ਸੰਸਾਰ

ਬਾਬਾ ਨਜਮੀ ਦੀ ਬੁਲੰਦ ਸ਼ਾਇਰੀ ਨੇ ਐਡਮਿੰਟਨ ਦੇ ਪੰਜਾਬੀ ਕੀਲੇ

ਹਰਦਮ ਮਾਨ/ਕੌਮੀ ਮਾਰਗ ਬਿਊਰੋ | August 10, 2022 11:15 PM

 

ਸਰੀ-ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਦੇ ਸੱਦੇ ਤੇ ਰਿਚਵੁਡ ਕਮਿਊਨਿਟੀ ਹਾਲ ਐਡਮਿੰਟਨ ਵਿਖੇ ਲਹਿੰਦੇ ਪੰਜਾਬ ਦੇ ਤਰੱਕੀ ਪਸੰਦ ਪ੍ਰਸਿੱਧ ਸ਼ਾਇਰ, ਪੰਜਾਬੀ ਦੇ ਬੋਲੀ ਦੇ ਝੰਡਾ ਬਰਦਾਰ ਬਾਬਾ ਨਜਮੀ ਲਗਭਗ 250 ਸੌ ਸਰੋਤਿਆਂ-ਪਾਠਕਾਂ ਦੇ ਰੁਬਰੂ ਹੋਏ। ਬਾਬਾ ਨਜਮੀ ਅਤੇ ਡਾ. ਅਨੂਪ ਸਿੰਘ ਪ੍ਰਸਿੱਧ ਆਲੋਚਕ ਚਿੰਤਕ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਸਟੇਜ ਦਾ ਸੰਚਾਲਨ ਗੁਰਸੇਵਕ ਸਿੰਘ ਨੇ ਬਾਖੂਬੀ ਕੀਤਾ।

ਸਮਾਗਮ ਦੀ ਸ਼ੁਰੂਆਤ ਸੇਵਕ ਸਿੰਘ ਨੇ ਆਪਣੀ  ਕਵਿਤਾ ਨਾਲ ਕੀਤੀ। ਗੁਰਤੇਜ ਬਰਾੜ ਨੇ ਵੱਖਰੇ ਅੰਦਾਜ਼ ਵਿਚ ਸ਼ਾਇਰੀ ਸੁਣਾਈ ਅਤੇ ਵਰਿੰਦਰ ਕੌਰ ਨੇ ਕਠਪੁਤਲੀ ਨਜ਼ਮ ਸੁਣਾ ਕੇ ਵਾਹ ਵਾਹ ਖੱਟੀ। ਸਤੀਸ਼  ਗੁਲਾਟੀ ਨੇ ਬਾਬਾ ਨਜ਼ਮੀ ਬਾਰੇ ਫਿਰਾਕ ਗੋਰਖਪੁਰੀ ਦੇ ਸ਼ਿਅਰ-ਆਨੇ ਵਾਲੀ ਨਸਲੇਂ ਤੁਮ ਪਰ ਰਕਸ ਕਰੇਂਗੀ ਐ ਹਮਸਫਰੋ। ਜਬ ਉਨ ਕੋ ਯਹ ਧਿਆਨ ਆਏਗਾ ਹਮ ਨੇ ਫਿਰਾਕ ਕੋ ਦੇਖਾ ਹੈ।‘ ਨਾਲ ਕਿਹਾ ਕਿ ਸਾਡੀ ਪੀੜ੍ਹੀ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ,  ਗੁਰਸ਼ਰਨ ਭਾਅ ਜੀ, ਡਾ ਜਗਤਾਰ, ਸੰਤ ਰਾਮ ਉਦਾਸੀ, ਅਜਮੇਰ ਔਲਖ ਅਤੇ ਬਾਬਾ ਨਜਮੀ ਨੂੰ  ਦੇਖਿਆ ਹੀ ਨਹੀਂ ਸੁਣਿਆ ਵੀ ਹੈ। ਬਾਬਾ ਨਜਮੀ ਲਹਿੰਦੇ ਪੰਜਾਬ ਵਿਚ ਪੰਜਾਬੀ ਦਾ ਝੰਡਾ ਬਰਦਾਰ ਹੀ ਨਹੀਂ ਸਗੋਂ ਚੜ੍ਹਦੇ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਬਾਬਾ ਨਜਮੀ ਦੇ ਸ਼ਿਅਰ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਮਾਰਗ ਦਰਸ਼ਨ ਦਾ ਕੰਮ ਕਰ ਰਹੇ ਹਨ। ਕਿਸਾਨ ਅੰਦੋਲਨ ਵਿਚ ਬਹੁਤ ਸਾਰੇ ਚਿੰਤਕਾਂ ਨੇ ਅਤੇ ਗਾਇਕਾਂ ਨੇ ਬਾਬਾ ਜੀ ਦੇ ਸ਼ਿਅਰਾਂ ਨਾਲ ਪੰਡਾਲ ਅਤੇ ਬਹੁਤ ਸਾਰੇ ਟੈਂਟ, ਟਰਾਲੀਆਂ ਦੇ ਬਾਹਰ ਬਾਬਾ ਨਜਮੀ ਦੇ ਸ਼ਿਅਰਾਂ ਦੇ ਪੋਸਟਰਾਂ ਨਾਲ ਹਰ ਸ਼ਿਅਰ ਨੇ ਸੁਚੇਤ ਮਨਾਂ ਲਈ  ਖਾਦ ਦਾ ਕੰਮ ਕੀਤਾ।

ਬਾਬਾ ਨਜਮੀ ਨੇ ਆਪਣੀ ਬੁਲੰਦ ਅਤੇ ਨਿਵੇਕਲੀ ਅੰਦਾਜ਼ ਵਿਚ ਸ਼ਾਇਰੀ ਦਾ ਆਗਾਜ਼ ਇਨ੍ਹਾਂ ਸ਼ਿਅਰਾਂ ਨਾਲ ਕੀਤਾ-

ਅੰਬਰ ਦਾ ਮੈਂ ਬੂਹਾ ਖੋਲ੍ਹ ਕੇ ਵੇਖਾਂਗਾ। 

ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ।

 

ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ 

ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।

 

ਆਪਣੇ ਮੂੰਹ ਨੂੰ ਡੱਕਾ ਲਾ ਉਏ ਸ਼ੀਦੇ ਸ਼ਾਹ।

ਇੰਝ ਨਾ ਆਪਣਾ ਕੱਦ ਵਧਾ ਉਏ ਸ਼ੀਦੇ ਸ਼ਾਹ।

ਉਨ੍ਹਾਂ ਆਪਣੀ ਨਜ਼ਮ ਹੂਰ, ਗੋਲੀ, ਜਨਰਲ, ਮਜ਼ਦੂਰ ਤੋਂ ਇਲਾਵਾ ਸਰੋਤਿਆਂ ਦੀ ਮੰਗ ਤੇ ਅਨੇਕਾਂ ਸ਼ਿਅਰ ਸੁਣਾ ਕੇ ਸਭਨਾਂ ਨੂੰ ਗਦ ਗਦ ਕੀਤਾ। ਜਸਵੀਰ  ਸਿੰਘ ਮਾਹਲ ਐਮ.ਐਲ.ਏ. ਨੇ ਸਨਮਾਨ ਨਿਸ਼ਾਨੀ ਦੇ ਕੇ ਅਤੇ ਐਡਮਿੰਟਨ ਆਉਣ ਤੇ ਬਾਬਾ ਨਜਮੀ ਦਾ ਧੰਨਵਾਦ ਕੀਤਾ। ਇਹ ਸ਼ਾਮ ਲੰਬੇ ਅਰਸੇ ਤੱਕ ਲੋਕ ਮਨਾਂ ਤੇ ਆਪਣੀ ਛਾਪ ਛੱਡ ਗਈ।

 

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ