ਹਰਿਆਣਾ

ਸੇਵਾਦਾਰ ਮੇਜਰ ਸਿੰਘ ਨੇ ਸੰਗਤਾਂ ਦੀ ਹਾਜ਼ਰੀ ਚ ਆਪਣਾ ਗੁਨਾਹ ਕੀਤਾ ਕਬੂਲ-ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | June 28, 2022 06:08 PM

 ਗੁਰਦੁਆਰਾ ਸਾਹਿਬ ਦੇਸੂ ਸ਼ਹੀਦਾਂ ਕਈ ਪਿੰਡਾਂ ਜਿਵੇਂ ਫੱਗੂ ਦੇਸੂ ਖੁਰਦ ਥਿਰਾਜ ਝੋਰੜਾਂ ਵਿਚਾਲੇ ਬਣਿਆ ਹੋਇਆ ਹੈ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਬਾਬਾ ਮੇਜਰ ਸਿੰਘ ਤੇ ਬਾਬਾ ਕੁੰਦਨ ਸਿੰਘ ਸੇਵਾ ਸੰਭਾਲ ਕਰ ਰਹੇ ਸਨ ਜਿੱਥੇ ਦਸਵੀਂ ਦੇ ਦਿਹਾੜੇ ਤੇ ਇਲਾਕੇ ਦੀਆਂ ਸੰਗਤਾਂ ਵਿਸ਼ੇਸ਼ ਕਰਕੇ ਪੁੱਜਦੀਆਂ ਸਨ ਮੀਡੀਆ ਵੱਲੋਂ ਪੁੱਛੇ ਜਾਣ ਤੇ ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਦੱਸਿਆ ਕੇ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦਾ ਵਿਵਾਦ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਹੈ ਬਾਬਾ ਮੇਜਰ ਸਿੰਘ ਉੱਪਰ ਪਿੰਡ ਫੱਗੂ ਦੇ ਰਵੀ ਸਿੰਘ ਗੋਪਾਲ ਸਿੰਘ ਹੈਪੀ ਸਿੰਘ ਬਿੱਕਰ ਸਿੰਘ ਨੇ ਜਿਸਮਾਨੀ ਸ਼ੋਸ਼ਣ ਧਮਕੀਆਂ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਥਾਣਾ ਰੋੜੀ ਵਿੱਚ ਅਰਜ਼ੀ ਦੇ ਕੇ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ ਜਿਸ ਦੇ ਉੱਪਰ ਪੁਲਿਸ ਵਲੋਂ ਪੋਸਕੋ ਐਕਟ ਦੇ ਅਧੀਨ 80 ਨੰਬਰ ਪਰਚਾ ਦਰਜ ਕੀਤਾ ਗਿਆ ਸੀ ਅਤੇ ਉਸ ਦਿਨ ਤੋਂ ਬਾਬਾ ਮੇਜਰ ਸਿੰਘ ਫ਼ਰਾਰ ਚਲਿਆ ਆ ਰਿਹਾ ਹੈ ਇਲਾਕੇ ਦੇ ਪਿੰਡਾਂ ਨੇ ਮੰਗ ਕੀਤੀ ਹੈ ਕਿ ਬਾਬਾ ਕੁੰਦਨ ਸਿੰਘ ਤੇ ਬਾਬਾ ਮੇਜਰ ਸਿੰਘ ਇਥੋਂ ਅਸਥਾਨ ਨੂੰ ਛੱਡ ਕੇ ਚਲੇ ਜਾਣ ਇਸ ਲਈ ਉਨਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਵੀ ਪਹੁੰਚ ਕੀਤੀ ਜਥੇਦਾਰ ਜੀ ਨੇ ਵੀ ਗੁਨਾਹਗਾਰ ਮੰਨਦਿਆਂ ਗੁਰਦੁਆਰਾ ਸਾਹਿਬ ਛੱਡ ਕੇ ਚਲੇ ਜਾਣ ਲਈ ਲਿਖਤੀ ਪੱਤਰ ਜਾਰੀ ਕੀਤਾ ਬਾਬਾ ਕੁੰਦਨ ਸਿੰਘ ਨੇ ਪਿੰਡ ਦੇਸੂ ਖੁਰਦ ਦੇ ਕੁਝ ਲੋਕਾਂ ਨੂੰ ਲੈਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਕੋਲ ਕੁੱਝ ਦਿਨ ਪਹਿਲਾਂ ਗੁਰਦੁਆਰਾ ਦਾਦੂ ਸਾਹਿਬ ਵਿਖੇ ਪਹੁੰਚ ਕੀਤੀ ਅਤੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਸੀ ਜਿਸ ਤੇ ਜਥੇਦਾਰ ਦਾਦੂਵਾਲ ਜੀ ਨੇ ਦੋਨਾਂ ਧਿਰਾਂ ਨੂੰ ਬਿਠਾ ਕੇ ਆਹਮੋ ਸਾਹਮਣੇ ਗੱਲ ਕਰਨ ਲਈ ਪ੍ਰੇਰਿਆ ਤਾਂ ਜਦੋਂ ਬਾਬਾ ਕੁੰਦਨ ਸਿੰਘ ਬਾਬਾ ਮੇਜਰ ਸਿੰਘ ਅਤੇ ਉਨਾਂ ਦੇ ਸਹਿਯੋਗੀ ਤੇ ਦੂਸਰੇ ਪਾਸੇ ਪਿੰਡ ਫੱਗੂ ਥਿਰਾਜ ਅਤੇ ਦੇਸੂ ਖੁਰਦ ਦੀਆਂ ਸਿੱਖ ਸੰਗਤਾਂ ਗੁਰਦੁਆਰਾ ਦਾਦੂ ਸਾਹਿਬ ਵਿਖੇ ਜਥੇਦਾਰ ਦਾਦੂਵਾਲ ਜੀ ਕੋਲ ਪੁੱਜੇ ਤਾਂ ਉਸ ਵੇਲੇ ਪੀੜਤ ਨੌਜਵਾਨਾਂ ਨੇ ਬਾਬਾ ਮੇਜਰ ਸਿੰਘ ਬਾਬਾ ਕੁੰਦਨ ਸਿੰਘ ਦੇਸੂ ਸ਼ਹੀਦਾਂ ਦੇ ਸਾਹਮਣੇ ਸੰਗਤ ਵਿੱਚ ਕੁੱਝ ਫੋਨ ਰਿਕਾਰਡਿੰਗ ਵੀ ਸੁਣਾਈਆਂ ਅਤੇ ਆਪਣੇ ਨਾਲ ਹੋਏ ਜਿਸਮਾਨੀ ਸੋਸ਼ਣ ਬਾਰੇ ਵੀ ਦੱਸਿਆ ਪਿੰਡ ਫੱਗੂ ਦੇ ਨੌਜਵਾਨ ਰਵੀ ਸਿੰਘ ਗੋਪਾਲ ਸਿੰਘ ਹੈਪੀ ਸਿੰਘ ਨੇ ਕਿਹਾ ਕਿ ਜਦੋਂ ਉਹ ਨਾਬਾਲਗ ਅਵਸਥਾ ਵਿਚ ਸਨ ਤਾਂ ਬਾਬਾ ਮੇਜਰ ਸਿੰਘ ਉਨ੍ਹਾਂ ਨੂੰ ਅਫ਼ੀਮ ਅਤੇ ਵਿਆਗਰਾ ਦਵਾਈ ਖਵਾ ਕੇ ਆਪਣੇ ਨਾਲ ਗ਼ਲਤ ਕੰਮ ਕਰਵਾਂਉਦਾ ਸੀ ਅਤੇ ਇਹ ਕਈ ਸਾਲ ਲਗਾਤਾਰ ਚਲਦਾ ਰਿਹਾ ਕਿਸੇ ਨੂੰ ਦੱਸਣ ਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮੇਜਰ ਸਿੰਘ ਕੁੰਦਨ ਸਿੰਘ ਵਲੋਂ ਦਿੱਤੀਆਂ ਜਾਦੀਆਂ ਜਿਸ ਕਰਕੇ ਅਸੀਂ ਡਰ ਦੇ ਸਾਏ ਹੇਠ ਸੀ ਹੁਣ ਸਾਨੂੰ ਸਾਡੇ ਪਰਿਵਾਰਾਂ ਅਤੇ ਸਿੱਖ ਸੰਗਤਾਂ ਦਾ ਸਹਿਯੋਗ ਮਿਲਿਆ ਹੈ ਜਿਸ ਕਾਰਨ ਕਰਕੇ ਅਸੀਂ ਇਸ ਸੱਚ ਨੂੰ ਉਜਾਗਰ ਕਰਨ ਵਾਸਤੇ ਸਾਹਮਣੇ ਆਏ ਹਾਂ ਕੇ ਇਹੋ ਜਿਹੇ ਗੁਨਾਹਗਾਰ ਬੰਦੇ ਜਿਹੜੇ ਗੁਰਦੁਆਰਾ ਸਾਹਿਬ ਨੂੰ ਅਯਾਸ਼ੀ ਦਾ ਅੱਡਾ ਬਣਾ ਕੇ ਬੈਠੇ ਹਨ ਇਹੋ ਜਿਹੇ ਮਸੰਦਾਂ ਦਾ ਗੁਰੂ ਘਰ ਵਿਚ ਕੋਈ ਕੰਮ ਨਹੀਂ ਹੈ ਪਿੰਡ ਫੱਗੂ ਦੇ ਨੌਜਵਾਨ ਬਿੱਕਰ ਸਿੰਘ ਨੇ ਦੱਸਿਆ ਕਿ ਮੇਰੇ ਘਰ ਵਿੱਚ ਔਲਾਦ ਨਹੀਂ ਸੀ ਪੈਦਾ ਹੁੰਦੀ ਤੇ ਬਾਬੇ ਮੇਜਰ ਸਿੰਘ ਨੇ ਗੁਰਦੁਆਰਾ ਸਾਹਿਬ ਦੇਸ਼ੂ ਸ਼ਹੀਦਾਂ ਬੁਲਾ ਕੇ ਮੈਨੂੰ ਅਲਫ਼ ਨੰਗਾ ਕਰਕੇ ਮੇਰੇ ਲਿੰਗ ਦੇ ਨਾਲ ਮੌਲੀ ਦਾ ਧਾਗਾ ਬੰਨ ਕੇ ਕਿਹਾ ਕਿ ਤੇਰਾ ਸ਼ੁੱਧੀਕਰਨ ਕਰ ਰਹੇਂ ਹਾਂ ਤੇਰੇ ਘਰ ਔਲਾਦ ਪੈਦਾ ਹੋ ਜਾਵੇਗੀ ਜਦੋਂ ਮੂੰਹ ਤੇ ਇਹ ਸਾਰੀਆਂ ਗੱਲਾਂ ਕਹੀਆਂ ਤਾਂ ਮੇਜਰ ਸਿੰਘ ਨੇ ਜਥੇਦਾਰ ਦਾਦੂਵਾਲ ਜੀ ਅਤੇ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਆਪਣਾ ਗੁਨਾਹ ਕਬੂਲ ਕੀਤਾ ਤੇ ਮੁਆਫੀ ਮੰਗੀ ਮੀਡੀਆ ਵੱਲੋਂ ਪੁੱਛੇ ਜਾਣ ਤੇ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਮੇਜਰ ਸਿੰਘ ਨੇ ਸੰਗਤਾਂ ਦੀ ਹਾਜ਼ਰੀ ਵਿਚ ਆਪਣਾ ਗੁਨਾਹ ਕਬੂਲ ਕੀਤਾ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਮਰਿਆਦਾ ਦੇ ਉਲਟ ਇਸ ਤਰ੍ਹਾਂ ਦੀਆਂ ਕਾਰਵਾਈਆਂ ਚੱਲਦੀਆਂ ਰਹੀਆਂ ਹਨ ਇਹ ਬਹੁਤ ਮੰਦਭਾਗੀ ਗੱਲ ਹੈ ਜਿਸਦੇ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੀ ਬਹੁਤ ਭਾਰੀ ਠੇਸ ਲੱਗੀ ਹੈ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਇਸ ਗੁਨਾਹ ਨੂੰ ਅਸੀਂ ਮੁਆਫ਼ ਨਹੀਂ ਕਰ ਸਕਦੇ ਇਸ ਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਆਦੇਸ਼ ਜਾਰੀ ਹੋਏ ਹਨ ਉਸ ਦੀ ਪਾਲਣਾ ਸਿੱਖ ਸੰਗਤਾਂ ਨੂੰ ਕਰਨੀ ਚਾਹੀਦੀ ਹੈ ਕਿਸੇ ਬੇਗੁਨਾਹ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਅਤੇ ਗੁਨਾਹਗਾਰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ