਕ ਕੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕਰਕੇ ਵਿਦਾ ਹੋਏ। ਅਧਿਆਪਕ ਕਰਿਸ ਵੈਨਡਜ਼ੂਰਾ ਅਤੇ ਵਿਦਿਆਰਥੀਆਂ ਨੇ ਵਿਦਾਇਗੀ ਲੈਂਦਿਆਂ ਹੋਇਆਂ ਗੁਰਦੁਆਰਾ ਸਾਹਿਬ ਵੱਲੋਂ ਦਿੱਤੀਆਂ ਸੇਵਾਵਾਂ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ।

ਵਰਨਣਯੋਗ ਹੈ ਕਿ ਪੈਸੇਫਿਕ ਅਕੈਡਮੀ ਇਕ ਪ੍ਰਾਈਵੇਟ ਸਕੂਲ ਹੈ ਤੇ ਇਸ ਦੇ ਅਧਿਆਪਕ ਕਰਿਸ ਵੈਨਡਜ਼ੂਰਾ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਅਕਸਰ ਹੀ ਲੈ ਕੇ ਆਉਂਦੇ ਹਨ। ਵਿਦਿਆਰਥੀਆਂ ਨੂੰ ਆਪਣੇ ਆਂਢੀਆਂ ਗੁਆਂਢੀਆਂ ਦੇ ਧਰਮ ਤੇ ਸੱਭਿਆਚਾਰ ਤੋਂ ਜਾਣੂੰ ਕਰਵਾਉਣ ਦਾ ਮੌਕਾ ਪ੍ਰਦਾਨ ਕਰਨ ਲਈ ਪੈਸੇਫਿਕ ਅਕੈਡਮੀ ਦੇ ਪ੍ਰਬੰਧਕਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।

 

Have something to say? Post your comment

ਸੰਸਾਰ

ਸ਼ਹੀਦ ਭਾਈ ਗੁਰਦੇਵ ਸਿੰਘ ਜੀ ਧੀਰਪੁਰ ਦੀ 35ਵੀ ਬਰਸੀ ਮੌਕੇ ਕਲੋਨ ਵਿਖੇ ਹੋਏ ਸਮਾਗਮ

ਹਰਦਮ ਮਾਨ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਦਾ ਲੋਕ ਅਰਪਣ ਸਮਾਰੋਹ

ਅਮਰੀਕਾ ’ਚ ਸਿੱਖਾਂ ’ਤੇ ਹਮਲਾ ਕਰਨ ਵਾਲੇ ਵਰਨੌਨ ਡਗਲਸ ਦਾ ਹੋਇਆ ਕਤਲ

ਨਾਮਵਰ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ 103ਵਾਂ ਜਨਮ ਦਿਨ ਮਨਾਇਆ

ਹਿੰਦੁਸਤਾਨ ਨੇ ਮਨਮਾਨੇ ਢੰਗ ਨਾਲ ਬ੍ਰਿਟਿਸ਼ ਸਿੱਖ ਜੱਗੀ ਜੋਹਲ ਨੂੰ ਨਜ਼ਰਬੰਦ ਕੀਤਾ ਹੋਇਆ ਹੈ: ਬੋਰਿਸ ਜਾਨਸਨ

ਹਵਾਈ ਸਫਰ ’ਤੇ ਆਇਆ ਖਰਚ ਕੀਤਾ ਅਦਾ, ਹਰ ਸੰਭਵ ਮੱਦਦ ਦਾ ਦਿੱਤਾ ਭਰੋਸਾ

ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ: ਜਨਰਲ ਬਾਜਵਾ

ਚਮਕੌਰ ਸਿੰਘ ਸੇਖੋਂ ਦੀਆਂ ਪੁਸਤਕਾਂ ‘ਸੰਘਰਸ਼ੀ ਯੋਧੇ’ ਅਤੇ ‘ਖਾਲ਼ੀ ਪਿਆ ਪੰਜਾਬ ਕੁੜੇ’ ਦਾ ਲੋਕ ਅਰਪਣ ਸਮਾਗਮ

ਗਿਆਨ ਸਿੰਘ ਸੰਧੂ ਦੀਆਂ ਗੁਰਮੁਖੀ, ਸ਼ਾਹਮੁਖੀ ਅਤੇ ਅੰਗਰੇਜ਼ੀ ਪੁਸਤਕਾਂ ਬਾਰੇ ਵਿਸ਼ੇਸ਼ ਸਮਾਰੋਹ 2 ਜੁਲਾਈ ਨੂੰ

ਬ੍ਰੈਂਪਟਨ ਵਿਚ ਤਿਨ ਦਿਨਾਂ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਸ਼ੁਰੂ - ਮੁੱਖ ਮਹਿਮਾਨ ਚਰਨਜੀਤ ਸਿੰਘ ਬਾਠ ਨੇ ਕੀਤੀ ਸ਼ਮ੍ਹਾਂ ਰੌਸ਼ਨ