ਪੰਜਾਬ

ਅਕਾਲੀ ਦਲ ਪੰਥਕ ਆਗੂਆਂ ਦਾ ਅਕਸ ਖਰਾਬ ਕਰਨ ਲਈ ਸਾਜ਼ਿਸ਼ ਰਚਣ ਲਈ ਆਪ ਤੇ ਕਾਂਗਰਸੀ ਆਗੂਆਂ ਖਿਲਾਫ ਕਾਰਵਾਈ ਲਈ ਕਾਨੂੰਨੀ ਵਿਕਲਪ ਵਿਚਾਰ ਰਿਹੈ

ਕੌਮੀ ਮਾਰਗ ਬਿਊਰੋ | July 04, 2022 06:44 PM

 

ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਤੇ ਉਹਨਾਂ ਦੀਆਂ ਸਰਕਾਰਾਂ ਤੇ ਮੁੱਖ ਮੰਤਰੀਆਂ ਦੇ ਨਾਲ ਨਾਲ ਅਖੌਤੀ ਪੰਥਕ ਜਥੇਬੰਦੀਆਂ ਨੁੰ ਆਖਿਆ ਕਿ ਉਹ ਬੇਅਦਬੀ ਦੇ ਮਾਮਲੇ ’ਤੇ ਬੋਲੇ ਕੋਰੇ ਝੂਠ ਬੋਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖਿਲਾਫ ਕੀਤੇ ਬੱਜਰ ਪਾਪ ਲਈ ਸਾਂਝੀ ਤੇ ਸਪਸ਼ਟ ਮੁਆਫੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸੀਸ ਝੁਕਾ ਕੇ ਮੰਗਣ।

ਅੱਜ ਦੁਪਹਿਰ ਇਥੇ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਸ੍ਰੀ ਐਚ ਐਸ ਬੈਂਸ ਤੇ ਸ੍ਰੀ ਹਰੀਸ਼ ਰਾਏ ਢਾਂਡਾ ਜਿਹਨਾਂ ਦੇ ਨਾਲ ਸਰਦਾਰ ਚਰਨਜੀਤ ਸਿੰਘ ਬਰਾੜ ਵੀ ਮੌਜੂਦ ਸਨ, ਨੇ ਕਿਹਾ ਕਿ ਤਿੰਨ ਸਰਕਾਰਾਂ, ਚਾਰ ਬਦਲਾਖੋਰ ਮੁੱਖ ਮੰਤਰੀ, ਤਿੰਨ ਵਿਸ਼ੇਸ਼ ਜਾਂਚ ਟੀਮ ਯਾਨੀ ਐਸ ਆਈ ਟੀਜ਼ ਅਤੇ ਕਈ ਅਖੌਤੀ ਧਾਰਮਿਕ ਜਥੇਬੰਦੀਆਂ ਤੇ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਸੁਖਜਿੰਦਰ ਸਿੰਘ ਰੰਧਾਵਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗੇ ਕਈ ਸਿਆਸਤਦਾਨਾਂ ਨੇ ਸਿੱਖ ਵਿਰੋਧੀ ਸਾਜ਼ਿਸ਼ ਲਈ ਦਿਨ ਰਾਤ ਕੰਮ ਕੀਤਾ ਪਰ ਸਾਡੇ ਮਹਾਨ ਗੁਰੂ ਸਾਹਿਬ ਨੇ ਉਹਨਾਂ ਦਾ ਝੂਠ ਬੇਨਕਾਰ ਕਰ ਦਿੱਤਾ ਅਤੇ ਸਾਡੇ ਸੱਚ ਨੂੰ ਸਹੀ ਠਹਿਰਾਇਆ ਹੈ।

ਅਕਾਲੀ ਆਗੂਆਂ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਜਿਸਦੀ ਕਾਂਗਰਸ ਤੇ ਆਮ ਆਦਮੀ ਪਾਰਟੀ ਪ੍ਰਤੀਨਿਧਤਾ ਕਰਦੀਆਂ ਹਨ, ਨੇ ਸੀ ਗੁਰੂ ਗ੍ਰੰਥ ਸਾਹਿਬ ਨਾਲ ਟਕਰਾਅ ਕਰਨ ਦਾ ਸਭ ਤੋਂ ਵੱਡਾ ਬਜ਼ਰ ਗੁਨਾਹ ਤੇ ਪਾਪ ਕਮਾਇਆ ਹੈ ਤੇ ਸ਼ਬਦ ਗੁਰੂ ਦੇ ਨਾਂ ’ਤੇ ਕੋਰੇ ਝੂਠੇ ਬੋਲੇ ਹਨ। ਉਹਨਾਂ ਕਿਹਾ ਕਿ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਇਹਨਾਂ ਸਿੱਖ ਵਿਰੋਧੀ ਸਾਜ਼ਿਸ਼ਕਾਰਾਂ ਵੱਲੋਂ ਕੀਤੇ ਬਜ਼ਰ ਪਾਪ ਲਈ ਇਹਨਾਂ ਨੁੰ ਮੁਆਫੀ ਦੇ ਸਕਦਾ ਹੈ। ਉਹਨਾਂ ਕਿਹਾ ਕਿ ਲੜਾਈ ਹਮੇਸ਼ਾ ਪ੍ਰਤੀਕ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਪਾਸੇ ਤੇ ਸ਼ਰਮਨਾਕ ਤੇ ਬੇਅਦਬੀ ਵਾਲੇ ਝੂਠ ਦੂਜੇ ਵਿਚਾਲੇ ਸੀ, ਜਿਸ ਵਿਚ ਇਹਨਾਂ ਪਾਰਟੀਆਂ ਤੇ ਇਹਨਾਂ ਦੀਆਂ ਸਰਕਾਰਾਂ ਦੇ ਨਾਲ ਨਾਲ ਅਖੌਤੀ ਪੰਥਕ ਆਗੂਆਂ ਨੇ 7 ਸਾਲਾਂ ਤੱਕ ਕੁਫਰ ਤੋਲਿਆ।

ਇਹਨਾਂ ਆਗੂਆਂ ਨੇ ਕਿਹਾ ਕਿ ਸਭ ਤੋਂ ਵੱਡੇ ਪੰਥਕ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਅਕਾਲੀ ਲੀਡਰਸ਼ਿਪ, ਅਹੁਦੇਦਾਰਾਂ, ਵਰਕਰਾਂ ਤੇ ਸਮੁੱਚੇ ਸਿੱਖ ਜਗਤ ਨੇ ਜੋ ਪੀੜਾ ਪਿਛਲੇ 7 ਸਾਲਾਂ ਵਿਚ ਝੱਲੀ, ਉਸਨੁੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।  ਉਹਨਾਂ ਕਿਹਾ ਕਿ ਕੁਝ ਪੰਥ ਵਿਰੋਧੀ ਮਾੜੇ ਸਾਜ਼ਿਸ਼ਕਾਰਾਂ ਨੂੰ ਵੀ ਕੁਝ ਸਮੇਂ ਲਈ ਮੌਕਾ ਮਿਲ ਗਿਆ ਸੀ ਤੇ ਉਹਨਾਂ ਹਰ ਇਕ ਸਿੱਖ ਨੂੰ ਦੂਜੇ ਸਿੱਖ ’ਤੇ ਸ਼ੱਕ ਕਰਨ ਲਗਾ ਦਿੱਤਾ ਸੀ। ਉਹਨਾਂ ਕਿਹਾ ਕਿ ਪਰ ਅਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ’ਤੇ ਵਿਸ਼ਵਾਸ ਕੀਤਾ ਤੇ ਅਖੀਰ ਸੱਚ ਦੀ ਜਿੱਤ ਹੋਈ ਹੈ। ਇਹ ਆਗੂ ਬੇਅਦਬੀ ਦੇ ਮਾਮਲੇ ਵਿਚ ਐਸ ਆਈ ਟੀ ਦੀ ਰਿਪੋਰਟ ’ਤੇ ਟਿੱਪਣੀ ਕਰ ਰਹੇ ਸਨ ਤੇ ਇਹਨਾਂ ਕਿਹਾ ਕਿ ਆਮ ਆਦਮੀ ਪਾਰਟੀ, ਕਾਂਗਰਸ ਤੇ ਹੋਰ ਪੰਥ ਵਿਰੋਧੀ ਤੇ ਅਖੌਤੀ ਜਥੇਬੰਦੀਆਂ ਤੇ ਸਿਆਸਤਦਾਨਾਂ ਦਾ ਝੂਠ ਤੇ ਮਾੜਾ ਪ੍ਰਾਪੇਗੰਡਾ ਬੇਨਕਾਬ ਹੋ ਗਿਆ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਤ ਸਿੱਖ ਆਗੂਆਂ ਨੂੰ ਬਦਨਾਮ ਕਰਨ ’ਤੇ ਲੱਗੇ ਸਨ।
ਅਕਾਲੀ ਆਗੂਆਂ ਨੇ ਕਿਹਾ ਕਿ ਇਸ ਸਾਜ਼ਿਸ਼ ਦਾ ਮਨੋਰਥ ਖਾਲਸਾ ਪੰਥ ਨੁੰ ਆਗੂ ਵਿਹੂਣੇ ਬਣਾਉਣਾ  ਅਤੇ ਸਿੱਖਾਂ ਨੁੰ ਇਕ ਦੂਜੇ ਨਾਲ ਲੜਾ ਕੇ ਕੌਮ ਵਿਚ ਖਾਨਾਜੰਗੀ ਸ਼ੁਰੂ ਕਰਵਾਉਣਾ ਸੀ।

ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਸ੍ਰੀ ਢਾਂਡਾ ਨੇ ਕਿਹਾ ਕਿ ਪਾਰਟੀ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਦੇ ਵਿਕਲਪ ’ਤੇ ਵਿਚਾਰ ਕਰ ਰਹੀ ਹੈ ਜਿਹਨਾਂ ਨੇ 2015 ਦੀਆਂ ਬੇਅਦਬੀ ਦੀਟਾਂ ਘਟਨਾਵਾਂ ’ਤੇ ਰਾਜਨੀਤੀ ਕੀਤੀ ਤੇ ਬਗੈਰ ਕਿਸੇ ਸਬੂਤ ਦੇ ਅਕਾਲੀ ਲੀਡਰਸ਼ਿਪ ਨੂੰ ਦੋਸ਼ੀ ਠਹਿਰਾਇਆ। ਉਹਨਾਂ ਕਿਹਾ ਕਿ ਪਾਰਟੀ ਕਾਨੂੰਨੀ ਮਾਹਿਰਾਂ ਤੋਂ ਰਾਏ ਲੈ ਕੇ ਮੌਜੂਦਾ ਤੇ ਸਾਬਕਾ ਮੁੱਖ ਮੰਤਰੀਆਂ ਸਮੇਤ ਇਹਨਾਂ ਆਗੂਆਂ ਖਿਲਾਫ ਕੇਸ ਦਰਜ ਕਰਵਾਉੁਣ ਬਾਰੇ ਫੈਸਲਾ ਲਵੇਗੀ। 

Have something to say? Post your comment

 

ਪੰਜਾਬ

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਦਸਵੀਂ ਦੀ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਜ਼ਿਲ੍ਹਾ ਮਾਨਸਾ ਦੇ ਚਾਰ ਵਿਦਿਆਰਥੀਆਂ ਨੇ ਨਾਮ ਦਰਜ ਕਰਵਾਇਆ

ਕਿਸਾਨਾਂ ਦੀ ਆੜ ਚ ਵਿਰੋਧੀ ਪਾਰਟੀਆਂ ਝੰਡੀਆਂ ਵਿਖਾ ਕੇ ਅਜਿਹਾ ਕਰਵਾ ਰਹੀਆਂ ਹਨ : ਪਰਮਪਾਲ ਕੌਰ ਮਲੂਕਾ

ਸਰਕਾਰਾਂ ਦੀ ਢਿੱਲੀ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਨੂੰ ਠੱਲ੍ਹ ਨਹੀਂ ਪੈ ਰਹੀ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਅਨਾਜ ਮੰਡੀ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

ਰਾਜਸਥਾਨ ਵਿੱਚ ਮਤਦਾਨ ਦੇ ਦਿਨ ਪੰਜਾਬ ਵਾਲੇ ਪਾਸੇ ਰਹੀ ਪੂਰੀ ਚੌਕਸੀ - ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ

ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਨਾਉਣ: ਬਾਬਾ ਬਲਬੀਰ ਸਿੰਘ

ਬੇਅਦਬੀ ਦੇ ਦੋਸ਼ੀਆਂ ਨੂੰ ਦੋ ਦਿਨ ’ਚ ਸਾਹਮਣੇ ਲਿਆਵੇ ਸਰਕਾਰ- ਐਡਵੋਕੇਟ ਧਾਮੀ