ਨੈਸ਼ਨਲ

ਜਪ-ਜਾਪ ਸੇਵਾ ਟਰੱਸਟ ਵੱਲੋਂ ਗੁਰਦੁਆਰਾ ਮੋਤੀ ਨਗਰ ਵਿਖੇ ਦਸਤਾਰ ਤੇ ਦੁਮਾਲਾ ਮੁਕਾਬਲਾ ਕਰਵਾਇਆ

ਮਨਪ੍ਰੀਤ ਸਿੰਘ ਖਾਲਸਾ/ ਸੁਖਰਾਜ ਸਿੰਘ | June 27, 2022 07:14 PM
 
 
ਨਵੀਂ ਦਿੱਲੀ- ਜਪ-ਜਾਪ ਸੇਵਾ ਟਰੱਸਟ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ।ਦਸਤਾਰ ਤੇ ਦੁਮਾਲਾ ਮੁਕਾਬਲੇ ਲਈ 6 ਤੋਂ 12 ਸਾਲ ਤੇ 13 ਤੋਂ 18 ਸਾਲ ਉਮਰ ਦੇ ਵੱਖੋ-ਵੱਖ ਗਰੁੱਪ ਬਣਾਏ ਗਏ ਸੀ।ਮੁਕਾਬਲੇ ਵਿੱਚ ਹਿੱਸਾ ਲੈਣ ਲਈ ਕੁਲ 90 ਅਰਜ਼ੀਆਂ ਆਈਆਂ ਸਨ, ਪਰ ਮੁਕਾਬਲੇ ਵਿੱਚ 54 ਬੱਚਿਆਂ ਨੇ ਭਾਗ ਲਿਆ। ਹਰ ਗਰੁੱਪ ਦੇ ਪਹਿਲੇ, ਦੂਜੇ ਤੇ ਤੀਜੇ
ਸਥਾਨ ਉਤੇ ਆਏ ਬੱਚਿਆਂ ਨੂੰ ਕ੍ਰਮਵਾਰ 1100, 700 ਤੇ 500 ਰੁਪਏ ਦੇ ਨਗਦ ਇਨਾਮ ਦੇ ਨਾਲ ਹੀ ਇੱਕ ਦਸਤਾਰ ਤੇ ਯਾਦਗਾਰੀ ਚਿੰਨ੍ਹ ਵੀ ਦਿੱਤਾ ਗਿਆ।ਜਦਕਿ ਬਾਕੀ ਬੱਚਿਆ ਨੂੰਸਰਟੀਫਿਕੇਟ ਤੇ ਇਨਾਮ ਦਿੱਤੇ ਗਏ।ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ
ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ।ਇਸ ਮੌਕੇ ਸ. ਜੀ.ਕੇ ਨੇ ਬੋਲਦਿਆਂ ਬੱਚਿਆਂ ਵੱਲੋਂ ਸਜਾਈਆਂ ਗਈਆਂ ਦਸਤਾਰਾਂ ਤੇ ਦੁਮਾਲਿਆਂ ਦੀ ਤਾਰੀਫ਼ ਕੀਤੀ।ਸ. ਜੀ.ਕੇ ਨੇ ਦਸਤਾਰ ਮੁਕਾਬਲਾ ਕਰਵਾਉਣ ਲਈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਤੇ ਜਨਰਲ ਸਕੱਤਰ ਰਵਿੰਦਰ ਸਿੰਘ ਵੱਲੋਂ ਜਪ-ਜਾਪ ਸੇਵਾ ਟਰੱਸਟ ਨੂੰ ਦਿੱਤੀ ਗਈ ਮੰਜੂਰੀ ਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਦਸਤਾਰ ਦੀ ਬਹੁਤ ਕੀਮਤ ਹੈ, ਜਦੋਂ ਤੁਸੀਂ ਇਹ ਦਸਤਾਰ ਬੰਨ੍ਹ ਕੇ ਬਾਹਰ ਨਿਕਲਦੇ ਹੋ ਤਾਂ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦੀ ਪ੍ਰਤੀਨਿਧਤਾ ਕਰਦੇ
ਹੋ।ਪਰਮਜੀਤ ਸਿੰਘ ਰਾਣਾ ਨੇ ਅਜਿਹੇ ਮੁਕਾਬਲੇ ਕਰਵਾਉਣ ਦੀ ਵਕਾਲਤ ਕਰਦੇ ਹੋਏ ਤਸੱਲੀ ਪ੍ਰਗਟਾਈ ਕਿ ਇਹ ਬੱਚੇ ਘੱਟੋ-ਘੱਟ ਟੋਪੀਆਂ ਤੇ ਬੋਦੀਆਂ ਤੋਂ ਦੂਰ ਹਨ। ਟਰੱਸਟ ਵੱਲੋਂ ਆਏ ਹੋਏ ਸਮੂਹ ਪਤਵੰਤਿਆਂ ਸਣੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਯਾਦਗਾਰੀ
ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਟਰੱਸਟ ਵੱਲੋਂ ਹਰਜੀਤ ਸਿੰਘ, ਸਤਨਾਮ ਸਿੰਘ ਤੇ ਸੁਰਿੰਦਰ ਪਾਲ ਸਿੰਘ ਨੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।

Have something to say? Post your comment

 

ਨੈਸ਼ਨਲ

ਭਾਜਪਾ ਦੇ ਮਾੜੇ ਸ਼ਾਸਨ ਕਾਰਨ ਪੀਜੀਆਈ ਨੂੰ ਵੀ ਝਲਣੀ ਪੈ ਰਹੀ ਸਟਾਫ਼ ਦੀ ਕਮੀ , ਮਰੀਜਾਂ ਦੀਆਂ ਆਸਾਂ 'ਤੇ ਪਾਣੀ ਫੇਰਿਆ - ਬਾਂਸਲ

ਸੁਖਵਿੰਦਰ ਸਿੰਘ ਫ਼ੌਜੀ ਦੀ ਮੌਤ ਸੱਕੀ, ਨਿਰਪੱਖਤਾ ਨਾਲ ਕੀਤੀ ਜਾਏ ਜਾਂਚ : ਮਾਨ

ਕਿਸਾਨੀ ਅੰਦੋਲਨ ਅਤੇ ਸਿਧਾਤਾਂ ਨੂੰ ਲੈ ਕੇ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ: ਬੀਬੀ ਰਣਜੀਤ ਕੌਰ

ਦਿੱਲੀ ਵਿਧਾਨ ਸਭਾ ਸੋਮਵਾਰ ਤੱਕ ਮੁਲਤਵੀ

ਕਾਂਗਰਸ ਦੀ ਸੁਪ੍ਰਿਆ ਸ਼੍ਰੀਨਾਤੇ ਅਤੇ ਭਾਜਪਾ ਦੇ ਦਿਲੀਪ ਘੋਸ਼ ਨੂੰ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਲਈ ਚੋਣ ਕਮਿਸ਼ਨ ਦਾ ਨੋਟਿਸ

ਆਪ ਨੂੰ ਵੱਡਾ ਸਿਆਸੀ ਝਟਕਾ ਇਕਲੌਤੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਭਾਜਪਾ 'ਚ ਹੋ ਗਏ ਸ਼ਾਮਲ

ਦੇਸ਼ ਵਿਦੇਸ਼ ਅੰਦਰ ਸਿੱਖਾਂ ਦੀ ਜਾਨ ਨੂੰ ਖਤਰਾ ਦੇਖਦਿਆਂ ਚੋਣਾਂ ਦੌਰਾਨ ਸਿੱਖ ਉਮੀਦਵਾਰ ਨੂੰ ਹਥਿਆਰ ਰੱਖਣ ਦੀ ਦਿੱਤੀ ਜਾਵੇ ਛੋਟ : ਮਾਨ

ਆਪ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਸੁਰੱਖਿਆ ਦਿੱਤੀ ਵਧਾ

ਓੲਸਿਸ ਅਕੈਡਮੀ ਯੂਕੇ ਵੱਲੋਂ ਸਿੱਖਾਂ ਨੂੰ ਤਾਲਿਬਾਨ ਜਾਂ ਕੁ ਕਲੈਕਸ ਕਲੇਨ ਨਾਲ ਤੁਲਨਾ ਕਰਨਾ ਬਦਨਾਮ ਕਰਨ ਦੀ ਡੂੰਘੀ ਸਾਜਿਸ : ਮਾਨ

'ਆਪ' ਵੱਲੋਂ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ