ਨੈਸ਼ਨਲ

ਕੇਂਦਰ ਸਰਕਾਰ ਨੇ ਲਾਲ ਕਿਲੇ ’ਤੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ

ਸੁਖਰਾਜ ਸਿੰਘ/ ਮਨਪ੍ਰੀਤ ਸਿੰਘ ਖਾਲਸਾ | June 25, 2022 10:21 PM
 
 
 
ਨਵੀਂ ਦਿੱਲੀ-ਕੇਂਦਰ ਸਰਕਾਰ ਦੇ ਸਭਿਆਚਾਰ ਮਾਮਲੇ ਵਿਭਾਗ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ ਇਤਿਹਾਸਕ ਲਾਲ ਕਿਲੇ ’ਤੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਪ੍ਰੋਗਰਾਮ ਵਿਚ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਮੀਨਾਕਸ਼ੀ ਲੇਖੀ ਉਚੇਚੇ ਤੌਰ ’ਤੇ ਸ਼ਾਮਲ ਹੋਏ।ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ
ਮਨਜਿੰਦਰ ਸਿੰਘ ਸਿਰਸਾ, ਨੈਸ਼ਨਲ ਮੋਨਯੂਮੈਂਟ ਅਥਾਰਟੀ ਦੇ ਮੁਖੀ ਤਰੁਣ ਵਿਜੇ, ਸਹਿ ਸਹਿਯੋਗੀ ਰਾਜੀਵ ਬੱਬਰ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਆਰ.ਪੀ ਸਿੰਘ ਸਪੋਕਸਪਰਸਨ ਬੀ.ਜੇ.ਪੀ, ਪ੍ਰੇਮ ਦਨੇਜਾ ਪ੍ਰਧਾਨ
ਬਾਬਾ ਬੰਦਾ ਸਿੰਘ ਸਿੱਖ ਸੰਪਰਦਾ ਭਾਰਤ, ਵੇਦ ਮੱਕੜ ਜਨਰਲ ਸਕੱਤਰ, ਬਾਬਾ ਬੰਦਾ ਸਿੰਘ ਬਹਾਦਰ ਸੰਪਰਦਾ, ਐਸ.ਐਸ ਪਾਹਵਾ, ਭਾਸਕਰ ਵਰਮਾ ਮੈਂਬਰ ਸਕੱਤਰ ਨੈਸ਼ਨਲ ਮੋਨਯੂਮੈਂਟ ਅਥਾਰਟੀ ਤੇ ਹੋਰ ਪਤਵੰਤੇ ਸੱਜਣਾ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਸ੍ਰੀਮਤੀ ਮੀਨਾਕਸ਼ੀ
ਲੇਖੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਅਸਥਾਨ ਰਿਆਸੀ ਜੰਮੂ ਵਿਚ ਅੱਜ ਵੀ ਹੈ। ਉਹਨਾਂ ਕਿਹਾ ਕਿ ਮਾਧੋ ਦਾਸ ਜੀ ਹੀ ਵੱਡੇ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਬਣੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਜੁਟੇ। ਉਹਨਾਂ ਕਿਹਾ ਕਿ ਉਹਨਾਂ ਵਜ਼ੀਰ
ਖਾਨ ਨੂੰ ਮਾਰ ਕੇ ਵਜ਼ੀਰ ਖਾਨ ਤੋਂ ਉਹ ਥਾਂ ਲਈ ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਕੇ ਚਲਾਏ। ਉਹਨਾਂ ਕਿਹਾ ਕਿ ਅਸੀਂ ਸਾਰੇ ਇਕੋ ਕੌਮ ਤੋਂ ਆਏ ਹਾਂ।ਉਹਨਾਂ ਕਿਹਾ ਕਿ ਜਿਹਨਾਂ ਨੇ ਕੌਮ ਦੀ ਰਾਖੀ ਵਾਸਤੇ ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਦਾ ਇਤਿਹਾਸ ਦਿੱਲੀ ਵਿਚ ਨਹੀਂ ਹੈ ਪਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਹੀ ਇਤਿਹਾਸ ਦੱਸਣ ਵਾਸਤੇ ਅੰਮ੍ਰਿਤ ਮਹਾਉਤਸਵ ਦਾ ਨਾਂ ਦਿੱਤਾ ਹੈ ਤੇ ਲੋਕਾਂ ਨੂੰ
ਦੱਸਿਆ ਜਾ ਰਿਹਾ ਹੈ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੰਸ਼ਜ ਹੋ।ਉਹਨਾਂ ਕਿਹਾ ਕਿ ਅਸੀਂ ਦਿੱਲੀ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਸਾਰਿਆਂ ਦੀਆਂ ਯਾਦਗਾਰਾਂ ਸਥਾਪਿਤ ਕਰਾਂਗੇ ਜਿਹਨਾਂ ਦੇਸ਼ ਵਾਸਤੇ ਸ਼ਹਾਦਤਾਂ ਦਿੱਤੀਆਂ। ਉਹਨਾਂ ਕਿਹਾ ਕਿ ਅੱਜ  ਆਜ਼ਾਦੀ ਨੂੰ 75 ਸਾਲ ਪੂਰੇ ਹੋਏ ਹਨ ਤੇ ਅਗਲੇ 25 ਸਾਲ ਕਿਵੇਂ ਹੋਣ, ਇਸ ਬਾਰੇ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਾਂਗੇ। ਉਹਨਾਂ ਕਿਹਾ ਕਿ ਜਿਹਨਾਂ ਨੇ ਆਪਣੀ ਬੋਟੀ-ਬੋਟੀ ਕਟਵਾ ਕੇ ਵੀ ਧਰਮ ਦੀ ਰੱਖਿਆ ਦੀ ਗੱਲ ਕੀਤੀ, ਉਹਨਾਂ ਨੂੰ ਜੇਕਰ ਅਸੀਂ ਭੁੱਲ ਜਾਈਏ ਤਾਂ ਸਾਡੀ ਵੱਡੀ ਕੁਤਾਹੀ ਹੋਵੇਗੀ।ਸ੍ਰੀ ਤਰੁਣ ਵਿਜੇ ਨੇ ਕਿਹਾ ਕਿ ਜਦੋਂ ਤੱਕ ਅਸੀਂ ਬਾਬਾ ਸਿੰਘ ਬਹਾਦਰ ਜੀ ਦੇ ਅਸਥਾਨਾਂ ’ਤੇ ਮੱਥਾ ਨਹੀਂ ਟੇਕਦੇ, ਸਾਡਾ
ਭਾਰਤ ਦਰਸ਼ਨ ਅਧੂਰਾ ਹੈ। ਉਹਨਾਂ ਕਿਹਾ ਕਿ ਅਸੀਂ ਮੁਗਲਾਂ ਦਾ ਇਤਿਹਾਸ ਪੜਾਉਂਦੇ ਰਹਿ ਗਏ ਜਦੋਂ ਕਿ ਜਿਹਨਾਂ ਨੇ ਹਿੰਦੁਸਤਾਨ ਲਈ ਖੂਨ ਵਹਾਇਆ, ਉਹਨਾਂ ਦੇ ਨਾਂ ਦਾ ਜ਼ਿਕਰ ਵੀ ਇਤਿਹਾਸ ਵਿਚ ਨਹੀਂ ਆਉਂਦਾ। ਉਹਨਾਂ ਕਿਹਾ ਕਿ ਅੱਜ ਬਹੁਤ ਜ਼ਰੂਰੀ ਹੈ ਕਿ ਬਾਬਾ ਬੰਦਾ
ਸਿੰਘ ਬਹਾਦਰ ਜੀ ਬਾਰੇ ਅਧਿਆਏ ਇਤਿਹਾਸ ਦਾ ਹਿੱਸਾ ਬਣਾਇਆ ਜਾਵੇ। ਉਹਨਾਂ ਕਿਹਾ ਕਿ ਦਿੱਲੀ ਦਾ ਸਭ ਤੋਂ ਵੱਡਾ ਅਸਥਾਨ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਅਸਥਾਨ ਹੈ।ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ
ਵਾਰਸ ਹਾਂ ਤੇ ਸਾਨੁੰ ਅੱਜ ਬਹੁਤ ਵੱਡੀ ਗੱਲ ਹੈ ਕਿ ਭਾਰਤ ਸਰਕਾਰ ਲਾਲ ਕਿਲੇ ’ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਹੈ। ਉਹਨਾਂ ਕਿਹਾ ਕਿ ਅੱਜ ਭਾਰਤ ਦੀ ਸਲਤਨਤ ਉਸ ਬਾਬਾ ਜੀ ਨੁੂੰ ਯਾਦ ਕਰ ਰਹੀ ਹੈ ਜਿਹਨਾਂ ਨੇ ਯਾਦਗਾਰੀ ਸਿੱਕਾ
ਚਲਾਇਆ।ਕੋਈ ਸਾਧਾਰਣ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਪਰ ਉਹਨਾਂ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਹੈ।ਉਹਨਾਂ ਕਿਹਾ ਕਿ ਅਸੀਂ ਭਾਰਤ ਸਰਕਾਰ  ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਜਿੰਨਾ ਧੰਨਵਾਦ ਕਰੀਏ, ਉਹਨਾਂ ਥੋੜਾ ਹੈ। ਉਹਨਾਂ ਇਹ
ਵੀ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਯਾਦਗਾਰਾਂ ਭਾਰਤ ਸਰਕਾਰ ਨੇ ਬਣਾਉਣ ਦਾਫੈਸਲਾ ਕੀਤਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ।ਇਸ ਮੌਕੇ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਮੌਜੂਦਾ
ਸਰਕਾਰ ਨੇ ਸਿੱਖਾਂ ਵਾਸਤੇ ਬਹੁਤ ਕੁਝ ਕੀਤਾ ਹੈ। ਉਹਨਾਂ ਦੱਸਿਆ ਕਿ 70 ਸਾਲਾਂ ਦੀ ਮੰਗ ਪੂਰੀ ਕਰਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਸ਼ੁਰੂ ਕੀਤਾ ਗਿਆ ਤੇ 1984 ਦੇ ਸਿੱਖਾਂ ਦੇ ਕਾਤਲਾਂ ਨੁੰ ਸਜ਼ਾਵਾਂ ਦੇਣ ਦਾ ਕੰਮ ਸ਼ੁਰੂ ਹੋਇਆ। ਉਹਨਾਂ ਦੱਸਿਆ ਕਿ ਅੰਗਰੇਜ਼ਾਂ ਨੇ
ਕਦੇ ਸਿੱਖਾਂ ਦੇ ਹੱਕ ਵਿਚ ਗੱਲ ਨਹੀਂ ਕੀਤੀ। ਅੱਜ ਕੇਂਦਰ ਸਰਕਾਰ ਸਿੱਖਾਂ ਦੇ ਦਿਨ ਮਨਾਰਹੀ ਹੈ ਜੋ ਬਹੁਤ ਵੱਡੀ ਗੱਲ ਹੈ ਜਿਸ ਦੀ ਸਾਰੀ ਦੁਨੀਆਂ ਵਿਚ ਸ਼ਲਾਘਾ ਹੋ ਰਹੀਹੈ।ਉਹਨਾਂ ਕਿਹਾ ਕਿ ਅਸੀਂ ਅੱਜ ਇਕ ਹੋਰ ਮੰਗ ਰੱਖਦੇ ਹਾਂ ਕਿ ਨੈਸ਼ਨਲ ਮੋਨਯੂਮੈਂਟ ਅਥਾਰਟੀ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਸਬੰਧ ਅਸਥਾਨਾਂ ਨੂੰ ਆਪਣੇ ਅਧੀਨ ਲੈ ਕੇ ਉਹਨਾਂ ਨੂੰ ਸੰਗਤਾਂ ਦੇ ਦਰਸ਼ਨ ਵਾਸਤੇ ਤਿਆਰ ਕਰੇ।ਇਸਦੇ ਨਾਲ ਹੀ ਬਾਬਾ ਬੰਦਾ ਸਿੰਘ
ਬਹਾਦਰ ਜੀ ਦੇ ਜੀਵਨ ਬਾਰੇ ਸਕੂਲੀ ਤੇ ਕਾਲਜ ਸਿੱਖਿਆ ਵਿਚ ਅਧਿਆਏ ਸ਼ਾਮਲ ਕੀਤਾ ਜਾਵੇ।ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਦਿੱਲੀ ਕਮੇਟੀ ਦੇ ਨਾਲ  ਲਾਲ ਕਿਲੇ ’ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ।ਉਹਨਾਂ
ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੁਗਲਾਂ ਨੂੰ ਮਾਤ ਦਿੱਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ।ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ
ਸੀ ਜਿਸ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਵਿਸ਼ੇਸ਼ ਉਪਰਾਲੇ ਕੀਤੇ ਸਨ। ਬਾਬਾ ਜਤਿੰਦਰਪਾਲ ਸਿੰਘ ਸੋਢੀ ਵੰਸ਼ਜ ਤੇ ਮੁਖੀ ਬਾਬਾ ਸਿੰਘ ਬਹਾਦਰ ਸੰਪਰਦਾ ਰਿਆਸੀ ਜੰਮੂ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਕੌਮ ਬਾਬਾ ਜੀ ਨੁੰੂ ਸ਼ਰਧਾਂਜਲੀ ਦੇਣ ਵਾਸਤੇ ਲਾਲ ਕਿਲੇ ’ਤੇ ਇਹ ਸਮਾਗਮ ਕਰ ਰਹੀ ਹੈ।ਇਸ ਮੌਕੇ ਤਰੁਣ ਵਿਜੇ ਨੇ ਬਾਬਾ ਜਤਿੰਦਰਪਾਲ ਸਿੰਘ ਸੋਢੀ ਨੂੰ ਯਾਦਗਾਰ ਚਿੰਨ ਭੇਂਟ ਕੀਤਾ, ਰਾਜੀਵ ਬੱਬਰ ਨੇ ਮੰਤਰੀ ਸ੍ਰੀਮਤੀ ਮੀਨਾਕਸ਼ੀ ਲੇਖੀ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ। ਵੇਦ ਮੱਕੜ ਨੇ ਤਰੁਣ ਵਿਜੇ ਨੁੰੂ ਯਾਦਗਾਰੀ ਚਿੰਨ ਭੇਂਟ ਕੀਤਾ। ਕੁਲਦੀਪ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ।ਇਮਪ੍ਰੀਤ ਸਿੰਘ ਬਖਸ਼ੀ ਨੇ ਹਰਮੀਤ ਸਿੰਘ ਕਾਲਕਾ ਨੂੰ ਯਾਦਾਗਰੀ ਚਿੰਨ ਭੇਂਟ ਕੀਤਾ।ਜਸਪ੍ਰੀਤ ਸਿੰਘ ਮਾਟਾ ਨੇ ਭਾਸਕਰ ਵਰਮਾ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ।ਪ੍ਰੇਮ ਦੁਰੇਜਾ ਨੇ ਆਰ.ਪੀ ਸਿੰਘ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ।ਇਸ ਮੌਕੇ ਆਤਮਾ ਸਿੰਘ ਲੁਬਾਣਾ, ਜਸਮੇਨ ਸਿੰਘ ਨੋਨੀ ਤੇ ਹੋਰ ਅਹੁਦੇਦਾਰ, ਮੈਂਬਰ ਤੇ ਵੱਡੀ ਗਿਣਤੀ `ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

Have something to say? Post your comment

 

ਨੈਸ਼ਨਲ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ

ਕਾਂਗਰਸ ਦਾ 'ਸ਼ਾਹੀ ਪਰਿਵਾਰ' ਪਹਿਲੀ ਵਾਰ ਆਪਣੀ ਪਾਰਟੀ ਨੂੰ ਹੀ ਵੋਟ ਨਹੀਂ ਦੇਵੇਗਾ: ਪ੍ਰਧਾਨ ਮੰਤਰੀ ਮੋਦੀ ਦੀ ਤਿੱਖੀ ਚੁਟਕੀ