ਮਨੋਰੰਜਨ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਗਾਇਕ ਸੂਫੀ ਬਲਬੀਰ ਨਾਲ ਰੂ-ਬ-ਰੂ

ਕੌਮੀ ਮਾਰਗ ਬਿਊਰੋ | August 01, 2022 09:01 PM


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ ਜਿਸ ਵਿਚ ਪ੍ਰਸਿੱਧ ਗਾਇਕ, , ਗੀਤਕਾਰ, , ਕਵੀ ਸੂਫੀ ਬਲਬੀਰ ਜੀ ਨਾਲ ਰੂ-ਬ-ਰੂ ਕੀਤਾ ਗਿਆ।ਸੂਫੀ ਬਲਬੀਰ ਜੀ ਨੇ ਦੱਸਿਆ ਕਿ ਬਚਪਨ ਵਿਚ ਉਸ ਦੇ ਘਰ ਦੇ ਹਾਲਾਤ ਸੁਖਾਵੇਂ ਨਹੀਂ ਸਨ।ਮਾਤਾ ਜੀ ਮੇਰੇ ਜਨਮ ਤੋਂ ਬਿਮਾਰ ਸਨ ਅਤੇ ਘਰ ਗਰੀਬੀ ਸੀ।ਛੋਟੇ ਹੁੰਦੇ ਤੋਂ ਗੀਤ ਲਿਖਣ ਦਾ ਸ਼ੌਕ ਸੀ ਜੋ ਹੁਣ ਤਕ ਜਾਰੀ ਹੈ।ਰੰਮੀ ਗੋਹ ਵਾਲਾ ਤੋਂ ਗੀਤ ਲਿਖਣ ਦੀ ਵਿਦਿਆ ਹਾਸਲ ਕੀਤੀ ਅਤੇ ਪ੍ਰੋ: ਭੁਪਿੰਦਰ ਸਿੰਘ ਜੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ ।ਮੋਹਾਲੀ ਆਏ ਤਾਂ ਘੇਰਾ ਹੋਰ ਵਿਸ਼ਾਲ ਹੋਇਆ ਅਤੇ ਹੋਰ ਅੱਗੇ ਵਧਣ ਦੀ ਚੇਟਕ ਲੱਗੀ ।ਹੁਣ ਜਿੰਦਗੀ ਵਿਚ ਸੰਤੁਸ਼ਟੀ ਹੈ ।
ਇਸ ਤੋਂ ਬਾਅਦ ਵਿਚ ਧਾਰਮਿਕ ਗੀਤ " ਅਜਬ ਦਾਸਤਾਨ" ਦਾ ਪੋਸਟਰ ਪ੍ਰਧਾਨਗੀ ਮੰਡਲ ਵਲੋਂ ਰਿਲੀਜ਼ ਕੀਤਾ ਗਿਆ ।ਇਹ ਗੀਤ ਸਾਹਿਤ ਵਿਗਿਆਨ ਕੇਂਦਰ ਦੇ ਮੈਂਬਰ ਸ: ਦਰਸ਼ਨ ਸਿੰਘ ਸਿੱਧੂ ਜੀ ਵਲੋਂ ਲਿਖਿਆ ਗਿਆ ਅਤੇ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਜੀ ਵਲੋਂ ਗਾਇਆਸ ਗਿਆ ਹੈ। ਪ੍ਰਧਾਨਗੀ ਮੰਡਲ ਵਿਚ ਸੂਫੀ ਬਲਬੀਰ ਜੀ, ਰਾਜਵਿੰਦਰ ਸਿੰਘ (ਰਾਜ ਹਰੀਕੇ), ਅਮਰਜੀਤ ਸਿੰਘ ਖੁਰਲ, ਡਾ: ਅਵਤਾਰ ਸਿੰਘ ਪਤੰਗ, ਪਰਮਜੀਤ ਕੌਰ ਪਰਮ ਸੁਸ਼ੋਭਿਤ ਸਨ।ਕੇਂਦਰ ਵਲੋਂ ਸੂਫੀ ਬਲਬੀਰ ਜੀ, ਰਾਜ ਹਰੀਕੇ ਜੀ, ਅਮਰਜੀਤ ਖੁਰਲ ਜੀ, ਦਰਸ਼ਨ ਸਿੱਧੂ ਜੀ ਅਤੇ ਦਵਿੰਦਰ ਕੌਰ ਢਿੱਲੋਂ ਜੀ ਦਾ ਮੋਮੈਂਟੋ ਅਤੇ ਲੋਈ/ਫੁਲਕਾਰੀ ਦੇ ਕੇ ਸਨਮਾਨ ਕੀਤਾ ਗਿਆ ।ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਬੜੇ ਸੁਚੱਜੇ ਢੰਗ ਨਾਲ਼ ਕੀਤਾ ।ਇਸ ਮੌਕੇ ਚੰਡੀਗੜ੍ਹ, ਪੰਚਕੂਲਾ, ਜੀਰਕਪੁਰ , ਮੋਰਿੰਡਾ, ਕੁਰਾਲੀ, ਸਮਰਾਲਾ, ਆਦਿ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਲੇਖਕ, ਕਵੀ ਅਤੇ ਪਤਵੰਤੇ ਸੱਜਣ ਸ਼ਾਮਲ ਹੋਏ ।ਖੀਰ-ਪੂੜਿਆਂ ਦਾ ਪ੍ਰਬੰਧ ਅਮਰਜੀਤ ਸਿੰਘ ਖੁਰਲ ਜੀ ਵਲੋਂ ਕੀਤਾ ਗਿਆ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ