ਨੈਸ਼ਨਲ

ਸੰਗਰੂਰ ਜ਼ਿਮਨੀ ਚੋਣ ਵਿੱਚ ਸ੍ਰ. ਸਿਮਰਨਜੀਤ ਸਿੰਘ ਮਾਨ ਨੂੰ ਇਤਿਹਾਸਿਕ ਜਿੱਤ ਲਈ ਹਾਰਦਿਕ ਵਧਾਈ: ਅਰਵਿੰਦਰ ਸਿੰਘ ਰਾਜਾ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | June 27, 2022 07:21 PM

ਨਵੀਂ ਦਿੱਲੀ - ਸੰਗਰੂਰ ਜ਼ਿਮਨੀ ਚੋਣ ਵਿੱਚ ਵੱਡੇ ਫੇਰਬਦਲ ਤੋ ਬਾਅਦ ਸ੍ਰ ਸਿਮਰਨਜੀਤ ਸਿੰਘ ਮਾਨ ਨੂੰ ਇਤਿਹਾਸਿਕ ਜਿੱਤ ਲਈ ਹਾਰਦਿਕ ਵਧਾਈ ਦੇੰਦੇ ਹਾ, ਅਖੰਡ ਕੀਰਤਨੀ ਜੱਥੇ ਦੇ ਸਾਬਕਾ ਆਗੂ ਭਾਈ ਅਰਵਿੰਦਰ ਸਿੰਘ ਰਾਜਾ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਖ ਪੰਥ ਆਪਣੇ ਇਤਿਹਾਸ ਵਲ ਮੁੜ ਰਿਹਾ ਹੈ। ਪੰਜਾਬ ਬੇਚੈਨ ਹੈ। ਬੇਚੈਨੀ ਦਾ ਕਾਰਣ ਪੰਜਾਬ ਨਾਲ ਅਨਿਆਂ, ਬੇਰੁਜਗਾਰੀ, ਗੁਰੂ ਗਰੰਥ ਸਾਹਿਬ ਦੀ ਬੇਅਦਬੀ ਇਨਸਾਫ ਨਾ ਮਿਲਣਾ, ਕਿਸਾਨੀ ਦਾ ਉਜਾੜਾ, ਪਾਣੀਆਂ ਦਾ ਮਸਲਾ, ਨਸ਼ਿਆਂ ਦਾ ਫੈਲਾਅ ਆਦਿ। ਸਿਮਰਨਜੀਤ ਸਿੰਘ ਮਾਨ ਦੀ ਜਿੱਤ ਇਸ ਸਥਿਤੀ ਕਾਰਣ ਹੋਈ ਹੈ। ਪੰਜਾਬ ਬਸਤੀਵਾਦੀ ਸੋਚ ਨਕਾਰ ਰਿਹਾ, ਹੁਣ ਓਹ ਮੁੜ ਰਾਜਾਂ ਦੀ ਖੁਦਮੁਖਤਿਆਰੀ ਚਾਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਰੀਬ 100 ਦਿਨ ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਦਰਜ ਕਰਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਾਈ ਸੀ। 'ਆਪ' ਨੇ ਬਦਲਾਅ ਦੇ ਨਾਅਰੇ ਨਾਲ ਪੰਜਾਬ ਦੀ ਸੱਤਾ 'ਤੇ ਕਾਬਜ਼ ਤਾਂ ਕੀਤਾ ਪਰ ਸੰਗਰੂਰ ਉਪ ਚੋਣ ਦੇ ਰੂਪ 'ਚ ਪਹਿਲੀ ਸਿਆਸੀ ਚੁਣੌਤੀ 'ਚ ਹਾਰ ਗਈ। ਇਸ ਦਾ ਕਿਸੇ ਨੇ ਅੰਦਾਜਾ ਨਹੀ ਲਾਇਆ ਹੋਣਾ, ਵੱਡੀਆਂ ਵੱਡੀਆਂ ਗੱਲਾ ਕਰਨ ਵਾਲੇ, ਤਿੰਨ ਮਹੀਨੇ ਪਹਿਲਾ 92 ਵਿਧਾਨ ਸਭਾ ਸੀਟਾਂ ਨਾਲ ਸਰਕਾਰ ਬਣਾਉਣ ਵਾਲੇ ਆਪਣੇ ਪਿੰਡ ਸਤੌਜ ਤੋ ਹੀ ਹਾਰ ਜਾਣਗੇ ਇਸ ਤੋ ਵੱਧ ਨਮੋਸ਼ੀਜਨਕ ਘਟਨਾ ਉਨ੍ਹਾਂ ਲਈ ਹੋਰ ਕੀ ਹੋ ਸਕਦੀ ਹੈ, ਸਰਕਾਰ ਬਣਾਉਣ ਤੋ ਬਾਅਦ ਆਪਣੀ ਲੋਕ ਸਭਾ ਸੀਟ ਵੀ ਨਾ ਬਚਾ ਸਕਣਾ ਬਹੁਤ ਵੱਡਾ ਸੁਨੇਹਾ ਦੇ ਰਿਹਾ ਹੈ । ਉਨ੍ਹਾਂ ਕਿਹਾ ਪੰਜਾਬ ਦੀ ਅਣਖ਼ ਨੇ ਸਾਬਿਤ ਕਰ ਦਿੱਤਾ ਕਿ ਓਹ ਕਿਸੇ ਦਿੱਲੀ ਦੇ ਥੱਲੇ ਲਗਣ ਵਾਲੇ ਨੂੰ ਆਪਣੇ ਖਿੱਤੇ ਵਿਚ ਮੰਜੂਰ ਨਹੀਂ ਕਰਣਗੇ ਕਿਉਂਕਿ ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਇ।
ਉਨ੍ਹਾਂ ਕਿਹਾ ਕਿ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਦਿੱਲੀ ਕਿਥੇ ਇਹ ਸਮਝ ਬੈਠੀ ਸੀ ਅਸੀਂ ਇਨ੍ਹਾਂ ਨੂੰ ਦਬਾ ਲਵਾਂਗੇ ਪਰ ਓਹ ਭੁੱਲ ਗਏ ਕਿ "ਖ਼ਾਲਸਾ ਅਕਾਲੀ ਹੈ, ਕਾਲ ਤੋਂ ਮੁਕਤ ਹੈ। ਉਸਨੇ ਆਪਣੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ, ਉਸਦੀ ਚੇਤਨਾ ਵਿੱਚੋਂ ਮੌਤ, ਪਾਪ ਅਤੇ ਮੈਂ ਗਾਇਬ ਹੋ ਚੁੱਕੇ ਹਨ।"
ਅੰਤ ਵਿਚ ਉਨ੍ਹਾਂ ਸਰਦਾਰ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਤੂਹਾਡੇ ਕੋਲ ਸਮੇਂ ਦੀ ਬਹੁਤ ਘਾਟ ਹੈ ਇਸ ਲਈ ਇਸ ਥੋਡੇ ਸਮੇਂ ਅੰਦਰ ਹੀ ਕੌਮ ਦੇ ਪੰਥਕ ਮੁੱਦੇ, ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਸਾਹਿਬ ਦੀ ਬੇਅਦਬੀਆਂ ਦੇ ਦੋਸ਼ੀ, ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਵਰੂਪ ਅਤੇ ਹੋਰ ਬਹੁਤ ਸਾਰਿਆਂ ਮੁੱਦੇਆਂ ਦੇ ਨਾਲ ਸਭ ਤੋਂ ਅਹਿਮ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਇਨ੍ਹਾਂ ਬਾਰੇ ਆਪਣੀ ਅਵਾਜ਼ ਚੁੱਕ ਕੇ ਕੌਮ ਵਲੋਂ ਮਿਲੀ ਹਮਾਇਤ ਨੂੰ ਤਨਦੇਹੀ ਨਾਲ ਪੂਰੀ ਕਰੋਗੇ ਤੇ ਨਾਲ ਹੀ ਕੌਮ ਨੂੰ ਸੁਨੇਹਾ ਦੇਂਦੇ ਹਾਂ ਕਿ ਹੁਣ ਮੁੜ ਰੋਸ਼ਨੀ ਦੀ ਕਿਰਨ ਨਵੀਂ ਸਵੇਰ ਲੈ ਕੇ ਆਈ ਹੈ ਇਸਦਾ ਸੁਆਗਤ ਕੀਤਾ ਜਾਏ ।

 

Have something to say? Post your comment

 

ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ