ਨੈਸ਼ਨਲ

ਅੱਗ ਨਾਲ ਝੁੱਲਸੇ 8 ਸਾਲਾ ਬੱਚੇ ਸੁਖਵੀਰ ਸਿੰਘ ਦੀ ਜਾਨ ਬਚਾਉਣ ਲਈ ਜਸਬੀਰ ਕੋਰ ਸੈਨਿਕ ਵਿੰਗ ਵੱਲੋਂ ਸਨਮਾਨਿਤ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | June 27, 2022 07:31 PM
 
 
ਨਵੀਂ ਦਿੱਲੀ-: ਦੋ ਮਹੀਨੇ ਪਹਿਲਾਂ ਅੱਗ ਨਾਲ 90 ਪ੍ਰਤੀਸ਼ਤ ਬੁਰੀ ਤਰ੍ਹਾਂ ਝੁੱਲਸ ਚੁੱਕੇ 8 ਸਾਲਾ ਬੱਚੇ ਸੁਖਵੀਰ ਸਿੰਘ ਨੂੰ ਆਂਗਣਵਾੜੀ ਵਰਕਰ
ਜਸਵੀਰ ਕੋਰ ਨੇ ਆਪਣੇ ਸਾਥੀਆ ਨਾਲ ਮਿਲ ਕੇ 2 ਲੱਖ ਰੁਪਏ ਇਲਾਜ ਤੇ ਲਗਾ ਕਿ ਉਸ ਦੀ ਜਾਨ ਬਚਾਉਣ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਸਬੀਰ ਕੋਰ ਸਾਡੇ ਪਾਸ ਵੀ ਪਹੰੁਚ ਕੀਤੀ ਅਤੇ ਚੇਅਰਮੈਨ ਡਾ. ਐਸ.ਪੀ ਸਿੰਘ ਉਬਰਾਏ ਹੁਰਾਂ ਪਾਸੋ ਵੀ ਬੱਚੇ ਦੀ ਮੱਦਦ ਕੀਤੀ ਗਈਅੱਜ ਸਥਾਨਕ ਗੁਰਦੁਆਰਾ ਬਾਬਾ ਗਾਧਾ ਸਿੰਘ ਵਿਖੇ ਸੈਨਿਕ ਵਿੰਗ ਵੱਲੋਂ ਬੀਬੀ ਜਸਬੀਰ ਕੋਰ ਦਾ ਸਨਮਾਨ ਕਰਕੇ ਹੋਸਲਾ ਅਫ਼ਜਾਈ ਕੀਤੀ ਗਈ। ਬੀਬੀ ਨੇ ਦੱਸਿਆ ਕੇ ਬੱਚਾ ਬਹੁਤ ਹੀ ਗਰੀਬ ਪਰਵਾਰ ਨਾਲ ਸਬੰਧਤ ਸੀ ਤੇ ਇਲਾਜ ਤੇ ਇੱਕ ਪੈਸਾ ਵੀ ਲਗਾਉਣ ਤੋਂ ਅਸਮਰਥ ਸਨ 2 ਮਹੀਨੇ ਦੇ ਇਲਾਜ ਉਪਰੰਤ ਬੱਚਾ ਸਿਹਤਯਾਬ ਹੋ ਕੇ ਘਰ ਪਰਤ ਆਇਆ ਹੈ।ਜਸਬੀਰ ਕੌਰ ਨੇ ਦੱਸਿਆ ਕੇ
ਬੱਚੇ ਦੀ ਸਾਰੀ ਚਮੜੀ ਉਤਰ ਗਈ ਸੀ 3 ਵਾਰ ਆਪਰੇਸਨ ਕਰਨ ਤੇ ਬੱਚਾ ਹੁਣ ਬਿਲਕੁਲ ਠੀਕ ਹੈ।ਇੰਜ. ਗੁਰਜਿੰਦਰ ਸਿੰਘ ਸਿੱਧੂ ਸਾਬਕਾ ਸੂਬਾ ਪ੍ਰਧਾਨ ਅਤੇ ਸੀਨੀਅਰ ਬੀ.ਜੇ.ਪੀ ਆਗੂ ਵੱਲੋਂ ਜਿਥੇ ਬੀਬੀ ਜਸਬੀਰ ਕੋਰ ਦਾ ਸਨਮਾਨ ਕੀਤਾ, ਉੱਥੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ
ਮੰਗ ਕੀਤੀ ਕਿ ਉਕਤ ਆਂਗਣਵਾੜੀ ਵਰਕਰ ਬੀਬੀ ਜਸਬੀਰ ਕੋਰ ਨੂੰ 15 ਅਗਸਤ ਤੇ ਸਨਮਾਨ ਜਰੂਰ ਕੀਤਾ ਜਾਵੇ। ਇਸ ਮੋਕੇ ਜੁਝਾਰ ਸਿੰਘ ਕਾਹਲੋਂ, ਸਰਪੰਚ ਗੁਰਮੀਤ ਸਿੰਘ ਧੋਲਾ, ਸੂਬੇਦਾਰ ਸਰਭਜੀਤ ਸਿੰਘ, ਨਾਹਰ ਸਿੰਘ, ਸੂਬੇਦਾਰ ਗੁਰਜੰਟ ਸਿੰਘ, ਕੁਲਵਿੰਦਰ ਸਿੰਘ, ਜਥੇਦਾਰ
ਸੁਖਦਰਸਨ ਸਿੰਘ ਆਦਿ ਆਗੂ ਮੌਜੂਦ ਸਨ।

Have something to say? Post your comment

 

ਨੈਸ਼ਨਲ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ

ਪ੍ਰਧਾਨ ਮੰਤਰੀ ਮੋਦੀ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਕੰਮ ਕਰ ਰਹੇ ਹਨ: ਰਾਓ ਇੰਦਰਜੀਤ ਸਿੰਘ

ਹਰਦੀਪ ਸਿੰਘ ਨਿੱਝਰ ਦੀ ਤਸਵੀਰ ਸਰੀ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਕੀਤੀ ਗਈ ਸੁਸ਼ੋਭਿਤ

ਕੈਨੇਡੀਅਨ ਪਾਰਲੀਮੈਂਟ ਵਿੱਚ ਐਨਡੀਪੀਜ਼ ਮੈਂਬਰ 1984 ਸਿੱਖ ਨਸਲਕੁਸ਼ੀ ਨੂੰ ਅਧਿਕਾਰਤ ਮਾਨਤਾ ਦੇਣ ਦੀ ਕਰਨਗੇ ਮੰਗ: ਜਗਮੀਤ ਸਿੰਘ

ਭਾਜਪਾ ਨੇ ਰਾਹੁਲ ਗਾਂਧੀ 'ਤੇ ਤਾਮਿਲਨਾਡੂ ਦੇ ਕੋਇੰਬਟੂਰ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਦਾ ਲਗਾਇਆ ਦੋਸ਼ 

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਅੱਤਵਾਦੀਆਂ ਵਰਗਾ ਸਲੂਕ ਹੋ ਰਿਹਾ-ਭਗਵੰਤ ਮਾਨ

ਕਾਂਗਰਸ ਨੇ ਪੰਜਾਬ, ਦਿੱਲੀ, ਯੂਪੀ ਵਿੱਚ 10 ਉਮੀਦਵਾਰਾਂ ਦਾ ਐਲਾਨ ਕੀਤਾ