ਨੈਸ਼ਨਲ

ਸੰਤ ਸਿਪਾਹੀ ਵਿਚਾਰ ਮੰਚ ਨੇ ਕੇਸ ਸੰਭਾਲ ਦਿਵਸ ਮਨਾਇਆ, ਗੁਰੂਆਂ ਤੇ ਸ਼ਹੀਦਾਂ ਦੇ ਦਿਹਾੜੇ ਇਤਿਹਾਸਕ ਤਰੀਕਾਂ ਅਨੁਸਾਰ ਹੀ ਮਨਾਏ ਜਾਣ: ਹਰੀ ਸਿੰਘ ਮਥਾਰੂ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | July 03, 2022 08:38 PM
 
 
ਨਵੀਂ ਦਿੱਲੀ- ਸੰਤ ਸਿਪਾਹੀ ਵਿਚਾਰ ਮੰਚ (ਰਜਿ:) ਦਿੱਲੀ ਦੇ ਕੋਆਰਡੀਨੇਟਰ ਸ. ਹਰੀ ਸਿੰਘ ਮਥਾਰੂ ਨੇ ਦਸਿਆ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਸਮਰਪਿਤ ਕੇਸ ਸੰਭਾਲ ਦਿਵਸ ਗੁਰਦੁਆਰਾ ਬੇਬੇ ਨਾਨਕੀ ਜੀ, ਸੁਲਤਾਨਪੁਰੀ ਲੋਧੀ, ਜਿਲ੍ਹਾ ਕਪੂਰਥਲਾ ਪੰਜਾਬ ਵਿੱਖੇ ਦਿਨ ਸ਼ੁਕਰਵਾਰ 1 ਜੁਲਾਈ 2022 ਨੂੰ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।ਸ. ਹਰੀ ਸਿੰਘ ਮਥਾਰੂ ਨੇ ਦਸਿਆ ਕਿ ਇਸ ਸਮਾਗਮ ਸਵੇਰੇ 10 ਵੱਜੇ ਆਰੰਭ ਹੋਇਆ ਅਤੇ ਜੋ ਬਾਅਦ ਦੁਪਿਹਰ ਤੱਕ ਚੱਲਿਆ। ਇਸ ਸਮਾਗਮ ਦੌਰਾਨ ਭਾਈ ਅਵਤਾਰ ਸਿੰਘ ਧਾਰੋਵਾਲੀ ਦੇ ਰਾਗੀ ਜੱਥੇ ਵੱਲੋਂ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਉਪਰੰਤ ਕਵੀ ਦਰਬਾਰ ਹੋਇਆ ਜਿਸ ਵਿੱਚ ਗੁਰਚਰਨ ਸਿੰਘ ਚਰਨ (ਦਿੱਲੀ), ਬੀਬੀ ਜਤਿੰਦਰ ਕੌਰ (ਅਨੰਦਪੁਰੀ), ਕਰਮਜੀਤ ਸਿੰਘ ਨੂਰ, ਮਲਕੀਤ ਸਿੰਘ ਨਿਮਾਣਾ, ਰਛਪਾਲ ਸਿੰਘ ਪਾਲ, ਸੁਖਜੀਵਨ ਸਿੰਘ ਸਫਰੀ, ਸ਼ੁਕਰਗੁਜਾਰ ਸਿੰਘ ਦੀਵਾਨਾ ਅਤੇ ਹਰੀ ਸਿੰਘ ਮਥਾਰੂ ਆਦਿ ਕਵੀਆਂ ਨੇ ਆਪਣੀਆਂ ਸੱਜਰੀਆਂ ਕਵਿਤਾਵਾਂ ਨਾਲ ਸਰੋਤਿਆ ਨੂੰ ਕੀਲ ਕੇ ਰੱਖ ਦਿੱਤਾ।ਇਸ ਤੋਂ ਬਾਅਦ ਵਿੱਚ ਭਾਈ ਜਸਵਿੰਦਰ ਸਿੰਘ ਦਰਦੀ ਕਥਾ ਵਿਚਾਰਾ ਰਾਹੀ ਸੰਗਤਾਂ ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਸਬੰਧੀ ਜਾਣੂ ਕਰਵਾਇਆ ਅਤੇ ਸ਼ਬਦ ਗੁਰੂ ਦੇ ਲੜ੍ਹ ਲੱਗਣ ਦੀ ਤਕੀਦ ਕੀਤੀ।ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸ. ਹਰੀ ਸਿੰਘ ਮਥਾਰੂ ਨੇ ਇਸ ਗੱਲ ਤੇ
ਪੁਰਜੋਰ ਦਿੱਤਾ ਕਿ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਜਕਰੀਆ ਖ਼ਾਨ ਦੀ ਮੌਤ ਨਾਲ ਜੁੜੀ ਹੋਈ ਹੈ, ਜਦ ਤਕ ਜਕਰੀਆ ਖ਼ਾਨ ਦੀ ਤਾਰੀਕ ਇਤਿਹਾਸ ਵਿੱਚ 1 ਜੁਲਈ ਰਹੇਗੀ, ਸਿੱਖ ਪੰਥ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਤਰੀਕ ਨੂੰ ਕਦੇ ਵੀ ਅੱਗੇ ਪਿੱਛੇ ਨਹੀਂ ਕਰਨਾ
ਚਾਹੀਦਾ।ਸ. ਹਰੀ ਸਿੰਘ ਮਥਾਰੂ ਨੇ ਅਪੀਲ ਕਰਦਿਆਂ ਕਿਹਾ ਕਿ ਹਰੇਕ ਸਿੱਖ ਸੰਸਥਾ, ਪੰਜਾਬ ਤੇ ਕੇਂਦਰ ਸਰਕਾਰ ਹਰ ਵਰ੍ਹੇ 1 ਜੁਲਾਈ ਨੂੰ `ਕੇਸ ਸੰਭਾਲ ਦਿਵਸ ਮਨਾਵੇ ਕਿਉਂਕਿ ਇਸ ਦਿਨ ਸੰਨ 1975 ਈਸਵੀ ਵਿੱਚ ਭਾਈ ਤਾਰੂ ਸਿੰਘ ਜੀ ਨੇ ਅਦੁੱਤੀ ਸ਼ਹਾਦਤ ਦਿੱਤੀ ਸੀ ਅਤੇ
ਉਹ ਮਨੁੱਖਤਾ ਲਈ ਇਕ ਮਿਸਾਲ ਬਣੇ।ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਸਹਿਬਾਨਾਂ, ਸ਼ਹੀਦਾਂ ਦੇ ਸਬੰਧਿਤ ਪੁਰਬ ਵੱਖ-ਵੱਖ ਤਰੀਕਾਂ `ਤੇ ਮਨਾਉਣੇ ਦੁਬਿਧਾ ਦਾ ਕਾਰਨ ਬਣਦੇ ਹਨ ਤੇ ਇਸ ਲਈ ਸਾਡੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਖ਼ਤਰਨਾਕ ਹੈ ਤੇ ਅੱਜ ਦੇ ਬੱਚਿਆਂ ਨੂੰ ਕ੍ਰਿਸਮਸ
ਡੇਅ, ਵੈਲਨਟਾਇਨ ਡੇਅ ਤਾਂ ਪਤਾ ਹਨ ਪਰ ਸਾਡੇ ਇਤਿਹਾਸਕ ਦਿਨਾਂ ਬਾਰੇ ਕੁਝ ਵੀ ਪਤਾ ਨਹੀਂ, ਇਸ ਕਰਕੇ ਕਲੰਡਰੀ ਇਤਿਹਾਸ ਮੁਤਾਬਿਕ ਹਰੇਕ ਦਿਨ ਦਿਹਾੜੇ ਮਨਾਉਣੇ ਚਾਹੀਦੇ ਹਨਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਕਿਸੇ ਦੁਬਿਧਾ ਵਿੱਚ ਨਾ ਫ਼ੱਸ ਕੇ ਰਹਿ ਜਾਵੇ।ਇਸ
ਮੌਕੇ  ਸ. ਹਰੀ ਸਿੰਘ ਮਥਾਰੂ ਨੇ ਗਿਆਨੀ ਜਸਵਿੰਦਰ ਸਿੰਘ ਦਰਦੀ, ਜਸਪਾਲ ਸਿੰਘ ਨੀਲਾ, ਸ਼ੁਕਰਗੁਜਾਰ ਸਿੰਘ ਤੇ ਬੀਬੀ ਸੁਰਜੀਤ ਕੌਰ ਬਟਾਲਾ ਨੰੁ ਸਨਮਾਨਿਤ ਵੀ ਕੀਤਾ।

Have something to say? Post your comment

 

ਨੈਸ਼ਨਲ

ਅਮਰੀਕਾ ਮੁਲਕ ‘ਮੋਨਰੋ ਡੌਕਟਰੀਨ’ ਦੇ ਖਿਲਾਫ਼ ਬਿਲਕੁਲ ਕੋਈ ਅਮਲ ਬਰਦਾਸਤ ਨਹੀਂ ਕਰਦਾ: ਮਾਨ

ਯੂਕੇ ਵਿੱਚ ਸਿੱਖਾਂ ਦੇ ਆਪਸੀ ਮਸਲੇ ਸੁਲਝਾਉਣ ਲਈ ਸਥਾਪਿਤ ਕੀਤੀ ਗਈ ਸਿੱਖ ਅਦਾਲਤ ਦੀ ਸ਼ਲਾਘਾ: ਸਰਨਾ

ਨਫਰਤ ਭਰੇ ਪ੍ਰਚਾਰ ਕਰਣ ਵਾਲੇ ਨਰਿੰਦਰ ਮੋਦੀ ਦੀ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਹਮਾਇਤ ਕਿਉਂ..? ਬੀਬੀ ਰਣਜੀਤ ਕੌਰ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ

ਕਾਂਗਰਸ ਦਾ 'ਸ਼ਾਹੀ ਪਰਿਵਾਰ' ਪਹਿਲੀ ਵਾਰ ਆਪਣੀ ਪਾਰਟੀ ਨੂੰ ਹੀ ਵੋਟ ਨਹੀਂ ਦੇਵੇਗਾ: ਪ੍ਰਧਾਨ ਮੰਤਰੀ ਮੋਦੀ ਦੀ ਤਿੱਖੀ ਚੁਟਕੀ