ਪੰਜਾਬ

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | July 05, 2022 08:02 PM
 
 
ਸੰਗਰੂਰ- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਾਰਿਆਂ ਤੋ ਅੱਕੇ ਬੇਰੁਜ਼ਗਾਰ ਬੀ ਐੱਡ ਟੈਟ ਪਾਸ ਅਧਿਆਪਕਾਂ ਨੇ ਹੁਣ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ।
 
ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸਕੱਤਰ ਗਗਨਦੀਪ ਕੌਰ ਭਵਾਨੀਗੜ੍ਹ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਲਾਰੇਬਾਜ਼ ਸਿੱਧ ਹੋ ਰਹੀ ਹੈ। ਉਹਨਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਆਖਰੀ ਵਕਤ ਚੋਣ ਜ਼ਾਬਤੇ ਤੋ ਕੁਝ ਸਮਾਂ ਪਹਿਲਾਂ ਮਾਸਟਰ ਕੇਡਰ ਦੀਆਂ ਮਹਿਜ਼ 4161 ਅਸਾਮੀਆਂ ਦਾ ਐਲਾਨ ਕੀਤਾ ਸੀ ਜਿੰਨਾ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਨਾਂਮਾਤਰ ਸਿਰਫ਼ 1400 ਅਸਾਮੀਆਂ ਸਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਮਾਤ ਭਾਸ਼ਾ ਪੰਜਾਬੀ ਪ੍ਰਤੀ ਅਣਦੇਖੀ ਦਾ ਕਾਰਨ ਹੈ ਕਿ ਬਾਰਵੀਂ ਜਮਾਤ ਦੇ 4500 ਕਰੀਬ ਵਿਦਿਆਰਥੀ ਪੰਜਾਬੀ ਵਿਸ਼ੇ ਵਿੱਚ ਫੇਲ ਹੋਏ ਹਨ।
 
ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਮੌਕੇ ਬੇਰੁਜ਼ਗਾਰਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਅਸਾਮੀਆਂ ਵਿੱਚ ਵਾਧਾ ਕਰਕੇ ਜਲਦੀ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਪ੍ਰੰਤੂ ਸਰਕਾਰ ਬਣਨ ਉਪਰੰਤ ਸਰਕਾਰ ਆਪਣੇ ਵਾਅਦੇ ਮੁੱਕਰ ਚੁੱਕੀ ਹੈ। ਜ਼ਿਮਨੀ ਚੋਣ ਮੌਕੇ ਬੇਰੁਜ਼ਗਾਰਾਂ ਦੇ ਵਿਰੋਧ ਤੋ ਡਰਦਿਆਂ ਭਾਵੇਂ 29 ਜੂਨ ਦੀ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਤਹਿ ਕਰਵਾਈ ਸੀ, ਜਿਸ ਵਿਚ ਉਨ੍ਹਾਂ ਨੇ ਅਗਲੀ ਮੀਟਿੰਗ ਜਲਦ ਕਰਨ ਦਾ ਭਰੋਸਾ ਦਿੱਤਾ ਸੀ ਜਿਹੜਾ ਕਿ ਲਾਰਾ ਬਣ ਚੁੱਕਿਆ ਹੈ।
ਬੇਰੁਜ਼ਗਾਰਾਂ ਨੇ ਕਿਹਾ ਕਿ ਸੁੱਤੀ ਸਰਕਾਰ ਨੂੰ ਜਗਾਉਣ 13 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਬੂਹਾ ਖੜਕਾਇਆ ਜਾਵੇਗਾ।
 
ਇਸ ਮੌਕੇ ਅਮਨ ਸੇਖਾ ਮੀਤ ਪ੍ਰਧਾਨ, ਮੁਨੀਸ਼ ਕੁਮਾਰ ਫ਼ਾਜ਼ਿਲਕਾ, ਸੰਦੀਪ ਸਿੰਘ ਗਿੱਲ, ਬਲਰਾਜ ਸਿੰਘ ਮੌੜ, ਬਲਕਾਰ ਸਿੰਘ ਮਾਘਾਣੀਆ, ਗੁਰਪਰੀਤ ਸਿੰਘ ਪੱਕਾ, ਕੁਲਵੰਤ ਸਿੰਘ ਲੌਂਗੋਵਾਲ, ਲਖਵਿੰਦਰ ਸਿੰਘ ਮੁਕਤਸਰ, ਰਛਪਾਲ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ।
 

Have something to say? Post your comment

 

ਪੰਜਾਬ

ਲੋੜਵੰਦ ਬੱਚਿਆਂ ਦੀ ਪੜਾਈ ਤੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਯਤਨਸ਼ੀਲ ਹੈ ਸੰਸਥਾ ਗੁਰੂ ਨਾਨਕ ਦੇ ਸਿੱਖ

ਮੌਜ਼ੂਦਾ ਹਾਲਤਾਂ ਨੂੰ ਦੇਖ ਕੇ ਭਾਈ ਅੰਮ਼੍ਰਿਤਪਾਲ ਸਿੰਘ ਦਾ ਪਰਵਾਰ ਨਹੀ ਚਾੰਹੁਦਾ ਕਿ ਭਾਈ ਸਾਹਿਬ ਚੋਣ ਲੜਣ

ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ,23493 ਟਨ ਦੀ ਰਿਕਾਰਡ ਲਿਫਟਿੰਗ

ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁ ਮੰਡੀਆਂ ਦਾ ਕੀਤਾ ਦੌਰਾ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਕਰਵਾਇਆ ਗਿਆ

ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ, ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ

ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ

ਸੰਯੁਕਤ ਕਿਸਾਨ ਮੋਰਚਾ ਨੇ ਨਫ਼ਰਤ ਭਰੇ ਭਾਸ਼ਣ ਲਈ ਪ੍ਰਧਾਨ ਮੰਤਰੀ 'ਤੇ ਮੁਕੱਦਮਾ ਚਲਾਉਣ ਤੇ ਦੀ ਕੀਤੀ ਮੰਗ

ਖ਼ਾਲਸਾ ਕਾਲਜ ਸੀ: ਸੈਕੰ: ਸਕੂਲ ਦਾ 10ਵੀਂ ਪ੍ਰੀਖਿਆ ਦਾ ਨਤੀਜਾ 100 ਫੀਸਦੀ ਰਿਹਾ