ਪੰਜਾਬ

ਭਗਵੰਤ ਮਾਨ ਵੱਲੋਂ ਸਿੱਖ ਜਥੇਬੰਦੀਆਂ ਨੂੰ ਸੌਂਪੀ ਰਿਪੋਰਟ ਸਿਰਫ ਬੁਰਜ ਜਵਾਹਰ ਸਿੰਘ ਵਾਲਾ ਦੀ ,ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਬਾਰੇ ਕੁਛ ਨਹੀਂ -ਅਜਨਾਲਾ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | July 03, 2022 10:17 PM


ਅੰਮ੍ਰਿਤਸਰ - ਅਕਾਲੀ ਦਲ ਬਾਦਲ ਦੀਆਂ ਖੁਸ਼ੀਆਂ ਨੂੰ ਉਸ ਵੇਲੇ ਨਜਰ ਲਗ ਗਈ ਜਦ ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਸ਼ਪਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋ ਸਿੱਖ ਜਥੇਬੰਦੀਆਂ ਨੂੰ ਜੋ ਰਿਪੋਰਟ ਸੋਪੀ ਹੈ ਉਸ ਦਾ ਬਹਿਬਲ ਕਲਾਂ ਗੋਲੀ ਕਾਂਡ ਨਾਲ ਕੋਈ ਸਬੰਧ ਨਹੀ ਹੈ ਬਲਕਿ ਇਹ ਰਿਪੋਰਟ ਬੁਰਜ ਜਵਾਹਰ ਸਿੰਘ ਵਾਲਾ ਤੋ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਲੈ ਕੇ ਹੈ। ਦਸਣਯੋਗ ਹੈ ਕਿ ਬੀਤੇ ਕਲ ਜਦ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਈ ਅਮਰੀਕ ਸਿੰਘ ਅਜਨਾਲਾ ਦੀਆਂ ਤਸਵੀਰਾਂ ਚਰਚਿਤ ਹੋਈਆਂ ਤੇ ਇਹ ਪਤਾ ਲੱਗਾ ਕਿ ਸਰਕਾਰੀ ਤੌਰ ਤੇ ਜਾਰੀ ਇਸ ਰਿਪੋਰਟ ਵਿਚ ਅਕਾਲੀ ਦਲ ਦੇ ਕਿਸੇ ਵੀ ਆਗੂ ਦਾ ਨਾਮ ਸ਼ਾਮਲ ਨਹੀ ਹੈ ਤਾਂ ਵਖ ਵਖ ਅਕਾਲੀ ਵਰਕਰਾਂ ਤੇ ਆਗੂਆਂ ਨੇ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਆਪਣੀ ਇਸ ਮਿਲੀ “ਬੇਗੁਨਾਹੀ” ਤੇ ਖੁਸ਼ੀਆਂ ਦਾ ਇਜਹਾਰ ਕਰਨਾ ਼ਸੁਰੂ ਕਰ ਦਿੱਤਾ ਸੀ। ਅੱਜ ਇਥੇ ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਅਜਨਾਲਾ ਨੇ ਕਿਹਾ ਕਿ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਜਾਂਦੇ ਹਨ। ਇਸ ਪਾਵਨ ਸਰੂਪ ਦੇ ਕੁਝ ਅੰਗ ਪਾੜ ਕੇ ਗਲੀਆਂ ਵਿਚ ਖਿਲਾਰੇ ਗਏ ਤੇ ਬਾਕੀ ਸਰੂਪ ਕਿਥੇ ਤੇ ਕਿਸ ਹਾਲ ਵਿਚ ਹੇ ਬਾਰੇ ਕੋਈ ਜਾਣਕਾਰੀ ਨਹੀ ਦਿੱਤੀ ਗਈ।ਇਸ ਬਾਰੇ ਨਾ ਤਾਂ ਬਾਦਲ ਸਰਕਾਰ ਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਦੇ ਵੀ ਸ਼ਪਸ਼ਟ ਨਹੀ ਕੀਤਾ। ਇਸ ਤੋ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਨਕ ਹੇਠਾਂ ਅਨਗਿਣਤ ਸਰੂਪ ਲਾਪਤਾ ਹੋਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਦੌਰਾਨ 20 ਜੁਲਾਈ 2020 ਵਿਚ ਕਲਿਆਣ ਨਗਰ ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ। ਇਨਾਂ ਚੋਰੀ ਦੇ ਮੁੱਦਿਆ ਨੂੰ ਲੈ ਕੇ ਅਸੀ 5 ਜੁਲਾਈ ਨੂੰ ਸੰਗਰੂਰ ਵਿਚ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨਾ ਦੇਣ ਦਾ ਐਲਾਨ ਕੀਤਾ ਸੀ। ਜਿਸ ਤੋ ਬਾਅਦ ਸੰਗਤ ਦੇ ਦਬਾਅ ਨੂੰ ਦੇਖ ਕੇ ਸਰਕਾਰ ਨੇ ਸਾਡੇ 2 ਜੁਲਾਈ ਦੀ ਮੀਟਿੰਗ ਕੀਤੀ।ਇਸ ਮੀਟਿੰਗ ਵਿਚ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਮਾਮਲੇ ਤੇ ਗਲਬਾਤ ਹੋਈ।ਅਸੀ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਸਾਨੂੰ ਦਸਿਆ ਕਿ ਸਰਕਾਰ ਨੇ ਇਸ ਮਾਮਲੇ ਤੇ ਇਕ ਸਿਟ ਬਣਾਈ ਸੀ ਜਿਸ ਦੀ ਰਿਪੋਰਟ ਮੁੱਖ ਮੰਤਰੀ ਨੇ ਸਾਨੂੰ ਦਿੱਤੀ ਹੈ। ਬਾਕੀ ਦੋ ਮਾਮਲੇ ਜਿਨਾ ਵਿਚ ਸ਼ੋ੍ਰਮਣੀ ਕਮੇਟੀ ਵਲੋ ਲਾਪਤਾ ਕੀਤੇ ਸਰੂਪ ਤੇ ਕਲਿਆਨ ਨਗਰ ਵਿਚ ਹੋਈ ਚੋਰੀ ਦੇ ਮਾਮਲੇ ਤੇ ਤਿੰਨ ਮਹੀਨੇ ਵਿਚ ਸਰਕਾਰ ਦਸੇਗੀ।ਉਨਾਂ ਸ਼ਪਸ਼ਟ ਕੀਤਾ ਕਿ ਇਸ ਰਿਪੋਰਟ ਦਾ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਨਾਲ ਕੋਈ ਸਬੰਧ ਨਹੀ ਹੈ। ਭਾਈ ਅਜਨਾਲਾ ਨੇ ਦਸਿਆ ਕਿ 5 ਜੁਲਾਈ ਦਾ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਦਿੱਤਾ ਜਾਣ ਵਾਲਾ ਧਰਨਾ ਤਿੰਨ ਮਹੀਨੇ ਲਈ ਮੁਲਤਵੀ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਰਿਪੋਰਟ ਨੂੰ ਪੜ ਕੇ ਵਿਚਾਰ ਕੇ ਕਾਨੂੰਨੀ ਮਾਹਿਰਾਂ ਦੀ ਰਾਏ ਲੈ ਕੇ ਜਲਦ ਹੀ ਸਾਰਾ ਜਨਤਕ ਕਰਾਂਗੇ। ਉਨਾ ਕਿਹਾ ਕਿ 29 ਜੁਲਾਈ ਨੂੰ ਬੁਰਜ ਜਵਾਹਰ ਸਿੰਘ ਮਾਮਲੇ ਨੂੰ ਅਦਾਲਤ ਵਿਚ ਲੈ ਜਾਇਆ ਜਾ ਰਿਹਾ ਹੈ।ਇਸ ਮੌਕੇ ਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਕਿਹਾ ਕਿ ਅਸੀ ਬਰਗਾੜੀ ਮਾਮਲਾ ਵਖਰਾ ਹੈ। ਮੁੱਖ ਤੌਰ ਤੇ ਤਿੰਨ ਏਜੰਡੇ ਸਨ ਜਿਨਾ ਵਿਚ 328 ਸਰੂਪ, ਕਲਿਆਣ ਤੇ ਬੁਰਜ ਜਵਾਹਰ ਸਿੰਘ ਵਾਲਾ ਤੋ ਚੋਰੀ ਹੋਏ ਸਰੂਪਾਂ ਦਾ ਮਾਮਲਾ ਸੀ। ਉਨਾਂ ਕਿਹਾ ਕਿ ਬੁਰਜ ਜਵਾਹਰ ਸਿੰਘ ਵਾਲਾ ਤੋ ਸਰੂਪ ਚੋਰੀ ਹੋਣ ਤੋ ਬਾਅਦ ਉਸ ਸਰੂਪ ਦੇ ਅੰਗ ਬਜਾਰਾਂ ਵਿਚ ਖਲਾਰ ਦਿੱਤੇ ਗਏ ਸਨ ਜੋ ਮਿਲ ਵੀ ਗਏ ਸਨ ਪਰ ਬਾਕੀ ਅੰਗ ਕਿਥੇ ਗਏ ਇਹ ਇਕ ਅਹਿਮ ਸਵਾਲ ਸੀ।ਬਾਬਾ ਖੁਖਰਾਣਾ ਨੇ ਕਿਹਾ ਕਿ ਕਲਿਆਣ ਮਾਮਲੇ ਤੇ ਸਰਕਾਰ ਵਲੋ ਇਕ ਵਖਰੀ ਸਿਟ ਬਣਾ ਦਿੱਤੀ ਗਈ ਹੈ। ਸ਼ੋ੍ਰਮਣੀ ਕਮੇਟੀ ਮਾਮਲੇ ਤੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਅਸੀ ਐਡਵੋਕੇਟ ਜਰਨਲ ਪੰਜਾਬ ਨਾਲ ਰਾਏ ਕਰਕੇ ਫੈਸਲਾ ਲਵਾਂਗੇ। ਉਨਾਂ ਦਸਿਆ ਕਿ ਸਰਕਾਰ ਨੇ ਦਸਿਆ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਤੋ ਚੋਰੀ ਹੋਏ ਸਰੂਪ ਨੂੰ ਇਕ ਡਰੇਨ ਵਿਚ ਸੁਟ ਦਿੱਛਾ ਗਿਆ ਸੀ ਤੇ ਡੇਰਾ ਪ੍ਰੇਮੀਆਂ ਦੀ ਨਿਸ਼ਾਨਦੇਹੀ ਤੇ ਗਲੇ ਅੰਗ ਹੱਥ ਨਹੀ ਆ ਸਕੇ। ਇਸ ਮੌਕੇ ਤੇ ਭਾਈ ਮੇਜਰ ਸਿੰਘ, ਭਾਈ ਪ੍ਰਤਾਪ ਸਿੰਘ ਫੌਜੀ, ਭਾਈ ਸੁਖਦੇਵ ਸਿੰਘ ਨਾਗੋਕੇ ਆਦਿ ਵੀ ਹਾਜਰ ਸਨ।

Have something to say? Post your comment

 

ਪੰਜਾਬ

ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਲਗੀਆਂ ਛਬੀਲਾਂ ਦੇ ਐਨ ਨਾਲ ਲਗਾਏ ਸਟਾਲਾਂ ਤੇ ਵਿਕਦਾ ਪਾਣੀ ਜਲ ਛਕਾਉਣ ਦੀ ਪ੍ਰਪਰਾ ਨੂੰ ਮੂੰਹ ਚਿੜਾ ਰਿਹਾ..???

ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲ

ਉਹਨਾਂ ਵਿਚੋਂ ਚੁਣੇ ਜਿਹੜੇ ਤੁਹਾਡੇ ਨਾਲ ਰਹਿੰਦੇ ਹਨ ਜਾਂ ਫਿਰ ਬਾਹਰਲੇ ਜਿਹੜੇ ਪੰਜਾਬ ਆ ਕੇ ਲੁੱਟ ਖਸੁੱਟ ਮਚਾਉਂਦੇ ਹਨ- ਸੁਖਬੀਰ ਸਿੰਘ ਬਾਦਲ

ਜਾਖੜ ਨੇ ਚੋਣ ਕਮਿਸ਼ਨ ਨੂੰ 'ਆਪ' ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ

ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ - ਬਰਸਟ

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਹਾਸਲ ਕੀਤੇ

ਉਘੇ ਲੇਖਕ ਤੇ ਐਸ.ਡੀ.ਓ.ਭੁਪਿੰਦਰ ਸੰਧੂ ਦਾ ਸੇਵਾ ਮੁਕਤੀ ਮੌਕੇ ਸਨਮਾਨ

ਜ਼ਿਲ੍ਹਾ ਸੰਗਰੂਰ ਵਿਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੈਕਟਰ ਅਫ਼ਸਰ ਤਾਇਨਾਤ 

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੱਚੀ ਨੇ ਜਨਮ ਲਿਆ

ਅਮਰੂਦ ਦੇ ਬਾਗਾਂ ਦੇ ਮੁਆਵਜ਼ੇ ਘੁਟਾਲੇ ਦੇ ਮਾਮਲੇ 'ਚ ਈਡੀ ਦੀ ਪੰਜਾਬ 'ਚ ਤਲਾਸ਼ੀ