ਹਰਿਆਣਾ

ਹਰ ਸਿੱਖ ਆਪਣੇ ਘਰ ਉੱਪਰ ਖਾਲਸਾਈ ਸ਼ਾਨ ਦਾ ਪ੍ਰਤੀਕ ਝੂਲਾਵੇ ਕੇਸਰੀ ਝੰਡਾ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | August 06, 2022 06:39 PM

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਨੇ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕੇ ਹਰ ਸਿੱਖ ਆਪਣੇ ਘਰ ਉੱਪਰ ਖਾਲਸਾਈ ਸ਼ਾਨ ਦਾ ਪ੍ਰਤੀਕ ਖੰਡੇ ਵਾਲਾ ਕੇਸਰੀ ਨਿਸ਼ਾਨ ਸਾਹਿਬ ਝੂਲਾਵੇ ਜਥੇਦਾਰ ਦਾਦੂਵਾਲ  ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇੰਵੀ ਤੇ ਨੌਵੀਂ ਚੀਕਾ ਆਪਣੇ ਮੁੱਖ ਦਫ਼ਤਰ ਤੋਂ ਜਥੇਦਾਰ ਦਾਦੂਵਾਲ ਵੱਲੋਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕੇ ਹਰ ਕੋਈ ਸਿੱਖ ਆਪਣੇ ਘਰਾਂ ਦੇ ਉੱਤੇ ਆਪਣਾ ਧਾਰਮਿਕ ਨਿਸ਼ਾਨ ਖੰਡੇ ਵਾਲਾ ਕੇਸਰੀ ਝੰਡਾ ਝੂਲਾਵੇ ਜਿਸ ਕੇਸਰੀ ਝੰਡੇ ਦੀ ਅਗਵਾਈ ਵਿੱਚ ਸਿੱਖਾਂ ਨੇ ਆਪਣੀ ਆਨ ਸ਼ਾਨ ਨੂੰ ਬਹਾਲ ਰੱਖਣ ਅਤੇ ਭਾਰਤ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਭਾਰਤ ਸਰਕਾਰ ਦਾ ਰਿਕਾਰਡ ਬੋਲਦਾ ਹੈ ਕੇ ਭਾਰਤ ਦੀ ਆਜ਼ਾਦੀ ਵਾਸਤੇ 121 ਬੰਦੇ ਫਾਂਸੀਆਂ ਤੇ ਚੜੇ ਜਿਨਾਂ ਵਿੱਚੋਂ 93 ਸਿੱਖ ਸਨ 2646 ਬੰਦੇ ਕਾਲੇਪਾਣੀ ਗਏ ਉਮਰਕੈਦਾਂ ਕੱਟੀਆਂ ਜਿਨਾਂ ਵਿੱਚ 2147 ਸਿੱਖ ਸਨ ਗਦਰੀ ਬਾਬੇ ਬਜ਼ ਬਜ਼ ਘਾਟ ਤੇ 113 ਭਾਰਤੀ ਸ਼ਹੀਦ ਹੋਏ ਜਿਨਾਂ ਵਿੱਚ 67 ਸਿੱਖ ਸਨ ਜ਼ਲਿਆਂਵਾਲੇ ਬਾਗ਼ ਵਿਚ 1300 ਭਾਰਤੀ ਸ਼ਹੀਦ ਹੋਏ ਜਿਨ੍ਹਾਂ ਵਿੱਚ 799 ਸਿੱਖ ਸਨ 500 ਬੱਬਰ ਅਕਾਲੀ ਸ਼ਹੀਦ ਹੋਏ ਸਾਰੇ ਸਿੱਖ ਸਨ ਅਤੇ 90 ਦੇ ਕਰੀਬ ਕੂਕੇ ਸਿੱਖਾਂ ਨੂੰ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ ਭਾਰਤ ਦੀ ਆਜ਼ਾਦੀ ਵਾਸਤੇ ਸਾਡੇ ਅਨੇਕਾਂ ਮਰਜੀਵੜਿਆਂ ਨੇ ਆਪਣਾ ਖੂਨ ਡੋਲਿਆ ਤਬਾਹੀ ਝੱਲੀ ਅਤੇ ਭਾਰਤ ਦੇਸ਼ ਨੂੰ ਗੋਰੇ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਇਸੇ ਲਈ ਤਿਰੰਗੇ ਝੰਡੇ ਵਿੱਚ ਕੇਸਰੀ ਰੰਗ ਸਿੱਖਾਂ ਦੀ ਕੁਰਬਾਨੀ ਦਾ ਰੰਗ ਹੈ ਇਸ ਲਈ ਕੋਈ ਵੀ ਸਿੱਖ ਨੌਜਵਾਨ ਕਿਸੇ ਦੇ ਬਹਿਕਾਵੇ ਜਾਂ ਲਾਲਚ ਵਿੱਚ ਆ ਕੇ ਭਾਰਤ ਦੇ ਝੰਡੇ ਤਿਰੰਗੇ ਨੂੰ ਨਾ ਸਾੜੇ ਸਾਡਾ ਧਾਰਮਿਕ ਚਿੰਨ ਖੰਡੇ ਵਾਲਾ ਕੇਸਰੀ ਨਿਸ਼ਾਨ ਸਾਹਿਬ ਵੱਖਰਾ ਹੈ ਅਤੇ ਤਿਰੰਗਾ ਭਾਰਤ ਦੇਸ਼ ਵਿੱਚ ਵਸਦੇ ਸਾਰੇ ਭਾਈਚਾਰਿਆਂ ਦਾ ਸਾਂਝਾ ਝੰਡਾ ਹੈ ਇਸ ਕਾਰਨ ਸਾਨੂੰ ਭਾਰਤ ਦੇਸ਼ ਦੇ ਤਿਰੰਗੇ ਝੰਡੇ ਨੂੰ ਸਾੜਕੇ ਉਸਦਾ ਕਤਈ ਅਪਮਾਨ ਨਹੀਂ ਕਰਨਾ ਚਾਹੀਦਾ ਅਤੇ ਸਾਡਾ ਧਾਰਮਿਕ ਖੰਡੇ ਵਾਲਾ ਕੇਸਰੀ ਨਿਸ਼ਾਨ ਲਗਾਉਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਇਸ ਲਈ ਵੱਧ ਤੋਂ ਵੱਧ ਕੇਸਰੀ ਝੰਡੇ ਆਪਣੇ ਘਰਾਂ ਤੇ ਝੂਲਾਏ ਜਾਣ ਕਿਉਂਕਿ ਇਸ ਧਾਰਮਿਕ ਕੇਸਰੀ ਝੰਡੇ ਦੀ ਅਗਵਾਈ ਵਿੱਚ ਹੀ ਸਿੱਖਾਂ ਨੇ ਭਾਰਤ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ

 

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ