ਪੰਜਾਬ

ਮੰਮੀ ਡੈਡੀ ਵਾਂਗੂ ਫਿਕਰ ਕਰਦਾ ਮੇਰਾ ਵੀਰ -ਲੱਗੇ ਨਾ ਤੱਤੀ ਵਾਅ ਵੀਰੇ ਨੂੰ-ਰੱਖੜੀ ਵਿਸ਼ੇਸ਼

ਸਰਬਮਨਮੀਤ ਕੌਰ ਸੱਗੂ/ਕੌਮੀ ਮਾਰਗ ਬਿਊਰੋ | August 11, 2022 09:44 PM

ਮਾਂ ਵਾਂਗੂ ਫਿਕਰ ਕਰਦਾ ਵੀਰ ਮੇਰਾ
ਫੋਨ ਕਰ ਕਰ ਹਾਲ ਪੁੱਛਦਾ ਵੀਰ ਮੇਰਾ
ਮਾਂ ਵਾਂਗੂ ਤੱਕਦਾ ਰਾਹ ਵੀਰ ਮੇਰਾ
ਮਾਂ ਵਾਂਗੂ ਲਾਡ ਲਡਾਉਦਾ ਵੀਰ ਮੇਰਾ
ਬੱਚਿਆ ਦਾ ਨਾਨੀ ਘਰ ਧੀਆ ਦੇ ਭਰਾਵਾ ਨਾਲ ਵੀ ਪੇਕੇ ਹੁੰਦੇ ਹਨ ਭੂਆ ਭੂਆ ਬੋਲਦੇ ਅਗੇ ਪਿਛੇ ਬਚਿਆ ਦਾ ਪਿਆਰ ਵਾਜਾ ਮਾਰੇ
ਕਿੰਨੇ ਚਾਵਾ ਨਾਲ ਅੱਜ ਮੈਂ ਆਪਣੇ ਪੇਕੇ ਘਰ ਜਾ ਰਹੀ ਹਾਂ ਸਾਫ ਸਾਫ ਖੁਸ਼ੀ ਮੇਰੇ ਚਿਹਰੇ ਤੇ ਝਲਕ ਗਈ ਵੀਰੇ ਲਈ ਰੱਖੜੀ ਮੇਰੇ ਹੱਥਾਂ ਚ ਸੀ ਰਸਤਾ ਸੋਚਾਂ ਚ ਹੀ ਲੰਘ ਗਿਆ ਕਿੰਨੀਆ ਸਾਰੀਆਂ ਯਾਦਾਂ ਜਿਸ ਤਰ੍ਹਾਂ ਮੰਮੀ ਡੈਡੀ ਮੇਰਾ ਰਸਤਾ ਦੇਖ ਰਹੇ ਹੁੰਦੇ ਸੀ ਠੀਕ ਉਸੀ ਤਰ੍ਹਾਂ ਵੀਰ ਭਾਬੀ ਵੀ ਚਾਅ ਕਰਦੇ ਨਹੀ ਥੱਕਦੇ ।
ਪੇਕੇ ਘਰ ਪਹੁੰਚਦਿਆਂ ਹੀ ਸਿੱਧੀ ਹਮੇਸ਼ਾ ਦੀ ਤਰ੍ਹਾਂ ਮੰਮੀ ਡੈਡੀ ਦੇ ਕਮਰੇ ਚ ਮੇਰੇ ਕਦਮ ਖੁੱਦ ਬਖੁੱਦ ਚੱਲੇ ਜਾਂਦੇ ਹਨ, ਭਾਬੀ ਮੇਰੇ ਨੂੰ ਪਤਾ ਹੈ ਕਿ ਮੈਂ ਸਿੱਧਾ ਮੰਮੀ ਡੈਡੀ ਦੇ ਕੈਮਰੇ ਚ ਜਾਂਦੀ ਹਾਂ । ਸਾਹਮਣੇ ਕੁਛ ਦੇਰ ਪਹਿਲਾਂ ਸਾਰੇ ਰਸਤੇ ਨਾਲ ਨਾਲ ਮੰਮੀ ਡੈਡੀ ਸੀ ਹੁਣ ਉਹ ਮੇਰੇ ਨਾਲੋਂ ਵਿਛੜ ਕੇ ਕੰਧ ਦੀਆਂ ਲਗਿਆ ਤਸਵੀਰਾ ਚ ਖੜ੍ ਗਏ । ਮੈਂ ਵੀ ਤਾਂ ਕਿੰਨੀਆ ਗੱਲਾ ਕਰਨੀਆਂ ਹੁੰਦੀਆਂ ਹਨ, ਉਹਨਾਂ ਤਸਵੀਰਾ ਨਾਲ ਜੋ ਕੰਧ ਤੇ ਲੱਗੇ ਫੋਟੋ ਫ੍ਰੇਮ ਵਿੱਚ ਬੰਦ ਹਨ । ਉਸੀ ਸਮੇਂ ਮੇਰੇ ਹੰਝੂ ਵੀ ਵਹਿ ਤੁਰੇ ਉਲਾਹਮੇ ਦਿੰਦੀ ਹਾਂ ਇੰਨੀ ਛੇਤੀ ਕਿਉ ਚਲੇ ਗਏ । ਕਈ ਵਾਰ ਮੈਂਨੂੰ ਬੜਾ ਕੱਲਾ ਕੱਲਾ ਲੱਗਦਾ ਹੈ । ਮੇਰਾ ਤਾਂ ਸੱਚੀ ਤੁਹਾਡੇ ਬੁੱਕਲ ਵਿੱਚ ਸੋਣ ਨੂੰ ਦਿਲ ਕਰਦਾ। ਕਿੰਨੀਆ ਗੱਲਾਂ ਕਰਨੀਆਂ ਤੁਹਾਡੇ ਨਾਲ ਕਿ ਕਰਾ ਹੁਣ ਮੈ? ਤਸਵੀਰ ਨੂੰ ਕਲਾਵੇ ਵਿੱਚ ਲੈ ਲਿਆ ਸੱਚੀ ਜੋ ਚੱਲੇ ਜਾਂਦੇ ਹਨ ਮੁੜ ਕਦੀ ਨਹੀ ਮੁੜਦੇ । ਗੱਲ ਗੱਲ ਚ ਡੈਡੀ ਵਾਂਗੂ ਜਦੋਂ ਵੀਰ ਮੈਂਨੂੰ ਸਮਝਾਏ ਮੰਮੀ ਵਾਂਗੂ ਲਾਡ ਲਡਾਏ ਫਿਰ ਮੰਮੀ ਡੈਡੀ ਦਾ ਪਿਆਰ ਵੀਰ ਚ ਹੀ ਮਿਲ ਜਾਏ ।
ਫਿਰ ਤੁਹਾਡੀਆਂ ਗੱਲਾਂ ਚੇਤੇ ਆ ਗਈਆਂ ਦੇਖ ਵੀਰ ਭਾਬੀ ਤੈਨੂੰ ਕਿੰਨਾ ਪਿਆਰ ਕਰਦੇ ਹਨ । ਹਮੇਸ਼ਾ ਉਹਨਾਂ ਦਾ ਸਾਥ ਦੇਈ ਤੂੰ ਹਮੇਸ਼ਾ ਫੂੱਲਾ ਵਾਂਗੂ ਆਈ , ਫੂੱਲਾ ਵਾਂਗੂ ਜਾਈ ਹਾਜੀ ਇਦਾ ਹੀ ਹੋਏਗਾ ਵਾਅਦਾ ਹੈ ।
ਫਿਰ ਖੁਸ਼ੀ ਖੁਸ਼ੀ ਰੱਖੜੀ ਆਪਣੇ ਵੀਰੇ ਦੇ ਗੁੱਟ ਤੇ ਬਨੀ
ਵੀਰੇ ਇੱਕ ਗੱਲ ਸੁਣਾਵਾ ਮੈਂ
ਹਰ ਪਲ ਖੁਸ਼ੀ ਤੇਰੀ ਚਾਵਾ ਮੈਂ
ਤੱਤੀ ਵਾਅ ਨਾ ਲੱਗੇ ਮਨਮੋਹਣੇ ਨੂੰ।
ਸੁਭਾਅ ਦਾ ਬੜਾ ਮਿਲਾਪੜਾ, ਮਿੱਠ ਬੋਲੜਾ
ਮੋਮ ਦਿਲ , ਮੇਰਾ ਵੀਰਾ ਵੇ
ਤੇਰਾ ਵਜ਼ੂਦ ਮੇਰਾ ਅਭਿਮਾਨ ਤੇ ਮੇਰੀ ਹਿੰਮਤ ਹੈ

ਵਾਹਿਗੁਰੂ ਜੀ ਵੀਰ ਮੇਰੇ ਨੂੰ ਹਮੇਸ਼ਾ ਚੜ੍ਹਦੀਕਲਾ ਤੇ ਕਾਮਯਾਬੀ ਨਾਲ ਨਿਵਾਜ਼ੀ ਰੱਖਣਾ। ਰੱਖੜੀ ਮੁਬਾਰਕ

Have something to say? Post your comment

 

ਪੰਜਾਬ

ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ

ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ- ਐਡਵੋਕੇਟ ਧਾਮੀ

ਲੋੜਵੰਦ ਬੱਚਿਆਂ ਦੀ ਪੜਾਈ ਤੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਯਤਨਸ਼ੀਲ ਹੈ ਸੰਸਥਾ ਗੁਰੂ ਨਾਨਕ ਦੇ ਸਿੱਖ

ਮੌਜ਼ੂਦਾ ਹਾਲਤਾਂ ਨੂੰ ਦੇਖ ਕੇ ਭਾਈ ਅੰਮ਼੍ਰਿਤਪਾਲ ਸਿੰਘ ਦਾ ਪਰਵਾਰ ਨਹੀ ਚਾੰਹੁਦਾ ਕਿ ਭਾਈ ਸਾਹਿਬ ਚੋਣ ਲੜਣ

ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ,23493 ਟਨ ਦੀ ਰਿਕਾਰਡ ਲਿਫਟਿੰਗ

ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁ ਮੰਡੀਆਂ ਦਾ ਕੀਤਾ ਦੌਰਾ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਕਰਵਾਇਆ ਗਿਆ

ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ, ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ

ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ