ਨੈਸ਼ਨਲ

ਸੰਤ ਸਿਪਾਹੀ ਵਿਚਾਰ ਮੰਚ ਵੱਲੋਂ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਸਬੰਧੀ ਕੇਸ ਸੰਭਾਲ ਦਿਵਸ ਸਮਾਗਮ 1 ਜੁਲਾਈ ਨੂੰ: ਹਰੀ ਸਿੰਘ ਮਥਾਰੂ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | June 27, 2022 07:53 PM
 
 
ਨਵੀਂ ਦਿੱਲੀ-  ਸੰਤ ਸਿਪਾਹੀ ਵਿਚਾਰ ਮੰਚ (ਰਜਿ:) ਦਿੱਲੀ ਦੇ ਕੋਆਰਡੀਨੇਟਰ ਸ. ਹਰੀ ਸਿੰਘ ਮਥਾਰੂ ਨੇ ਦਸਿਆ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਕੇਸ ਸੰਭਾਲ ਦਿਵਸ ਗੁਰਦੁਆਰਾ ਬੇਬੇ ਨਾਨਕੀ ਜੀ, ਸੁਲਤਾਨਪੁਰੀ ਲੋਧੀ, ਜਿਲ੍ਹਾ ਕਪੂਰਥਲਾ ਪੰਜਾਬ ਵਿੱਖੇ ਦਿਨ ਸ਼ੁਕਰਵਾਰ 1 ਜੁਲਾਈ 2022 ਨੂੰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।ਸ. ਹਰੀ ਸਿੰਘ ਮਥਾਰੂ ਨੇ ਦਸਿਆ ਕਿ ਇਸ ਸਮਾਗਮ ਦਿਨ ਸ਼ੁਕਰਵਾਰ ਨੂੰ ਸਵੇਰੇ 10 ਵੱਜੇ ਆਰੰਭ ਹੋਵੇਗਾ, ਜੋ ਬਾਅਦ ਦੁਪਿਹਰ ਤੱਕ ਚੱਲੇਗਾ। ਇਸ ਸਮਾਗਮ ਦੌਰਾਨ ਸਵੇਰੇ 10 ਵਜੇ ਤੋਂ 11 ਵਜੇ ਤਕ ਭਾਈ ਅਵਤਾਰ ਸਿੰਘ ਧਾਰੋਵਾਲੀ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ।ਉਪਰੰਤ 11 ਵਜੇ ਤੋਂ 12:30 ਵਜੇ ਤਕ ਕਵੀ ਦਰਬਾਰ
ਹੋਵੇਗਾ, ਜਿਸ ਵਿੱਚ ਕਾਕਾ ਗੁਰਬਚਨ ਸਿੰਘ (ਦਿੱਲੀ), ਗੁਰਚਰਨ ਸਿੰਘ ਚਰਨ (ਦਿੱਲੀ), ਬੀਬੀ ਜਤਿੰਦਰ ਕੌਰ (ਅਨੰਦਪੁਰੀ), ਕਰਮਜੀਤ ਸਿੰਘ ਨੂਰ, ਮਲਕੀਤ ਸਿੰਘ ਨਿਮਾਣਾ, ਰਛਪਾਲ ਸਿੰਘ ਪਾਲ, ਸੁਖਜੀਵਨ ਸਿੰਘ ਸਫਰੀ, ਸ਼ੁਕਰਗੁਜਾਰ ਸਿੰਘ ਦੀਵਾਨਾ ਅਤੇ ਹਰੀ ਸਿੰਘ ਮਥਾਰੂ
ਆਦਿ ਕਵੀ ਆਪਣੀਆਂ ਸੱਜਰੀਆਂ ਕਵਿਤਾਵਾਂ ਨਾਲ ਸਰੋਤਿਆ ਨੂੰ ਮਗਨ-ਮੁਗਧ ਕਰਨਗੇ।ਇਸ ਤੋਂ ਬਾਅਦ ਵਿੱਚ ਭਾਈ ਜਸਵਿੰਦਰ ਸਿੰਘ ਦਰਦੀ ਕਥਾ ਵਿਚਾਰਾ ਰਾਹੀ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੜ੍ਹ ਲੱਗਣ ਦੀ ਤਕੀਦ ਕਰਨਗੇ।ਸ. ਹਰੀ ਸਿੰਘ ਮਥਾਰੂ ਨੇ ਇਸ ਗੱਲ ਤੇ ਪੁਰਜੋਰ ਦਿੱਤਾ ਕਿ
ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਜਕਰੀਆ ਖ਼ਾਨ ਦੀ ਮੌਤ ਨਾਲ ਜੁੜੂ ਹੋਈ ਹੈ, ਜਦ ਤਕ ਜਕਰੀਆ ਖ਼ਾਨ ਦੀ ਤਾਰੀਕ ਇਤਿਹਾਸ ਵਿੱਚ 1 ਜੁਲਈ ਰਹੇਗੀ, ਸਿੱਖ ਪੰਥ ਨੂੰ ਭਾਈ ਤਰੂ ਸਿੰਘ ਦੀ ਸ਼ਹੀਦੀ ਦੀ ਤਰੀਕ ਨੂੰ ਕਦੇ ਵੀ ਅੱਗ ੇਪਿੱਛੇ ਨਹੀਂ ਕਰਨਾ ਚਾਹੀਦਾ।

Have something to say? Post your comment

 

ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ