ਪੰਜਾਬ

ਪਾਰਲੀਮੈਂਟ ਵਿਚ ਜਾ ਕੈ ਪੰਥ ਤੇ ਪੰਜਾਬ ਦੀਆਂ ਲਟਕਦੀਆਂ ਮੰਗਾਂ ਬਾਰੇ ਅਵਾਜ ਬੁਲੰਦ ਕਰਾਂਗਾ- ਮਾਨ

ਚਰਨਜੀਤ ਸਿੰਘ /ਕੌਮੀ ਮਾਰਗ ਬਿਊਰੋ | July 05, 2022 07:36 PM


ਅੰਮ੍ਰਿਤਸਰ - ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਉਹ ਪਾਰਲੀਮੈਂਟ ਵਿਚ ਜਾ ਕੇ ਪੰਥ ਤੇ ਪੰਜਾਬ ਦੀਆਂ ਚਿਰਾਂ ਤੋ ਲਟਕਦੀਆਂ ਮੰਗਾਂ ਬਾਰੇ ਅਵਾਜ ਚੁਕਣਗੇ। ਅੱਜ ਇਥੇ ਪੱਤਰਕਾਰਾਂ ਨਾਲ ਗਲ ਕਰਦਿਆਂ ਸ੍ਰ ਮਾਨ ਨੇ ਕਿਹਾ ਕਿ ਉਹ ਪਾਰਲੀਮੈਂਟ ਵਿਚ ਜਾ ਕੇ ਸਿੱਖਾਂ ਦੀਆਂ ਮੰਗਾਂ ਜਿੰਨਾ ਵਿਚ ਸ਼ੋ੍ਰਮਣੀ ਕਮੇਟੀ ਦੀਆਂ 11 ਸਾਲ ਤੋ ਲਟਕਦੀਆਂ ਚੋਣਾ, ਬਰਗਾੜੀ ਮੋਰਚਾ , 328 ਪਾਵਨ ਸਰੂਪ , ਪੰਜਾਬ ਦਾ ਬਾਰਡਰ ਅੰਤਰਰਾ਼ਸਟਰੀ ਵਪਾਰ ਲਈ ਖੋਹਲਣ ਨੂੰ ਲੈ ਕੇ ਅਵਾਜ ਬੁਲੰਦ ਕਰਨਗੇ। ਉਨਾਂ ਕਿਹਾ ਕਿ ਪੰਜਾਬ ਦੇ ਵੀ ਕਈ ਮਸਲੇ ਉਨਾਂ ਦੇ ਸਾਹਮਣੇ ਹਨ। ਜਿਸ ਵਿਚ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਦੀਆਂ ਸ਼ਾਜਿਸ਼ਾਂ, ਰਾਜਯਥਾਨ ਨੂੰ ਜਾਂਦੀਆਂ ਨਹਿਰਾਂ ਨੂੰ ਪੱਕਾ ਕਰਨ ਲਈ ਪੰਜਾਬ ਸਰਕਾਰ ਵਲੋ 780 ਕਰੋੜ ਰੁਪਏ ਖਰਚ ਕਰਨਾ ਆਦਿ ਸ਼ਾਮਲ ਹੈ। ਉਨਾਂ ਕਿਹਾ ਕਿ ਜਦ ਅਸੀ ਰਾਜਸਥਾਨ ਨਹਿਰ ਦਾ ਪਾਣੀ ਵਰਤਦੇ ਹੀ ਨਹੀ ਫਿਰ ਪੰਜਾਬ ਇਨੀ ਵੱਡੀ ਰਕਮ ਖਰਚ ਕਰਨ ਦੀ ਲੋੜ ਹੀ ਨਹੀ। ਆਮ ਆਦਮੀ ਪਾਰਟੀ ਪੰਜਾਬ ਦਾ ਮਾਲੀਆ ਸਿਹਤ ਸੇਵਾਵਾਂ ਮਜਬੂਤ ਕਰਨ ਤੇ ਸਿਿਖਆ ਪ੍ਰਣਾਲੀ ਨੂੰ ਚੁਸਤ ਦਰੂਸਤ ਕਰਨ ਲਈ ਖਰਚ ਕਰਨ ਦੀ ਬਜਾਏ ਨਹਿਰਾਂ ਨੂੰ ਕੰਕਰੀਟ ਵਿਚ ਤਬਦੀਲ ਕਰਨ ਤੇ ਪੈਸਾ ਖਰਚ ਕਰਨ ਜਾ ਰਹੀ ਹੈ।ਉਨਾਂ ਅਗੇ ਕਿਹਾ ਕਿ 1984 ਵਿਚ ਸਾਡੀ ਨਸਲਕੁਸ਼ੀ ਕੀਤੀ ਗਈ ਅੱਜ ਤਕ ਭਾਰਤ ਸਰਕਾਰ ਨੇ ਸਾਨੂੰ ਜਵਾਬ ਨਹੀ ਦਿੱਤਾ। ਅੰਤਰ ਰਾ਼ਸਟਰੀ ਪੱਧਰ ਤੇ ਕਈ ਮਸਲੇ ਹਨ। ਪਾਕਿਸਤਾਨ ਨਾਲ ਸਿੱਧਾ ਵਪਾਰ ਕਰਨ ਲਈ ਬਾਰਡਰ ਖੋਹਲੇ ਜਾਣ।ਉਨਾਂ ਕਿਹਾ ਕਿ ਸਿੱਖਾਂ ਨੂੰ ਸ਼ਕ ਦੀ ਨਜਰ ਨਾਲ ਦੇਖਿਆ ਜਾਂਦਾ ਹੈ। ਆਮ ਆਦਮੀ ਪਾਰਟੀ ਪਾਣੀ ਦੇ ਮਾਮਲੇ ਤੇ ਨਹੀ ਬੋਲ ਸਕਦੀ। ਇਸ ਦੇ ਨਾਲ ਨਾਲ ਅਕਾਲੀ ਦਲ ਬਾਦਲ ਤੇ ਭਾਰਤੀ ਜਨਤਾ ਪਾਰਟੀ ਵੀ ਪਾਣੀ ਮਾਮਲੇ ਤੇ ਨਹੀ ਬੋਲ ਸਕਦੀ। ਉਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਅੰਤਰਰਾਸ਼ਟਰੀ ਕਾਨੂੰਨ ਨਜਰਅੰਦਾਜ ਕਰਕੇ ਦੂਜੇ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਬਰਗਾੜੀ ਵਿਚ 559 ਦਿਨ ਤੋ ਬਰਗਾੜੀ ਵਿਚ ਮੋਰਚਾ ਲੱਗਾ ਹੋਇਆ ਹੈ। ਕੈਪਟਨ ਤੇ ਚੰਨੀ ਸਰਕਾਰ ਨੇ ਇਸ ਮਾਮਲੇ ਤੇ ਕੁਝ ਨਹੀ ਕੀਤਾ। ਆਮ ਆਦਮੀ ਪਾਰਟੀ ਵੀ ਇਸ ਮਾਮਲੇ ਤੇ ਚੁੱਪ ਹੈ। ਉਨਾਂ ਕਿਹਾ ਕਿ ਭਾਰਤ ਸਰਕਾਰ ਘੱਟ ਗਿਣਤੀ ਕੌਮਾ ਨਾਲ ਨਿਆਂ ਨਹੀ ਕਰ ਰਹੀ।ਪ੍ਰੈਸ ਤੇ ਵੀ ਸੈਂਸਰਸ਼ਿਪ ਲਗੀ ਹੋਈ ਹੈ। ਉਨਾਂ ਕਿਹਾ ਕਿ ਪ੍ਰੈਸ ਵੀ ਘਟ ਗਿਣਤੀਆਂ ਦੀ ਗਲ ਨਹੀ ਕਰ ਰਹੀ ਇਹ ਮਾਮਲਾ ਵੀ ਪਾਰਲੀਮੈਂਟ ਵਿਚ ਚੁੱਕਿਆ ਜਾਵੇਗਾ। ਉਨਾਂ ਮੰਗ ਕੀਤੀ ਕਿ ਦੀਪ ਸਿੱਧੂ ਤੇ ਸਿੱਧੂ ਮੂੱਸੇ ਵਾਲਾ ਦੇ ਕਤਲ ਦੀ ਅੰਤਰਰਾਸ਼ਟਰੀ ਜਾਂਚ ਏਜ਼ਸੀਆਂ ਕੋਲੋ ਪੜਤਾਲ ਕਰਵਾਈ ਜਾਵੇ।ਉਨਾਂ ਕਿਹਾ ਕਿ ਅਕਾਲੀ ਦਲ ਬਾਦਲ ਜਦ ਸਤਾ ਤੋ ਬਾਹਰ ਹੁੰਦਾ ਹੈ ਤਾਂ ਪੰਥਕ ਮਾਮਲੇ ਯਾਦ ਆ ਜਾਂਦੇ ਹਨ। ਉਨਾਂ ਅਗੇ ਕਿਹਾ ਕਿ 15 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਪਲਾਜਾ ਦੇ ਬਾਹਰ ਬਹੁਤ ਵੱਡਾ ਇਕਠ ਕਰਕੇ ਸਿੱਖਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਦੀ ਅਵਾਜ ਬੁਲੰਦ ਕਰਾਂਗੇ। ਉਨਾਂ ਬੰਦੀ ਸਿੱਖਾਂ ਬਾਰੇ ਗਲ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਦੇ ਕਾਤਲ ਨੂੰ ਤਾਂ ਜੇਲ ਵਿਚੋ ਬਾਹਰ ਕਢ ਦਿੱਤਾ ਜਾਂਦਾ ਹੈ ਪਰ 30 ^ 30 ਸਾਲ ਤੋ ਜੇਲਾਂ ਵਿਚ ਬੰਦ ਸਿੱਖਾਂ ਬਾਰੇ ਗਲ ਨਹੀ ਕੀਤੀ ਜਾਂਦੀ।ਬੰਦੀ ਸਿੱਖਾਂ ਦਾ ਮਾਮਲਾ ਸਭ ਤੋ ਉਪਰ ਰਹੇਗਾ। ਉਨਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋ ਬੰਦੀ ਸਿੱਖਾਂ ਦੀ ਰਿਹਾਈ ਲਈ ਬਣਾਈ ਕਮੇਟੀ ਦੀ ਮੀਟਿੰਗ ਵਿਚ ਉਹ ਨਹੀ ਜਾਣਗੇ ਕਿਉਕਿ ਇਸ ਕਮੇਟੀ ਵਿਚ ਸ਼ਾਮਲ ਬਾਦਲ ਦਲ ਨੇ ਮੇਰੇ ਖਿਲਾਫ ਚੋਣ ਮੈਦਾਨ ਵਿਚ ਉਮੀਦਵਾਰ ਉਤਾਰਿਆ ਗਿਆ ਸੀ। ਉਨਾਂ ਕਿਹਾ ਕਿ ਚੰਡੀਗੜ੍ਹ , ਪਾਣੀ , ਪੰਜਾਬੀ ਬੋਲਦੇ ਇਲਾਕਿਆਂ ਦੀ ਮੁੜ ਪੰਜਾਬ ਵਿਚ ਵਾਪਸੀ ਲਈ ਉਹ ਅਵਾਜ ਚੁਕਦੇ ਰਹਿਣਗੇ। ਇਸ ਮੌਕੇ ਤੇ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਉਨਾਂ ਨੂੰ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਸ੍ਰ ਪ੍ਰਤਾਪ ਸਿੰਘ, ਮੀਤ ਸਕੱਤਰ ਪਰਮਜੀਤ ਸਿੰਘ ਹਰਿਆਣਾ, ਸਹਿ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ , ਸਿਰੋਪਾਓ ਤੇ ਪੁਸਤਕਾਂ ਦੇ ਸੈਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸ੍ਰ ਮਾਨ ਦੇ ਨਾਲ ਸ੍ਰ ਗੁਰਸੇਵਕ ਸਿੰਘ ਜਵਾਹਰਕੇ, ਸ੍ਰ ਹਰਪਾਲ ਸਿੰਘ ਬਲੇਰ, ਸ੍ਰ ਜ਼ਸਕਰਨ ਸਿੰਘ ਕਾਹਨ ਸਿੰਘ ਵਾਲਾ, ਬਲਵਿੰਦਰ ਸਿੰਘ ਕਾਲਾ ਆਦਿ ਹਾਜਰ ਸਨ।

 

Have something to say? Post your comment

 

ਪੰਜਾਬ

ਸ੍ਰੀ ਦਰਬਾਰ ਸਾਹਿਬ ਸਮੂੰਹ ਵਿਚ ਲਗੀਆਂ ਛਬੀਲਾਂ ਦੇ ਐਨ ਨਾਲ ਲਗਾਏ ਸਟਾਲਾਂ ਤੇ ਵਿਕਦਾ ਪਾਣੀ ਜਲ ਛਕਾਉਣ ਦੀ ਪ੍ਰਪਰਾ ਨੂੰ ਮੂੰਹ ਚਿੜਾ ਰਿਹਾ..???

ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲ

ਉਹਨਾਂ ਵਿਚੋਂ ਚੁਣੇ ਜਿਹੜੇ ਤੁਹਾਡੇ ਨਾਲ ਰਹਿੰਦੇ ਹਨ ਜਾਂ ਫਿਰ ਬਾਹਰਲੇ ਜਿਹੜੇ ਪੰਜਾਬ ਆ ਕੇ ਲੁੱਟ ਖਸੁੱਟ ਮਚਾਉਂਦੇ ਹਨ- ਸੁਖਬੀਰ ਸਿੰਘ ਬਾਦਲ

ਜਾਖੜ ਨੇ ਚੋਣ ਕਮਿਸ਼ਨ ਨੂੰ 'ਆਪ' ਦੇ ਦੋ ਵਿਧਾਇਕਾਂ ਵੱਲੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਦੋਸ਼ਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ

ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ - ਬਰਸਟ

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਹਾਸਲ ਕੀਤੇ

ਉਘੇ ਲੇਖਕ ਤੇ ਐਸ.ਡੀ.ਓ.ਭੁਪਿੰਦਰ ਸੰਧੂ ਦਾ ਸੇਵਾ ਮੁਕਤੀ ਮੌਕੇ ਸਨਮਾਨ

ਜ਼ਿਲ੍ਹਾ ਸੰਗਰੂਰ ਵਿਚ ਕਣਕ ਦੀ ਖਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੈਕਟਰ ਅਫ਼ਸਰ ਤਾਇਨਾਤ 

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬੱਚੀ ਨੇ ਜਨਮ ਲਿਆ

ਅਮਰੂਦ ਦੇ ਬਾਗਾਂ ਦੇ ਮੁਆਵਜ਼ੇ ਘੁਟਾਲੇ ਦੇ ਮਾਮਲੇ 'ਚ ਈਡੀ ਦੀ ਪੰਜਾਬ 'ਚ ਤਲਾਸ਼ੀ