ਸੰਸਾਰ

ਬ੍ਰੈਂਪਟਨ ਵਿਚ ਤਿਨ ਦਿਨਾਂ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਸ਼ੁਰੂ - ਮੁੱਖ ਮਹਿਮਾਨ ਚਰਨਜੀਤ ਸਿੰਘ ਬਾਠ ਨੇ ਕੀਤੀ ਸ਼ਮ੍ਹਾਂ ਰੌਸ਼ਨ

ਹਰਦਮ ਮਾਨ/ਕੌਮੀ ਮਾਰਗ ਬਿਊਰੋ | June 25, 2022 10:28 PM

 

ਬ੍ਰੈਂਪਟਨ -ਬ੍ਰੈਂਪਟਨ ਦੇ ਸੈਂਚੁਰੀ ਗਾਰਡਨ ਰੀਕ੍ਰੇਸ਼ਨ ਸੈਂਟਰ ਵਿੱਚ ਅੱਠਵੀਂ ਵਰਲਡ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਮੁੱਖ ਮਹਿਮਾਨ ਚਰਨਜੀਤ ਸਿੰਘ ਬਾਠ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਸ਼ਮ੍ਹਾਂ ਰੌਸ਼ਨ ਕਰਨ ਸਮੇਂ ਕੁਲਵਿੰਦਰ ਸਿੰਘ ਥਿਆੜਾ ਸਾਬਕਾ ਏ.ਆਈ.ਜੀ,   ਪ੍ਰੋ ਦਲਜੀਤ ਸਿੰਘ ਸਾਬਕਾ ਵਾਈਸ ਚਾਂਸਲਰ, ਤਰਲੋਚਨ ਸਿੰਘ ਅਟਵਾਲ ਤੇ ਜੱਸ ਸਿੰਘ ਆਕਾਲ ਸਟੀਲ ਨੇ ਉਨ੍ਹਾਂ ਦਾ ਸਾਥ ਦਿੱਤਾ।

ਇਹ ਜਾਣਕਾਰੀ ਦਿੰਦਿਆਂ ਵਰਲਡ ਪੰਜਾਬੀ ਕਾਨਫ਼ਰੰਸ ਦੀ ਸਲਾਹਕਾਰ ਰਮਿੰਦਰ ਵਾਲੀਆ ਨੇ ਦੱਸਿਆ ਹੈ ਕਿ ਤਰਲੋਚਨ ਸਿੰਘ ਅਟਵਾਲ ਨੇ ਸਭ ਨੂੰ ਜੀ ਆਇਆਂ ਕਿਹਾ। ਸਰਦੂਲ ਸਿੰਘ ਥਿਆੜਾ ਨੇ ਪਹਿਲਾਂ ਹੋਈਆ ਕਾਨਫਰੰਸਾਂ ਬਾਰੇ ਜਾਣਕਾਰੀ ਦਿੱਤੀ।  ਦਲਬੀਰ ਸਿੰਘ ਕਥੂਰੀਆ, ਪ੍ਰਧਾਨ ਜਗਤ ਪੰਜਾਬੀ ਸਭਾ ਨੇ ਕਾਨਫਰੰਸ ਬਾਰੇ ਵਿਚਾਰ ਪੇਸ਼ ਕੀਤੇ। ਸੋਨੀਆ ਸਿੱਧੂ,  ਮਨਿੰਦਰ ਸਿੱਧੂ ਐਮ.ਪੀ. ਨੇ ਵੀ ਸੰਬੋਧਨ ਕੀਤਾ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਸਾਂਝਾ ਕੀਤਾ। ਕੁਲਵਿੰਦਰ ਸਿੰਘ ਥਿਆੜਾ ਨੇ ਸਮਾਗਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਰਬਜੀਤ ਸਿੰਘ ਵਿਰਕ,  ਗੁਰਸ਼ਰਨ  ਕੌਰ ਦਿਓਲ ਨੇ ਵੀ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਚਰਨਜੀਤ ਸਿੰਘ ਬਾਠ (ਯੂ ਐਸ ਏ) ਨੇ ਪੰਜਾਬੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਮੇਸ਼ਾਂ ਵਾਂਗ ਸਹਿਯੋਗ ਦਿੰਦੇ ਰਹਿਣ ਦਾ ਵਾਅਦਾ ਕੀਤਾ ।

        ਉਪਰੰਤ ਡਾਕਟਰ ਅਜੈਬ ਸਿੰਘ ਚੱਠਾ (ਚੇਅਰਮੈਨ ਜਗਤ ਪੰਜਾਬੀ ਸਭਾ) ਨੇ ਇਸ ਕਾਨਫਰੰਸ ਲਈ 2009 ਤੋਂ ਸਹਿਯੋਗ ਕਰਨ ਵਾਲੇ ਮੈਬਰਾਂ ਦਾ ਸਨਮਾਨ ਕੀਤਾ। ਪ੍ਰੋ ਦਲਜੀਤ ਸਿੰਘ (ਸਾਬਕਾ ਵਾਈਸ ਚਾਂਸਲਰ) ਦੇ ਜੀਵਨ ਤੇ ਡਾਕੂਮੈਂਟਰੀ ਪੇਸ਼ ਕੀਤੀ ਗਈ ਅਤੇ ਭਾਈ ਵੀਰ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਰਵਿੰਦਰ ਢਿੱਲੋਂ ਨੂੰ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਇਤਿਹਾਸ ਪੁਸਤਕ ਲਈ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੁਸਤਕ ਬਾਰੇ ਡਾਕੂਮੈਂਟਰੀ ਪੇਸ਼ ਕੀਤੀ ਗਈ।

ਅਕਦਮਿਕ ਸੈਸ਼ਨ ਦੀ ਸ਼ਰੂਆਤ ਅਜੈਬ ਸਿੰਘ ਚੱਠਾ ਨੇ ਕੀਤੀ। ਸਿੱਖਿਆ ਦਾ ਉਦੇਸ਼ ਵਿਸ਼ੇ ਤੇ ਵੱਖ ਵੱਖ ਬੁੱਧੀਜੀਵੀਆਂ ਜਗਜੀਤ ਸਿੰਘ ਧੂਰੀ,  ਡਾਕਟਰ ਕਮਲਪ੍ਰੀਤ ਕੌਰ ਸੰਧੂ ਪ੍ਰਿੰਸੀਪਲ,   ਡਾਕਟਰ ਸੁਖਦੀਪ ਕੌਰ (ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ) ਨੇ ਆਪੋ ਆਪਣੇ ਦ੍ਰਿਸ਼ਟੀਕੋਣਾਂ ਤੋਂ ਆਪਣੇ ਵਿਚਾਰ ਪੇਸ਼ ਕੀਤੇ। ਡਾਕਟਰ ਦਲਜੀਤ ਸਿੰਘ ਨੇ ਆਪਣੀ ਵਿਸ਼ੇਸ਼ ਟਿੱਪਣੀ ਕਰਦੇ ਸਿੱਖਿਆ ਦੇ ਮਹੱਤਵ ਅਤੇ ਕਮੀਆਂ ਦੂਰ ਕਰਨ ਲਈ ਯਤਨ ਕਰਨ ਦੀ ਗੱਲ ਕੀਤੀ ।

ਅਗਲੇ ਸੈਸ਼ਨ ਦਾ ਆਰੰਭ ਅਰਵਿੰਦਰ ਢਿੱਲੋਂ ਨੇ ਕੀਤਾ। ਉਨ੍ਹਾਂ ਭਾਸ਼ਾ ਦੀ ਸਥਿਤੀ ਅਤੀਤ ਦੇ ਹਵਾਲੇ ਨਾਲ ਕੀਤੀ ਅਤੇ ਭਾਸ਼ਾ ਦੀ ਅਮੀਰ ਵਿਰਾਸਤ ਦੀ ਗੱਲ ਕੀਤੀ। ਇਸ ਸੈਸ਼ਨ ਵਿੱਚ ਸ਼ਾਮਲ ਵਿਦਵਾਨਾਂ ਵਿੱਚ ਪ੍ਰੋ ਪਰਵੀਨ ਕੁਮਾਰ (ਪੰਜਾਬ ਯੂਨੀਵਰਸਿਟੀ ਚੰਡੀਗੜ੍ਹ),  ਡਾਕਟਰ ਜਸਵਿੰਦਰ ਕੌਰ ਮਾਂਗਟ,  ਵਿਵੇਕ ਜੋਤ ਬਰਾੜ,  ਪਿਸ਼ੌਰਾ ਸਿੰਘ ਢਿਲੋਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਭਾਸ਼ਾ ਬਾਰੇ ਪਰਵੀਨ ਕੁਮਾਰ ਅਤੇ ਪਿਸ਼ੌਰਾ ਸਿੰਘ ਢਿਲੋਂ ਨੇ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਕਟਰ ਰਮਣੀ ਬੱਤਰਾ,  ਬਲਵਿੰਦਰ ਕੌਰ ਚੱਠਾ, ਸੁੰਦਰਪਾਲ ਰਾਜਾਸੰਸੀ,  ਕੁਲਵਿੰਦਰ ਕੌਰ ਕੋਮਲ,  ਚੇਅਰਪਰਸਨ ਸਪਰਿੰਗ ਡੇਲ ਪਬਲਿਕ ਸਕੂਲ,  ਡਾਕਟਰ ਜਸਵਿੰਦਰ ਕੌਰ ਢਿੱਲੋਂ,  ਸਰਬਜੀਤ ਕੌਰ ਘੁੰਮਣ,  ਜਸਵਿੰਦਰ ਕੌਰ ਜੱਸੀ,  ਸਤਿੰਦਰ ਕੌਰ ਬੁੱਟਰ,  ਗਗਨ ਚੱਠਾ,  ਕਰਨ ਅਜਾਇਬ ਸਿੰਘ ਸੰਘਾ,  ਕੁਲਦੀਪ ਕੌਰ ਦੀਪ,  ਬਲਵਿੰਦਰ ਕੌਰ,  ਮੀਤਾ ਖੰਨਾ,  ਪ੍ਰਭਦਿਆਲ ਸਿੰਘ ਖੰਨਾ,  ਤੀਰਥ ਸਿੰਘ ਦਿਓਲ, ਰਾਜਿੰਦਰ ਸਿੰਘ ਸੈਣੀ,  ਪਰਵਾਸੀ ਹਮਦਰਦ ਮੀਡੀਆ ਤੋਂ ਮਨਪ੍ਰੀਤ ਕੌਰ,  ਮਨਜਿੰਦਰ ਪ੍ਰੀਤ ਜਗਤ ਮੀਡੀਆ ਹਾਜਰ ਸਨ।

 

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ