ਨੈਸ਼ਨਲ

ਬੋਕਾਰੋ ਅੰਦਰ 1984 ਸਿੱਖ ਕਤਲੇਆਮ ਚ ਮਾਰੇ ਗਏ ਸਿੱਖਾਂ ਦੇ ਕਤਲਾਂ ਦਾ ਮੁੱਦਾ ਭਖਿਆ-ਵਕੀਲ ਹਰਪ੍ਰੀਤ ਸਿੰਘ ਹੋਰਾਂ ਨੇ ਸ਼ੁਰੂ ਕੀਤੀ ਪੀੜਤਾ ਨੂੰ ਇਨਸਾਫ ਲਈ ਪੈਰਵਾਈ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | July 03, 2022 07:06 PM

ਨਵੀਂ ਦਿੱਲੀ -ਦਰਬਾਰ ਸਾਹਿਬ ਤੇ ਹਮਲਾ ਕਰਵਾਣ ਦੇ ਦੋਸ਼ ਹੇਠ ਸਿੱਖਾਂ ਦੇ ਹੱਥੋਂ ਮਾਰੀ ਗਈ ਦੇਸ਼ ਦੀ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੇ ਕਤਲ ਉਪਰੰਤ ਸਿੱਖਾਂ ਦੀ ਹੋਈ ਨਸਲਕੁਸ਼ੀ ਦਾ ਇਕ ਹੋਰ ਮਾਮਲਾ ਜੋ ਕਿ ਬੋਕਾਰੋ ਵਿਚ ਹੋਇਆ ਸੀ ਓਹ ਮੁੜ ਸੁਰਖੀਆਂ ਵਿਚ ਆ ਗਿਆ ਹੈ । 1984 ਸਿੱਖ ਕਤਲੇਆਮ ਦੌਰਾਨ ਝਾਰਖੰਡ ਵਿਚ ਬੋਕਾਰੋ ਸਟੀਲ ਸਿਟੀ (ਉਸ ਸਮੇਂ ਦਾ ਬਿਹਾਰ ਸੂਬਾ) ਵਿਚ ਮਾਰੇ ਗਏ ਸਿੱਖਾਂ ਦਾ ਮੁੱਦਾ 38 ਸਾਲ ਬਾਅਦ ਪੰਥਕ ਵਕੀਲ ਹਰਪ੍ਰੀਤ ਸਿੰਘ ਹੋਰਾ ਵਲੋਂ ਚੁੱਕਿਆ ਗਿਆ ਹੈ । ਪੂਰੇ ਦੇਸ਼ ਵਿਚ ਨਵੰਬਰ 1984 ਦੌਰਾਨ ਮਾਰੇ ਗਏ ਲੱਖਾਂ ਸਿੱਖਾਂ ਵਿਚੋਂ ਕੁਝ ਸ਼ਹਿਰਾਂ ਵਿਚ ਕੋਈ ਮੁਕੱਦਮਾ ਨਹੀਂ ਚਲਿਆ ਤੇ ਨਾ ਹੀ ਇਸ ਪਾਸੇ ਕਿਸੇ ਲੀਡਰ ਨੇ ਧਿਆਨ ਦਿੱਤਾ ਹੈ । ਝਾਰਖੰਡ ਵਿਚ ਦੋ ਸਿੱਖ ਸਰਦਾਰ ਜਸਮੀਤ ਸਿੰਘ ਅਤੇ ਸਰਦਾਰ ਸਤਨਾਮ ਸਿੰਘ ਇਨਾਂ ਪੀੜਿਤ ਸਿੱਖਾਂ ਲਈ ਕੋਰਟ ਵਿਚ ਲੜਦੇ ਰਹੇ ਹਨ ਤੇ ਇਹਨਾਂ ਦੇ ਯਤਨਾਂ ਸਦਕਾ "ਇਕ ਮੈਂਬਰੀ ਕਮਿਸ਼ਨ" ਵੀ ਬਣਿਆ ਸੀ ਪਰ ਉਸਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ । ਜ਼ਿਕਰ ਯੋਗ ਹੈ ਕੇ ਬੋਕਾਰੋ ਸਟੀਲ ਸਿਟੀ ਵਿਚ ਅਣਗਿਣਤ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਵਿਚ ਕੁੱਝ ਵੱਡੇ ਲੀਡਰਾਂ ਦਾ ਨਾਮ ਵੀ ਆਇਆ ਸੀ ਪਰ ਅਜੇ ਤਕ ਬੋਕਾਰੋ ਦੇ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਹੈ ।
ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਨੇ ਕਿਹਾ ਹੈ ਕਿ ਉਹ ਇਸ ਲੜਾਈ ਨੂੰ ਸਰਦਾਰ ਜਸਮੀਤ ਸਿੰਘ ਤੇ ਸਰਦਾਰ ਸਤਨਾਮ ਸਿੰਘ ਤੇ ਹੋਰ ਪੀੜਿਤਾਂ ਨਾਲ ਲੜਨਗੇ ਅਤੇ ਉਨ੍ਹਾਂ ਸਾਰਿਆਂ ਨੂੰ ਕਾਨੂੰਨੀ ਚਾਰਾਜੋਈ ਕਰਕੇ ਇਨਸਾਫ ਦਿਵਾਉਣਗੇ ।
ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਨੇ ਹੁਣ ਬੋਕਾਰੋ ਐਸ ਪੀ ਪੁਲਿਸ ਤੋਂ ਦੋਸ਼ੀਆਂ ਦਾ ਪੂਰਾ ਰਿਕਾਰਡ ਮੰਗਿਆ ਹੈ ਤੇ ਪੁਲਿਸ ਨੇ ਕਿੰਨੀਆਂ ਕੇਸਾਂ ਵਿਚ ਦੋਸ਼ੀਆਂ ਨੂੰ ਸਜ਼ਾ ਦਵਾਈ ਤੇ ਕਿੰਨੇ ਦੋਸ਼ੀ ਬਰੀ ਹੋਏ, ਇਸ ਦਾ ਵੀ ਪੂਰਾ ਬਿਓਰਾ ਮੰਗਿਆ ਹੈ । ਉਨ੍ਹਾਂ ਕਿਹਾ ਕਿ ਫਾਈਲ ਬਣਾ ਕੇ ਓਹਨਾ ਦੀ ਲੀਗਲ ਟੀਮ ਇਹਨਾਂ ਮੁਕਦਮਿਆਂ ਵਿਚ ਪੈਰਵਾਈ ਕਰੇਗੀ ।
ਜਿਕਰਯੋਗ ਹੈ ਕਿ ਸਥਾਨਕ ਕਾਂਗਰਸ ਪ੍ਰਧਾਨ ਅਤੇ ਗੈਸ ਸਟੇਸ਼ਨ ਦੇ ਮਾਲਕ ਪੀਕੇ ਤ੍ਰਿਪਾਠੀ 'ਤੇ ਭੀੜ ਨੂੰ ਮਿੱਟੀ ਦਾ ਤੇਲ ਵੰਡਣ ਅਤੇ ਸਿੱਖਾਂ 'ਤੇ ਹਮਲਾ ਕਰਨ ਲਈ ਉਕਸਾਉਣ ਦਾ ਦੋਸ਼ ਸੀ। ਕਾਰਕੁਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਿੱਖਾਂ ਨੂੰ ਲੱਭ ਕੇ ਮਾਰਿਆ ਗਿਆ ਸੀ । ਪੀਐਮ ਇੰਦਰਾ ਗਾਂਧੀ ਦੀ ਹੱਤਿਆ ਦਾ ਬਦਲਾ ਲੈਣ ਲਈ ਸਾਰਿਆਂ ਦੇ ਸਿਰ 'ਤੇ ਖੂਨ ਕਾ ਬਦਲਾ ਖੂਨ ਸਵਾਰ ਸੀ।
ਇੱਕ ਰਿਪੋਰਟ ਅਨੁਸਾਰ 1984 ਵਿੱਚ ਬੋਕਾਰੋ ਦੇ 817 ਪਰਿਵਾਰਾਂ ਨੂੰ ਦੰਗਿਆਂ ਕਾਰਨ ਜਾਨ-ਮਾਲ ਦਾ ਨੁਕਸਾਨ ਹੋਇਆ ਸੀ। ਜ਼ਿਲ੍ਹਾ ਮੈਜਿਸਟਰੇਟ ਦੀ ਰਿਪੋਰਟ ਵਿੱਚ 70 ਸਿੱਖਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਸਿੱਖ ਕੌਮ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਧ ਸੀ।
ਬੋਕਾਰੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹਰਭਜਨ ਸਿੰਘ ਨੇ ਦੱਸਿਆ ਕਿ 85 ਸਿੱਖਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਨੇ ਖੁਦ ਕੀਤਾ ਹੈ। 15 ਸਿੱਖਾਂ ਦੀ ਪਛਾਣ ਨਹੀਂ ਹੋ ਸਕੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਉਨ੍ਹਾਂ ਵਲੋਂ ਕਰਵਾਇਆ ਗਿਆ ਸੀ ।

 

Have something to say? Post your comment

 

ਨੈਸ਼ਨਲ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ

ਕਾਂਗਰਸ ਦਾ 'ਸ਼ਾਹੀ ਪਰਿਵਾਰ' ਪਹਿਲੀ ਵਾਰ ਆਪਣੀ ਪਾਰਟੀ ਨੂੰ ਹੀ ਵੋਟ ਨਹੀਂ ਦੇਵੇਗਾ: ਪ੍ਰਧਾਨ ਮੰਤਰੀ ਮੋਦੀ ਦੀ ਤਿੱਖੀ ਚੁਟਕੀ