ਨੈਸ਼ਨਲ

ਮੋਤੀ ਨਗਰ ਵਿਖੇ 'ਗੁਰੂ ਗੋਬਿੰਦ ਸਿੰਘ ਦੁਆਰ' ਹੋਇਆ ਨਗਰ ਨਿਵਾਸੀਆਂ ਨੂੰ ਸਮਰਪਿਤ

ਮਨਪ੍ਰੀਤ ਸਿੰਘ ਖਾਲਸਾ/ ਸੁਖਰਾਜ ਸਿੰਘ | July 05, 2022 08:08 PM

ਨਵੀਂ ਦਿੱਲੀ - ਮੋਤੀ ਨਗਰ ਤਾਂਗਾ ਸਟੈਂਡ ਵਾਲੇ ਦਾਖਲਾ ਦਰਵਾਜ਼ੇ ਦੀ 'ਗੁਰੂ ਗੋਬਿੰਦ ਸਿੰਘ ਦੁਆਰ' ਦੇ ਤੌਰ 'ਤੇ ਕਾਇਆਕਲਪ ਅਤੇ ਨਵੀਨੀਕਰਨ ਦੀ ਕਾਰਸੇਵਾ ਸੰਪੂਰਨ ਹੋਣ ਦੇ ਸ਼ੁਕਰਾਨੇ ਵਜੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਹਜ਼ੂਰੀ ਰਾਗੀ ਭਾਈ ਬਲਵੰਤ ਸਿੰਘ ਦਰਵੇਸ਼ ਵੱਲੋਂ ਕੀਰਤਨ ਦੀ ਹਾਜ਼ਰੀ ਭਰਨ ਉਪਰੰਤ ਗਿਆਨੀ ਹਰਪਾਲ ਸਿੰਘ, ਹੈਂਡ ਗ੍ਰੰਥੀ ਗੁਰਦੁਆਰਾ ਫਤਹਿਗੜ੍ਹ ਸਾਹਿਬ ਨੇ ਗੁਰਮਤਿ ਵਿਚਾਰਾਂ ਦੀ ਸੰਗਤਾਂ ਨਾਲ ਸਾਂਝ ਕੀਤੀ। ਉਸ ਤੋਂ ਪਹਿਲਾਂ ਸੰਗਤਾਂ ਵੱਲੋਂ ਸ਼ਬਦ ਚੌਕੀ ਤੋਂ ਬਾਅਦ ਹੈੱਡ ਗ੍ਰੰਥੀ ਭਾਈ ਹਿਰਦੇਜੀਤ ਸਿੰਘ ਵੱਲੋਂ ਅਰਦਾਸ ਉਪਰੰਤ 'ਗੁਰੂ ਗੋਬਿੰਦ ਸਿੰਘ ਦੁਆਰ' ਨਗਰ ਨਿਵਾਸੀਆਂ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੌਰਾਨ ਇਸ ਕਾਰਜ਼ ਵਿੱਚ ਸਹਿਯੋਗ ਕਰਨ ਵਾਲੇ ਸਿਆਸੀ ਤੇ ਸਮਾਜਿਕ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ। ਗਿਆਨੀ ਹਰਪਾਲ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੀ ਯਾਦ ਨੂੰ ਸਦੀਵੀ ਰੂਪ ਵਿੱਚ ਜਿੰਦਾ ਰੱਖਣ ਲਈ ਅਜਿਹੀ ਨਿਸ਼ਾਨੀਆਂ ਜ਼ਰੂਰੀ ਹਨ। ਅਜਿਹੇ ਉਪਰਾਲੇ "ਗੁਰੂ ਕੀ ਗੋਲਕ-ਗਰੀਬ ਦਾ ਮੂੰਹ" ਸਿਧਾਂਤ ਦੀ ਪ੍ਰੋੜਤਾ ਕਰਦੇ ਹੋਏ ਗੁਰੂ ਇਤਿਹਾਸ ਦੇ ਪ੍ਰਚਾਰ ਵਿੱਚ ਸਹਾਇਕ ਹੁੰਦੇ ਹਨ।

ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਾਜਾ ਸਿੰਘ ਨੇ ਇਸ ਕਾਰਜ ਦੀ ਕਾਮਯਾਬੀ ਦਾ ਸਿਹਰਾ ਗੁਰੂ ਸਾਹਿਬ ਦੇ ਤਰਸ ਨੂੰ ਬੰਨਦੇ ਹੋਏ ਕਿਹਾ ਕਿ ਸੰਗਤਾਂ ਲੰਬੇ ਸਮੇਂ ਤੋਂ ਇਸ ਦਾਖਲਾ ਦਰਵਾਜ਼ੇ ਦਾ ਨਾਮ 'ਗੁਰੂ ਗੋਬਿੰਦ ਸਿੰਘ ਦੁਆਰ' ਰਖਵਾਉਣ ਪ੍ਰਤੀ ਜਤਨਸ਼ੀਲ ਸਨ। ਆਖ਼ਰ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਾਜਾ ਇਕਬਾਲ ਸਿੰਘ ਤੇ ਨਿਗਮ ਪਾਰਸ਼ਦ ਵਿਪਿਨ ਮਲਹੋਤਰਾ ਨੇ ਸੰਗਤਾਂ ਦੇ ਇਸ ਸੁਪਨੇ ਨੂੰ ਪੂਰਾ ਕੀਤਾ ਤੇ ਸਾਡੇ ਵਿਧਾਇਕ ਸ਼ਿਵ ਚਰਨ ਗੋਇਲ ਨੇ ਦਾਖਲਾ ਦਰਵਾਜ਼ੇ ਉੱਤੇ ਲਾਈਟ ਦਾ ਪ੍ਰਬੰਧ ਕਰਵਾਇਆ। ਜਨਰਲ ਸਕੱਤਰ ਰਵਿੰਦਰ ਸਿੰਘ ਤੇ ਹੋਰ ਅਹੁਦੇਦਾਰਾਂ ਵੱਲੋਂ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ। ਇਥੇ ਦੱਸ ਦੇਈਏ ਕਿ ਮੋਤੀ ਨਗਰ ‌ਮੈਟਰੋ ਸਟੇਸ਼ਨ ਦੇ ਨੇੜੇ ਨਜਫਗੜ ਰੋਡ ਵਾਲੇ ਪਾਸੇ 42 ਫੁੱਟ ਚੌੜੇ ਤੇ 20 ਫੁੱਟ ਉੱਚੇ ਇਸ ਦਾਖਲਾ ਦਰਵਾਜ਼ੇ ਦੀ ਸੇਵਾ ਗੁਰਦੁਆਰਾ ਸਾਹਿਬ ਵੱਲੋਂ ਆਪਣੇ ਵਿੱਤੀ ਸਰੋਤਾਂ ਰਾਹੀ ਕਰਵਾਈ ਗਈ ਹੈ।

 

Have something to say? Post your comment

 

ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ