ਹਰਿਆਣਾ

ਕਾਰ ਸੇਵਾ ਵਾਲੇ ਸੰਤਾਂ ਨੇ ਲੰਗਰ ਹਾਲ ਅਤੇ ਸਰਾਂ ਦੀ ਦੀ ਨਵੀਂ ਇਮਾਰਤ ਕੀਤੀ ਹਰਿਆਣਾ ਕਮੇਟੀ ਹਵਾਲੇ

ਕੌਮੀ ਮਾਰਗ ਬਿਊਰੋ | July 02, 2022 08:08 PM


ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਚੀਕਾ ਕੈੰਥਲ ਦੀ ਕਾਰ ਸੇਵਾ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਹੀਰਾ ਬਾਗ ਪਟਿਆਲੇ ਵਾਲਿਆਂ ਨੂੰ ਪਿਛਲੇ ਸਮੇਂ ਸੌਂਪੀ ਗਈ ਸੀ ਜਿਸ ਵਿੱਚੋਂ ਦੋ ਨਵੀਆਂ ਇਮਾਰਤਾਂ ਲੰਗਰ ਹਾਲ ਅਤੇ ਕਮੇਟੀ ਮੁਲਾਜ਼ਮਾਂ ਵਾਸਤੇ ਤਿੰਨ ਮੰਜ਼ਿਲੇ ਰਿਹਾਇਸ਼ੀ ਮਕਾਨ ਤਿਆਰ ਕੀਤੇ ਗਏ ਸਨ ਜੋ ਅੱਜ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਹੀਰਾ ਬਾਗ ਵਾਲਿਆਂ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਵਾਲੇ ਕੀਤੇ ਗਏ ਇਨਾਂ ਤਿਆਰ ਇਮਾਰਤਾਂ ਦਾ ਅੱਜ ਜਥੇਦਾਰ ਬਲਜੀਤ ਸਿੰਘ ਦ‍ਾਦੂਵਾਲ ਜੀ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਹੀਰਾ ਬਾਗ ਪਟਿਆਲਾ ਸਾਧਸੰਗਤ ਵਲੋਂ ਮੂਲਮੰਤਰ ਵਾਹਿਗੁਰੂ ਮੰਤਰ ਦੇ ਜਾਪ ਕਰਕੇ ਜੈਕਾਰਿਆਂ ਦੀ ਗੂੰਜ਼ ਵਿੱਚ ਉਦਘਾਟਨ ਕੀਤਾ ਗਿਆ ਹਰਿਆਣਾ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ. ਕਰਨੈਲ ਸਿੰਘ ਨਿੰਮਨਾਬਾਦ ਸੀਨੀਅਰ ਮੀਤ ਪ੍ਰਧਾਨ, ਸ. ਸਵਰਨ ਸਿੰਘ ਰਤੀਆ ਮੀਤ ਪ੍ਰਧਾਨ, ਐਡਵੋਕੇਟ ਚੰਨਦੀਪ ਸਿੰਘ ਰੋਹਤਕ ਮੀਤ ਸਕੱਤਰ, ਜਥੇਦਾਰ ਸਤਪਾਲ ਸਿੰਘ ਰਾਮਗੜੀਆ ਪਿਹੋਵਾ, ਸ. ਅਮਰਿੰਦਰ ਸਿੰਘ ਅਰੋੜਾ, ਸ.ਗੁਰਚਰਨ ਸਿੰਘ ਚੀਮੋਂ, ਸ. ਨਿਰਵੈਰ ਸਿੰਘ ਆਂਟਾ ਚਾਰੇ ਅੰਤਿ੍ੰਗ ਮੈਂਬਰ, ਬੀਬੀ ਬਲਜ਼ਿੰਦਰ ਕੌਰ ਖਾਲਸਾ ਕੈਂਥਲ ਮੈਂਬਰ, ਬਾਬਾ ਗੁਰਮੁਖ ਸਿੰਘ ਜੀ, ਜਥੇਦਾਰ ਰਘਬੀਰ ਸਿੰਘ ਜੀ, ਉਮਰਾਉ ਸਿੰਘ ਛੀਨਾ ਵੀ ਹਾਜ਼ਰ ਸਨ ਜਥੇਦਾਰ ਦਾਦੂਵਾਲ ਜੀ ਨੇ ਕਾਰ ਸੇਵਾ ਵਾਲੇ ਸੰਤ ਅਮਰੀਕ ਸਿੰਘ ਜੀ ਅਤੇ ਤਨ ਮਨ ਧੰਨ ਨਾਲ ਸੇਵਾ ਚ ਹਿੱਸਾ ਪਾਉਣ ਵਾਲੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਕਾਰ ਸੇਵਾ ਵਾਲੇ ਸੰਤ ਅਮਰੀਕ ਸਿੰਘ ਜੀ ਪਟਿਆਲੇ ਵਾਲਿਆਂ ਨੇ ਕਿਹਾ ਕੇ ਹਰਿਆਣਾ ਕਮੇਟੀ ਦੇ ਮੌਜੂਦਾ ਪ੍ਰਧਾਨ ਜਥੇਦਾਰ ਦਾਦੂਵਾਲ ਜੀ ਵਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਗੁਰੂ ਘਰਾਂ ਦੀਆਂ ਕਾਰ ਸੇਵਾਵਾਂ ਨੂੰ ਵੀ ਪੂਰਾ ਸਹਿਯੋਗ ਪੂਰੇ ਮਾਣ ਸਤਿਕਾਰ ਨਾਲ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਬਾਕੀ ਸੌੰਪੀਆਂ ਕਾਰ ਸੇਵਾਵਾਂ ਵੀ ਜਲਦੀ ਪੂਰੀਆਂ ਕਰਕੇ ਕਮੇਟੀ ਨੂੰ ਸੌਂਪ ਦਿੱਤੀਆਂ ਜਾਣਗੀਆਂ

Have something to say? Post your comment

 

ਹਰਿਆਣਾ

ਲੋਕਸਭਾ ਚੋਣ ਵਿਚ ਵੋਟਿੰਗ ਵਧਾਉਣ ਦੀ ਆਖੀਰੀ ਪਹਿਲ ਵਿਆਹ ਦੀ ਤਰ੍ਹਾ ਵੋਟਰਾਂ ਨੂੰ ਭੇਜੇ ਜਾਣਗੇ ਸੱਦਾ ਪੱਤਰ

ਕਾਂਗਰਸ ਦੀ ਸੋਚ ਗਰੀਬਾਂ ਨੂੰ ਗਰੀਬ ਰੱਖ ਕੇ ਰਾਜ ਕਰਨਾ ਹੈ: ਨਾਇਬ ਸੈਣੀ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ