ਨੈਸ਼ਨਲ

ਸ਼ਾਇਰ ਅਮਰਜੀਤ ਸਿੰਘ ਅਮਰ ਦਾ ਪੰਜਵਾਂ ਕਾਵਿ-ਸੰਗ੍ਰਹਿ `ਤੇ ਮੁੰਦਾਵਣੀ ਬੋਲ ਪਈ` ਲੋਕ-ਅਰਪਨ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | June 24, 2022 09:02 PM
 
 
ਨਵੀਂ ਦਿੱਲੀ- ਪੰਜਾਬੀ ਦੇ ਚਰਚਿਤ ਸ਼ਾਇਰ ਅਮਰਜੀਤ ਸਿੰਘ ਅਮਰ ਦਾ ਪੰਜਵਾਂ ਕਾਵਿ-ਸੰਗ੍ਰਹਿ `ਤੇ ਮੁੰਦਾਵਣੀ ਬੋਲ ਪਈ`, ਪੱਛਮੀ ਦਿੱਲੀ ਦੇ ਜਨਕਪੁਰੀ ਕਲੱਬ ਵਿਖੇ ਵਿਧੀਵਤ ਪ੍ਰਕਾਸ਼ਮਾਨ ਕੀਤੀ ਗਈ। ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ, ਤਜਵੀਜ਼ਸ਼ੁਦਾ ਹਦਾਇਤਾਂ ਦਾ ਪਾਲਨ ਕਰਦਿਆਂ ਹੋਇਆਂ, ਇਸ ਮਕਸਦ ਲਈ, ਇਕ ਸਮਾਗਮ ਦਾ ਆਯੋਜਨ ਕੀਤਾ ਗਿਆ।ਦਿੱਲੀ ਯੂਨੀਵਰਸਿਟੀ ਨਾਲ ਸੰਬੰਧਤ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਸਵਿੰਦਰ ਸਿੰਘ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਮਾਤਾ ਸੁੰਦਰੀ ਕਾਲਜ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ ਨੇ ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਨਿਭਾਈ।ਪ੍ਰਸਿੱਧ ਸਿੱਖਿਆ ਸ਼ਾਸਤਰੀ ਪ੍ਰੋ. ਹਰਮੋਹਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ
ਮੰਚ ਸਾਂਝਾ ਕੀਤਾ।ਕੇਂਦਰੀ ਪੰਜਾਬੀ ਸਾਹਿਤ ਸੰਮੇਲਨ ਦਿੱਲੀ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ (ਸਾਬਕਾ ਮੁਖੀ ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ) ਨੇ ਮੰਚ ਸੰਚਾਲਨ ਦੀ ਭੂਮਿਕਾ  ਬਾਖ਼ੂਬੀ ਨਿਭਾਈ। ਪ੍ਰੋਗਰਾਮ ਦੇ ਸ਼ੁਰੂ `ਚ ਪ੍ਰੋ. ਮਨਜੀਤ ਸਿੰਘ ਨੇ ਅਮਰਜੀਤ
ਸਿੰਘ ਅਮਰ ਹੁਰਾਂ ਦੇ ਪੰਜਾਬੀ ਸਾਹਿਤ ਨੂੰ ਦਿੱਤੇ ਯੋਗਦਾਨ ਉਪਰ ਨਿੱਠਕੇ ਚਰਚਾ ਕੀਤੀ ਅਤੇ ਪ੍ਰਕਾਸ਼ਮਾਨ ਹੋਣ ਵਾਲੇ ਕਾਵਿ-ਸੰਗ੍ਰਹਿ ਦੇ ਸਿਰਲੇਖ `ਤੇ ਬਹੁਤ ਹੀ ਅਰਥ ਭਰਪੂਰ ਟਿੱਪਣੀਆਂ ਕੀਤੀਆਂ।ਉਹਨਾਂ ਤਫ਼ਸੀਲ ਸਹਿਤ ਮੁੰਦਾਵਣੀ ਦੇ ਭਿੰਨ-ਭਿੰਨ ਅਰਥਾਂ `ਤੇ ਰੌਸ਼ਨੀ ਪਾਈ।ਡਾ. ਕੁਲਦੀਪ ਕੌਰ ਪਾਹਵਾ ਨੇ ਇਕ ਵੱਡੇ ਕੈੱਨਵਸ ਦੇ ਅੰਤਰਗਤ ਰੱਖ ਕੇ `ਤੇ ਮੁੰਦਾਵਣੀ ਬੋਲ ਪਈ` ਕਾਵਿ-ਸੰਗ੍ਰਹਿ ਨੂੰ ਭਰਪੂਰ ਰੂਪ ਵਿਚ ਚਰਚਾ ਦਾ ਵਿਸ਼ਾ
ਬਣਾਇਆ।ਗੁਰਬਾਣੀ ਦੀ ਬ੍ਰਹਿਮੰਡਕ ਚੇਤਨਾ ਤੇ ਚਿਹਨ ਜਗਤ ਨੂੰ ਕਵੀ ਅਮਰ ਨੇ ਕਿਵੇਂ ਆਪਣੀਆਂ ਨਜ਼ਮਾਂ ਵਿਚ ਢਾਲ ਕੇ ਪੇਸ਼ ਕੀਤਾ ਹੈ, ਇਸ ਵਿਸ਼ੇ `ਤੇ ਡਾ. ਪਾਹਵਾ ਨੇ ਨਿੱਠ ਕੇ ਚਰਚਾ ਕੀਤੀ।ਪ੍ਰਿੰ. ਜਸਵਿੰਦਰ ਸਿੰਘ ਨੇ ਜਿੱਥੇ ਇਸ ਸਮਾਗਮ ਦੇ ਪ੍ਰਬੰਧਕਾਂ ਦੀ ਰੱਜ ਕੇ
ਤਾਰੀਫ਼ ਕੀਤੀ, ਉੱਥੇ ਇਸ ਕਾਵਿ-ਸੰਗ੍ਰਹਿ `ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਉਹਨਾਂ ਦਾ ਕਹਿਣਾ ਸੀ ਕਿ ਅਮਰ ਹੁਰਾਂ ਨੇ ਗੁਰਮਤਿ ਦੇ ਸਿੱਧਾਤਾਂ ਅਤੇ ਫ਼ਲਸਫ਼ੇ ਨੂੰ ਆਤਮਸਾਤ ਕਰਕੇ ਇਹ ਨਜ਼ਮਾਂ ਬਹੁਤ ਹੀ ਸਰਲ ਭਾਸ਼ਾ ’ਚ ਲਿਖੀਆਂ ਹਨ, ਤਾਂ ਜੋ ਸੰਚਾਰ `ਚ ਕੋਈ ਦਿੱਕਤ ਨਾ
ਆਵੇ।ਪ੍ਰਿ੍ਰੰੰ. ਹਰਪ੍ਰੀਤ ਕੌਰ ਨੇ ਆਪਣੇ ਭਾਸ਼ਣ `ਚ ਜਿੱਥੇ ਸੰਗ੍ਰਹਿ ਵਿਚਲੀਆਂ ਹੋਰ ਨਜ਼ਮਾਂ `ਤੇ ਟਿੱਪਣੀ ਕੀਤੀ, ਉੱਥੇ ਮਾਤਾ ਸੁੰਦਰੀ ਜੀ ਉਪਰ ਲਿਖੀ ਹੋਈ ਕਵਿਤਾ ਦੇ ਭਿੰਨ-ਭਿੰਨ ਅਰਥ ਪਾਸਾਰਾਂ `ਤੇ ਰੌਸ਼ਨੀ ਪਾਈ। ਉਹਨਾਂ ਨੇ ਐਲਾਨ ਕੀਤਾ ਕਿ ਉਹ ਅਮਰ ਦੀ
ਇਸ ਕਵਿਤਾ ਨੂੰ ਫ਼ਰੇਮ ਕਰਕੇ ਆਪਣੇ ਕਾਲਜ ਵਿਚ ਲਗਾਉਣਗੇ।ਪ੍ਰੋ. ਹਰਮੋਹਿੰਦਰ ਸਿੰਘ ਨੇ ਵਧਾਈ ਦੇ ਸ਼ਬਦ ਪੇਸ਼ ਕਰਦਿਆਂ, ਅਮਰ ਦੀ ਸ਼ਾਇਰੀ ਦੇ ਮਹੱਤਵ ਤੇ ਸਾਰਥਕਤਾ ਉਪਰ ਕਈ ਟਿੱਪਣੀਆਂ ਕੀਤੀਆਂ।ਇਸ ਸੰਬੰਧੀ ਉਹਨਾਂ ਨੇ ਪ੍ਰੋ. ਪੂਰਨ ਸਿੰਘ ਅਤੇ ਭਾਈ ਵੀਰ ਸਿੰਘ
ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਅਮਰ ਦੀ ਸ਼ਾਇਰੀ, ਉਹਨਾਂ ਦੀ ਸ਼ਾਇਰੀ ਦੀ ਪੱਧਰ ਦੀ ਹੈ।ਪ੍ਰੋਗਰਾਮ ਦੀ ਸ਼ੁਰੂਆਤ ਅਮਰ ਹੁਰਾਂ ਨੇ ਆਪਣੀਆਂ ਹਾਸ-ਵਿਅੰਗ, ਧਾਰਮਕ ਤੇ ਸਮਾਜਕ ਵਿਸ਼ਿਆਂ ਉਪਰ ਲਿਖੀਆਂ ਕਾਵਿ-ਕਿਰਤਾਂ ਸੁਣਾ ਕੇ ਕੀਤੀ, ਜਿਹਨਾਂ ਨੂੰ ਹਾਜ਼ਰ ਲੇਖਕਾਂ, ਪੱਤਰਕਾਰਾਂ ਤੇ ਸਰੋਤਿਆਂ ਆਦਿ ਵੱਲੋਂ ਬਹੁਤ ਸਲਾਹਿਆ ਗਿਆ। ਇਸ ਮੌਕੇ ਸ਼ਾਇਰ ਜਸਵੰਤ ਸਿੰਘ ਸੇਖਵਾਂ ਨੇ ਆਪਣਾ ਨਵਾਂ ਕਾਵਿ-ਸੰਗ੍ਰਹਿ ‘ਸਿੱਖੀ ਦੀ ਜਲੌਅ’ ਅਤੇ ਸ਼ਾਇਰਾ ਤਰਵਿੰਦਰ ਕੌਰ ਨੇ ਆਪਣੀ ਕਾਵਿ-ਪੁਸਤਕ ‘ਸੁਣ ਸਖੀਏ’, ਆਏ ਮਹਿਮਾਨਾਂ ਨੂੰ ਭੇਂਟ ਕੀਤੀ। ਹੋਰਨਾਂ ਤੋਂ ਇਲਾਵਾ ਸ਼ਾਇਰ ਰਜਿੰਦਰ ਬਿਆਲਾ, ਪੱਤਰਕਾਰ ਸਰਵ ਸ਼ਕਤੀਮਾਨ, ਡਾ. ਹਰਬੰਸ ਸਿੰਘ, ਡਾ. ਰਾਜਵੰਤ ਕੌਰ ਰਾਜ, ਜਗਜੀਤ ਕੌਰ ਭੋਲੀ, ਕੈਪਟਨ ਦੇਵ ਸਹੋਤਾ, ਜਤਿੰਦਰ ਸਿੰਘ ਸੇਠੀ, ਮਨਜੀਤ ਸਿੰਘ (ਅੰਤਰ-ਰਾਸ਼ਟਰੀ ਤਬਲਾ ਮਾਸਟਰ’, ਗੁਰਦੀਪ ਸਿੰਘ, ਦੁਬੱਈ ਤੋਂ ਪਰਮਜੀਤ ਕੌਰ ਤੇ ਪੂਨਮ ਕੌਰ, ਪ੍ਰਕਾਸ਼ਕ ਬਲਬੀਰ ਸਿੰਘ (ਮਨਪ੍ਰੀਤ ਪ੍ਰਕਾਸ਼ਨ) ਆਦਿ ਨੇ, ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਅਫ਼ੀਰ ’ਤੇ ਪ੍ਰਿੰ. ਜਸਵਿੰਦਰ ਸਿੰਘ, ਪ੍ਰਿੰ. ਹਰਪ੍ਰੀਤ
ਕੌਰ, ਪ੍ਰੋ. ਹਰਮੋਹਿੰਦਰ ਸਿੰਘ, ਪ੍ਰੋ. ਮਨਜੀਤ ਸਿੰਘ, ਅਮਰਜੀਤ ਸਿੰਘ ਅਮਰ ਤੇ ਡਾ. ਕੁਲਦੀਪ ਕੌਰ ਪਾਹਵਾ ਨੇ, ਆਪਣੇ ਕਰ ਕਮਲਾਂ ਨਾਲ, `ਤੇ ਮੁੰਦਾਵਣੀ ਬੋਲ ਪਈ`ਕਾਵਿ-ਸੰਗ੍ਰਿਹ ਨੂੰ ਵਿਧੀਵਤ ਪ੍ਰਕਾਸ਼ਮਾਨ ਕੀਤਾ।ਇੰਝ ਇਹ ਸਮਾਗਮ ਆਪਣੀਆਂ ਸਦੀਵੀ ਪੈੜਾਂ
ਛੱਡ ਗਿਆ। ਸ਼ਾਇਰ ਅਮਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਸਭ ਕੋਲੋਂ  ਵਧਾਈਆਂ ਹਾਸਿਲ ਕੀਤੀਆਂ।

Have something to say? Post your comment

 

ਨੈਸ਼ਨਲ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ

ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੇ ਹਨ: ਰਾਓ ਇੰਦਰਜੀਤ ਸਿੰਘ