ਮਨੋਰੰਜਨ

ਸੁਖਵਿੰਦਰ ਕੇਵਲ ਇੱਕ ਗਾਇਕ ਹੀ ਨਹੀਂ ਸਗੋਂ ਇੱਕ ਵਧੀਆ ਸੰਗੀਤਕਾਰ ਵੀ ਹੈ

ਕੌਮੀ ਮਾਰਗ ਬਿਊਰੋ | July 21, 2022 08:31 PM


ਚੰਡੀਗੜ੍ਹ- ਆਪਣੀ ਗਾਇਕੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸੰਗੀਤਕਾਰ ਅਤੇ ਗਾਯਕ ਸੁਖਵਿੰਦਰ ਸਿੰਘ ਨੇ ਆਪਣੀ ਫਿਲਮ 'ਸ਼ਮਸ਼ੇਰਾ' ਦੀ ਰਿਲੀਜ਼ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

*ਤੂੰ ਸੇਹਮੇਂਗਾ , ਤੂੰ ਬਿਖਰੇਂਗਾ , ਤੂੰ ਸਿਮਟੇਗਾ, ਤਬ ਬਿਖਰੇਗਾ , ਤੂੰ ਵੋ ਪਰਿੰਦਾ ਜੋ ਫਿਰ ਉੜੇਗਾ ......

ਗਾਇਕ ਸੁਖਵਿੰਦਰ ਨੇ ਨਿਮਰਤਾ ਸਹਿਤ ਸੰਗੀਤਕਾਰ ਮਿਥੁਨ, ਕਰਨ ਮਲਹੋਤਰਾ ਅਤੇ ਯਸ਼ ਰਾਜ ਦੀ ਫਿਲਮ ਸ਼ਮਸ਼ੇਰਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।ਉਨ੍ਹਾਂ ਦੱਸਿਆ ਕਿ ਕਰਨ ਮਲਹੋਤਰਾ ਨੇ ਉਨ੍ਹਾਂ ਨੂੰ 3 ਮਿੰਟ ਦੇ ਟਾਈਟਲ ਗੀਤ 'ਪਰਿੰਦਾ ' ਵਿੱਚ ਪੂਰੀ ਫਿਲਮ ਦਾ ਸਾਰ ਪੇਸ਼ ਕਰਨ ਲਈ ਕਿਹਾ ਸੀ, ਜਿਸ ਦੀ ਉਨ੍ਹਾਂ ਕੋਸ਼ਿਸ਼ ਕੀਤੀ ਸੀ। ਇਸ ਗੀਤ ਵਿੱਚ ਮਿਥੁਨ ਨੇ ਪੂਰਾ ਸਹਿਯੋਗ ਦਿੱਤਾ ਅਤੇ ਇਸ ਦੇ ਲਈ ਇਕ ਨਵਾਂ ਪ੍ਰਯੋਗ ਕੀਤਾ, ਕਰਨ ਦੇ ਘਰ ਇਕ ਡਿਜ਼ੀਟਲ ਸਮਾਗਮ ਸਜਾਇਆ ਗਿਆ, ਜਿਸ ਦਾ ਨਤੀਜਾ ਸ਼ਾਨਦਾਰ ਰਿਹਾ।

ਮਿਊਜ਼ਿਕ ਕੰਪੋਜ਼ਰ ਮਿਥੂਨ ਨੇ ਕਿਹਾ ਕਿ ਸੁਖਵਿੰਦਰ ਵਰਗੇ ਮਸ਼ਹੂਰ ਗਾਇਕ ਨਾਲ ਕੰਮ ਕਰਨਾ ਮੇਰੇ ਲਈ ਕਿਸਮਤ ਦੀ ਗੱਲ ਹੈ ਅਤੇ ਸੁਖਵਿੰਦਰ ਹਮੇਸ਼ਾ ਨਵੇਂ ਵਿਚਾਰਾਂ ਦੀ ਖੋਜ ਕਰਨ ਲਈ ਤਿਆਰ ਰਹਿੰਦਾ ਹੈ ਅਤੇ ਟੀਮ ਵਰਕ ਨੂੰ ਮਹੱਤਵ ਦਿੰਦਾ ਹੈ, ਇਸੇ ਕਰਕੇ ਹਰ ਵਾਰ ਪਰਿੰਦੇ ਵਰਗਾ ਗੀਤ ਸਾਹਮਣੇ ਆਉਂਦਾ ਹੈ।

ਸੁਖਵਿੰਦਰ ਨੇ ਦੱਸਿਆ ਕਿ ਬਚਪਨ ਤੋਂ ਹੀ ਸੰਗੀਤ ਉਸ ਦੇ ਮਨ 'ਤੇ ਸੀ। 13 ਸਾਲ ਦੀ ਉਮਰ ਵਿੱਚ ਸੁਖਵਿੰਦਰ ਸਿੰਘ ਨੇ ਗਾਇਕ ਮਲਕੀਤ ਸਿੰਘ ਲਈ ਤੁਤਕ ਤੁਤਕ ਤੂਤੀਆ ਦੀ ਰਚਨਾ ਕੀਤੀ। ਉਹ ਨਾ ਸਿਰਫ਼ ਇੱਕ ਵਧੀਆ ਗਾਇਕ ਹੈ ਸਗੋਂ ਇੱਕ ਚੰਗਾ ਸੰਗੀਤਕਾਰ ਵੀ ਹੈ। ਹੁਣ ਤੱਕ ਉਹ ਕਈ ਫਿਲਮਾਂ 'ਚ ਆਪਣਾ ਸੰਗੀਤ ਦੇ ਚੁੱਕੇ ਹਨ।

 

Have something to say? Post your comment

 

ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ