ਨੈਸ਼ਨਲ

ਤਖ਼ਤ ਸ੍ਰੀ ਹਜੂਰ ਸਾਹਿਬ ਪਹੁੰਚੇ ਬੁੱਢਾ ਦਲ ਮੁਖੀ ,ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਸਮਾਗਮਾਂ ਸਬੰਧੀ ਕੀਤਾ ਵਿਚਾਰ ਵਟਾਂਦਰਾ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | July 03, 2022 06:44 PM


ਅੰਮ੍ਰਿਤਸਰ- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਆਪਣੀ ਦੱਖਣ ਦੀ ਯਾਤਰਾ ਦੌਰਾਨ ਅੱਜ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋਏ ਤਖਤ ਸਾਹਿਬ ਵਲੋਂ ਗੁਰੂ ਘਰ ਦੇ ਸੇਵਕਾਂ ਨੇ ਉਨ੍ਹਾਂ ਨੂੰ ਚੋਲਾ, ਰਵਾਇਤੀ ਪੁਸ਼ਾਕ, ਦਸਤਾਰ, ਤੇ ਸ਼੍ਰੀ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ। ਨਿਹੰਗ ਸਿੰਘਾਂ ਦੇ ਮੁੱਖੀ ਨੇ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੀਆਂ ਸਤਿਕਾਰਤ ਸਿੱਖ ਧਾਰਮਿਕ ਸਖਸ਼ੀਅਤਾਂ ਨਾਲ ਵਿਚਾਰ ਵਟਾਦਰਾਂ ਕੀਤਾ।
ਬੁੱਢਾ ਦਲ ਦੇ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੁੱਢਾ ਦਲ ਦੇ ਛੇਵੇਂ ਮੁੱਖੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਖਾਲਸਾ ਰਾਜ ਦੇ ਥੰਮ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦੀ ਦੂਸਰੀ ਸ਼ਤਾਬਦੀ ਮਾਰਚ 2023 ਵਿਚ ਆ ਰਹੀ ਹੈ। ਉਸ ਦੀਆਂ ਤਿਆਰੀ ਯੋਜਨਾ ਤਹਿਤ ਹੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਖਣ ਦੀ ਯਾਤਰਾ ਤੇ ਹਨ, ਅੱਜ ਉਨ੍ਹਾਂ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ, ਗੁਰਦੁਆਰਾ ਬਾਬਾ ਨਿਧਾਨ ਸਿੰਘ ਲੰਗਰ ਦੇ ਮੁੱਖੀ ਸੰਤ ਬਾਬਾ ਬਲਵਿੰਦਰ ਸਿੰਘ, ਸੰਤ ਬਾਬਾ ਨਰਿੰਦਰ ਸਿੰਘ ਅਤੇ ਸਥਾਨਕ ਸੱਚਖੰਡ ਬੋਰਡ ਦੇ ਸਾਬਕਾ ਮੈਂਬਰ ਸਾਹਿਬਾਨ ਤੇ ਆਹੁਦੇਦਾਰਾਂ ਅਤੇ ਪ੍ਰਮੁੱਖ ਸਿੱਖ ਪ੍ਰਤੀਨਿਧੀਆਂ ਸ: ਰਵਿੰਦਰ ਸਿੰਘ ਬੁੰਗਈ, ਭਾਈ ਦੀਪਕ ਸਿੰਘ ਹਜੂਰੀਆਂ, ਸ: ਰਣਵੀਰ ਸਿੰਘ ਕੋਚਰ, ਸ: ਜਸਪਾਲ ਸਿੰਘ, ਸ: ਨੋਨਿਹਾਲ ਸਿੰਘ ਕਾਰੀਗਰ, ਸ: ਦਲੀਪ ਸਿੰਘ ਸੋਢੀ, ਸ: ਸਤਨਾਮ ਸਿੰਘ ਸੋਢੀ, ਨਾਲ ਵੀ ਮੇਲ ਮਿਲਾਪ ਕੀਤਾ ਅਤੇ ਧਾਰਮਿਕ ਵਿਚਾਰਾਂ ਤੋਂ ਇਲਾਵਾ ਬੁੱਢਾ ਦਲ ਵਲੋਂ ਮਨਾਈ ਜਾਣ ਵਾਲੀੇ ਇਸ ਸ਼ਤਾਬਦੀ ਨੂੰ ਸੰਸਾਰ ਪੱਧਰ ਤੇ ਪ੍ਰਗਟ ਕਰਨ ਲਈ ਸਮੁੱਚੇ ਸੰਸਾਰ ਦੀਆਂ ਸਿੱਖ ਪ੍ਰਤੀਨਿਧ ਧਿਰਾਂ ਤੇ ਸਰਕਾਰਾਂ ਨੂੰ ਸ਼ਤਾਬਦੀ ਦੇ ਗੁਰਮਤਿ ਸਮਾਗਮਾਂ ਵਿਚ ਭਾਈਵਾਲ ਬਨਾਉਣ ਲਈ ਵੱਖ-ਵੱਖ ਸੂਬਿਆਂ ਵਿੱਚ ਪਹੁੰਚ ਕਰ ਕੇ ਉਪਰਾਲੇ ਕੀਤੇ ਜਾ ਰਹੇ ਹਨ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਗੁਰਦੁਆਰਾ ਸੰਗਤ ਸਾਹਿਬ, ਗੁਰਦੁਆਰਾ ਮਾਲ ਟੇਕਰੀ ਸਾਹਿਬ, ਗੁਰਦੁਆਰਾ ਨਗੀਨਾਘਾਟ ਸਾਹਿਬ, ਗੁਰਦੁਆਰਾ ਬੰਦਾਘਾਟ ਸਾਹਿਬ, ਗੁਰਦੁਆਰਾ ਲੰਗਰ ਸਾਹਿਬ ਆਦਿ ਗੁਰੂਘਰਾਂ ਦੇ ਦਰਸ਼ਨ ਕੀਤੇ ਅਤੇ ਨਤਮਸਤਕ ਹੋਏ। ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਤੇ ਬਾਕੀ ਧਾਰਮਿਕ ਆਗੂਆਂ ਨੇ ਇਸ ਸ਼ਤਾਬਦੀ ਨੂੰ ਵਧਚੜ ਕੇ ਮਨਾਉਣ ਤੇ ਸਹਿਯੋਗ ਦੇਣ ਲਈ ਪੂਰੀ ਵੱਚਨਬੱਧਤਾ ਨਾਲ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ। ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਨਵਪ੍ਰਕਾਸ਼ਤ “ ਸਰਬਲੋਹ ਗ੍ਰੰਥ” ਦੇ ਸਰੂਪ ਅਤੇ ਪ੍ਰਾਚੀਨ ਪੰਥ ਪ੍ਰਕਾਸ਼, ਤਖਤ ਸ਼੍ਰੀ ਹਜ਼ੂਰ ਸਾਹਿਬ ਲਈ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜਥੇਦਾਰ ਜੀ ਨੂੰ ਭੇਟ ਕੀਤੇ। ਉਨ੍ਹਾਂ ਨਾਲ ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਜੱਸਾ ਸਿੰਘ, ਸ: ਗੁਰਚਰਨ ਸਿੰਘ ਲਾਂਗਰੀ ਕੇਸਗੜ੍ਹ ਸਾਹਿਬ, ਬਾਬਾ ਲਛਮਣ ਸਿੰਘ, ਬਾਬਾ ਜਸਬੀਰ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਸ. ਇੰਦਰਪਾਲ ਸਿੰਘ ਫੌਜੀ, ਬਾਬਾ ਰਣਜੋਧ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਲੱਖਾ ਸਿੰਘ ਆਦਿ ਹਾਜ਼ਰ ਸਨ।

 

Have something to say? Post your comment

 

ਨੈਸ਼ਨਲ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ

ਕਾਂਗਰਸ ਦਾ 'ਸ਼ਾਹੀ ਪਰਿਵਾਰ' ਪਹਿਲੀ ਵਾਰ ਆਪਣੀ ਪਾਰਟੀ ਨੂੰ ਹੀ ਵੋਟ ਨਹੀਂ ਦੇਵੇਗਾ: ਪ੍ਰਧਾਨ ਮੰਤਰੀ ਮੋਦੀ ਦੀ ਤਿੱਖੀ ਚੁਟਕੀ