ਅੰਮ੍ਰਿਤਸਰ -ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਲੜਕੀਆਂ ਨੂੰ ਵਿੱਦਿਆ ਨਾਲ ਸਬੰਧਿਤ ਅਜੋਕੇ ਸਮੇਂ ਦੀ ਹਰੇਕ ਅਤਿ ਆਧੁਨਿਕ ਦੇ ਰੂਬਰੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਪੜ੍ਹ ਲਿਖ ਕੇ ਸਮੇਂ ਦੇ ਹਾਣ ਦੀਆਂ ਬਣ ਸਕਣ। ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਿਯੋਗ ਸਦਕਾ ਵਿਦਿਆਰਥਣਾਂ ਦਾ ਭਵਿੱਖ ਉਚਾ ਚੁੱਕਣ ਲਈ ਹਮੇਸ਼ਾਂ ਤੱਤਪਰ ਹੈ। ਇਹ ਵਿਚਾਰ ਅੱਜ ਇੱਥੇ ਉਕਤ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਸ: ਨਾਨਕ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜ਼ਿਆਂ ’ਚ ਸ਼ਾਨਦਾਰ ਅੰਕ ਹਾਸਲ ਕਰਨ ’ਤੇ ਆਪਣੇ ਦਫ਼ਤਰ ਵਿਖੇ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਉਣ ਸਮੇਂ ਸਾਂਝੇ ਕੀਤੇ।
ਇਸ ਮੌਕੇ ਸ: ਨਾਨਕ ਸਿੰਘ ਨੇ ਕਿਹਾ ਕਿ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਬੋਰਡ ਦੀ ਪ੍ਰੀਖਿਆ ’ਚ ਸ਼ਾਨਦਾਰ ਨੰਬਰ ਪ੍ਰਾਪਤ ਕਰਕੇ ਕਾਲਜ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਪ੍ਰੀਖਿਆ ’ਚ ਕਾਲਜ ਦੀ ਵਿਦਿਆਰਥਣ ਸ਼ਿਵਾਲਿਕਾ ਜੈਨ ਨੇ 500 ’ਚੋਂ 464 ਅੰਕ ਨਾਲ 93 ਫ਼ੀਸਦੀ, ਸੁਨੇਹਾ ਨੇ 456 ਨਾਲ 91.2 ਅਤੇ ਮਹਿਮਾ ਵਰਮਾ ਨੇ 453 ਨਾਲ 91 ਫ਼ੀਸਦੀ ਨੰਬਰ ਕਾਰਨ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ’ਤੇ ਨਤੀਜ਼ਾ 100 ਫ਼ੀਸਦੀ ਰਿਹਾ ਹੈ। ਕਾਲਜ ਦੇ ਇਸ ਵਧੀਆ ਨਤੀਜ਼ੇ ’ਤੇ ਪ੍ਰਿੰ: ਨਾਨਕ ਸਿੰਘ ਨੇ ਪ੍ਰੋ: ਸੋਨੀਆ, ਪ੍ਰੋ: ਗੁਲਸ਼ਨ ਅਤੇ ਪ੍ਰੋ: ਹਰਪ੍ਰੀਤ ਕੌਰ ਦੁਆਰਾ ਵਿਦਿਆਰਥਣਾਂ ਨੂੰ ਕਰਵਾਈ ਜਾਂਦੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੰਨ੍ਹਾਂ ਸਦਕਾ ਕਾਲਜ ਦਾ ਨਤੀਜ਼ਾ 100 ਫ਼ੀਸਦੀ ਆਇਆ ਹੈ।